Home Blog Page 1253

ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਆਬਕਾਰੀ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ : ਹਰਪਾਲ ਚੀਮਾ

0

ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਆਬਕਾਰੀ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ : ਹਰਪਾਲ ਚੀਮਾ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਨਾਬਾਲਗ ਗਾਹਕਾਂ ਨੂੰ ਸ਼ਰਾਬ ਪਰੋਸਣ ਵਾਲੇ ਠੇਕਿਆਂ, ਹੋਟਲਾਂ, ਕਲੱਬ, ਬਾਰ, ਅਤੇ ਪੱਬ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਬਕਾਰੀ ਵਿਭਾਗ ਦੀ ਲੁਧਿਆਣਾ ਪੂਰਬੀ ਰੇਂਜ ਵੱਲੋਂ 30 ਅਤੇ 31 ਅਗਸਤ ਨੂੰ ਦੋ ਰੋਜ਼ਾ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੋ ਰੋਜ਼ਾ ਇਨਫੋਰਸਮੈਂਟ ਮੁਹਿੰਮ ਦੌਰਾਨ 23 ਅਹਾਤਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ 9 ਬਾਰਾਂ ਨਾਬਾਲਗਾਂ ਨੂੰ ਸ਼ਰਾਬ ਪਰੋਸ ਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਸਨ।  ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮੇਲੇ ‘ਚ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਕਾਰਨ ਹੋਈ ਮੌ.ਤ || Latest News

ਆਬਕਾਰੀ ਤੇ ਕਰ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਨਿਰੰਤਰ ਜਾਰੀ ਯਤਨਾਂ ਦਾ ਹਿੱਸਾ ਹੈ ਅਤੇ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਸਿੰਘ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜਮ ਦੀ ਸਿੱਧੀ ਨਿਗਰਾਨੀ ਹੇਠ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਾਰਵਾਈਆਂ ਨਿਯਮਿਤ ਤੌਰ ‘ਤੇ  ਕੀਤੀਆਂ ਜਾਣਗੀਆਂ।

ਕਿਸੇ ਵੀ ਲਾਇਸੰਸਧਾਰਕ ਲਈ 25 ਸਾਲ ਤੋਂ ਘੱਟ ਉਮਰ

ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਟੀਮਾਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਰਾਬ ਵਿਕਰੇਤਾਵਾਂ ਦੇ ਸਥਾਨਾਂ ਦੀ ਲਗਾਤਾਰ ਨਿਗਰਾਨੀ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਇਨਟੌਕਸਿਕੈਂਟਸ ਲਾਇਸੈਂਸ ਐਂਡ ਸੇਲਜ਼ ਆਰਡਰ 1956 ਦੇ ਤਹਿਤ ਕਿਸੇ ਵੀ ਲਾਇਸੰਸਧਾਰਕ ਲਈ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਵੇਚਣ ਦੀ ਮਨਾਹੀ ਹੈ ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ‘ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਸ਼ਰਾਬ ਵੇਚਣ ਦੇ ਲਾਇਸੈਂਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਨਿਯਮਾਂ ਦੀ ਸਖ਼ਤੀ ਨਾਲ ਪਾਲਣਾ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੋ ਰੋਜ਼ਾ ਮੁਹਿੰਮ ਦੌਰਾਨ ਸਬੰਧਤ ਅਦਾਰਿਆਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਨੌਜਵਾਨਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਅਹਿਮ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵੀ ਯਾਦ ਕਰਵਾਇਆ ਗਿਆ।  ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਰਾਬ ਪਰੋਸਣ ਤੋਂ ਪਹਿਲਾਂ ਗਾਹਕਾਂ ਦੀ ਉਮਰ ਦੀ ਤਸਦੀਕ ਸਮੇਤ ਆਬਕਾਰੀ ਪ੍ਰਬੰਧਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ ਵੱਲੋਂ ਬਾਰ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਕਾਨੂੰਨ ਦੁਆਰਾ ਲੋੜੀਂਦੀਆਂ ਕਾਨੂੰਨੀ ਚੇਤਾਵਨੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਦੀਆਂ ਸੰਚਾਲਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੰਨਾ ਸ਼ਰਾਬ ਵਿਕਰੇਤਾਵਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਉਲੰਘਣਾਵਾਂ ਤੋਂ ਬਚਣ ਲਈ ਆਪਣੇ ਸਟਾਫ ਨੂੰ ਲੋੜੀਂਦੀ ਸਿਖਲਾਈ ਦੇਣ ਲਈ ਵੀ ਕਿਹਾ ਗਿਆ ਹੈ।

 

ਪੰਜਾਬ ਨੇ 30-ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ: ਗੁਰਮੀਤ ਖੁੱਡੀਆਂ || Latest News

0

ਪੰਜਾਬ ਨੇ 30-ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ: ਗੁਰਮੀਤ ਖੁੱਡੀਆਂ

1 ਸਤੰਬਰ: ਸੂਬੇ ਵਿੱਚ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਕੇ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਸੂਬੇ ਭਰ ਵਿੱਚ ਸਾਲਾਨਾ 30 ਲੱਖ ਦੁਧਾਰੂ ਪਸ਼ੂਆਂ ਦੇ ਮਸਨੂਈ ਗਰਭਧਾਰਨ ਦਾ ਟੀਚਾ ਮਿੱਥਿਆ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਨਾਭਾ ਅਤੇ ਰੋਪੜ ਵਿਖੇ ਦੋ ਸੀਮਨ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਪਸ਼ੂਧਨ ਦੀ ਜੈਨੇਟਿਕ ਗੁਣਾਂ ਨੂੰ ਬਿਹਤਰ ਬਣਾਉਣ ਵਾਸਤੇ ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ-ਗਰੇਡ ਸੀਮਨ ਸਟੇਸ਼ਨ ‘ਤੇ ਕੁੱਲ 93 ਸਾਨ੍ਹ (ਬੁੱਲਜ਼) ਰੱਖੇ ਗਏ ਹਨ।

ਨਸ਼ੇ ਦੀ ਓਵਰਡੋਜ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ || Today News

ਇਨ੍ਹਾਂ ਵਿੱਚ 60 ਮੁਰ੍ਹਾ ਨਸਲ ਦੇ ਸਾਨ੍ਹ, 10 ਨੀਲੀ ਰਾਵੀ ਨਸਲ ਦੇ ਸਾਨ੍ਹ, 7 ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ.), 4 ਐਚ.ਐਫ. ਕਰਾਸ, 3 ਜਰਸੀ ਅਤੇ 9 ਸਾਹੀਵਾਲ ਨਸਲ ਦੇ ਸਾਨ੍ਹ ਸ਼ਾਮਲ ਹਨ। ਇਸੇ ਤਰ੍ਹਾਂ ਰੋਪੜ ਦੇ ਬੀ-ਗਰੇਡ ਸੀਮਨ ਸਟੇਸ਼ਨ ‘ਤੇ ਕੁੱਲ 46 ਸਾਨ੍ਹ ਰੱਖੇ ਗਏ ਹਨ। ਇਨ੍ਹਾਂ ਵਿੱਚ 26 ਮੁਰ੍ਹਾ ਨਸਲ ਦੇ ਅਤੇ 8 ਨੀਲੀ ਰਾਵੀ ਨਸਲ ਦੇ ਸਾਨ੍ਹਾਂ ਤੋਂ ਇਲਾਵਾ 4 ਹੋਲਸਟੀਨ ਫ੍ਰੀਜ਼ੀਅਨ (ਐਚ.ਐਫ.), 1 ਐਚ.ਐਫ. ਕਰਾਸ ਅਤੇ 7 ਸਾਹੀਵਾਲ ਨਸਲ ਦੇ ਬੁੱਲਜ਼ ਹਨ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੀਲੀ ਰਾਵੀ ਲਈ ਪੈਡੀਗਿਰੀ ਸਿਲੈਕਸ਼ਨ ਅਤੇ ਮੁਰ੍ਹਾ ਤੇ ਸਾਹੀਵਾਲ ਲਈ ਪ੍ਰੋਜਨੀ ਟੈਸਟਿੰਗ (ਪੀ.ਟੀ) ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਹ ਪ੍ਰਾਜੈਕਟ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਰਾਹੀਂ ਮੁਰ੍ਹਾ, ਸਾਹੀਵਾਲ ਅਤੇ ਨੀਲੀ ਰਾਵੀ ਨਸਲਾਂ ਦੇ ਜੈਨੇਟਿਕ ਗੁਣਾਂ ਨੂੰ ਸੁਧਾਰਨ ‘ਤੇ ਕੇਂਦਰਿਤ ਹਨ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੀ.ਟੀ.-ਮੁਰ੍ਹਾ ਪ੍ਰਾਜੈਕਟ ਪਟਿਆਲਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ ਜਦੋਂਕਿ ਪੀ.ਟੀ.-ਸਾਹੀਵਾਲ ਪ੍ਰਾਜੈਕਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਾਗੂ ਹੈ। ਇਸਦੇ ਨਾਲ ਹੀ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਾਗੂ ਹੈ।

ਉਨ੍ਹਾਂ ਅੱਗੇ ਦੱਸਿਆ ਕਿ 2019-26 ਤੱਕ ਇਨ੍ਹਾਂ ਪ੍ਰਾਜੈਕਟਾਂ ਦਾ ਕੁੱਲ ਵਿੱਤੀ ਖਰਚ ਲਗਭਗ 57 ਕਰੋੜ ਰੁਪਏ ਹੈ, ਜਿਸ ਵਿੱਚੋਂ 28.5 ਕਰੋੜ ਰੁਪਏ ਪੀ.ਟੀ.- ਮੁਰ੍ਹਾ ਲਈ, 20.88 ਕਰੋੜ ਰੁਪਏ ਪੀ.ਟੀ.- ਸਾਹੀਵਾਲ ਲਈ ਅਤੇ 7.55 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਲਈ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਪ੍ਰਾਜੈਕਟਾਂ ਤਹਿਤ ਕੁੱਲ 25.8 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਸੂਬੇ ਦੇ ਇਨ੍ਹਾਂ ਚੋਣਵੇਂ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਭਲਾਈ ਲਈ 16.25 ਕਰੋੜ ਰੁਪਏ ਪੀ.ਟੀ.-ਮੁਰ੍ਹਾ, 6.89 ਕਰੋੜ ਰੁਪਏ ਪੀ.ਟੀ.-ਸਾਹੀਵਾਲ ਅਤੇ 2.66 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟਾਂ ਅਧੀਨ ਵਰਤੇ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਅਧੀਨ 2019 ਤੋਂ ਹੁਣ ਤੱਕ ਕੁੱਲ 419 ਮੁਰ੍ਹਾ ਨਸਲ, 194 ਸਾਹੀਵਾਲ ਨਸਲ ਅਤੇ 19 ਨੀਲੀ ਰਾਵੀ ਨਸਲ ਦੇ ਚੰਗੇ ਜੈਨੇਟਿਕ ਗੁਣਾਂ ਵਾਲੇ ਝੋਟੇ/ਵੱਛੇ (ਕਾਲਵਜ਼) ਖਰੀਦੇ ਗਏ ਹਨ।

ਡੇਅਰੀ ਸੈਕਟਰ ਦੀ ਮਜ਼ਬੂਤੀ

ਮਜ਼ਬੂਤ ਨਿਗਰਾਨ ਅਤੇ ਰਿਕਾਰਡਿੰਗ ਪ੍ਰਣਾਲੀਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਸ਼ੂਧਨ ਦੇ ਜੈਨੇਟਿਕ ਗੁਣਾਂ ਵਿੱਚ ਸੁਧਾਰ, ਦੁੱਧ ਉਤਪਾਦਨ ਵਿੱਚ ਵਾਧੇ, ਗੁਣਵੱਤਾ ਵਿੱਚ ਸੁਧਾਰ ਜ਼ਰੀਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦਿਆਂ ਪੰਜਾਬ ਦੇ ਡੇਅਰੀ ਸੈਕਟਰ ਦੀ ਮਜ਼ਬੂਤੀ ਲਈ ਬੇਹੱਦ ਅਹਿਮ ਹਨ।

ਵੱਖ-ਵੱਖ ਗਤੀਵਿਧੀਆਂ ਦੀ ਸਹੀ ਨਿਗਰਾਨੀ ਅਤੇ ਰਿਕਾਰਡਿੰਗ ਲਈ ਇੱਕ ਮਜ਼ਬੂਤ ਪ੍ਰਣਾਲੀ ਕੀਤੀ ਸਥਾਪਤ

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਵਿਭਾਗ ਨੇ ਪੰਜਾਬ ਨੂੰ ਕਿਸਾਨਾਂ ਦੀ ਤਰੱਕੀ ਲਈ ਇੱਕ ਮਿਸਾਲੀ ਸੂਬੇ ਵਜੋਂ ਸਥਾਪਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਡੇਅਰੀ ਪਸ਼ੂਧਨ ਦੀਆਂ ਪ੍ਰਜਣਨ ਅਤੇ ਦੁੱਧ ਚੁਆਈ ਸਮੇਤ ਵੱਖ-ਵੱਖ ਗਤੀਵਿਧੀਆਂ ਦੀ ਸਹੀ ਨਿਗਰਾਨੀ ਅਤੇ ਰਿਕਾਰਡਿੰਗ ਲਈ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ। ਇਹ ਪ੍ਰਾਜੈਕਟ ਸੂਬੇ ਨੂੰ ਡੇਅਰੀ ਵਿਕਾਸ ਦਾ ਧੁਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਮੇਲੇ ‘ਚ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਕਾਰਨ ਹੋਈ ਮੌ.ਤ || Latest News

0

ਮੇਲੇ ‘ਚ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਕਾਰਨ ਹੋਈ ਮੌ.ਤ

ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਹੋਏ ਮੇਲੇ ‘ਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ। ਅੱਜ ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਮੇਲੇ ਵਿੱਚ ਮੱਥਾ ਟੇਕਣ ਗਈ ਬਜ਼ੁਰਗ ਔਰਤ ਦੀ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਮੀਤ ਕੌਰ ਵੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚ ਗਈ।

ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਜੋ ਕਿ ਚਾਰਜਿੰਗ ‘ਤੇ ਲੱਗੀ ਹੋਈ ਸੀ ਨੂੰ ਹੱਥ ਲੱਗਣ ਕਾਰਨ ਗੁਰਮੀਤ ਕੌਰ ਨੂੰ ਅਚਾਨਕ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸਟਾਰਟ ਤੇ ਚਾਰਜਿੰਗ ‘ਤੇ ਲੱਗੀ ਹੋਈ ਸੀ ਕੋਲਡ ਡਰਿੰਕ ਵੈਨ

ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ ਨਿਵਾਸੀ ਨੀਲੋਂ ਖੁਰਦ ਅਤੇ ਉਮਰ ਕਰੀਬ 55 ਸਾਲ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟ ਗੰਗੁ ਰਾਏ ਵਿੱਚ ਲੱਗੇ ਮੇਲੇ ਵਿੱਚ ਪਰਿਵਾਰ ਸਣੇ ਗਏ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਮੇਰੀ ਮਾਤਾ ਕੋਲਡ ਡਰਿੰਕ ਵੈਨ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ ‘ਤੇ ਲੱਗੀ ਹੋਈ ਸੀ। ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜਾ ਸੀ। ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਦੇ ਨਾਲ ਲੱਗ ਗਿਆ। ਜਿਸ ਕਾਰਨ ਉਸ ਗੱਡੀ ਤੋਂ ਕਰੰਟ ਮੇਰੀ ਮਾਂ ਨੂੰ ਲੱਗ ਗਿਆ ਅਤੇ ਕੋਲਡ ਡਰਿੰਕ ਗੱਡੀ ਮੇਰੀ ਮਾਂ ਦੀ ਮੌਤ ਦਾ ਕਾਰਨ ਬਣੀ।

ਇਹ ਵੀ ਪੜ੍ਹੋ:ਭਾਰਤ ਦੀ ਰੂਬੀਨਾ ਫਰਾਂਸਿਸ ਨੇ ਕੀਤਾ ਕਮਾਲ, ਏਅਰ ਪਿਸਟਲ SH1 ਫਾਈਨਲ ‘ਚ ਜਿੱਤਿਆ ਕਾਂਸੀ ਦਾ ਤਗਮਾ || Latest News

ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕੋਲਡ ਡਰਿੰਕ ਵੈਨ ਦੇ ਮਾਲਕ ‘ਤੇ ਮੁਕਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ। ਜਿਹੜੇ ਵੀ ਲੋਕ ਇਹੋ ਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਹਨ ਉਨ੍ਹਾਂ ਵੈਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਇਹੋ ਜਿਹਾ ਨਾ ਹੋ ਸਕੇ । ਉੱਥੇ ਹੀ ਦੂਜੇ ਪਾਸੇ ਡਾਕਟਰ ਨਵਦੀਪ ਸਿੰਘ ਨੇ ਕਿਹਾ ਕਿ ਸਮਰਾਲਾ ਸਿਵਲ ਹਸਪਤਾਲ ਵਿੱਚ ਸਵੇਰੇ ਕਰੀਬ 6.30 ਵਜੇ ਗੁਰਮੀਤ ਕੌਰ ਨਾਮਕ ਮਹਿਲਾ ਜਿਸ ਦੀ ਉਮਰ 55 ਸਾਲ ਨੂੰ ਲਿਆਂਦਾ ਗਿਆ ਸੀ, ਜਿਸ ਦੀ ਮੌਤ ਕੋਲ ਡਰਿੰਕ ਵੈਨ ਤੋਂ ਕਰੰਟ ਲੱਗਣ ਨਾਲ ਹੋਈ ਸੀ ।

ਨਸ਼ੇ ਦੀ ਓਵਰਡੋਜ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ || Today News

0

ਨਸ਼ੇ ਦੀ ਓਵਰਡੋਜ ਨੇ ਇੱਕ ਹੋਰ ਘਰ ਦਾ ਬੁਝਾਇਆ ਚਿਰਾਗ

ਨਸ਼ੇ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਆਏ ਦਿਨ ਇੱਕ ਨਾ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਰਹੀ ਹੈ। ਅਜਿਹੀ ਹੀ ਮੰਦਭਾਗੀ ਖ਼ਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਰਟੌਲ ਵਿੱਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਨਾਲ ਮੌਤ ਹੋ ਗਈ । ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨਜੀਤ ਸਿੰਘ ਵਜੋਂ ਹੋਈ ਹੈ। ਪਰਿਵਾਰ ਨੂੰ ਉਸ ਦੀ ਦੇਹ ਪਿੰਡ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਤੋਂ ਮਿਲੀ ਹੈ ।

ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ‘ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਹਰਿਦੁਆਰ ਤੱਕ ਚੱਲਣਗੀਆਂ ਸਪੈਸ਼ਲ ਟਰੇਨਾਂ || Latest News

ਮਿਲੀ ਜਾਣਕਾਰੀ ਅਨੁਸਾਰ ਜੋਬਨਜੀਤ ਅਸਾਮ ਵਿੱਚ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਉਸ ਨੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ਮਗਰੋਂ ਉਹ ਘਰੋਂ ਬਾਹਰ ਚਲਾ ਗਿਆ ਅਤੇ ਰਾਤ ਘਰ ਨਾ ਆਇਆ । ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਨੇ ਪੁਲਿਸ ਚੌਕੀ ਦੋਬੁਰਜੀ ਦੇ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਨੂੰ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਸ ਦੇ ਪੁੱਤ ਦੀ ਦੇਹ ਨੇੜਿਓਂ ਸਰਿੰਜ ਵੀ ਬਰਾਮਦ ਹੋਈ ਹੈ।

ਭਾਰਤ ਦੀ ਰੂਬੀਨਾ ਫਰਾਂਸਿਸ ਨੇ ਕੀਤਾ ਕਮਾਲ, ਏਅਰ ਪਿਸਟਲ SH1 ਫਾਈਨਲ ‘ਚ ਜਿੱਤਿਆ ਕਾਂਸੀ ਦਾ ਤਗਮਾ || Latest News

0

ਭਾਰਤ ਦੀ ਰੂਬੀਨਾ ਫਰਾਂਸਿਸ ਨੇ ਕੀਤਾ ਕਮਾਲ, ਏਅਰ ਪਿਸਟਲ SH1 ਫਾਈਨਲ ‘ਚ ਜਿੱਤਿਆ ਕਾਂਸੀ ਦਾ ਤਗਮਾ

ਭਾਰਤ ਨੇ ਪੈਰਾਲੰਪਿਕ ਵਿੱਚ ਇੱਕ ਹੋਰ ਤਮਗਾ ਆਪਣੇ ਨਾਮ ਕਰ ਲਿਆ ਹੈ। ਭਾਰਤ ਦੇ ਲਈ ਰੂਬੀਨਾ ਫਰਾਂਸਿਸ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਰੂਬੀਨਾ ਫਰਾਂਸਿਸ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ SH1 ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੂੰ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਪੰਜਵਾਂ ਤਗਮਾ ਮਿਲਿਆ ਹੈ। ਇਸ ਤੋਂ ਪਹਿਲਾਂ ਰੂਬੀਨਾ ਫਰਾਂਸਿਸ ਕੁਆਲੀਫਿਕੇਸ਼ਨ ਵਿੱਚ ਸੱਤਵੇਂ ਸਥਾਨ ’ਤੇ ਰਹੀ ਸੀ ਪਰ ਫਾਈਨਲ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪੈਰਿਸ ਪੈਰਾਲੰਪਿਕ ਦੀ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਚੌਥਾ ਤਗਮਾ ਹੈ । ਅਵਨੀ ਲੇਖਰਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ, ਜਦਕਿ ਮੋਨਾ ਅਗਰਵਾਲ ਨੇ ਕਾਂਸੀ ਦੇ ਤਗਮੇ ‘ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐਸਐਚ1 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਇਹ ਵੀ ਪੜ੍ਹੋ:ਪੰਜਾਬ-ਹਰਿਆਣਾ ‘ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਹਰਿਦੁਆਰ ਤੱਕ ਚੱਲਣਗੀਆਂ ਸਪੈਸ਼ਲ ਟਰੇਨਾਂ || Latest News

ਰੂਬੀਨਾ ਫਰਾਂਸਿਸ ਨੇ 556 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ । ਇਸ ਤੋਂ ਬਾਅਦ ਉਸ ਨੇ ਫਾਈਨਲ ਵਿੱਚ 211.1 ਦਾ ਸਕੋਰ ਬਣਾਇਆ। ਹਾਲਾਂਕਿ ਇੱਕ ਸਮੇਂ ਰੂਬੀਨਾ ਫਰਾਂਸਿਸ ਦੂਜੇ ਸਥਾਨ ‘ਤੇ ਚੱਲ ਰਹੀ ਸੀ ਪਰ ਛੇਵੀਂ ਸੀਰੀਜ਼ ਵਿੱਚ ਉਹ ਪਛੜ ਗਈ। ਇਸ ਦੇ ਬਾਵਜੂਦ ਉਹ ਟਾਪ-3 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 25 ਸਾਲਾ ਰੂਬੀਨਾ ਕੁਆਲੀਫਿਕੇਸ਼ਨ ਰਾਊਂਡ ਵਿੱਚ ਚੋਟੀ ਦੇ ਅੱਠ ਨਿਸ਼ਾਨੇਬਾਜ਼ਾਂ ਤੋਂ ਪਿੱਛੇ ਰਹੀ ਸੀ ਪਰ ਅੰਤ ਵਿੱਚ ਉਸ ਨੇ ਵਾਪਸੀ ਕੀਤੀ। ਇਸ ਤੋਂ ਬਾਅਦ ਉਸ ਨੇ ਤਗਮੇ ਦੀ ਦੌੜ ਵਿੱਚ ਥਾਂ ਬਣਾਈ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੀ ਇਹ ਨਿਸ਼ਾਨੇਬਾਜ਼ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਦੇ ਕੁਆਲੀਫਾਇੰਗ ਰਾਊਂਡ ਵਿੱਚ ਸੱਤਵੇਂ ਸਥਾਨ ‘ਤੇ ਰਹੀ ਸੀ, ਜਦਕਿ ਫਾਈਨਲ ਵਿੱਚ ਵੀ ਉਹ ਸੱਤਵੇਂ ਸਥਾਨ ‘ਤੇ ਰਹੀ ਸੀ। ਇਸ ਤੋਂ ਬਾਅਦ ਇਸ ਨਿਸ਼ਾਨੇਬਾਜ਼ ਨੇ ਜ਼ਬਰਦਸਤ ਖੇਡ ਦਿਖਾਈ। ਇਸ ਤਰ੍ਹਾਂ ਉਹ ਕਾਂਸੀ ਦਾ ਤਗਮਾ ਜਿੱਤਣ ਵਿਚ ਸਫਲ ਰਹੀ।

CISF ਵਿਚ 12ਵੀਂ ਪਾਸ ਲਈ ਨੌਕਰੀ, ਇੰਝ ਕਰੋ ਅਪਲਾਈ || Educational News

0

CISF ਵਿਚ 12ਵੀਂ ਪਾਸ ਲਈ ਨੌਕਰੀ, ਇੰਝ ਕਰੋ ਅਪਲਾਈ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਬੰਪਰ ਭਰਤੀ ਕੱਢੀ ਹੈ। ਜਿਹੜੇ ਉਮੀਦਵਾਰ ਇਨ੍ਹਾਂ CISF ਅਸਾਮੀਆਂ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਹ 30 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਇਸ CISF ਭਰਤੀ ਰਾਹੀਂ ਕੁੱਲ 1130 ਅਸਾਮੀਆਂ ਭਰੀਆਂ ਜਾਣਗੀਆਂ। ਜੋ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਿਹਾ ਹੈ, ਉਹ ਪਹਿਲਾਂ ਦਿੱਤੇ ਗਏ ਸਾਰੇ ਨੁਕਤਿਆਂ ਨੂੰ ਧਿਆਨ ਨਾਲ ਪੜ੍ਹ ਲੈਣ, ਤਾਂ ਜੋ ਫਾਰਮ ਭਰਨ ਵੇਲੇ ਕੋਈ ਗਲਤੀ ਨਾ ਹੋਵੇ।

ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਵੇਰਵਾ

ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, CISF ਦੀ ਇਸ ਭਰਤੀ ਰਾਹੀਂ ਕੁੱਲ 1130 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਤੁਸੀਂ ਇਸਨੂੰ ਹੇਠਾਂ ਵਿਸਤਾਰ ਵਿੱਚ ਦੇਖ ਸਕਦੇ ਹੋ।

ਕਿਸ ਉਮਰ ਸਮੂਹ ਨੂੰ CISF ਲਈ ਅਰਜ਼ੀ ਦੇਣੀ ਚਾਹੀਦੀ ਹੈ?

ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਿਹਾ ਹੈ, ਉਸ ਦੀ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 23 ਸਾਲ ਹੋਣੀ ਚਾਹੀਦੀ ਹੈ। ਨਾਲ ਹੀ, ਹੋਰ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ।

ਕੌਣ ਭਰ ਸਕਦਾ ਹੈ ਅਰਜ਼ੀ ਫਾਰਮ

CISF ਦੀ ਇਸ ਭਰਤੀ ਨੋਟੀਫਿਕੇਸ਼ਨ ਦੇ ਅਨੁਸਾਰ, ਜੋ ਕੋਈ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਦਾ ਹੈ ਉਸ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ ਸਾਇੰਸ ਵਿਸ਼ੇ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।

ਅਪਲਾਈ ਕਰਨ ਲਈ ਐਪਲੀਕੇਸ਼ਨ ਫੀਸ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ, ਅਨੁਸੂਚਿਤ ਜਾਤੀ (ਐਸਸੀ), ਅਨੁਸੂਚਿਤ ਜਨਜਾਤੀ (ਐਸਟੀ), ਜਾਂ ਸਾਬਕਾ ਸੈਨਿਕ (ਈਐਸਐਮ) ਨਾਲ ਸਬੰਧਤ ਉਮੀਦਵਾਰਾਂ ਨੂੰ ਅਰਜ਼ੀ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਜਾਂਦੀ ਹੈ। CISF ਭਰਤੀ 2024 ਦੇ ਤਹਿਤ ਚੁਣੇ ਜਾਣ ਵਾਲੇ ਕਿਸੇ ਵੀ ਉਮੀਦਵਾਰ ਨੂੰ 21700 ਰੁਪਏ ਤੋਂ 69100 ਰੁਪਏ ਪ੍ਰਤੀ ਮਹੀਨਾ ਤਨਖਾਹ ਵਜੋਂ ਅਦਾ ਕੀਤਾ ਜਾਵੇਗਾ।

 

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 5.1 ਰਹੀ ਤੀਬਰਤਾ || Today News

0

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 5.1 ਰਹੀ ਤੀਬਰਤਾ

ਬੰਗਾਲ ਦੀ ਖਾੜੀ ਵਿੱਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ 8 EO ਤੇ 3 ਮਿਉਂਸੀਪਲ ਇੰਜੀਨੀਅਰਾਂ ਦੇ ਤਬਾਦਲੇ || Punjab News

ਭੂਚਾਲ ਕਾਰਨ ਸਮੁੰਦਰ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗਦੀਆਂ ਹਨ। ਕਈ ਮੌਕਿਆਂ ‘ਤੇ ਸੁਨਾਮੀ ਦਾ ਵੀ ਖਤਰਾ ਮੰਡਰਾਉਣ ਲੱਗਦਾ ਹੈ। ਹਾਲਾਂਕਿ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ

ਅਮਰੀਕਾ ਦੇ ਜਿਯੋਲਾਜਿਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਦੇ ਪਰਕਾ ਪਿੰਡ ਤੋਂ 135 ਕਿਮੀ. ਸਮੁੰਦਰ ਤੱਟ ਦੀ ਗਹਿਰਾਈ ਵਿੱਚ ਸੀ। ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ ਸਥਿਤ ਸੀ। ਅੰਡੇਮਾਨ ਦੇ ਕਰੀਬ ਕੇਂਦਰ ਹੋਣ ਕਾਰਨ ਉੱਥੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਪੰਜਾਬ-ਹਰਿਆਣਾ ‘ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਹਰਿਦੁਆਰ ਤੱਕ ਚੱਲਣਗੀਆਂ ਸਪੈਸ਼ਲ ਟਰੇਨਾਂ || Latest News

0

ਪੰਜਾਬ-ਹਰਿਆਣਾ ‘ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਹਰਿਦੁਆਰ ਤੱਕ ਚੱਲਣਗੀਆਂ ਸਪੈਸ਼ਲ ਟਰੇਨਾਂ

ਅੱਜ ਤੋਂ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਦੋਵੇਂ ਅੱਜ ਤੋਂ ਸ਼ੁਰੂ ਹੋਣਗੇ। ਜਾਣਕਾਰੀ ਮੁਤਾਬਕ ਇਹ ਫੈਸਲਾ ਸੋਮਵਤੀ ਅਮਾਵਸਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਪੈਸ਼ਲ ਟਰੇਨ ਨੰਬਰ 04676 ਅਤੇ 04675 ਚਲਾਈਆਂ ਜਾ ਰਹੀਆਂ ਹਨ। ਜੋ ਪੰਜਾਬ, ਹਰਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਮਾਤਾ ਵੈਸ਼ਨੋ ਦੇਵੀ, ਜੰਮੂ ਤੋਂ ਹੁੰਦਾ ਹੋਇਆ ਹਰਿਦੁਆਰ ਪਹੁੰਚੇਗਾ। ਇਹ ਟਰੇਨ 1 ਅਤੇ 2 ਸਤੰਬਰ ਨੂੰ ਚੱਲੇਗੀ ਅਤੇ ਹਰਿਦੁਆਰ ਤੋਂ ਵੈਸ਼ਨੋ ਪਰਤੇਗੀ।

ਇਹ ਵੀ ਪੜ੍ਹੋ- ਨਾਰਥਈਸਟ ਯੂਨਾਈਟਿਡ ਡੂਰੈਂਡ ਕੱਪ ਫੁੱਟਬਾਲ ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ (04676) 1 ਅਤੇ 2 ਸਤੰਬਰ ਨੂੰ ਸਵੇਰੇ 6.10 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਜੰਮੂਤਵੀ, ਕਠੂਆ, ਪਠਾਨਕੋਟ, ਜਲੰਧਰ ਕੈਂਟ, ਲੁਧਿਆਣਾ, ਸਰਹੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਰੁੜਕੀ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 6.30 ਵਜੇ ਹਰਿਦੁਆਰ ਪਹੁੰਚੇਗੀ। ਇਹ ਯਾਤਰਾ ਕੁੱਲ ਮਿਲਾ ਕੇ ਕਰੀਬ ਸਾਢੇ 12 ਘੰਟੇ ਚੱਲੇਗੀ। ਜਿਸ ਵਿੱਚ ਇੱਕ ਏਸੀ ਕੋਚ, 8 ਜਨਰਲ, 2 ਐਸਐਲਆਰ ਅਤੇ ਥ੍ਰੀ-ਟੀਅਰ ਏਸੀ ਦੀਆਂ 6 ਬੋਗੀਆਂ ਹੋਣਗੀਆਂ।

ਅੱਜ ਸ਼ੁਰੂ ਹੋਈ ਟਰੇਨ ਰਾਤ 9 ਵਜੇ ਵਾਪਸ ਆਵੇਗੀ

ਜਾਣਕਾਰੀ ਮੁਤਾਬਕ 1 ਸਤੰਬਰ ਯਾਨੀ ਅੱਜ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਣ ਵਾਲੀ ਟਰੇਨ ਰਾਤ ਕਰੀਬ 9 ਵਜੇ ਵਾਪਸ ਪਰਤੇਗੀ। ਇਹ ਟਰੇਨ ਹਰਿਦੁਆਰ ਤੋਂ ਰਾਤ 9 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਇਸ ਟਰੇਨ ਦਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ।

 

 

 

LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ || Latest News

0

LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਸਤੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਗੈਸ ਕੀਮਤਾਂ ਵਿੱਚ 39 ਰੁਪਏ ਦਾ ਵਾਧਾ ਹੋ ਗਿਆ ਹੈ । ਇਹ ਵਾਧਾ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਹੈ। ਹਾਲਾਂਕਿ ਘਰੇਲੂ ਗੈਸ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਸਤੰਬਰ ਤੋਂ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। IOCL ਦੀ ਵੈੱਬਸਾਈਟ ‘ਤੇ ਨਜ਼ਰ ਮਾਰੀ ਜਾਵੇ ਤਾਂ ਦਿੱਲੀ ਤੋਂ ਮੁੰਬਈ ਤੱਕ ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਦਿਖਾਈ ਦੇ ਰਹੀਆਂ ਹਨ। ਇਹ ਨਵੀਂ ਦਰ 1 ਸਤੰਬਰ 2024 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈ ਹੈ। ਅੱਜ ਤੋਂ ਦਿੱਲੀ ਵਿੱਚ ਵਪਾਰਕ ਰਸੋਈ ਗੈਸ ਸਿਲੰਡਰ 39 ਰੁਪਏ ਮਹਿੰਗਾ ਹੋ ਗਿਆ ਹੈ। ਆਓ ਜਾਣਦੇ ਹਾਂ ਦੇਸ਼ ਦੇ ਹੋਰ ਰਾਜਾਂ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਕੀ ਹਨ।

ਰਾਜਧਾਨੀ ਦਿੱਲੀ ਵਿੱਚ 39 ਰੁਪਏ ਪ੍ਰਤੀ ਸਿਲੰਡਰ ਤੇ ਕੋਲਕਾਤਾ ਵਿੱਚ 38 ਰੁਪਏ ਦਾ ਵਾਧਾ

ਦਿੱਲੀ ਵਿੱਚ 19 ਕਿਲੋ ਦੇ LPG ਸਿਲੰਡਰ ਦੀ ਕੀਮਤ 1652.50 ਰੁਪਏ ਤੋਂ ਵੱਧ ਕੇ 1691.50 ਰੁਪਏ ਹੋ ਗਈ ਹੈ, ਜਦੋਂ ਕਿ ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ 1764.50 ਰੁਪਏ ਤੋਂ ਵਧ ਕੇ 1802.50 ਰੁਪਏ ਹੋ ਗਈ ਹੈ। ਰਾਜਧਾਨੀ ਦਿੱਲੀ ਵਿੱਚ 39 ਰੁਪਏ ਪ੍ਰਤੀ ਸਿਲੰਡਰ ਅਤੇ ਕੋਲਕਾਤਾ ਵਿੱਚ 38 ਰੁਪਏ ਦਾ ਵਾਧਾ ਹੋਇਆ ਹੈ। ਹੁਣ ਅਗਸਤ ਦੇ ਮੁਕਾਬਲੇ ਸਤੰਬਰ ‘ਚ ਇਨ੍ਹਾਂ ਸਿਲੰਡਰਾਂ ਨੂੰ ਖਰੀਦਣ ਲਈ ਤੁਹਾਨੂੰ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਮੁੰਬਈ ਵਿੱਚ ਇਸ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1644 ਰੁਪਏ ਹੋ ਗਈ ਹੈ, ਜੋ ਅਗਸਤ ਵਿੱਚ 7 ​​ਰੁਪਏ ਵਧ ਕੇ 1605 ਰੁਪਏ ਹੋ ਗਈ ਸੀ। ਚੇੱਨਈ ਵਿੱਚ ਵੀ LPG ਸਿਲੰਡਰ ਦੀ ਕੀਮਤ ਵਧਦੀ ਨਜ਼ਰ ਆ ਰਹੀ ਹੈ। ਇੱਥੇ ਜੋ ਕਮਰਸ਼ੀਅਲ ਸਿਲੰਡਰ 1817 ਰੁਪਏ ਵਿੱਚ ਮਿਲਦਾ ਸੀ, ਉਹ ਹੁਣ 1855 ਰੁਪਏ ਦਾ ਹੋ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ 8 EO ਤੇ 3 ਮਿਉਂਸੀਪਲ ਇੰਜੀਨੀਅਰਾਂ ਦੇ ਤਬਾਦਲੇ || Punjab News

ਦੱਸ ਦੇਈਏ ਕਿ ਇਸ ਸਾਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਈ ਵਾਰ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਉੱਥੇ ਹੀ ਲੰਬੇ ਸਮੇਂ ਤੋਂ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਵੱਡੀ ਰਾਹਤ ਦਿੱਤੀ ਗਈ ਸੀ। ਇਸ ਸਾਲ ਮਾਰਚ ਦੇ ਮਹੀਨੇ ਵਿੱਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਸੀ ।

ਨਾਰਥਈਸਟ ਯੂਨਾਈਟਿਡ ਡੂਰੈਂਡ ਕੱਪ ਫੁੱਟਬਾਲ ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ || Sports News

0

ਨਾਰਥਈਸਟ ਯੂਨਾਈਟਿਡ ਡੂਰੈਂਡ ਕੱਪ ਫੁੱਟਬਾਲ ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ

ਗੁਰਮੀਤ ਸਿੰਘ ਦੀ ਸ਼ਾਨਦਾਰ ਗੋਲਕੀਪਿੰਗ ਦੇ ਦਮ ‘ਤੇ ਨਾਰਥ ਈਸਟ ਯੂਨਾਈਟਿਡ ਐਫਸੀ ਨੇ ਏਸ਼ੀਆ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਡੂਰੈਂਡ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ 133ਵੇਂ ਸੈਸ਼ਨ ਦੇ ਫਾਈਨਲ ਮੈਚ ਵਿੱਚ 2 ਗੋਲਾਂ ਨਾਲ ਪਿੱਛੇ ਰਹਿਣ ਦੇ ਬਾਵਜੂਦ ਮੌਜੂਦਾ ਚੈਂਪੀਅਨ ਮੋਹਨ ਬਾਗਾਨ ਨੂੰ ਸ਼ੂਟਆਊਟ ਵਿੱਚ 4-3 ਨਾਲ ਹਰਾਇਆ। ਨਾਰਥਈਸਟ ਯੂਨਾਈਟਿਡ ਟੀਮ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਚੈਂਪੀਅਨ ਬਣੀ ਹੈ। ਇੰਨਾ ਹੀ ਨਹੀਂ ਭਾਰਤੀ ਫੁੱਟਬਾਲ ‘ਚ ਇਹ ਕਲੱਬ ਦੀ ਪਹਿਲੀ ਟਰਾਫੀ ਵੀ ਹੈ।

ਇਹ ਵੀ ਪੜ੍ਹੋ- ਹਰਜੀਤ ਗਰੇਵਾਲ ਨੇ 1984 ਦੇ ਸਿੱਖ ਕਤਲੇਆਮ ‘ਤੇ ਟਾਈਟਲ ਦੇ ਮੁੱਦੇ ‘ਤੇ ਬੋਲਦਿਆਂ ਕਹੀਆਂ ਆਹ ਗੱਲਾਂ

ਕੋਲਕਾਤਾ ਦੇ ਵਿਵੇਕਾਨੰਦ ਯੁਵਾ ਭਾਰਤੀ ਕ੍ਰਿਰੰਗਨ ‘ਚ ਸ਼ਨੀਵਾਰ ਰਾਤ ਨੂੰ ਫਾਈਨਲ ਮੈਚ ਨਿਰਧਾਰਿਤ ਸਮੇਂ ਤੱਕ 2-2 ਨਾਲ ਬਰਾਬਰ ਰਿਹਾ। ਅਜਿਹੇ ‘ਚ ਚੈਂਪੀਅਨ ਦਾ ਫੈਸਲਾ ਸ਼ੂਟਆਊਟ ਨਾਲ ਹੋਇਆ। 24 ਸਾਲਾ ਗੁਰਮੀਤ ਸਿੰਘ ਨੇ ਤੀਜੀ ਕੋਸ਼ਿਸ਼ ਵਿੱਚ ਲਿਸਟਨ ਕੋਲਾਕੋ ਦੇ ਗੋਲ ਨੂੰ ਰੋਕਿਆ। ਫਿਰ 5ਵੀਂ ਕੋਸ਼ਿਸ਼ ‘ਚ ਉਸ ਨੇ ਮੋਹਨ ਬਾਗਾਨ ਦੇ ਕਪਤਾਨ ਸੁਭਾਸ਼ੀਸ਼ ਬੋਸ ਦੇ ਸ਼ਾਟ ਨੂੰ ਰੋਕ ਕੇ ਮੈਚ ਨੂੰ ਆਪਣੀ ਟੀਮ ਦੇ ਹੱਕ ‘ਚ ਕਰ ਦਿੱਤਾ।

ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੀ ਮੌਜੂਦ

ਮੋਹਨ ਬਾਗਾਨ ਨੂੰ 13ਵੀਂ ਵਾਰ ਦੂਜੇ ਸਥਾਨ ‘ਤੇ ਰਹਿ ਕੇ ਸੰਤੁਸ਼ਟ ਹੋਣਾ ਪਿਆ। ਇਸ ਮੈਚ ਨੂੰ ਦੇਖਣ ਲਈ ਨਾਰਥਈਸਟ ਯੂਨਾਈਟਿਡ ਐਫਸੀ ਦੇ ਮਾਲਕ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੀ ਮੌਜੂਦ ਸਨ।