Home Blog Page 1252

ਭੋਲੂ ਦੇ ਗਾਲ੍ਹਾਂ ਦੇਣ ‘ਤੇ ਸੋਨੂ ਨੇ ਕਰ ਲਈ ਖ਼ੁਦਖੁਸ਼ੀ, ਕੇਸ ਹੋਇਆ ਦਰਜ || News Update

0
A person who was embarrassed by abusive language committed suicide by hanging himself, a case was registered under several sections.

ਭੋਲੂ ਦੇ ਗਾਲ੍ਹਾਂ ਦੇਣ ‘ਤੇ ਸੋਨੂ ਨੇ ਕਰ ਲਈ ਖ਼ੁਦਖੁਸ਼ੀ, ਕੇਸ ਹੋਇਆ ਦਰਜ

ਅੱਜ -ਕੱਲ੍ਹ ਜ਼ਮਾਨਾ ਇੰਨੀ ਅੱਗੇ ਪਹੁੰਚ ਚੁੱਕਾ ਹੈ ਕਿ ਗਾਲ੍ਹਾਂ ਕੱਢਣੀਆਂ ਆਮ ਹੋ ਗਈਆਂ ਹਨ | ਪਰ ਕਈ ਅਜਿਹੇ ਵੀ ਲੋਕ ਨੇ ਜੋ ਗਾਲ੍ਹਾਂ ਸੁਣ ਵੀ ਨਹੀਂ ਸਕਦੇ ਕੱਢਣੀਆਂ ਤਾਂ ਦੂਰ ਦੀ ਗੱਲ ਹੈ ਅਜਿਹਾ ਹੀ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਾਜਪੁਰ ਰੋਡ ਦੇ ਵਿਸ਼ਕਰਮਾ ਨਗਰ ‘ਚ ਰਹਿਣ ਵਾਲਾ ਸੋਨੂ ਨਾਮ ਦਾ ਵਿਅਕਤੀ ਗਾਲ੍ਹਾਂ ਤੋਂ ਇੰਨਾ ਸ਼ਰਮਸਾਰ ਹੋ ਗਿਆ ਕਿ ਉਸ ਨੇ ਆਪਣੇ ਕਮਰੇ ਵਿੱਚ ਜਾ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ।

ਭੋਲੂ ਦੇ ਖ਼ਿਲਾਫ਼ ਮੁਕਦਮਾ ਦਰਜ

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਗਲੀ ਨੰਬਰ 1 ਵਿਸ਼ਕਰਮਾ ਨਗਰ ਦੀ ਰਹਿਣ ਵਾਲੀ ਮ੍ਰਿਤਕ ਸੋਨੂ ਦੀ ਪਤਨੀ ਬੇਬੀ ਦੀ ਸ਼ਿਕਾਇਤ ਤੇ ਵਿਸ਼ਵਕਰਮਾ ਨਗਰ ਦੇ ਹੀ ਰਹਿਣ ਵਾਲੇ ਭੋਲੂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬੇਬੀ ਨੇ ਦੱਸਿਆ ਕਿ ਉਸਦੇ ਪਤੀ ਸੋਨੂ ਦਾ ਭੋਲੂ ਨਾਲ ਪੈਸਿਆਂ ਦਾ ਲੈਣ ਦੇਣ ਸੀ। ਭੋਲੂ ਅਕਸਰ ਸੋਨੂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ।

ਇਹ ਵੀ ਪੜ੍ਹੋ : Yuzi chahal ਕਰਨ ਜਾ ਰਹੇ Bigg Boss 18 ‘ਚ Entry, ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਦੁਨੀਆ ਨੂੰ ਪਤਾ ਲੱਗੀ ਸੱਚਾਈ !

ਖੁਦਕੁਸ਼ੀ ਤੋਂ ਪਹਿਲੋਂ ਇੱਕ ਸੁਸਾਈਡ ਨੋਟ ਲਿਖਿਆ

ਕੁਝ ਦਿਨ ਪਹਿਲੋਂ ਭੋਲੂ ਨੇ ਸੋਨੂ ਦੀ ਬੇਇਜਤੀ ਕਰਦੇ ਹੋਏ ਉਸਨੂੰ ਬਹੁਤ ਗਲਤ ਸ਼ਬਦ ਬੋਲੇ । ਉਸ ਦਾ ਪਤੀ ਸ਼ਰਮਸਾਰ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਅਗਲੇ ਦਿਨ ਉਸਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਸੋਨੂ ਨੇ ਖੁਦਕੁਸ਼ੀ ਤੋਂ ਪਹਿਲੋਂ ਇੱਕ ਸੁਸਾਈਡ ਨੋਟ ਲਿਖਿਆ । ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਅਤੇ ਰੱਸੀ ਬਰਾਮਦ ਕਰਕੇ ਭੋਲੂ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

 

 

 

 

 

 

 

 

ਚਿਰਾਂ ਤੋਂ ਚੱਲ ਰਹੀ ਚਰਚਾ ਦਾ ਅੰਤ! ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮਿਲੇਗਾ ਨਵਾਂ ਪ੍ਰਧਾਨ, ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ || Breaking News

0
The end of the long-running discussion! Shiromani Akali Dal will now get a new president, Sukhbir Badal's resignation accepted

ਚਿਰਾਂ ਤੋਂ ਚੱਲ ਰਹੀ ਚਰਚਾ ਦਾ ਅੰਤ! ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਮਿਲੇਗਾ ਨਵਾਂ ਪ੍ਰਧਾਨ, ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ‘ਤੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ | ਜਿਸਦੇ ਚੱਲਦਿਆਂ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਪਾਰਟੀ ਦਫਤਰ ਵਿੱਚ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਵਜੋਂ ਸੇਵਾ ਕਰਨ ਲਈ ਸੁਖਬੀਰ ਬਾਦਲ ਦਾ ਧੰਨਵਾਦ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਵੱਖ -ਵੱਖ ਮੁੱਦਿਆਂ ਉਤੇ ਚਰਚਾ ਵੀ ਕੀਤੀ ਗਈ ਹੈ ।

16 ਨਵੰਬਰ ਨੂੰ ਦਿੱਤਾ ਸੀ ਅਸਤੀਫ਼ਾ

ਧਿਆਨਯੋਗ ਹੈ ਕਿ ਇਹ ਚਿਰਾਂ ਤੋਂ ਚਰਚਾ ਚੱਲ ਰਹੀ ਸੀ ਤੇ ਅੱਜ ਇਸਦਾ ਅੰਤ ਹੋ ਹੀ ਗਿਆ ਹੈ | 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫ਼ਾ ਦਿੱਤਾ ਸੀ | ਜਿਸ ਤੋਂ ਬਾਅਦ ਅੱਜ ਉਹਨਾਂ ਦਾ ਇਹ ਅਸਤੀਫ਼ਾ ਆਖ਼ਿਰਕਾਰ ਮਨਜ਼ੂਰ ਕਰ ਹੀ ਲਿਆ | ਤੇ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ |

Yuzi chahal ਕਰਨ ਜਾ ਰਹੇ Bigg Boss 18 ‘ਚ Entry, ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਦੁਨੀਆ ਨੂੰ ਪਤਾ ਲੱਗੀ ਸੱਚਾਈ ! || Entertainment News

0
Yuzi Chahal is going to enter Bigg Boss 18, the world knows the truth about the news of divorce with Dhanshree!

Yuzi chahal ਕਰਨ ਜਾ ਰਹੇ Bigg Boss 18 ‘ਚ Entry, ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਦੁਨੀਆ ਨੂੰ ਪਤਾ ਲੱਗੀ ਸੱਚਾਈ !

ਭਾਰਤੀ ਕ੍ਰਿਕਟਰ ਟੀਮ ਦੇ ਮੈਂਬਰ ਯੁਜਵੇਂਦਰ ਚਾਹਲ ਇਸ ਸਮੇਂ ਆਪਣੀ ਪਤੀ ਧਨਸ਼੍ਰੀ ਵਰਮਾ ਨਾਲ ਤਲਾਕ ਦੀਆਂ ਅਫ਼ਵਾਹਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ | ਹਾਲੀ ਦੇ ਵਿੱਚ ਚਾਹਲ ਨੇ ਸੋਸ਼ਲ ਮੀਡੀਆ ਤੋਂ ਧਨਸ਼੍ਰੀ ਨਾਲ ਆਪਣੀਆਂ ਫੋਟੋਜ਼ ਵੀ ਹਟਾ ਦਿੱਤੀਆਂ ਹਨ ਜਿਸ ਨਾਲ ਤਲਾਕ ਦੀਆਂ ਅਫ਼ਵਾਹਾਂ ਹੋਰ ਵੀ ਤੇਜ਼ ਹੋ ਗਈਆਂ ਹਨ | ਦੱਸ ਦਈਏ ਕਿ ਅਗਸਤ 2020 ਵਿੱਚ ਚਾਹਲ ਤੇ ਧਨਸ਼੍ਰੀ ਨੇ ਮੰਗਣੀ ਕੀਤੀ ਸੀ ਤੇ ਦਸੰਬਰ 2020 ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਦੋਵਾਂ ਨੇ ਸੱਤ ਫੇਰੇ ਲਏ ਸਨ।

ਹਾਲਾਂਕਿ ਧਨਸ਼੍ਰੀ ਨੇ ਇੰਸਟਾਗ੍ਰਾਮ ‘ਤੇ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜੀ ਤੇ ਲਿਖਿਆ ਕਿ ਪਿਛਲੇ ਕੁਝ ਦਿਨ ਉਸ ਲਈ ਭਾਵਨਾਤਮਕ ਤੌਰ ‘ਤੇ ਬਹੁਤ ਮੁਸ਼ਕਲ ਰਹੇ ਹਨ ਕਿਉਂਕਿ ਬਿਨਾਂ ਕਿਸੇ ਫੈਕਟ ਦੇ ਉਸ ਬਾਰੇ ਝੂਠ ਤੇ ਆਨਲਾਈਨ ਨਫ਼ਰਤ ਫੈਲਾਈ ਜਾ ਰਹੀ ਹੈ।

ਚੁੱਪ ਕਮਜ਼ੋਰੀ ਨਹੀਂ ਬਲਕਿ ਤਾਕਤ ਦੀ ਨਿਸ਼ਾਨੀ

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਦੀ ਚੁੱਪ ਕਮਜ਼ੋਰੀ ਨਹੀਂ ਬਲਕਿ ਤਾਕਤ ਦੀ ਨਿਸ਼ਾਨੀ ਹੈ ਤੇ ਉਹ ਆਪਣੀ ਸੱਚਾਈ ‘ਤੇ ਧਿਆਨ ਕੇਂਦਰਿਤ ਕਰਦੀ ਹੈ। ਇਸ ਦੇ ਨਾਲ ਹੀ ਤਲਾਕ ਦੀਆਂ ਖ਼ਬਰਾਂ ਵਿਚਾਲੇ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਿਕਟਰ ਯੁਜਵੇਂਦਰ ਚਾਹਲ ਵੀ ਬਿੱਗ ਬੌਸ 18 ‘ਚ ਆਉਣ ਵਾਲੇ ਹਨ। ਵੀਕੈਂਡ ਕਾ ਵਾਰ ਵਿੱਚ ਯੁਜਵੇਂਦਰ ਚਾਹਲ ਨਾਲ ਸ਼੍ਰੇਅਸ ਅਈਅਰ ਤੇ ਸ਼ਸ਼ਾਂਕ ਸਿੰਘ ਨਜ਼ਰ ਆ ਸਕਦੇ ਹਨ। ਇਸ ਦੌਰਾਨ ਫੈਨਜ਼ਨ ਨੂੰ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਸ਼ੋਅ ਦੇ ਜ਼ਰੀਏ ਧਨਸ਼੍ਰੀ ਤੇ ਚਾਹਲ ਦੇ ਤਲਾਕ ਦੀਆਂ ਖ਼ਬਰਾਂ ਦੀ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ।

ਦਰਅਸਲ ਬਿੱਗ ਬੌਸ 18 ਦੇ ਸ਼ੋਅ ‘ਚ ਯੁਜਵੇਂਦਰ ਚਾਹਲ ਤੇ ਸ਼੍ਰੇਅਸ ਅਈਅਰ ਐਤਵਾਰ ਨੂੰ ਸ਼ੋਅ ਵਿੱਚ ਨਜ਼ਰ ਆ ਸਕਦੇ ਹਨ। ਉਸ ਦੀ ਐਂਟਰੀ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੋਅ ਦੀ ਟੀਆਰਪੀ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ।

ਸਾਥੀ ਸ਼੍ਰੇਅਸ ਅਈਅਰ ਵੀ ਹੋਣਗੇ ਉਨ੍ਹਾਂ ਦੇ ਨਾਲ

ਜ਼ਿਕਰਯੋਗ ਹੈ ਕਿ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਇਨ੍ਹੀਂ ਦਿਨੀਂ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਜੋੜੇ ਨੇ ਅਜੇ ਤੱਕ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਅਜਿਹੇ ‘ਚ ਖਬਰਾਂ ਨੇ ਕਿ ਯੁਜਵੇਂਦਰ ਚਾਹਲ ਬਿੱਗ ਬੌਸ 18 ‘ਚ ਨਜ਼ਰ ਆ ਸਕਦੇ ਹਨ। ਜਿੱਥੇ ਉਨ੍ਹਾਂ ਦੇ ਸਾਥੀ ਸ਼੍ਰੇਅਸ ਅਈਅਰ ਵੀ ਉਨ੍ਹਾਂ ਦੇ ਨਾਲ ਹੋਣਗੇ। ਅਈਅਰ ਤੇ ਧਨਸ਼੍ਰੀ ਵਿਚਕਾਰ ਅਫੇਅਰ ਨੂੰ ਲੈ ਕੇ ਕਾਫ਼ੀ ਖ਼ਬਰਾਂ ਆਈਆਂ ਸੀ, ਇਸ ਲਈ ਬਿੱਗ ਬੌਸ ਸ਼ੋਅ ‘ਚ ਚਾਹਲ ਤੇ ਅਈਅਰ ਤੋਂ ਧਨਸ਼੍ਰੀ ਨੂੰ ਲੈ ਕੇ ਸਵਾਲ ਪੁੱਛੇ ਜਾ ਸਕਦੇ ਹਨ।

 

 

 

 

 

SKM ਆਗੂ ਪਹੁੰਚੇ ਖਨੌਰੀ ਸਰਹੱਦ, ਮੋਰਚੇ ਦੇ ਆਗੂਆਂ ਨੂੰ ਸੌਂਪਿਆ ਏਕਤਾ ਮਤਾ

0

SKM ਆਗੂ ਪਹੁੰਚੇ ਖਨੌਰੀ ਸਰਹੱਦ, ਮੋਰਚੇ ਦੇ ਆਗੂਆਂ ਨੂੰ ਸੌਂਪਿਆ ਏਕਤਾ ਮਤਾ

ਚੰਡੀਗੜ੍ਹ : ਅੱਜ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੇ ਆਗੂਆਂ ਦੀ 6 ਮੈਂਬਰੀ ਕਮੇਟੀ 101 ਕਿਸਾਨਾਂ ਨਾਲ ਖਨੌਰੀ ਸਰਹੱਦ ਪਹੁੰਚੀ। ਇੱਥੇ ਐਸ.ਕੇ.ਐਮ ਦੇ ਆਗੂਆਂ ਨੇ ਖਨੌਰੀ ਮੋਰਚੇ ਦੇ ਆਗੂਆਂ ਨੂੰ ਏਕਤਾ ਮਤਾ ਸੌਂਪਿਆ ਜਿਸ ਨੂੰ ਕੱਲ੍ਹ ਮੋਗਾ ਦੀ ਮਹਾਂਪੰਚਾਇਤ ਵਿੱਚ ਪਾਸ ਕੀਤਾ ਗਿਆ ਸੀ।

ਸਾਡੇ ਵਿੱਚ ਕੋਈ ਮੱਤਭੇਦ ਨਹੀਂ: ਰਾਜੇਵਾਲ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕੀ ਅੱਜ ਸਾਰਾ ਦੇਸ਼ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਮੋਗਾ ‘ਚ ਹੋਈ ਮਹਾਪੰਚਾਇਤ ‘ਚ ਲਏ ਗਏ ਫੈਸਲੇ ਅਨੁਸਾਰ ਅਸੀਂ ਆਪਣੇ ਭਰਾਵਾਂ ਨੂੰ ਇਹ ਦੱਸਣ ਆਏ ਹਾਂ ਕਿ ਉਹ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜਨਗੇ। 15 ਨੂੰ ਮੀਟਿੰਗ ਹੈ। ਦਿੱਲੀ ਅੰਦੋਲਨ ਵਿੱਚ ਜੋ ਜਥੇਬੰਦੀਆਂ ਇਕੱਠੀਆਂ ਸਨ, ਉਹ ਜਲਦੀ ਹੀ ਇੱਕਜੁੱਟ ਹੋ ਜਾਣਗੇ। ਸਾਡੇ ਵਿੱਚ ਕੋਈ ਮੱਤਭੇਦ ਨਹੀਂ ਹੈ। ਕੇਂਦਰ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਸੰਘਣੀ ਧੁੰਦ ਕਾਰਨ ਕਾਰ ਅਤੇ ਟਰੱਕ ਦੀ ਜ਼ਬਰ/ਦਸਤ ਟੱ/ਕਰ, ਪੰਜ ਵਿਅਕਤੀ ਗੰਭੀਰ ਜ਼ਖਮੀ

ਸੰਘਣੀ ਧੁੰਦ ਕਾਰਨ ਕਾਰ ਅਤੇ ਟਰੱਕ ਦੀ ਜ਼ਬਰ/ਦਸਤ ਟੱ/ਕਰ, ਪੰਜ ਵਿਅਕਤੀ ਗੰਭੀਰ ਜ਼ਖਮੀ

0

ਸੰਘਣੀ ਧੁੰਦ ਕਾਰਨ ਕਾਰ ਅਤੇ ਟਰੱਕ ਦੀ ਜ਼ਬਰ/ਦਸਤ ਟੱ/ਕਰ, ਪੰਜ ਵਿਅਕਤੀ ਗੰਭੀਰ ਜ਼ਖਮੀ

ਬਠਿੰਡਾ,10 ਜਨਵਰੀ: ਡੱਬਵਾਲੀ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਭਾਰਤਮਾਲਾ ਰੋਡ ‘ਤੇ ਸੰਘਣੀ ਧੁੰਦ ਕਾਰਨ ਡੱਬਵਾਲੀ ਤੋਂ ਬਠਿੰਡਾ ਜਾ ਰਹੀ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ‘ਚ ਕਾਰ ‘ਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਕਰਵਾਇਆ ਗਿਆ ਦਾਖਿਲ

ਚਸ਼ਮਦੀਦਾਂ ਮੁਤਾਬਕ ਹਾਦਸੇ ਸਮੇਂ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਸਥਾਨਕ ਲੋਕਾਂ ਦੀ ਤੁਰੰਤ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ , ਜਿੱਥੇ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।ਜ਼ਖਮੀਆਂ ‘ਚੋਂ 3 ਲੋਕ ਪੂਰੀ ਤਰ੍ਹਾਂ ਬੇਹੋਸ਼ ਹਨ ਅਤੇ 2 ਲੋਕਾਂ ਦੇ ਸਿਰ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਵਾਇਆ, ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਅਤੇ ਰਫ਼ਤਾਰ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ।

ਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰ

ਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰ || Punjab News

0

ਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰ

ਪਟਿਆਲਾ : ਆਮ ਆਦਮੀ ਪਾਰਟੀ (ਆਪ) ਪਟਿਆਲਾ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਪਟਿਆਲਾ ਨਗਰ ਨਿਗਮ ਦਾ ਮੇਅਰ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਇਸ ਮੌਕੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਸਨ।

ਅਮਨ ਅਰੋੜਾ ਨੇ ਦਿੱਤੀ ਵਧਾਈ

ਇਸ ਮੌਕੇ ‘ਆਪ’ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਟਿਆਲਾ ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ‘ਆਪ’ ਦੇ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਅਗਵਾਈ ਹੇਠ ਆਉਣ ਵਾਲੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦਾ ਨਵਾਂ ਦੌਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ। ਚੋਣਾਂ ਸਮੇਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ।

ਲੁਧਿਆਣਾ ‘ਚ ‘ਆਪ’ ਦੇ ਮੇਅਰ ਬਣਨ ਦਾ ਰਾਹ ਹੋਇਆ ਪੱਧਰਾ! ਜਾਣੋ ਕਦੋ ਹੋਵੇਗਾ ਨਾਮ ਦਾ ਐਲਾਨ

ਲੁਧਿਆਣਾ ‘ਚ ‘ਆਪ’ ਦੇ ਮੇਅਰ ਬਣਨ ਦਾ ਰਾਹ ਹੋਇਆ ਪੱਧਰਾ! ਜਾਣੋ ਕਦੋ ਹੋਵੇਗਾ ਨਾਮ ਦਾ ਐਲਾਨ

0

ਲੁਧਿਆਣਾ ‘ਚ ‘ਆਪ’ ਦੇ ਮੇਅਰ ਬਣਨ ਦਾ ਰਾਹ ਹੋਇਆ ਪੱਧਰਾ! ਜਾਣੋ ਕਦੋ ਹੋਵੇਗਾ ਨਾਮ ਦਾ ਐਲਾਨ

ਲੁਧਿਆਣਾ ‘ਚ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭੱਗ ਤੈਅ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਕੋਲ ਹੁਣ ਕੁੱਲ 46 ਕੌਂਸਲਰ ਹਨ। ਆਮ ਆਦਮੀ ਪਾਰਟੀ ਨੇ ਵੀਰਵਾਰ ਰਾਤ ਕਰੀਬ 10.30 ਵਜੇ ਸਿਆਸੀ ਧਮਾਕਾ ਕਰ ਦਿੱਤਾ। ਉਨ੍ਹਾਂ ਕਾਂਗਰਸ ਦੇ ਦੋ ਅਤੇ ਭਾਜਪਾ ਦੇ ਇੱਕ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਦੱਸ ਦਈਏ ਕਿ ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਸੋਮਾ ਅਤੇ ਵਾਰਡ ਨੰਬਰ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 21 ਤੋਂ ਭਾਜਪਾ ਕੌਂਸਲਰ ਅਨੀਤਾ ਨਚਾਹਲ ਅਤੇ ਕਰਨ ਨਚਾਹਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਲੋਹੜੀ ਤੋਂ ਬਾਅਦ ਮਿਲੇਗਾ ਲੁਧਿਆਣਾ ਨੂੰ ਨਵਾਂ ਮੇਅਰ

‘ਆਪ’ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਨ੍ਹਾਂ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਮੇਅਰ ਦੇ ਅਹੁਦੇ ’ਤੇ ਆਮ ਆਦਮੀ ਪਾਰਟੀ ਦਾ ਦਾਅਵਾ ਮਜ਼ਬੂਤ ​​ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਬਹੁਮਤ ਹੈ। ਇਸ ਲਈ ਲੁਧਿਆਣਾ ‘ਚ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ। ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵਾਂ ਮੇਅਰ ਮਿਲਣ ਦੀ ਪੂਰੀ ਸੰਭਾਵਨਾ ਹੈ।

ਸੰਘਣੀ ਧੁੰਦ ਕਾਰਨ ਭਿੜੀਆਂ ਦੋ ਬੱਸਾਂ, ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਲਟਕੀ ਬੱਸ

 

 

ਸੰਘਣੀ ਧੁੰਦ ਕਾਰਨ ਭਿੜੀਆਂ ਦੋ ਬੱਸਾਂ, ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਲਟਕੀ ਬੱਸ || Punjab News

0

ਸੰਘਣੀ ਧੁੰਦ ਕਾਰਨ ਭਿੜੀਆਂ ਦੋ ਬੱਸਾਂ, ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਲਟਕੀ ਬੱਸ

ਜਲੰਧਰ ‘ਚ ਸੰਘਣੀ ਧੁੰਦ ਕਾਰਨ ਦੋ ਬੱਸਾਂ ਆਪਸ ‘ਚ ਟਕਰਾ ਗਈਆਂ। ਇਸ ਕਾਰਨ ਕਰੀਬ 2 ਤੋਂ 3 ਯਾਤਰੀ ਜ਼ਖਮੀ ਹੋ ਗਏ। ਇਹ ਘਟਨਾ ਜਲੰਧਰ-ਲੁਧਿਆਣਾ ਹਾਈਵੇ ‘ਤੇ ਫਿਲੌਰ ਕਸਬੇ ਦੇ ਅੰਬੇਡਕਰ ਫਲਾਈਓਵਰ ‘ਤੇ ਵਾਪਰੀ। ਇਨ੍ਹਾਂ ਵਿੱਚੋਂ ਇੱਕ ਬੱਸ ਟੱਕਰ ਲੱਗਣ ਤੋਂ ਬਾਅਦ ਪੁਲ ਦੀ ਰੇਲਿੰਗ ਤੋੜ ਕੇ ਹੇਠਾਂ ਲਟਕ ਗਈ। ਇਸ ਦੇ ਨਾਲ ਹੀ ਦੂਜੀ ਬੱਸ ਡਿਵਾਈਡਰ ‘ਤੇ ਚੜ੍ਹ ਕੇ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਨੁਕਸਾਨੀਆਂ ਬੱਸਾਂ ਨੂੰ ਪਾਸੇ ਕਰ ਦਿੱਤਾ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ।

ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਜਾਂਚ ਲਈ ਮੌਕੇ ‘ਤੇ ਪਹੁੰਚੇ ਏਐਸਆਈ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 7 ਵਜੇ ਦੇ ਕਰੀਬ ਵਾਪਰਿਆ। ਸੰਘਣੀ ਧੁੰਦ ਕਾਰਨ ਬੱਸਾਂ ਆਪਸ ਵਿੱਚ ਟਕਰਾ ਗਈਆਂ। ਪ੍ਰਾਈਵੇਟ ਬੱਸ ਨੇ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਕੋਈ ਵੀ ਯਾਤਰੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।

ਦੁਨੀਆ ਦੇ ਕਰੋੜਾਂ ਕੰਪਿਊਟਰ ਹੋ ਜਾਣਗੇ ‘ਕਬਾੜ’, ਮਾਈਕ੍ਰੋਸਾਫਟ ਚੁੱਕਣ ਜਾ ਰਿਹਾ ਵੱਡਾ ਕਦਮ

ਦੁਨੀਆ ਦੇ ਕਰੋੜਾਂ ਕੰਪਿਊਟਰ ਹੋ ਜਾਣਗੇ ‘ਕਬਾੜ’, ਮਾਈਕ੍ਰੋਸਾਫਟ ਚੁੱਕਣ ਜਾ ਰਿਹਾ ਵੱਡਾ ਕਦਮ

0

ਦੁਨੀਆ ਦੇ ਕਰੋੜਾਂ ਕੰਪਿਊਟਰ ਹੋ ਜਾਣਗੇ ‘ਕਬਾੜ’, ਮਾਈਕ੍ਰੋਸਾਫਟ ਚੁੱਕਣ ਜਾ ਰਿਹਾ ਵੱਡਾ ਕਦਮ

ਨਵੀ ਦਿੱਲੀ : ਜੇਕਰ ਤੁਸੀਂ ਮਾਈਕ੍ਰੋਸਾਫਟ ਵਿੰਡੋਜ਼ 10 ਦੀ ਵਰਤੋਂ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਵਿੰਡੋਜ਼ 10 ਲਈ ਆਪਣਾ ਸਪੋਰਟ ਖਤਮ ਕਰ ਦੇਵੇਗੀ। ਇਸ ਨਾਲ ਕਰੋੜਾਂ ਯੂਜ਼ਰ ਪ੍ਰਭਾਵਿਤ ਹੋਣਗੇ।

ਹੈਕਰਾਂ ਲਈ ਸਿਸਟਮਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ

ਮਾਈਕ੍ਰੋਸਾਫਟ ਨੇ ਘੋਸ਼ਣਾ ਕੀਤੀ ਹੈ ਕਿ 10 ਸਾਲ ਪੁਰਾਣੇ ਓਪਰੇਟਿੰਗ ਸਿਸਟਮ ਵਿੰਡੋਜ਼10 ਨੂੰ 14 ਅਕਤੂਬਰ, 2025 ਨੂੰ ਸਪੋਰਟ ਖਤਮ ਹੋ ਜਾਵੇਗਾ। ਇਸਦਾ ਮਤਲਬ ਹੈ ਕਿ ਕੰਪਨੀ ਹੁਣ ਵਿੰਡੋਜ਼ 10 ਉਪਭੋਗਤਾਵਾਂ ਲਈ ਮੁਫਤ ਸੁਰੱਖਿਆ ਅਪਡੇਟ ਜਾਰੀ ਨਹੀਂ ਕਰੇਗੀ, ਜਿਸ ਤੋਂ ਬਾਅਦ ਉਪਭੋਗਤਾਵਾਂ ਨੂੰ ਨਵੇਂ ਸੁਰੱਖਿਆ ਖਤਰੇ, ਡੇਟਾ ਲੀਕ ਅਤੇ ਮਾਲਵੇਅਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੈਕਰਾਂ ਲਈ ਅਜਿਹੇ ਸਿਸਟਮਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਜਾਵੇਗਾ।

ਕੀ ਕਰਨਾ ਚਾਹੀਦੈ?

Windows 10 ਲਈ ਸਮਰਥਨ ਦਾ ਅੰਤ ਨਿੱਜੀ ਅਤੇ ਵਪਾਰਕ ਉਪਭੋਗਤਾਵਾਂ ਦੋਵਾਂ ਲਈ ਸਮੱਸਿਆਵਾਂ ਪੈਦਾ ਕਰੇਗਾ। ਵਿੰਡੋਜ਼ 10 ਉਪਭੋਗਤਾਵਾਂ ਲਈ ਵਿੰਡੋਜ਼ 11 ਵਿੱਚ ਅਪਗ੍ਰੇਡ ਕਰਨਾ ਜਾਂ ਕਿਸੇ ਹੋਰ ਓਪਰੇਟਿੰਗ ਸਿਸਟਮ ਵਿੱਚ ਸਵਿਚ ਕਰਨਾ ਬਿਹਤਰ ਹੋਵੇਗਾ। ਜੇਕਰ ਤੁਸੀਂ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਚਿੰਤਤ ਹੋ ਤਾਂ ਤੁਹਾਡੇ ਲਈ ਲੀਨਕਸ ਵਰਗੇ ਸੁਰੱਖਿਅਤ ਵਿਕਲਪ ‘ਤੇ ਜਾਣਾ ਬਿਹਤਰ ਹੋਵੇਗਾ।

ਅੱਜ ਸੰਯੁਕਤ ਕਿਸਾਨ ਮੋਰਚਾ ਦੀ 6 ਮੈਂਬਰੀ ਕਮੇਟੀ ਪਹੁੰਚੇਗੀ ਖਨੌਰੀ ਬਾਰਡਰ

ਅੱਜ ਸੰਯੁਕਤ ਕਿਸਾਨ ਮੋਰਚਾ ਦੀ 6 ਮੈਂਬਰੀ ਕਮੇਟੀ ਪਹੁੰਚੇਗੀ ਖਨੌਰੀ ਬਾਰਡਰ || Farmers Protest

0

ਅੱਜ ਸੰਯੁਕਤ ਕਿਸਾਨ ਮੋਰਚਾ ਦੀ 6 ਮੈਂਬਰੀ ਕਮੇਟੀ ਪਹੁੰਚੇਗੀ ਖਨੌਰੀ ਬਾਰਡਰ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (SKM) ਦੀ 6 ਮੈਂਬਰੀ ਕਮੇਟੀ ਅੱਜ ਖਨੌਰੀ ਬਾਰਡਰ ਪਹੁੰਚੇਗੀ, ਉਨ੍ਹਾਂ ਦੇ ਨਾਲ 101 ਕਿਸਾਨਾਂ ਦਾ ਜਥਾ ਵੀ ਜਾਵੇਗਾ। ਦੱਸ ਦਈਏ ਕਿ ਬੀਤੇ ਦਿਨ ਮੋਗਾ ਵਿੱਚ ਮਹਾਂਪੰਚਾਇਤ ਦੌਰਾਨ ਸੰਯੁਕਤ ਕਿਸਾਨ ਮੋਰਚਾ (SKM) ਨੇ ਅੰਦੋਲਨ ਦਾ ਸਮਰਥਨ ਕੀਤਾ ਸੀ। ਇਸ ਸਬੰਧੀ ਅੱਜ ਕਿਸਾਨ ਆਗੂਆਂ ਦੀ 6 ਮੈਂਬਰੀ ਕਮੇਟੀ 101 ਕਿਸਾਨਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਪਹੁੰਚੇਗੀ ਇੱਥੇ SKM ਦੀ ਤਰਫੋਂ ਅੰਦੋਲਨ ਚਲਾ ਰਹੇ ਆਗੂਆਂ ਵੱਲੋਂ ਸਰਵਨ ਪੰਧੇਰ ਅਤੇ ਡੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ। ਇਸ ਦੇ ਨਾਲ ਹੀ SKM ਵੱਲੋਂ ਅੱਜ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ।

ਡੱਲੇਵਾਲ ਦੀ ਸਿਹਤ ਨਾਜ਼ੁਕ

ਦੱਸ ਦਈਏ ਕਿ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਹੈ। ਇਲਾਜ ਨਾ ਕਰਵਾਉਣ ਤੋਂ ਇਲਾਵਾ ਮਸਾਜ ਕਰਵਾਉਣ ਤੋਂ ਵੀ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੈ। ਡਾਕਟਰਾਂ ਨੇ ਵੀਰਵਾਰ ਨੂੰ ਖਨੌਰੀ ਪਹੁੰਚ ਕੇ ਡੱਲੇਵਾਲ ਦੇ ਅਲਟਰਾਸਾਊਂਡ ਅਤੇ ਹੋਰ ਟੈਸਟ ਕੀਤੇ। ਉਨ੍ਹਾਂ ਦੀ ਰਿਪੋਰਟ ਅੱਜ ਆਵੇਗੀ।

ਅੱਜ ਤੋਂ ਤਿੰਨ ਦਿਨਾਂ ਲਈ ਪੱਖੋਵਾਲ ਰੋਡ ਆਰ.ਓ.ਬੀ ਆਵਾਜਾਈ ਲਈ ਰਹੇਗਾ ਬੰਦ, ਲੋਕਾਂ ਨੂੰ ਵਿਕਲਪਿਕ ਰਸਤੇ ਲੈਣ ਦੀ ਅਪੀਲ