ਨਿਊ਼ਜ਼ੀਲੈਂਡ ਦੇ ਸਲਾਮੀ ਬੱਲੇਬਾਜ ਹੋਏ ਵਨਡੇਅ ਸੀਰੀਜ ਵਿਚੋਂ ਬਾਹਰ

0
20
Devon Conve

ਆਕਲੈਂਡ, 6 ਨਵੰਬਰ 2026 : ਨਿਊਜ਼਼ੀਲੈਂਡ (New Zealand) ਦੇ ਸਲਾਮੀ ਬੱਲੇਬਾਜ ਨੂੰ ਭਾਰਤ ਵਿਰੁੱਧ ਖੇਡੀ ਜਾਣ ਵਾਲੀ ਵਨਡੇਅ ਸੀਰੀਜ਼ (one day series) ਵਿਚੋਂ ਬਾਹਰ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨਿਊ਼ਜ਼ੀਲੈਂਡ ਦੇ ਸਲਾਮੀ ਬੱਲੇਬਾਜ

ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਜਿਸ ਸਲਾਮੀ ਬੱਲੇਬਾਜ਼ (Opening Batsman) ਨੂੰ ਭਾਰਤ ਖਿ਼ਲਾਫ਼ ਖੇਡੀ ਜਾ ਰਹੀ ਵਨਡੇਅ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ ਉਹ ਡੇਵੋਨ ਕਾਨਵੇ ਹਨ । ਦੱਸਣਯੋਗ ਹੈ ਕਿ ਆਕਲੈਂਡ ਵਿੱਚ ਪਹਿਲੇ ਵਨਡੇਅ ਤੋਂ ਪਹਿਲਾਂ ਫੀਲਡਿੰਗ ਦੌਰਾਨ ਮੈਟ ਹੈਨਰੀ ਨਾਲ ਟਕਰਾਉਣ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਕਲੈਂਡ ਦੇ ਇੱਕ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਉਣਾ ਪਿਆ ।

ਕੌਣ-ਕੌਣ ਸਕਦਾ ਹੈ ਹੁਣ ਖੇਡ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਿਊ਼ਜ਼ੀਲੈਂਡ ਦੇ ਸਲਾਮੀ ਬੱਲੇਬਾਜ ਡੇਵੋਨ ਕਾਨਵੇ ਦੇ ਵਨਡੇਅ ਸੀਰੀਜ ਵਿਚੋਂ ਬਾਹਰ ਹੋਣ ਦੇ ਚਲਦਿਆਂ ਨਿਕ ਕੈਲੀ, ਜਿਨ੍ਹਾਂ ਨੇ ਟੀਮ ਨਾਲ ਤੀਜੇ ਅਤੇ ਚੌਥੇ ਵਨਡੇ ਲਈ ਜੁੜਨਾ ਸੀ, ਹੁਣ ਟੀਮ ਨਾਲ ਪਹਿਲਾਂ ਹੀ ਜੁੜ ਜਾਣਗੇ । ਇਸਦੇ ਨਾਲ ਹੀ ਮੈਟ ਹੈਨਰੀ, ਜਿਨ੍ਹਾਂ ਨਾਲ ਕਾਨਵੇ ਦੀ ਟੱਕਰ ਹੋਈ ਸੀ, ਦੀ ਕਨਕਸ਼ਨ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਚੋਣ ਲਈ ਉਪਲੱਬਧ ਹਨ ।

ਡੇਲ ਫਿਲਪਸ ਖੇਡਣਗੇ ਸ਼ਨੀਵਾਰ ਤੋਂ ਚਾਰ ਰੋਜ਼ਾ ਮੈੈਚ ਵਿਚ

ਆਕਲੈਂਡ ਏਸਿਜ਼ ਦੇ ਬੱਲੇਬਾਜ਼ ਡੇਲ ਫਿਲਪਸ ਨੂੰ ਨਿਕ ਕੈਲੀ ਦੀ ਜਗ੍ਹਾ ਨਿਊਜ਼ੀਲੈਂਡ `ਏ`ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਭਾਰਤ`ਏ` ਖਿ਼ਲਾਫ਼ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਚਾਰ ਦਿਨਾਂ ਮੈਚ ਵਿੱਚ ਖੇਡਣਗੇ ।

 

LEAVE A REPLY

Please enter your comment!
Please enter your name here