Home Blog Page 1358

ਇਕ ਹੋਰ ਛੁੱਟੀ ਦਾ ਹੋਇਆ ਐਲਾਨ, ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

0

ਇਕ ਹੋਰ ਛੁੱਟੀ ਦਾ ਹੋਇਆ ਐਲਾਨ, ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 6 ਦਸੰਬਰ 2024 (ਸ਼ੁੱਕਰਵਾਰ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਇਸ ਦਿਨ ਚੰਡੀਗੜ੍ਹ ‘ਚ ਸਾਰੇ ਸਰਕਾਰੀ ਦਫ਼ਤਰ, ਕਾਰਪੋਰੇਸ਼ਨ, ਬੋਰਡ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।

ਪਹਿਲਾਂ ਇਹ ਛੁੱਟੀ 24 ਨਵੰਬਰ 2024 ਨੂੰ ਐਲਾਨੀ ਗਈ ਸੀ ਪਰ ਹੁਣ ਇਸ ਨੂੰ ਬਦਲ ਕੇ 6 ਦਸੰਬਰ 2024 ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਹੱਤਵ ਦਿੰਦਿਆਂ ਇਸ ਵਿਸ਼ੇਸ਼ ਛੁੱਟੀ ਵਿੱਚ ਸੋਧ ਕੀਤੀ ਹੈ।

ਇਹ ਵੀ ਪੜੋ : ਵੱਡੀ ਖਬਰ: ਕਿਸਾਨ ਆਗੂ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਵੱਡੀ ਖਬਰ: ਕਿਸਾਨ ਆਗੂ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ || Breaking News

0

ਵੱਡੀ ਖਬਰ: ਕਿਸਾਨ ਆਗੂ ਡੱਲੇਵਾਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਤੋਂ ਖਨੌਰੀ ਬਾਰਡਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਾ ਸੀ।ਪਰ ਉਸ ਤੋਂ ਪਹਿਲਾ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਗਜੀਤ ਸਿੰਘ ਡੱਲੇਵਾਲ ਨੇ 4 ਨਵੰਬਰ ਨੂੰ ਹੀ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਸੀ।
ਇਸ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ “ਡੱਲੇਵਾਲ ਨੂੰ ਸੋਮਵਾਰ ਰਾਤ ਕਰੀਬ 2 ਵਜੇ ਖਨੌਰੀ ਸਰਹੱਦ ਤੋਂ ਹਿਰਾਸਤ ‘ਚ ਲਿਆ ਗਿਆ। ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਡੱਲੇਵਾਲ ਨੂੰ ਹਿਰਾਸਤ ‘ਚ ਲੈਣ ਵਾਲੇ ਪੁਲਿਸ ਵਾਲੇ ਹਿੰਦੀ ਬੋਲ ਰਹੇ ਸਨ।”ਕਿਸਾਨ ਆਗੂ ਪੰਧੇਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ‘ਤੇ ਜ਼ੁਲਮ ਢਾਹ ਰਹੀ ਹੈ।

ਪ੍ਰਸ਼ਾਸ਼ਨਿਕ ਫੇਰਬਦਲ; IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਸੂਚੀ || Punjab News

0

ਪ੍ਰਸ਼ਾਸ਼ਨਿਕ ਫੇਰਬਦਲ; IPS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਸੂਚੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 5 ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਇਸ ਸੰਬੰਧੀ ਜਾਰੀ ਕੀਤੇ ਹੁਕਮ ‘ਚ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ਉਤੇ ਜੁਆਇਨ ਕਰਨ ਲਈ ਕਿਹਾ ਗਿਆ ਹੈ।ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਓਹਨਾ ਦੀ ਲਿਸਟ ਹੇਠਾਂ ਦਿੱਤੀ ਗਈ ਹੈ।

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 26-11-2024

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 26-11-2024

ਮੰਗਲਵਾਰ, ੧੧ ਮੱਘਰ (ਸੰਮਤ ੫੫੬ ਨਾਨਕਸ਼ਾਹੀ)

26-11-2024

ਧਨਾਸਰੀ ਮਹਲਾ ੫॥

 

ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਮੰਗਲਵਾਰ, ੧੧ ਮੱਘਰ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੭੩)

ਪੰਜਾਬੀ ਵਿਆਖਿਆ:

ਧਨਾਸਰੀ ਮਹਲਾ ੫॥

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ ਜੀਵਨ-ਅਗਵਾਈ ਦੇਣ ਵਾਲਾ ਹੈਂ, ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ ਤੇਰੇ ਬੱਚੇ ਤੇਰੇ ਆਸਰੇ ਜੀਊਂਦੇ ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ! ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। ਮਨੁੱਖ ਦੀ ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ-ਜੁਗਤਿ ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ।ਫਿਰ ਭੀ ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈ।੨। ਹੇ ਨਾਨਕ! ਆਖ- ਹੇ ਪ੍ਰਭੂ! ਅਸੀਂ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀਂ ਤੇਰੇ ਘਰ ਦੇ ਗੁਲਾਮ ਹਾਂ।੩।੧੨।

ਔਲਾ ਖਾਣ ਨਾਲ ਪਾਚਨ ਤੰਤਰ ਰਹਿੰਦਾ ਹੈ ਠੀਕ, ਜਾਣੋ ਹੋਰ ਫਾਇਦੇ

0

ਔਲਾ ਖਾਣ ਨਾਲ ਪਾਚਨ ਤੰਤਰ ਰਹਿੰਦਾ ਹੈ ਠੀਕ, ਜਾਣੋ ਹੋਰ ਫਾਇਦੇ

ਸਰਦੀਆਂ ‘ਚ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਅਜਿਹੇ ‘ਚ ਸਾਡੀ ਇਮਿਊਨ ਸਿਸਟਮ (Immune System) ਨੂੰ ਮਜ਼ਬੂਤ ​​ਕਰਨਾ ਬਹੁਤ ਜ਼ਰੂਰੀ ਹੈ। ਆਯੁਰਵੇਦ ਵਿਚ ਔਲੇ ਨੂੰ ਸਦੀਆਂ ਤੋਂ ਸਿਹਤ ਦੇ ਗੁਣਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ, ਜਿਸ ਨੂੰ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਜਾਣਦੇ ਹਾਂ ਰੋਜ਼ਾਨਾ ਇਕ ਔਲਾ ਖਾਣ ਨਾਲ ਸਿਹਤ ਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ।

ਵਧਾਉਂਦਾ ਹੈ ਇਮਿਊਨਿਟੀ

– ਵਿਟਾਮਿਨ ਸੀ ਦਾ ਭੰਡਾਰ – ਔਲਾ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਹੈ। ਵਿਟਾਮਿਨ-ਸੀ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਦਾ ਹੈ ਤੇ ਸਾਨੂੰ ਸਰਦੀ, ਖੰਘ ਤੇ ਫਲੂ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਜਾਲੀ ਪੁਲਿਸ ਦੇ ਸਟੀਕਰ ਤੇ VIP ਸਟੀਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ || Punjab News

– ਐਂਟੀਆਕਸੀਡੈਂਟਸ ਨਾਲ ਭਰਪੂਰ – ਔਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਨੂੰ ਹਾਨੀਕਾਰਕ ਫਰੀ ਰੈਡੀਕਲਜ਼ ਤੋਂ ਬਚਾਉਂਦਾ ਹੈ।

– ਚਿੱਟੇ ਰਕਤਾਣੂਆਂ ਨੂੰ ਵਧਾਉਂਦਾ ਹੈ- ਔਲਾ ਚਿੱਟੇ ਰਕਤਾਣੂਆਂ ਦੀ ਗਿਣਤੀ ਵਧਾਉਣ ’ਚ ਮਦਦ ਕਰਦਾ ਹੈ, ਜੋ ਇਨਫੈਕਸ਼ਨ ਨਾਲ ਲੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪਾਚਨ ਤੰਤਰ ਨੂੰ ਰੱਖਦਾ ਤੰਦਰੁਸਤ

ਕਬਜ਼ ਕਰਦਾ ਦੂਰ – ਔਲਾ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਬਹੁਤ ਕਾਰਗਰ ਹੈ।

ਪਾਚਨ ਤੰਤਰ ਨੂੰ ਕਰਦਾ ਹੈ ਸਰਗਰਮ – ਔਲਾ ਪਾਚਨ ਤੰਤਰ ਨੂੰ ਸਰਗਰਮ ਕਰਦਾ ਹੈ, ਜਿਸ ਕਾਰਨ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।

ਐਸੀਡਿਟੀ ਤੋਂ ਬਚਾਉਂਦਾ ਹੈ- ਔਲਾ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਚਮੜੀ ਨੂੰ ਰੱਖਦਾ ਸਿਹਤਮੰਦ

ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ‘ਚ ਕੀਤਾ ਵਾਧਾ || Latest News || || Punjab News

ਚਮੜੀ ਨੂੰ ਬਣਾਉਂਦਾ ਹੈ ਚਮਕਦਾਰ – ਔਲਾ ਚਮੜੀ ਨੂੰ ਗਲੋਇੰਗ ਤੇ ਨਰਮ ਬਣਾਉਣ ‘ਚ ਮਦਦ ਕਰਦਾ ਹੈ।

ਝੁਰੜੀਆਂ ਨੂੰ ਕਰਦਾ ਘੱਟ – ਔਲੇ ’ਚ ਮੌਜੂਦ ਐਂਟੀਆਕਸੀਡੈਂਟ ਝੁਰੜੀਆਂ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।

ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦਾ ਹੈ – ਔਲਾ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ।

ਵਾਲਾਂ ਨੂੰ ਰੱਖਦਾ ਹੈ ਸਿਹਤਮੰਦ

ਵਾਲਾਂ ਦੇ ਝੜਨ ਨੂੰ ਰੋਕਦਾ ਹੈ – ਔਲਾ ਵਾਲਾਂ ਨੂੰ ਝੜਨ ਤੋਂ ਰੋਕਣ ਤੇ ਵਾਲਾਂ ਨੂੰ ਮਜ਼ਬੂਤ ​​ਕਰਨ ’ਚ ਮਦਦ ਕਰਦਾ ਹੈ।

ਸਿਰ ਦੀ ਚਮੜੀ ਨੂੰ ਰੱਖਦਾ ਸਿਹਤਮੰਦ – ਔਲਾ ਸਿਰ ਦੀ ਚਮੜੀ ਨੂੰ ਸਿਹਤਮੰਦ ਰੱਖਦਾ ਹੈ ਤੇ ਡੈਂਡਰਫ ਦੀ ਸਮੱਸਿਆ ਨੂੰ ਘੱਟ ਕਰਦਾ ਹੈ।

ਵਾਲਾਂ ਲਈ ਫਾਇਦੇਮੰਦ- ਔਲਾ ਵਾਲਾਂ ਨੂੰ ਕਾਲੇ ਅਤੇ ਚਮਕਦਾਰ ਬਣਾਉਂਦਾ ਹੈ।

ਹੋਰ ਵੀ ਕਈ ਹਨ ਫ਼ਾਇਦੇ

ਦਿਲ ਨੂੰ ਰੱਖਦਾ ਹੈ ਸਿਹਤਮੰਦ – ਔਲਾ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਕੰਟਰੋਲ – ਔਲਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

ਕੈਂਸਰ ਤੋਂ ਬਚਾਉਂਦਾ ਹੈ – ਔਲੇ ‘ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੇ ਹਨ।

ਡਾਇਬਟੀਜ਼ ਨੂੰ ਕਰਦਾ ਹੈ ਕੰਟਰੋਲ – ਔਲਾ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ‘ਚ ਕੀਤਾ ਵਾਧਾ || Latest News || || Punjab News

0

ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ‘ਚ ਕੀਤਾ ਵਾਧਾ

ਪੰਜਾਬ ਸਰਕਾਰ ਦੇ ਵੱਲੋਂ ਗੰਨੇ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਜਾਲੀ ਪੁਲਿਸ ਦੇ ਸਟੀਕਰ ਤੇ VIP ਸਟੀਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ || Punjab News

ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ ਗੰਨਾ ਉਤਪਾਦਕ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਤੋਹਫ਼ਾ! ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ ਤੋਂ 10 ਰੁਪਏ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਹੁਣ ਪੂਰੇ ਭਾਰਤ ‘ਚੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ। ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਭਲਾਈ ‘ਚ ਫ਼ੈਸਲੇ ਲੈਣ ਲਈ ਹਮੇਸ਼ਾ ਵਚਨਬੱਧ ਹੈ।

ਜਾਲੀ ਪੁਲਿਸ ਦੇ ਸਟੀਕਰ ਤੇ VIP ਸਟੀਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ || Punjab News

0

ਜਾਲੀ ਪੁਲਿਸ ਦੇ ਸਟੀਕਰ ਤੇ VIP ਸਟੀਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ

ਲੁਧਿਆਣਾ ਦੇ ਵਿੱਚ ਆਏ ਦਿਨ ਗੱਡੀਆਂ ਦੇ ਉੱਤੇ ਵੀਆਈਪੀ ਸਟੀਕਰ ਅਤੇ ਪੁਲਿਸ ਸਟੀਕਰ ਲੱਗੀਆਂ ਗੱਡੀਆਂ ਸਰੇਆਮ ਚੱਲ ਰਹੀਆਂ ਹਨ ਜਿਸ ਨੂੰ ਲੈ ਕੇ ਗੱਡੀ ਮਾਲਕ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਵੱਲੋਂ ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚਲਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਤੇ ਪੁਲਿਸ ਦਾ ਸਟੀਕਰ ਲੱਗੀ ਗੱਡੀ ਨੂੰ ਰੋਕਿਆ ਗਿਆ। ਜਿਸ ਦੇ ਸ਼ੀਸ਼ੇ ਵੀ ਕਾਲੇ ਸਨ ਉਸ ਦੀ ਜਾਂਚ ਕੀਤੀ ਗਈ।

ਡੇਢ ਕਰੋੜ ਤੋਂ ਜ਼ਿਆਦਾ ਦੇ ਸੋਨੇ ਸਮੇਤ ਮੁਲਜ਼ਮ ਗ੍ਰਿਫਤਾਰ || Punjab News

ਮੌਕੇ ਤੇ ਅਧਿਕਾਰੀ ਏਸੀਪੀ ਦਵਿੰਦਰ ਚੌਧਰੀ ਵੀ ਮੌਜੂਦ ਸਨ ਜਿੰਨਾਂ ਪੱਖੋਂ ਜਾਲੀ ਵੀਆਈਪੀ ਸਟਿਕਰ ਲਗਾਈ ਗੱਡੀਆਂ ਉੱਤੇ ਕਾਰਵਾਈ ਕੀਤੀ ਗਈ। ਉਹਨਾਂ ਦੇ ਚਲਾਨ ਕੱਟੇ ਗਏ ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਫਰਜ਼ੀ ਵੀਆਈਪੀ ਸਟਿਕਰ ਅਤੇ ਗੱਡੀਆਂ ਦੇ ਲੱਗੇ ਕਾਲੀ ਫਿਲਮਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ।