Home Blog Page 138

ਜਲੰਧਰ ਪੁਲਸ ਨੇ ਮੁਕਾਬਲੇ ਦੌਰਾਨ ਕੀਤਾ ਇਕ ਸ਼ੂਟਰ ਨੂੰ ਗ੍ਰਿਫਤਾਰ

0
Police

ਜਲੰਧਰ, 18 ਫਰਵਰੀ 2026 : ਪੰਜਾਬ ਦੇ ਜਲੰਧਰ ਦੀ ਪੁਲਸ (Jalandhar Police) ਵਲੋਂ ਅੱਜ ਬਦਮਾਸ਼ਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਇਕ ਸ਼ੂਟਰ ਨੂੰ ਗ੍ਰਿਫ਼ਤਾਰ (Shooter arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਸ਼ੂਟਰ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਚ ਪੁਲਸ ਅਤੇ ਬਦਮਾਸ਼ਾਂ ਵਿਚਾਰ ਹੋਏ ਮੁਕਾਬਲੇ ਦੌਰਾਨ ਪੁਲਸ ਮੁਤਾਬਕ ਫੋਲੜੀਵਾਲ ਖੇਤਰ ਵਿਚ ਪੁਲਸ ਵਲੋਂ ਕੌਸ਼ਲ ਚੌਧਰੀ ਗੈਂਗ (Kaushal Chaudhary Gang) ਦੇ ਇਕ ਸ਼ੂਟਰ ਆਕਾਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨਾਲ ਹੋਏ ਮੁਕਾਬਲੇ ਦਰਮਿਆਨ ਮੁਲਜਮ ਦੀ ਲੱਤ ਵਿਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ।

ਖੂਫੀਆ ਜਾਣਕਾਰੀ ਦੇ ਆਧਾਰ ਤੇ ਦਿੱਤਾ ਪੁਲਸ ਨੇ ਕਾਰਵਾਈ ਨੂੰ ਅੰਜਾਮ

ਪੰਜਾਬ ਪੁਲਸ (Punjab Police) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਈ ਅਪਰਾਧਾਂ ‘ਚ ਸ਼ਾਮਲ ਮੁਲਜ਼ਮ ਜਲੰਧਰ ਦੇ ਫੋਲੜੀਵਾਲ ਇਲਾਕੇ ‘ਚ ਲੁਕਿਆ ਹੋਇਆ ਹੈ । ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਘੇਰਨ ਅਤੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਤਮ ਸਮਰਪਣ ਕਰਨ ਦੀ ਬਜਾਏ ਪੁਲਸ ‘ਤੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ । ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਆਕਾਸ਼ ਦੀ ਲੱਤ ‘ਚ ਗੋਲੀ ਮਾਰ ਦਿੱਤੀ ।

ਪੁਲਸ ਜਾਂਚ ਵਿਚ ਕੀ ਆਇਆ ਸਾਹਮਣੇ

ਪੁਲਸ ਨਾਲ ਮੁਕਾਬਲੇ ‘ਚ ਮੁਲਜ਼ਮ ਜ਼ਖਮੀ ਹੋਏ ਆਕਾਸ਼ ਜਿਸਨੂੰ ਪੁਲਸ ਨੇ ਹਿਰਾਸਤ ਵਿਚ ਲੈਣ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਉਹ ਕੁੱਝ ਦਿਨ ਪਹਿਲਾਂ ਮੋਹਾਲੀ ਵਿਚ ਇੱਕ ਜਿਮ ਮਾਲਕ ਦੇ ਕਤਲ ‘ਚ ਇੱਕ ਮੁੱਖ ਰੂਪ ‘ਚ ਸ਼ਾਮਲ ਸੀ । ਪੁਲਸ ਜਾਂਚ ਮੁਤਾਬਕ ਮੁਲਜਮ ਆਕਾਸ਼ ਦਾ ਅਪਰਾਧਕ ਰਿਕਾਰਡ (Criminal record) ਹੈ । ਉਨ੍ਹਾਂ ਨੇ ਨਾ ਸਿਰਫ਼ ਮੋਹਾਲੀ ‘ਚ ਸਗੋਂ ਜਗਰਾਓਂ ਵਿਚ ਵੀ ਗੋਲੀਬਾਰੀ ਦੀਆਂ ਵਾਰਦਾਤਾਂ ਕੀਤੀਆਂ ਹਨ । ਪੁਲਸ ਹੁਣ ਗੈਂਗ ਦੇ ਹੋਰ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਸ ਤੋਂ ਪੁੱਛਗਿੱਛ ਕਰ ਰਹੀ ਹੈ ।

Read More : ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਕੀਤਾ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ

ਕਾਰ ਦੀ ਟੱਕਰ ਵੱਜਣ ਕਾਰਨ ਹੋਈ 9 ਸਾਲਾ ਬੱਚੀ ਦੀ ਮੌਤ ਮਾਮਲੇ ਵਿਚ ਕੇਸ ਦਰਜ

0
Gurkirat Kaur

ਹੁਸਿ਼ਆਰਪੁਰ, 18 ਫਰਵਰੀ 2026 : ਪੰਜਾਬ ਦੇ ਟਾਂਡਾ-ਹੁ਼ਿਸ਼ਆਰਪੁਰ ਰੋਡ (Tanda-Hoshiarpur Road) ਤੇ ਕਾਰ ਚਾਲਕ ਵਲੋਂ 9 ਸਾਲਾ ਬੱਚੀ ਨੂੰ ਟੱਕਰ (Collision) ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਅਣਪਛਾਤੇ ਕਾਰ ਚਾਲਕ (Unknown car driver) ਵਿਰੁੱਧ ਕੇਸ ਦਰਜ ਕੀਤਾ ਹੈ ।

ਕੌਣ ਹੈ ਇਹ ਬੱਚੀ

ਮਿਲੀ ਜਾਣਕਾਰੀ ਅਨੁਸਾਰ ਬੀਤੀ 16 ਫਰਵਰੀ ਨੂੰ ਆਪਣੇ ਪਿਤਾ ਨਾਲ ਕੰਧਾਲਾਂ ਜੱਟਾਂ ਵਿਖੇ ਗਈ 9 ਸਾਲਾ ਬੱਚੀ ਗੁਰਕੀਰਤ ਕੌਰ (Gurkirat Kaur) ਜਿਸਨੂੰ ਸੜਕ ਪਾਰ ਕਰਦੇ ਵੇਲੇ ਇਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਦੇ ਮਾਮਲੇ ਵਿਚ ਕਾਰ ਵਿਚ ਚਾਲਕ ਮੌਕਾ ਪਾ ਕੇ ਉਥੋਂ ਭੱਜ ਗਿਆ ਸੀ । ਪੁਲਸ ਨੇ ਹੁਣ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਅਣਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ (Case registered) ਕੀਤਾ ਹੈ ।

ਕੀ ਦੱਸਿਆ ਬੱਚੀ ਦੇ ਪਿਤਾ ਨੇ

ਸੜਕ ਹਾਦਸੇ (Road accidents) ਵਿਚ ਜ਼ਖ਼ਮੀ ਹੋਈ ਬੱਚੀ ਨੂੰ ਇਲਾਜ ਲਈ ਨਿਜੀ ਹਸਪਤਾਲ ਲਿਆਂਦਾ ਗਿਆ ਸੀ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਦੇ ਪਿਤਾ ਅੰਮ੍ਰਿਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਮਪੁਰ ਨੇ ਦੱਸਿਆ ਕਿ 16 ਫਰਵਰੀ ਨੂੰ ਉਹ ਆਪਣੀਆਂ ਬੱਚੀਆਂ ਸਮੇਤ ਕੰਧਾਲਾ ਜੱਟਾਂ ਵਿਖੇ ਕਿਸੇ ਕੰਮ ਲਈ ਗਿਆ ਸੀ ਵਾਪਸ ਜਾਣ ਸਮੇਂ ਜਦੋਂ ਉਹ ਸੜਕ ਪਾਰ ਕਰਨ ਲੱਗਾ ਤਾਂ ਸੜਕ ਕੰਢੇ ਖੜ੍ਹੀ ਉਸ ਦੀ ਨੌ ਸਾਲਾ ਪੁੱਤਰੀ ਗੁਰਕੀਰਤ ਕੌਰ ਵਿੱਚ ਤੇਜ਼ ਰਫ਼ਤਾਰ ਕਾਰ ਟਕਰਾ ਗਈ ਅਤੇ ਉਸ ਦੀ ਬੇਟੀ ਸੜਕ `ਤੇ ਡਿੱਗ ਗਈ । ਇੰਨੇ ਨੂੰ ਹੀ ਅਣਪਛਾਤਾ ਕਾਰ ਚਾਲਕ ਗੱਡੀ ਉਥੋਂ ਭਜਾ ਕੇ ਲੈ ਗਿਆ ।

Read More : ਸੜਕ ਹਾਦਸੇ ਵਿਚ ਪੰਜ ਦੀ ਮੌਤ ਚਾਰ ਹੋਰ ਗੰਭੀਰ ਜ਼ਖਮੀ

ਕਿਸਾਨਾਂ ਤੇ ਪੁਲਸ ਵਿਚਕਾਰ ਹੋਇਆ ਵੱਖ-ਵੱਖ ਥਾਈਂ ਟਕਰਾਅ

0
Kisan

ਬਠਿੰਡਾ, 18 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharti kisan Union Ekta ugrahan) ਜਿਸ ਵਲੋਂ ਅੱਜ ਬਠਿੰਡਾ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਸੀ ਦੇ ਚਲਦਿਆਂ ਪੁਲਸ ਤੇ ਕਿਸਾਨਾਂ (Police and farmers) ਵਿਚਾਲੇ ਟਕਰਾਅ ਹੋ ਗਿਆ ।

ਕਿਥੇ ਹੋਇਆ ਕਿਸਾਨਾਂ ਤੇ ਪੁਲਸ ਵਿਚਾਲੇ ਟਕਰਾਅ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਬਠਿੰਡਾ ਸ਼ਹਿਰ ਵੱਲ ਕੱਢੇ ਗਏ ਮਾਰਚ ਨੂੰ ਪੁਲਸ ਨੇ ਰੋਕ ਦਿੱਤਾ । ਕਿਸਾਨ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦੇਣ ਜਾ ਰਹੇ ਸਨ । ਜਿਸ ਤੋਂ ਬਾਅਦ ਕਿਸਾਨ ਰਾਮਪੁਰਾਫੂਲ ਤੋਂ ਪਹਿਲਾਂ ਬਠਿੰਡਾ-ਚੰਡੀਗੜ੍ਹ ਹਾਈਵੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ (Protest) ਦੇ ਕੇ ਬੈਠ ਗਏ ।

ਪੁਲਸ ਫੋਰਸ (Police force) ਕਿਸਾਨਾਂ ਨੂੰ ਰੋਕਣ ਲਈ ਪਹੁੰਚੀ ਪਰ ਕਿਸਾਨ ਨਹੀਂ ਮੰਨੇ, ਜਿਸ ਤੇ ਜਿਓਂਦ ਪਿੰਡ ਵਿੱਚ ਕਿਸਾਨਾਂ ਅਤੇ ਪੁਲਸ ਵਿਚਕਾਰ ਟਕਰਾਅ ਹੋ ਗਿਆ । ਇਸ ਤੋਂ ਬਾਅਦ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਪਿੰਡ ਵਿੱਚ ਵੱਡੀ ਗਿਣਤੀ ’ਚ ਪੁਲਿਸ ਫੋਰਸ ਭੇਜੀ, ਇਸ ਦੌਰਾਨ ਪਥਰਾਅ ਹੋਣ ’ਤੇ ਪੁਲਸ ਨੇ ਅੱਥਰੂ ਗੈਸ (Tear gas) ਦੇ ਗੋਲੇ ਵੀ ਸੁੱਟੇ ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ।

ਕੀ ਆਖਿਆ ਐਸ. ਐਸ. ਪੀ. ਨੇ

ਬਠਿੰਡਾ ਦੇ ਐਸ. ਐਸ. ਪੀ. ਨੇ ਕਿਹਾ ਕਿ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪੁਲਸ ਅੱਥਰੂ ਗੈਸ ਦੀ ਵਰਤੋਂ ਕਰ ਰਹੀ ਹੈ। ਉਧਰ ਹਾਈਵੇ ਜਾਮ ਹੋਣ ਕਾਰਨ ਪੁਲਸ ਨੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੇ ਟ੍ਰੈਫਿਕ ਨੂੰ ਪਿੰਡਾਂ ਦੇ ਰਸਤਿਆਂ ਰਾਹੀਂ ਡਾਇਵਰਟ ਕੀਤਾ ਹੈ । ਇਸੇ ਦੌਰਾਨ ਬਠਿੰਡਾ ਆ ਰਹੇ ਕਿਸਾਨਾਂ ਨਾਲ ਪਟਿਆਲਾ ਦੇ ਸਮਾਣਾ ਵਿੱਚ ਪੁਲਸ ਨਾਲ ਝੜਪ ਹੋਈ । ਜਿਸ ਤੋਂ ਬਾਅਦ ਪੁਲਸ ਨੇ ਕਿਸਾਨਾਂ ਨੂੰ ਡਿਟੇਨ ਕੀਤਾ ਹੈ । ਇਸ ਤੋਂ ਇਲਾਵਾ ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਵੀ ਕਿਸਾਨਾਂ ਵਿਚਕਾਰ ਧੱਕਾ-ਮੁੱਕੀ ਹੋਈ। ਜਿਸ ਤੋਂ ਬਾਅਦ ਕਈ ਕਿਸਾਨ ਹਿਰਾਸਤ ਵਿੱਚ ਲਏ ਗਏ ਹਨ ।

Read More : ਰੇਲਵੇ ਟੈ੍ਕ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਹਟਾਇਆ

ਗ੍ਰਹਿ ਮੰਤਰਾਲਾ ਨੇ ਸੀ. ਬੀ. ਆਈ. ਨੂੰ ਦਿੱਤੀ ਭੁੱਲਰ ਖਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ

0
Harcharan Bhullar

ਚੰਡੀਗੜ੍ਹ, 18 ਫਰਵਰੀ 2026 : ਭ੍ਰਿਸ਼ਟਾਚਾਰ ਦੇ ਕੇਸ ਵਿਚ ਸੀ. ਬੀ. ਆਈ. (C. B. I.) ਵਲੋਂ ਪਕੜੇ ਗਏ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਖਿਲਾਫ਼ ਕੇਸ ਅੱਗੇ ਚਲਾਉਣ ਦੀ ਗ੍ਰਹਿ ਮੰਤਰਾਲਾ (Ministry of Home Affairs) ਨੇ ਮਨਜ਼ੂਰੀ ਦੇ ਦਿੱਤੀ ਹੈ ।

ਕੀ ਹੋਵੇਗਾ ਇਸ ਮਨਜ਼ੂਰੀ ਨਾਲ

ਮਿਲੀ ਜਾਣਕਾਰੀ ਮੁਤਾਬਕ ਜੋ ਹਾਲ ਹੀ ਵਿਚ ਗ੍ਰਹਿ ਮੰਤਰਾਲਾ ਨੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਖਿਲਾਫ਼ ਕੇਸ ਸੀ. ਬੀ. ਆਈ. ਨੂੰ ਅੱਗੇ ਚਲਾਉਣ ਦੀ ਮਨਜ਼ੂਰੀ (Approval) ਦੇ ਦਿੱਤੀ ਦੇ ਚਲਦਿਆਂ ਹੁਣ ਮਾਮਲੇ ਦੀ ਅਗਲੀ ਸੁਣਵਾਈ ਜਿਥੇ 22 ਫਰਵਰੀ ਨੂੰ ਹੋਵੇਗੀ, ਉਥੇ ਹੀ ਹੁਣ ਇਹ ਸੁਣਵਾਈ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਹੀ ਹੋਵੇਗੀ ।

ਸੀ. ਬੀ. ਆਈ. ਨੇ ਕੀਤੀ ਹੈ ਇੱਕ ਹੋਰ ਚਾਰਜਸ਼ੀਟ ਦਾਇਰ

ਜਾਣਕਾਰੀ ਮੁਤਾਬਕ ਚਾਰਜਸ਼ੀਟ ਵਿਚ ਨਵੇਂ ਸਬੂਤ ਅਤੇ ਕੁਝ ਨਵੇਂ ਗਵਾਹ ਸ਼ਾਮਲ ਕੀਤੇ ਗਏ ਹਨ, ਜੋ ਦਰਸਾਉਂਦੇ ਹਨ ਕਿ ਜਾਂਚ ਏਜੰਸੀ ਨੇ ਕੇਸ ਨੂੰ ਮਜ਼ਬੂਤ ਕਰਨ ਲਈ ਹੋਰ ਸਬੂਤ ਇਕੱਠੇ ਕੀਤੇ ਹਨ । ਪਿਛਲੇ ਸੋਮਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਕਾਰਨ ਹਰਚਰਨ ਸਿੰਘ ਭੁੱਲਰ ਨੂੰ ਜੇਲ੍ਹ ‘ਚ ਰਹਿਣਾ ਪਿਆ ।

ਕੀ ਆਖਿਆ ਭੁੱਲਰ ਦੇ ਵਕੀਲ ਨੇ

ਇਸ ਮੌਕੇ ਹਰਚਰਨ ਸਿੰਘ ਭੁੱਲਰ ਦੇ ਵਕੀਲ ਨੇ ਕਿਹਾ ਕਿ “ਸੇਵਾ ਪਾਣੀ” ਸ਼ਬਦ, ਜਿਸਦੀ ਵਰਤੋਂ ਸੀ. ਬੀ. ਆਈ. ਨੇ ਰਿਸ਼ਵਤ ਦਾ ਵਰਣਨ ਕਰਨ ਲਈ ਕੀਤੀ ਹੈ, ਉਸਦਾ ਮਤਲਬ ਕੁਝ ਹੋਰ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਰਿਸ਼ਵਤ ਹੀ ਹੋਵੇ। ਹਾਲਾਂਕਿ, ਚੰਡੀਗੜ੍ਹ ਸੀ. ਬੀ. ਆਈ. ਅਦਾਲਤ ਨੇ ਪਹਿਲਾਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ।

ਸੀ. ਬੀ. ਆਈ. ਦੇ ਵਕੀਲ ਨੇ ਕੀ ਆਖਿਆ

ਇਸ ਮੌਕੇ ਸੀ. ਬੀ. ਆਈ. ਦੇ ਵਕੀਲ ਨੇ ਕਿਹਾ ਕਿ ਹਰਚਰਨ ਭੁੱਲਰ ਇੰਨਾ ਉੱਚ-ਅਹੁਦੇ ‘ਤੇ ਸੀ ਅਤੇ ਇੱਕ ਸਾਬਕਾ ਡੀ. ਜੀ. ਪੀ. ਦਾ ਪੁੱਤਰ ਸੀ, ਇਸ ਲਈ ਜਾਂਚ ਏਜੰਸੀ ਨੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਗ੍ਰਿਫ਼ਤਾਰੀ ਕੀਤੀ । ਉਸਦੀ ਰਿਸ਼ਵਤ ਲੈਣ ਦੀ ਰਫ਼ਤਾਰ ਬਹੁਤ ਤੇਜ਼ ਸੀ, ਇਸੇ ਕਰਕੇ ਡੀ. ਆਈ. ਜੀ. ਦੇ ਅਹੁਦੇ ‘ਤੇ ਬੈਠੇ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੂਰਾ ਦੇਸ਼ ਹਿੱਲ ਗਿਆ ਸੀ ।

Read More : ਹਾਈਕੋਰਟ ਨੇ ਕੀਤੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ

ਮਾਮਲਾ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਦੇ ਕੇਸ ਅਤੇ ਦਾੜ੍ਹੀ ਦੀ ਬੇਅਦਬੀ ਕਰਨ ਦਾ

0
Raghbeer Singh

ਬਠਿੰਡਾ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਖਿਆਲੀਵਾਲਾ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ (Amritdhari Sikh preacher) ਵਿਅਕਤੀ ਦੇ ਦਾੜ੍ਹੀ ਤੇ ਕੇਸਾਂ ਦੀ ਬੇਅਦਬੀ (Sacrilege) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਨੇ ਦਿੱਤਾ ਹੈ ਇਸ ਘਟਨਾ ਨੂੰ ਅੰਜਾਮ

ਮਿਲੀ ਜਾਣਕਾਰੀ ਅਨੁਸਾਰ ਪਿੰਡ ਖਿਆਲੀਵਾਲਾ ਵਿਖੇ ਜੋ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਤੇ ਹਮਲਾ ਕਰਕੇ ਉਸਦੇ ਕੇਸ ਤੇ ਦਾੜ੍ਹੀ ਕੈਂਚੀ ਨਾਲ ਕੱਟ ਕੇ ਬੇਅਦਬੀ ਕੀਤੀ ਹੈ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਿਚ ਹਰਦੀਪ ਸਿੰਘ, ਜਸਵੰਤ ਸਿੰਘ ਤੇ ਅੰਮ੍ਰਿਤਪਾਲ ਸ਼ਾਮਲ ਹਨ ।

ਕੀ ਕਦਮ ਚੁੱਕਿਆ ਗਿਆ ਹੈ ਅਜਿਹੇ ਵਿਅਕਤੀਆਂ ਵਿਰੁੱਧ

ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਰਘਵੀਰ ਸਿੰਘ (Raghveer Singh) ਤੇ ਕੈਂਚੀ ਨਾਲ ਹਮਲਾ ਕਰਕੇ ਉਸਦੇ ਕੇਸ ਤੇ ਦਾੜ੍ਹੀ ਕੱਟਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ ਰਘਵੀਰ ਸਿੰਘ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 299, 351 (2), 115 (2) ਅਤੇ 61 (2) ਤਹਿਤ ਕੇਸ ਦਰਜ (Case registered) ਕੀਤਾ ਹੈ । ਪੁਲਸ ਵਲੋਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਘਟਨਾਕ੍ਰਮ ਕਿਵੇਂ ਵਾਪਰਿਆ ਸਬੰਧੀ ਕੀ ਦੱਸਿਆ ਰਘਵੀਰ ਸਿੰਘ ਨੇ

ਪੀੜ੍ਹਤ ਰਘਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ । ਉਹ ਪਿੰਡ ਦੇ ਹੀ ਇੱਕ ਮਿਸਤਰੀ ਅਮਰਜੀਤ ਸਿੰਘ ਦੇ ਘਰ ਕਿਸੇ ਕੰਮ ਲਈ ਗਿਆ ਸੀ । ਪਿੰਡ ਦੇ ਹੀ ਹਰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ ।

ਪੀੜਤ ਦੇ ਅਨੁਸਾਰ ਮੁਲਜ਼ਮਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਕੈਂਚੀ ਨਾਲ ਉਸ ਦੇ ਕੇਸ ਅਤੇ ਦਾੜ੍ਹੀ (Case and beard) ਕਤਲ ਕਰ ਦਿੱਤੀ । ਜਦੋਂ ਰਘਵੀਰ ਸਿੰਘ ਅਤੇ ਮਿਸਤਰੀ ਅਮਰਜੀਤ ਸਿੰਘ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ ਅਤੇ ਫਿਰ ਮੌਕੇ ਤੋਂ ਭੱਜ ਗਏ । ਹਮਲੇ ਤੋਂ ਬਾਅਦ ਰਘਵੀਰ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।

Read More : ਜੱਥੇਦਾਰ ਗੜਗੱਜ ਨੇ ਲਿਆ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ

ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਕੀਤਾ ਗੈਂਗਸਟਰ ਬੌਬੀ ਕਬੂਤਰ ਨੂੰ ਗ੍ਰਿਫ਼ਤਾਰ

0
Delhi Police

ਗੁਰੂਗ੍ਰਾਮ, 18 ਫਰਵਰੀ 2026 : ਦਿੱਲੀ ਪੁਲਸ (Delhi Police) ਦੇ ਸਪੈਸ਼ਲ ਸੈਲ ਵਲੋਂ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਇਕ ਮੋਸਟ ਵਾਂਟੇਡ ਅਪਰਾਧੀ ਬੌਬੀ ਕਬੂਤਰ ਨੂੰ ਅੱਜ ਗੁਰੂਗ੍ਰਾਮ ਤੋਂ ਗ੍ਰਿਫਤਾਰ (Arrested) ਕਰ ਲਿਆ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਗੈਂਗਸਟਰ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਅੱਜ ਜੋ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਵਲੋਂ ਗੁਰੂਗ੍ਰਾਮ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੋਸਟ ਵਾਂਟੇਡ ਅਪਰਾਧੀ ਗੈਂਗਸਟਰ ਬੌਬੀ ਕਬੂਤਰ (Gangster Bobby Kabootar) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਮੁੱਖ ਕਾਰਨ ਦਿੱਲੀ ਪੁਲਸ ਦੀ ਜਾਂਚ ਮੁਤਾਬਕ ਬੌਬੀ ਕਬੂਤਰ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਰੇਕੀ ਕਰਨਾ ਹੈ ।

ਪੁਲਸ ਜਾਂਚ ਵਿਚ ਹੋਰ ਕੀ ਕੀ ਆਇਆ ਸਾਹਮਣੇ

ਪੁਲਸ ਮੁਤਾਬਕ ਬੌਬੀ ਕਬੂਤਰ ਮੂਸੇਵਾਲਾ ਦੇ ਕਤਲ ਲਈ ਆਏ ਸ਼ੂਟਰ ਸ਼ਾਹਰੁਖ ਦੇ ਸੰਪਰਕ ਵਿੱਚ ਸੀ । ਹਾਲਾਂਕਿ ਸ਼ਾਹਰੁਖ ਨੇ ਬਾਅਦ ਵਿੱਚ ਮੂਸੇਵਾਲਾ ਦੇ ਏ. ਕੇ.-47 ਵਾਲੇ ਗੰਨਮੈਨ ਦੇਖ ਕੇ ਕਤਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਤੋਂ ਬਾਅਦ ਲਾਰੈਂਸ ਗੈਂਗ ਨੇ ਪੰਜਾਬ ਅਤੇ ਹਰਿਆਣਾ ਦੇ ਸ਼ੂਟਰਾਂ ਜ਼ਰੀਏ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ । ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ ਸਿੰਗਰ ਮੂਸੇਵਾਲਾ ਦੇ ਕਤਲ ਦੇ ਲਈ ਜ਼ਮੀਨੀ ਪੱਧਰ ‘ਤੇ ਜਾਣਕਾਰੀ ਜੁਟਾਈ ਸੀ । ਮੂਸੇਵਾਲਾ ਦੇ ਕਤਲ ਤੋਂ ਲਗਭਗ ਚਾਰ ਸਾਲ ਬਾਅਦ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ ।

ਵੱਖ-ਵੱਖ ਮਾਮਲਿਆਂ ਵਿਚ ਸੀ ਪੁਲਸ ਨੂੰ ਬੌਬੀ ਦੀ ਭਾਲ

ਪੁਲਸ ਅਨੁਸਾਰ ਗੈਂਗਸਟਰ ਬੌਬੀ ਕਬੂਤਰ ਦੇ ਖਿਲਾਫ ਕਈ ਕਤਲ ਦੇ ਮਾਮਲੇ ਵੀ ਦਰਜ ਹਨ । ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ (Special Cell) ਸਿੱਧੂ ਮੂਸੇਵਾਲਾ ਕੇਸ ਸਮੇਤ ਕਈ ਮਾਮਲਿਆਂ ਵਿੱਚ ਬੌਬੀ ਕਬੂਤਰ ਦੀ ਭਾਲ ਕਰ ਰਿਹਾ ਸੀ । ਆਰੋਪੀ ਬੌਬੀ ਦਿੱਲੀ ਦੇ ਸੀਲਮਪੁਰ ਖੇਤਰ ਦਾ ਰਹਿਣ ਵਾਲਾ ਹੈ । ਪੁਲਸ ਸੂਤਰਾਂ ਅਨੁਸਾਰ ਉਹ 7 ਸਾਲਾਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ ।

ਬੌਬੀ ਕਬੂਤਰ ਨੂੰ ਮੰਨਿਆਂ ਜਾਂਦਾ ਹੈ ਬਿਸ਼ਨੋਈ ਗੈਂਗ ਦਾ ਭਰੋਸੇਮੰਦ

ਪੁਲਸ ਦੇ ਅਨੁਸਾਰ ਬੌਬੀ ਕਬੂਤਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਅਤੇ ਬਹੁਤ ਭਰੋਸੇਮੰਦ ਮੰਨਿਆ ਜਾਂਦਾ ਹੈ । ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜਿ਼ਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ । ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਸੀ । ਪੰਜਾਬ ਪੁਲਸ ਨੇ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ ।

Read More : ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਭੱਜੇ ਤਿੰਨੋਂ ਕੈਦੀ ਅੰਬਾਲਾ ਤੋਂ ਗ੍ਰਿਫ਼ਤਾਰ

 

ਪਿੰਡ ਲਹਿਲਕਲਾਂ ਵਿਚ ਗੋਲੀਆਂ ਮਾਰ ਉਤਾਰਿਆ ਨੌਜਵਾਨ ਮੌਤ ਦੇ ਘਾਟ

0
Gurpreet

ਸੰਗਰੂਰ, 18 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (Sangrur District) ਅਧੀਨ ਪੈਂਦੇ ਪਿੰਡ ਲਹਿਲ ਕਲਾਂ ਵਿਚ ਬੀਤੀ ਦੇਰ ਰਾਤ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਲਹਿਲ ਕਲਾਂ (Village Lehal Kalan) ਵਿਚ ਜਿਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਉਹ 28 ਸਾਲਾਂ ਦਾ ਹੈ । ਮ੍ਰਿਤਕ ਦਾ ਗੋਲੀਆਂ ਮਾਰ (Shoot) ਕੇ ਕਤਲ ਕੀਤੇ ਜਾਣ ਪਿੱਛੇ ਹਾਲੇ ਕਾਰਨ ਸਾਹਮਣੇ ਨਹੀਂ ਆਇਆ ਹੈ । ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਨੌਜਵਾਨ ਦਾ ਡੇਢ ਦੋ ਸਾਲ ਕੁ ਪਹਿਲਾਂ ਹੀ ਵਿਆਹ ਹੋਇਆ ਸੀ । ਉਕਤ ਘਟਨਾਕ੍ਰਮ ਦੀ ਥਾਣਾ ਲਹਿਰਾ ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Read more : ਪੰਜਾਬ ਵਿਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

 

ਚਲਦੀ ਟ੍ਰੇਨ ਵਿਚ ਟੀ. ਟੀ. ਈ. ਨੇ ਕੀਤਾ ਲੜਕੀ ਨਾਲ ਜਬਰ ਜਨਾਹ

0
Rape

ਉਤਰ ਪ੍ਰਦੇ਼ਸ਼, 18 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਇਕ ਚਲਦੀ ਰੇਲ ਵਿਚ ਟੀ. ਟੀ. ਈ. ਵਲੋਂ ਇਕ ਲੜਕੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਮਿਲੀ ਜਾਣਕਾਰੀ ਅਨੁਸਾਰ ਜਬਰ ਜਨਾਹ ਦੀ ਪੀੜ੍ਹਤਾ ਲੜਕੀ ਜੋ ਕਿ ਐਨ. ਸੀ. ਸੀ. ਸੀ-ਸਰਟੀਫਿਕੇਟ ਦੀ ਪ੍ਰੀਖਿਆ ਦੇਣ ਲਈ ਮਊ ਗਈ ਹੋਈ ਸੀ ਵਾਪਸ ਮੁੜਦੇ ਵੇਲੇ ਜਿ਼ਆਦਾ ਭੀੜ ਹੋਣ ਕਾਰਨ ਜਦੋਂ ਟਿਕਟ ਨਾ ਲੈ ਸਕੀ ਤਾਂ ਜਲਦਬਾਜੀ ਵਿਚ ਅਹਿਮਦਾਬਾਦ-ਗੋਰਖਪੁਰ ਐਕਸਪ੍ਰੈਸ (Ahmedabad-Gorakhpur Express) ਵਿਚ ਏ. ਸੀ. ਕੋਚ ਵਿਚ ਚੜ੍ਹ ਗਈ । ਜਿਥੇ ਟੀ. ਟੀ. ਈ. (T. T. E.) ਨੇ ਪੀੜ੍ਹਤਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੂੰ ਆਪਣੇ ਕੈਬਿਨ ਵਿਚ ਸੀਟ ਦੁਆਉਣ ਦਾ ਝਾਂਸਾ ਦੇ ਕੇ ਰੇਪ ਕੀਤਾ ਅਤੇ ਫਿਰ ਕਿਸੇ ਨੂੰ ਵੀ ਦੱਸਣ ਤੇ ਧਮਕਾਇਆ ।

ਪੀੜ੍ਹਤਾ ਨੇ ਕਰਵਾਈ ਹੈ ਗੋਰਖਪੁਰ ਵਿਖੇ ਸਿ਼ਕਾਇਤ ਦਰਜ

ਜਿਸ ਲੜਕੀ ਨਾਲ ਚਲਦੀ ਰੇਲ (Moving train) ਵਿਚ ਟੀ. ਟੀ. ਈ. ਵਲੋਂ ਰੇਪ ਕੀਤੇ ਜਾਣ ਦੀ ਘਟਨਾ ਵਾਪਰੀ ਹੈ ਉਸ ਘਟਨਾਕ੍ਰਮ ਦੀ ਪੀੜ੍ਹਤਾ ਲੜਕੀ ਨੇ ਗੋਰਖਪੁਰ ਰੇਲਵੇ ਪੁਲਸ ਕੋਲ ਇਸ ਸਬੰਧੀ ਸਿ਼ਕਾਇਤ ਦਰਜ ਕਰਵਾਈ ਹੈ । ਪੁਲਸ ਨੇ ਸਿ਼ਕਾਇਤ ਮਿਲਣ ਤੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਹਰਿਦੁਆਰ ‘ਚ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ

ਜ਼ਬਤ ਕੀਤੀਆਂ ਵਿਦੇਸ਼ੀ ਸਿਗਰਟ ਸਟਿਕਸ ਕਸਟਮ ਵਿਭਾਗ ਨੇ ਕੀਤੀਆਂ ਨਸ਼ਟ

0
cigarette

ਅੰਮ੍ਰਿਤਸਰ, 18 ਫਰਵਰੀ 2026 : ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਵਿਦੇਸ਼ੀ ਸਿਗਰਟ ਸਟਿਕਸ ਨੂੰ ਅੱਜ ਅੰਮ੍ਰਿਤਸਰ ਕਸਟਮ (Amritsar Customs) (ਰੋਕੂ) ਵਿਭਾਗ ਨੇ ਨਸ਼ਟ ਕਰ ਦਿੱਤੀਆਂ ਹਨ ।

ਕਿੰਨੀਆਂ ਸਿਗਰਟਾਂ ਕੀਤੀਆਂ ਗਈਆਂ ਹਨ ਨਸ਼ਟ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਕਸਟਮ (ਰੋਕੂ) ਵਿਭਾਗ ਵਲੋਂ ਜੋ ਹਾਲ ਹੀ ਵਿਚ ਵਿਦੇਸ਼ੀ ਸਿਗਰਟ ਸਟਿਕਸ (Foreign cigarette sticks) ਨੂੰ ਨਸ਼ਟ ਕੀਤਾ ਗਿਆ ਹੈ ਉਹ 402, 800 ਹਨ ਤੇ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਦੀਆਂ ਇਨ੍ਹਾਂ ਸਟਿੱਕਾਂ ਦੀ ਅਨੁਮਾਨ ਕੀਮਤ ਲਗਭਗ 67 ਲੱਖ 83 ਹਜ਼ਾਰ ਰੁਪਏ ਹੈ । ਦੱਸਣਯੋਗ ਹੈ ਕਿ ਉਕਤ ਕਾਰਵਾਈ ਅੰਮ੍ਰਿਤਸਰ ਕਸਟਮ (ਰੋਕੂ) ਕਮਿਸ਼ਨਰੇਟ ਨੇ ਗੈਰ-ਕਾਨੂੰਨੀ ਵਪਾਰ (Illegal trade) ‘ਤੇ ਕੀਤੀ ਹੈ ।

ਕੀ ਦੱਸਿਆ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ

ਅੰਮ੍ਰਿਤਸਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਤਸਕਰੀ (Smuggling) ਕੀਤੀਆਂ ਗਈਆਂ ਵਿਦੇਸ਼ੀ ਮੂਲ ਦੀਆਂ ਸਿਗਰਟਾਂ ਸਰਕਾਰ ਨੂੰ ਕਾਫ਼ੀ ਮਾਲੀਆ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਹ ਗੈਰ-ਕਾਨੂੰਨੀ ਵਪਾਰ ਨੌਜਵਾਨਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ । ਇਸ ਲਈ, ਵਿਭਾਗ ਸਰਹੱਦੀ ਖੇਤਰਾਂ ਅਤੇ ਆਵਾਜਾਈ ਬਿੰਦੂਆਂ ‘ਤੇ ਲਗਾਤਾਰ ਨਿਗਰਾਨੀ ਵਧਾ ਰਿਹਾ ਹੈ ਅਤੇ ਵਿਸ਼ੇਸ਼ ਚੌਕਸੀ ਰੱਖ ਰਿਹਾ ਹੈ ।

ਸਿਗਰਟਾਂ ਵਾਤਾਵਰਣ ਅਤੇ ਮਾਦਪੰਡਾਂ ਦੀ ਪਾਲਣਾ ਤਹਿਤ ਸਾੜੀਆਂ ਗਈਆਂ ਹਨ

ਅਧਿਕਾਰੀਆਂ ਦੇ ਅਨੁਸਾਰ, ਇਹ ਸਿਗਰਟਾਂ ਵੱਖ-ਵੱਖ ਕਾਰਵਾਈਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ ਅਤੇ ਹੁਣ ਨਿਯਮਾਂ ਅਤੇ ਵਾਤਾਵਰਣ ਮਾਪਦੰਡਾਂ ਦੀ ਪਾਲਣਾ ਵਿੱਚ ਸਾੜ ਕੇ, ਭਾਵ ਨਿਯੰਤਰਿਤ ਜਲਣ ਦੁਆਰਾ ਨਸ਼ਟ (Destroy) ਕਰ ਦਿੱਤੀਆਂ ਗਈਆਂ ਹਨ । ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਅਤੇ ਨਿਰਧਾਰਤ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਗਈ ਸੀ, ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਸਕੇ ।

Read More : ਤ੍ਰਿਪੁਰਾ ‘ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ

ਚਰਚ ਵਿਚ ਧਮਾਕਾ ਹੋਣ ਕਾਰਨ ਪੰਜ ਜਣੇ ਬੁਰੀ ਤਰ੍ਹਾਂ ਝੁਲਸੇ

0
explosion

ਅਮਰੀਕਾ, 18 ਫਰਵਰੀ 2026 : ਅਮਰੀਕਾ (America) ਦੇ ਸ਼ਹਿਰ ਨਿਊਯਾਰਕ ਵਿਖੇ ਇਕ ਚਰਚ ਵਿਚ ਜੋਰਦਾਰ ਧਮਾਕਾ ਹੋਣ ਦੇ ਚਲਦਿਆਂ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹੈ ਜ਼ਖ਼ਮੀ ਹੋਣ ਵਾਲਿਆਂ ਵਿਚ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਹਿਰ ਨਿਊਯਾਰਕ (New York) ਵਿਖੇ ਜੋ ਚਰਚ ਵਿਚ ਧਮਾਕਾ ਹੋਇਆ ਦੇ ਵਿਚ ਝੁਲਸ (Scorch) ਜਾਣ ਵਾਲਿਆਂ ਵਿਚ ਚਰਚਾ ਦੇ ਪਾਦਰੀ ਅਤੇ ਚਾਰ ਫਾਇਰ ਫਾਈਟਰ ਸ਼ਾਮਲ ਹਨ । ਜਾਣਕਾਰੀ ਮੁਤਾਬਕ ਗੈਸ ਦੀ ਬਦਬੂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਹੀ ਫਾਇਰ ਫਾਈਟਰਜ਼ ਚਰਚ ਅੰਦਰ ਪਹੁੰਚੇ ਹੀ ਸਨ ਕਿ ਉਦੋਂ ਹੀ ਇੱਕੋਦਮ ਧਮਾਕਾ (Explosion) ਹੋ ਗਿਆ ।

ਧਮਾਕੇ ਦੀ ਨਿਊਯਾਰਕ ਸਟੇਟ ਪੁਲਸ ਕਰ ਰਹੀ ਹੈ ਜਾਂਚ

ਨਿਊਯਾਰਕ ਸ਼ਹਿਰ ਵਿਖੇ ਚਰਚ ਵਿਚ ਹੋ ਧਮਾਕਾ ਹੋਇਆ ਹੈ ਦੀ ਜਾਂਚ ਨਿਊਜ਼ ਏਜੰਸੀ ਦੇ ਅਨੁਸਾਰ ਨਿਊਯਾਰਕ ਸਟੇਟ ਪੁਲਸ ਵਲੋਂ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਧਮਾਕਾ ਸਵੇਰੇ 10 : 30 ਵਜੇ ਦੇ ਕਰੀਬ ਨਿਊਯਾਰਕ ਦੇ ਬੂਨਵਿਲ ਵਿੱਚ ਅਬੰਡੈਂਟ ਲਾਈਫ ਚਰਚ ਵਿੱਚ ਹੋਇਆ, ਧਮਾਕੇ ਨਾਲ ਹਵਾ ਵਿੱਚ ਕਾਲੇ ਧੂੰਏਂ ਦਾ ਸੰਘਣਾ ਗੁਬਾਰ ਫੈਲ ਗਿਆ ।

ਧਮਾਕਾ ਪ੍ਰੋਪੇਨ ਸਿਲੰਡਰਾਂ ਵਿਚੋਂ ਇਕ ਵਿਚ ਲੀਕ ਅਤੇ ਅੱਗ ਲੱਗਣ ਕਾਰਨ ਹੋਇਆ

ਪੁਲਸ ਅਧਿਕਾਰੀਆਂ ਅਨੁਸਾਰ ਧਮਾਕਾ ਪ੍ਰੋਪੇਨ ਸਿਲੰਡਰਾਂ (Propane cylinders) ਵਿਚੋਂ ਇਕ ਵਿਚ ਲੀਕ ਅਤੇ ਅੱਗ ਲੱਗਣ ਕਾਰਨ ਹੋਇਆ । ਪ੍ਰੋਪੇਨ ਸਿਲੰਡਰਾਂ ਦਾ ਮੁੱਖ ਉਦੇਸ਼ ਘਰਾਂ, ਦਫਤਰਾਂ ਅਤੇ ਉਦਯੋਗਾਂ ਨੂੰ ਸਾਫ਼, ਕੁਸ਼ਲ ਅਤੇ ਪੋਰਟੇਬਲ ਊਰਜਾ ਪ੍ਰਦਾਨ ਕਰਨਾ ਹੈ । ਇਹ ਇਕ ਉੱਚ ਊਰਜਾ ਕੁਸ਼ਲ ਬਾਲਣ ਹੈ ਜੋ ਖਾਣਾ ਪਕਾਉਣ, ਘਰਾਂ/ਪਾਣੀ ਨੂੰ ਗਰਮ ਕਰਨ, ਹੀਟਰ ਚਲਾਉਣ ਅਤੇ ਬੈਕਅੱਪ ਜਨਰੇਟਰਾਂ ਲਈ ਵਰਤਿਆ ਜਾਂਦਾ ਹੈ ।

Read More : ਅਮਰੀਕਾ ‘ਚ ਨਰਸਿੰਗ ਹੋਮ ‘ਚ ਧਮਾਕਾ