Yuzi chahal ਕਰਨ ਜਾ ਰਹੇ Bigg Boss 18 ‘ਚ Entry, ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਦੁਨੀਆ ਨੂੰ ਪਤਾ ਲੱਗੀ ਸੱਚਾਈ ! || Entertainment News

0
26
Yuzi Chahal is going to enter Bigg Boss 18, the world knows the truth about the news of divorce with Dhanshree!

Yuzi chahal ਕਰਨ ਜਾ ਰਹੇ Bigg Boss 18 ‘ਚ Entry, ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ‘ਤੇ ਦੁਨੀਆ ਨੂੰ ਪਤਾ ਲੱਗੀ ਸੱਚਾਈ !

ਭਾਰਤੀ ਕ੍ਰਿਕਟਰ ਟੀਮ ਦੇ ਮੈਂਬਰ ਯੁਜਵੇਂਦਰ ਚਾਹਲ ਇਸ ਸਮੇਂ ਆਪਣੀ ਪਤੀ ਧਨਸ਼੍ਰੀ ਵਰਮਾ ਨਾਲ ਤਲਾਕ ਦੀਆਂ ਅਫ਼ਵਾਹਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ | ਹਾਲੀ ਦੇ ਵਿੱਚ ਚਾਹਲ ਨੇ ਸੋਸ਼ਲ ਮੀਡੀਆ ਤੋਂ ਧਨਸ਼੍ਰੀ ਨਾਲ ਆਪਣੀਆਂ ਫੋਟੋਜ਼ ਵੀ ਹਟਾ ਦਿੱਤੀਆਂ ਹਨ ਜਿਸ ਨਾਲ ਤਲਾਕ ਦੀਆਂ ਅਫ਼ਵਾਹਾਂ ਹੋਰ ਵੀ ਤੇਜ਼ ਹੋ ਗਈਆਂ ਹਨ | ਦੱਸ ਦਈਏ ਕਿ ਅਗਸਤ 2020 ਵਿੱਚ ਚਾਹਲ ਤੇ ਧਨਸ਼੍ਰੀ ਨੇ ਮੰਗਣੀ ਕੀਤੀ ਸੀ ਤੇ ਦਸੰਬਰ 2020 ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਦੋਵਾਂ ਨੇ ਸੱਤ ਫੇਰੇ ਲਏ ਸਨ।

ਹਾਲਾਂਕਿ ਧਨਸ਼੍ਰੀ ਨੇ ਇੰਸਟਾਗ੍ਰਾਮ ‘ਤੇ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜੀ ਤੇ ਲਿਖਿਆ ਕਿ ਪਿਛਲੇ ਕੁਝ ਦਿਨ ਉਸ ਲਈ ਭਾਵਨਾਤਮਕ ਤੌਰ ‘ਤੇ ਬਹੁਤ ਮੁਸ਼ਕਲ ਰਹੇ ਹਨ ਕਿਉਂਕਿ ਬਿਨਾਂ ਕਿਸੇ ਫੈਕਟ ਦੇ ਉਸ ਬਾਰੇ ਝੂਠ ਤੇ ਆਨਲਾਈਨ ਨਫ਼ਰਤ ਫੈਲਾਈ ਜਾ ਰਹੀ ਹੈ।

ਚੁੱਪ ਕਮਜ਼ੋਰੀ ਨਹੀਂ ਬਲਕਿ ਤਾਕਤ ਦੀ ਨਿਸ਼ਾਨੀ

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਦੀ ਚੁੱਪ ਕਮਜ਼ੋਰੀ ਨਹੀਂ ਬਲਕਿ ਤਾਕਤ ਦੀ ਨਿਸ਼ਾਨੀ ਹੈ ਤੇ ਉਹ ਆਪਣੀ ਸੱਚਾਈ ‘ਤੇ ਧਿਆਨ ਕੇਂਦਰਿਤ ਕਰਦੀ ਹੈ। ਇਸ ਦੇ ਨਾਲ ਹੀ ਤਲਾਕ ਦੀਆਂ ਖ਼ਬਰਾਂ ਵਿਚਾਲੇ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਿਕਟਰ ਯੁਜਵੇਂਦਰ ਚਾਹਲ ਵੀ ਬਿੱਗ ਬੌਸ 18 ‘ਚ ਆਉਣ ਵਾਲੇ ਹਨ। ਵੀਕੈਂਡ ਕਾ ਵਾਰ ਵਿੱਚ ਯੁਜਵੇਂਦਰ ਚਾਹਲ ਨਾਲ ਸ਼੍ਰੇਅਸ ਅਈਅਰ ਤੇ ਸ਼ਸ਼ਾਂਕ ਸਿੰਘ ਨਜ਼ਰ ਆ ਸਕਦੇ ਹਨ। ਇਸ ਦੌਰਾਨ ਫੈਨਜ਼ਨ ਨੂੰ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਸ਼ੋਅ ਦੇ ਜ਼ਰੀਏ ਧਨਸ਼੍ਰੀ ਤੇ ਚਾਹਲ ਦੇ ਤਲਾਕ ਦੀਆਂ ਖ਼ਬਰਾਂ ਦੀ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ।

ਦਰਅਸਲ ਬਿੱਗ ਬੌਸ 18 ਦੇ ਸ਼ੋਅ ‘ਚ ਯੁਜਵੇਂਦਰ ਚਾਹਲ ਤੇ ਸ਼੍ਰੇਅਸ ਅਈਅਰ ਐਤਵਾਰ ਨੂੰ ਸ਼ੋਅ ਵਿੱਚ ਨਜ਼ਰ ਆ ਸਕਦੇ ਹਨ। ਉਸ ਦੀ ਐਂਟਰੀ ਨੂੰ ਲੈ ਕੇ ਅਜੇ ਤੱਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੋਅ ਦੀ ਟੀਆਰਪੀ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ।

ਸਾਥੀ ਸ਼੍ਰੇਅਸ ਅਈਅਰ ਵੀ ਹੋਣਗੇ ਉਨ੍ਹਾਂ ਦੇ ਨਾਲ

ਜ਼ਿਕਰਯੋਗ ਹੈ ਕਿ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਇਨ੍ਹੀਂ ਦਿਨੀਂ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਜੋੜੇ ਨੇ ਅਜੇ ਤੱਕ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਅਜਿਹੇ ‘ਚ ਖਬਰਾਂ ਨੇ ਕਿ ਯੁਜਵੇਂਦਰ ਚਾਹਲ ਬਿੱਗ ਬੌਸ 18 ‘ਚ ਨਜ਼ਰ ਆ ਸਕਦੇ ਹਨ। ਜਿੱਥੇ ਉਨ੍ਹਾਂ ਦੇ ਸਾਥੀ ਸ਼੍ਰੇਅਸ ਅਈਅਰ ਵੀ ਉਨ੍ਹਾਂ ਦੇ ਨਾਲ ਹੋਣਗੇ। ਅਈਅਰ ਤੇ ਧਨਸ਼੍ਰੀ ਵਿਚਕਾਰ ਅਫੇਅਰ ਨੂੰ ਲੈ ਕੇ ਕਾਫ਼ੀ ਖ਼ਬਰਾਂ ਆਈਆਂ ਸੀ, ਇਸ ਲਈ ਬਿੱਗ ਬੌਸ ਸ਼ੋਅ ‘ਚ ਚਾਹਲ ਤੇ ਅਈਅਰ ਤੋਂ ਧਨਸ਼੍ਰੀ ਨੂੰ ਲੈ ਕੇ ਸਵਾਲ ਪੁੱਛੇ ਜਾ ਸਕਦੇ ਹਨ।

 

 

 

 

 

LEAVE A REPLY

Please enter your comment!
Please enter your name here