ਪਤਨੀ ਸਮੇਤ 7 ਵਿਅਕਤੀਆਂ ਦਾ ਕਤਲ ਕਰਨ ਵਾਲਾ ਕੈਬ ਡਰਾਈਵਰ ਗ੍ਰਿਫ਼ਤਾਰ

0
25
Banglore Murdrer

ਬੈਂਗਲੁਰੂ, 6 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਸ਼ਹਿਰ ਬੈਂਗਲੁਰੂ (Bengaluru) ਵਿਖੇ ਪਤਨੀ ਸਮੇਤ 7 ਵਿਅਕਤੀਆਂ ਦਾ ਕਤਲ ਕਰਨ ਵਾਲੇ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਬੈਂਗਲੁਰੂ ਵਿਖੇ ਜੋ ਇਕ ਘਰੇਲੂ ਝਗੜੇ ਦੇ ਚਲਦਿਆਂ ਇਕ ਕੈਬ ਡਰਾਈਵਰ (Cab Driver) ਵਲੋਂ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਦੇ ਹੀ 7 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਸ਼ੇਖਰ ਦੇ ਤੌਰ ‘ਤੇ ਹੋਈ ਹੈ ਤੇ ਪੁਲਸ ਵਲੋਂ ਉਸਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਮਰਨ ਵਾਲਿਆਂ ਵਿੱਚ ਸੱਤ ਸਾਲ ਦਾ ਇੱਕ ਬੱਚਾ ਵੀ ਸ਼ਾਮਲ ਹੈ ।

ਕਿਸ-ਕਿਸ ਦਾ ਕਰ ਦਿੱਤਾ ਗਿਆ ਕਤਲ

ਪ੍ਰਾਪਤ ਸੂਚਨਾ ਮੁਤਾਬਕ ਬੈਂਗਲੁਰੂ ਵਿਖੇ ਜੋ ਇਕ ਕੈਬ ਡਰਾਈਵਰ ਵਲੋਂ ਪਤਨੀ ਸਮੇਤ 7 ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਦੇ ਵਿਚ ਦੋ ਸਾਲਿਆਂ, ਸ਼ਿਵਕੁਮਾਰ ਅਤੇ ਸ਼ੰਕਰ, ਨੂੰ ਆਪਣੇ ਘਰ ਬੁਲਾਇਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ । ਇਸ ਤੋਂ ਬਾਅਦ, ਉਸ ਨੇ ਉਨ੍ਹਾਂ ਦੀਆਂ ਪਤਨੀਆਂਦਿਵਿਆ ਅਤੇ ਨਲਿਨੀਨਾਲ ਹੀ ਆਪਣੀ ਸੱਸ ਰੂਪਾਵਤੀ ਅਤੇ ਸ਼ਿਵਕੁਮਾਰ ਦੇ 7 ਸਾਲਾ ਪੁੱਤਰ ਪੁਨੀਤ ਨੂੰ ਵੀ ਮਾਰ ਦਿੱਤਾ ।

ਕੀ ਕਾਰਨ ਰਿਹਾ ਕਤਲ ਕਰਨ ਦਾ

ਪੁਲਸ ਅਨੁਸਾਰ ਸ਼ੇਖਰ ਵਲੋਂ ਲਗਭਗ 20 ਸਾਲ ਪਹਿਲਾਂ ਸੁਨੀਤਾ ਨਾਲ ਵਿਆਹ ਕਰਵਾਇਆ ਗਿਆ ਸੀ । ਸੁਨੀਤਾ ਦੇ ਆਪਣੇ ਪੇਕੇ ਘਰ ਜਾਣ ਨੂੰ ਲੈ ਕੇ ਜੋੜੇ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ । ਸੁਨੀਤਾ ਦੀ ਮਾਂ ਅਤੇ ਭਰਾ ਵੀ ਆਪਣੀ ਲੜਕੀ ਦਾ ਸਾਥ ਦਿੰਦੇ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ, ਸ਼ੇਖਰ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ । ਦੋਸ਼ ਹੈ ਕਿ ਸ਼ੇਖਰ ਨੇ ਪਹਿਲਾਂ ਘਰ ਵਿੱਚ ਹੀ ਹਥਿਆਰ ਨਾਲ ਆਪਣੀ ਪਤਨੀ ਸੁਨੀਤਾ ਦਾ ਕਤਲ ਕਰ ਦਿੱਤਾ, ਫਿਰ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਨੰਦੀ ਹਿਲਜ਼ ਨੇੜੇ ਸੁੱਟ ਦਿੱਤਾ । ਇਸ ਤੋਂ ਬਾਅਦ ਉਸ ਨੇ ਸੁਨੀਤਾ ਦਾ ਮੋਬਾਈਲ ਫੋਨ ਬੰਦ ਕਰ ਦਿੱਤਾ ਅਤੇ ਗੁਆਂਢੀਆਂ ਨੂੰ ਦੱਸਿਆ ਕਿ ਉਹ ਕਿਸੇ ਯਾਤਰਾ `ਤੇ ਗਈ ਹੈ ।

LEAVE A REPLY

Please enter your comment!
Please enter your name here