Home Blog Page 124

ਗੈਸ ਲੀਕ ਹੋਣ ਕਾਰਨ ਲੱਗੀ ਅੱਗ ਵਿਚ ਕਈ ਵਿਅਕਤੀ ਬੁਰੀ ਤਰ੍ਹਾਂ ਝੁਲਸੇ

0
Burn

ਉਤਰਾਖੰਡ, 15 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁਦਰਪੁਰ ਵਿਖੇ ਗੈਸ ਲੀਕ ਹੋਣ ਕਾਰਨ ਲੱਗ ਅੱਗ ਵਿਚ ਕਈ ਵਿਅਕਤੀਆਂ ਦੇ ਝੁਲਸਣ (Sunburn) ਦਾ ਸਮਾਚਾਰ ਮਿਲਿਆ ਹੈ ।

ਕੌਣ ਕੌਣ ਹਨ ਜੋ ਅੱਗ ਵਿਚ ਝੁਲਸ ਗਿਆ

ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਦੇ ਰੁਦਰਪੁਰ ’ਚ ਸਿਲੰਡਰ ਫਟਣ (Cylinder burs) ਕਾਰਨ ਜੋ ਪੰਜ ਵਿਅਕਤੀਆਂ ਦੇ ਝੁਲਸੇ ਜਾਣ ਦਾ ਸਮਾਚਾਰ ਹੈ ਵਿਚੋਂ ਚਾਰ ਨੂੰ ਇਲਾਜ ਲਈ ਜਿਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਜਿਨ੍ਹਾਂ ਚਾਰ ਨੂੰ ਝੁਲਸੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਵਿਚ ਦੇਵਕੀ, ਅਨੀਤਾ, ਸੰਗੀਤਾ ਦੇਵੀ, ਅਤੇ ਪਾਰੁਲ ਦਾ ਨਾਂ ਸ਼ਾਮਲ ਹੈ ।

ਘਟਨਾ ਦਾ ਪਤਾ ਚਲਦਿਆਂ ਹੀ ਟੀਮਾਂ ਨੇ ਮੌਕੇ ਤੇ ਪਹੁੰਚ ਪਾਇਆ ਸਥਿਤੀ ਤੇ ਕਾਬੂ

ਰੁਦਰਪੁਰ ਵਿਖੇ ਗੈਸ ਲੀਕ (Gas leak) ਹੋਣ ਕਾਰਨ ਲੱਗੀ ਅੱਗ ਵਾਲੀ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚੇ ਅੱਗ ਬੁਝਾਊ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ । ਇਹ ਘਟਨਾ ਰੁਦਰਪੁਰ ਦੇ ਟਰਾਂਜ਼ਿਟ ਕੈਂਪ ਪੁਲਸ ਸਟੇਸ਼ਨ ਦੀ ਹੱਦ ਅੰਦਰ ਵਾਰਡ ਨੰਬਰ 9 ਵਿਚ ਵਾਪਰੀ । ਸੂਚਨਾ ਮਿਲਣ ‘ਤੇ ਟ੍ਰਾਂਜ਼ਿਟ ਕੈਂਪ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਮੋਹਨ ਚੰਦਰ ਪਾਂਡੇ, ਐਡੀਸ਼ਨਲ ਸਬ-ਇੰਸਪੈਕਟਰ ਹ੍ਰਿਦੇਸ਼ ਪਰਿਹਾਰ, ਡਾਇਲ 112 ਕਰਮਚਾਰੀਆਂ ਅਤੇ ਫਾਇਰ ਵਿਭਾਗ ਦੀ ਇੱਕ ਟੀਮ ਦੇ ਨਾਲ ਮੌਕੇ `ਤੇ ਪਹੁੰਚੀ।

ਕੀ ਦੱਸਿਆ ਕਿਰਾਏਦਾਰ ਨੇ

ਕਿਰਾਏਦਾਰ ਰਾਮ ਆਸਰਾ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ । ਜਿਸ ਦੇ ਚਲਦਿਆਂ ਕਿਰਾਏਦਾਰ ਜੋ ਘਰ ਦੇ ਵਰਾਂਡੇ ਵਿੱਚ ਖੜ੍ਹੇ ਸਨ ਉਹ ਲਪੇਟ ਵਿਚ ਆ ਗਏ ।

ਦੋ ਧੜਿਆਂ ਦੀ ਆਪਸੀ ਰੰਜਸ਼ ਕਾਰਨ ਹਸਪਤਾਲ ਵਿਚ ਪਿਆ ਭੜਥੂ

0
injured

ਹੁਸਿਆਰਪੁਰ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਟਾਂਡਾ ਉੜਮੁੜ ਦੇ ਸਿਵਲ ਹਸਪਤਾਲ ਵਿਚ ਬੀਤੀ ਰਾਤ ਦੋ ਧੜਿਆਂ ਦੀ ਆਪਸੀ ਰੰਜਸ਼ ਕਾਰਨ ਗੁੰਡਾਗਰਦੀ (Hooliganism) ਦਾ ਨੰਗਾ ਨਾਚ ਹੋਇਆ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਦੋ ਧੜਿਆਂ ਦਾ ਕਿਸੇ ਗੱਲ ਨੂੰ ਲੈ ਕੇ ਜੋ ਆਪਸੀ ਝਗੜਾ ਹੋਇਆ ਤੋਂ ਬਾਅਦ ਇਕ ਧਿਰ ਵਲੋਂ ਸਿਵਲ ਹਸਪਤਾਲ ਇਲਾਜ ਲਈ ਦਾਖਲ ਹੋਇਆ ਗਿਆ ਤੋਂ ਬਾਅਦ ਜਦੋਂ ਸ਼ਾਮ ਵੇਲੇ ਦੂਜਾ ਧੜਾ ਹਸਪਤਾਲ ਪਹੁੰਚਿਆ ਤਾਂ ਦੋਹਾਂ ਧੜਿਆਂ ਵਿਚਕਾਰ ਫਿਰ ਇਕ ਵਾਰ ਲੜਾਈ ਝਗੜਾ (Fight) ਸੁਰੂ ਹੋ ਗਿਆ ਜੋ ਕਿ ਜਾਣਕਾਰਾਂ ਮੁਤਾਬਕ ਅੱਧੇ ਘੰਟੇ ਦੇ ਕਰੀਬ ਚੱਲਿਆ । ਦੋਵੇਂ ਧੜਿਆਂ ਦੇ ਆਪਸੀ ਲੜਾਈ ਝਗੜੇ ਦੇ ਚਲਦਿਆਂ ਸਰਕਾਰੀ ਪ੍ਰਾਪਰਟੀ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਇਆ ਗਿਆ, ਜਿਸ ਦੌਰਾਨ ਡਾਕਟਰਾਂ ਦੀ ਜਾਨ ਨੂੰ ਵੀ ਬਿਪਤਾ ਪਈ ਰਹੀ ।

ਝਗੜੇ ਦੌਰਾਨ ਡਾਕਟਰਾਂ ਦੀ ਜਾਨ ਫਸੀ ਰਹੀ ਆਫਤ ਵਿਚ

ਉਕਤ ਝਗੜੇ ਸਬੰਧੀ ਜਦੋਂ ਡਾਕਟਰਾਂ ਵਲੋਂ ਪੁਲਸ ਨੂੰ ਫੋਨ ਕੀਤਾ ਗਿਆ ਤਾਂ ਪੁਲਸ ਸਮੇਂ ਸਿਰ ਨਾ ਪਹੁੰਚੀ,ਜਿਸ ਕਾਰਨ ਡਾਕਟਰਾਂ ਵਿਚ ਭਾਰੀ ਰੋਸ ਹੈ । ਡਾਕਟਰਾਂ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਡਿਊਟੀ ਦੌਰਾਨ ਵੀ ਖਤਰਾ ਹੈ । ਇਸ ਤੋਂ ਇਲਾਵਾ ਝਗੜੇ ਵਿੱਚ ਸ਼ਾਮਲ ਇੱਕ ਨੌਜਵਾਨ ਨੂੰ ਪਿਸਤੌਲ ਲਹਿਰਾਉਂਦੇ ਦੇਖਿਆ ਗਿਆ ਜੋ ਕਿ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਵਿੱਚ ਕੈਦ ਹੋ ਗਈ । ਹੁਣ ਇਹ ਦੇਖਣਾ ਬਾਕੀ ਹੈ ਕਿ ਸਿਵਲ ਹਸਪਤਾਲ (Civil Hospital) ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਜਾਣਗੇ ।

ਉਦਯੋਗਿਕ ਪਲਾਟ ਅਲਾਟ ਮਾਮਲੇ `ਚ ਹੁੱਡਾ `ਤੇ ਚੱਲੇਗਾ ਕੇਸ

0
Bhupender Hooda

ਚੰਡੀਗੜ੍ਹ, 15 ਅਪ੍ਰੈਲ 2026 : ਹਰਿਆਣਾ ਸਰਕਾਰ (Haryana Government) ਵਲੋਂ ਉਦਯੋਗਿਕ ਪਲਾਟ ਅਲਾਟਮੈਂਟ ਮਾਮਲੇ ਵਿਚ ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਖਿਲਾਫ਼ ਕੇਸ ਚਲਾਉਣ ਨੂੰ ਮਨਜ਼ੂਰੀ (Approval) ਦੇ ਦਿੱਤੀ ਹੈ ।

ਕੀ ਹੈ ਪੂਰਾ ਮਾਮਲਾ

ਹਰਿਆਣਾ ਸਰਕਾਰ ਨੇ ਪੰਚਕੂਲਾ ਦੇ ਉਦਯੋਗਿਕ ਖੇਤਰ ‘ਚ 14 ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਨਾਲ ਜੁੜੇ ਸੀ. ਬੀ. ਆਈ. ਮਾਮਲੇ ‘ਚ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ (Bhupinder Hooda) ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ । ਇਹ ਅਲਾਟਮੈਂਟ 2013 ‘ਚ ਕੀਤੀ ਗਈ ਸੀ ਜਦੋਂ ਹੁੱਡਾ ਮੁੱਖ ਮੰਤਰੀ ਸਨ । ਸੀ. ਬੀ. ਆਈ. ਨੇ ਫਰਵਰੀ ‘ਚ ਹਰਿਆਣਾ ਸਰਕਾਰ ਤੋਂ ਇਸ ਸਬੰਧੀ ਅਪੀਲ ਕੀਤੀ ਸੀ ਜਦੋਂ ਕਿ ਇਸ ਮਾਮਲੇ ‘ਚ ਐੱਫ. ਆਈ. ਆਰ. 2016 ‘ਚ ਦਰਜ ਕੀਤੀ ਗਈ ਸੀ ।

ਈ. ਡੀ. ਤੋਂ ਬਾਅਦ ਹੁਣ ਸੀ. ਬੀ. ਆਈ. ਦਾਇਰ ਕਰੇਗੀ ਚਾਰਜਸ਼ੀਟ

ਹੁੱਡਾ ਦੇ ਨਾਲ-ਨਾਲ ਸੂਬਾ ਸਰਕਾਰ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀਆਂ, ਜਿਨ੍ਹਾਂ ‘ਚ ਸਾਬਕਾ ਮੁੱਖ ਵਿੱਤੀ ਕੰਟਰੋਲਰ ਐੱਸ. ਸੀ. ਕੰਸਲ ਅਤੇ ਸਾਬਕਾ ਡਿਪਟੀ ਸੁਪਰਡੈਂਟ ਬੀ. ਬੀ. ਤਨੇਜਾ ਸ਼ਾਮਲ ਹਨ, ਦੇ ਖਿਲਾਫ ਵੀ ਮੁਕੱਦਮਾ ਚਲਾਉਣ (prosecute) ਨੂੰ ਮਨਜ਼ੂਰੀ ਦੇ ਦਿੱਤੀ ਹੈ । ਦੱਸਿਆ ਗਿਆ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸੀ. ਬੀ. ਆਈ. ਹੁੱਡਾ, ਸਾਬਕਾ ਸਰਕਾਰੀ ਅਧਿਕਾਰੀਆਂ ਅਤੇ ਅਲਾਟਮੈਂਟ ਪਾਉਣ ਵਾਲਿਆਂ ਦੇ ਖ਼ਿਲਾਫ ਦੋਸ਼ ਪੱਤਰ ਦਾਖਲ ਕਰੇਗੀ, ਉਥੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 2021 `ਚ ਹੀ ਹੁੱਡਾ, ਅਧਿਕਾਰੀਆਂ ਅਤੇ ਅਲਾਟਮੈਂਟ ਪਾਉਣ ਵਾਲਿਆਂ ਦੇ ਖਿ਼ਲਾਫ ਦੋਸ਼ ਪੱਤਰ ਦਾਖਲ ਕਰ ਦਿੱਤਾ ਸੀ ।

ਏਜੰਸੀ ਨੇ ਕੀ ਦੋਸ਼ ਲਗਾਇਆ

ਪੰਚਕੂਲਾ ਉਦਯੋਗਿਕ ਪਲਾਟ ਅਲਾਟਮੈਂਟ (Industrial plot allotment) ਮਾਮਲੇ ਵਿਚ ਈ. ਡੀ. ਦੀ ਚਾਰਜਸ਼ੀਟ ਵਿਚ ਹੁੱਡਾ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ । ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਸਨੇ ਅਸਲ ਵਿਚ ਗੈਰ-ਕਾਨੂੰਨੀ ਅਲਾਟਮੈਂਟ ਦੀ ਯੋਜਨਾ ਬਣਾਈ ਸੀ ਅਤੇ ਚੁਣੇ ਹੋਏ ਅਲਾਟੀਆਂ ਦੇ ਹਿੱਤ ਵਿਚ ਯੋਗਤਾ ਮਾਪਦੰਡ ‘ਚ ਬਦਲਾਅ ਕੀਤਾ ਗਿਆ ।

 

ਪੰਜ ਲੱਖ ਗੈਰ-ਦਸਤਾਵੇੇਜੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦਾ ਸਪੇਨ ਨੇ ਕੀਤਾ ਫ਼ੈਸਲਾ

0
Spain

ਸਪੇਨ, 15 ਅਪ੍ਰੈਲ 2026 : ਸਪੇਨ (Spain) ਵਿਚ ਰਹਿ ਰਹੇ ਪੰਜ ਲੱਖ ਗੈਰ-ਦਸਤਾਵੇਜੀ ਪ੍ਰਵਾਸੀਆਂ (Undocumented immigrants) ਨੂੰ ਕਾਨੂੰਨੀ ਦਰਜਾ ਦੇੇਣ ਦੀ ਯੋਜਨਾ ਨੂੰ ਅਮਲੀ ਰੂਪ ਦੇਣ ਦਾ ਸਪੇਨ ਸਰਕਾਰ ਨੇ ਫ਼ੈਸਲਾ ਕੀਤਾ ਹੈ ।

ਕੀ ਹੋਵੇਗਾ ਇਸ ਫ਼ੈਸਲੇ ਨਾਲ

ਮਿਲੀ ਜਾਣਕਾਰੀ ਮੁਤਾਬਕ ਸਪੇਨ ਦੀ ਸਰਕਾਰ (Government of Spain) ਨੇ ਜੋ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ਲਗਭਗ 5 ਲੱਖ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਦੀ ਯੋਜਨਾ ਨੂੰ ਅਧਿਕਾਰਤ ਤੌਰ `ਤੇ ਮਨਜ਼ੂਰੀ ਦੇ ਦਿੱਤੀ ਹੈ ਦਾ ਮੁੱਖ ਉਦੇਸ਼ ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਰਸਮੀ `ਵਰਕਫੋਰਸ` ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ । ਯੋਗ ਪ੍ਰਵਾਸੀਆਂ ਨੂੰ ਇੱਕ ਸਾਲ ਦਾ ‘ਨਵਿਆਉਣਯੋਗ ਨਿਵਾਸ ਪਰਮਿਟ (Renewable residence permit) ਦਿੱਤਾ ਜਾਵੇਗਾ, ਜਿਸਨੂੰ ਸਮੇਂ ਦੇ ਨਾਲ ਅੱਗੇ ਵਧਾਇਆ ਜਾ ਸਕੇਗਾ ।

ਯੋਜਨਾ ਦਾ ਲਾਭ ਲੈਣ ਲਈ ਪ੍ਰਵਾਸੀਆਂ ਨੂੰ ਕੀ ਸਾਬਤ ਕਰਨਾ ਹੋਵੇਗਾ

ਸੂਚਨਾ ਮੁਤਾਬਕ ਜਿਨ੍ਹਾਂ ਵੀ ਵਿਕਤੀਆਂ ਵਲੋਂ ਇਸ ਸਕੀਮ ਦਾ ਲਾਭ ਲੈਣਾ ਹੋਵੇਗਾ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਘੱਟੋ-ਘੱਟ ਪੰਜ ਮਹੀਨਿਆਂ ਤੋਂ ਸਪੇਨ ਵਿੱਚ ਰਹਿ ਰਹੇ ਹਨ । ਇਸ ਤੋਂ ਇਲਾਵਾ ਬਿਨੈਕਾਰ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੋਣਾ ਚਾਹੀਦਾ ।

ਕਦੋਂ ਤੋ ਕਦੋਂ ਤੱਕ ਚੱਲੇਗੀ ਅਰਜ਼ੀਆਂ ਦੇਣ ਦੀ ਪ੍ਰਕਿਰਿਆ

ਕਾਨੂੰਨੀ ਦਰਜੇ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਭਲਕੇ 16 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਇਸ ਸਾਲ ਦੇ ਜੂਨ ਮਹੀਨੇ ਦੇ ਅੰਤ ਤੱਕ ਜਾਰੀ ਰਹੇਗੀ । ਸਪੇਨ ਸਰਕਾਰ ਦੇ ਇਸ ਕਦਮ ਨਾਲ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਅਤੇ ਨਾਲ ਹੀ ਇਹ ਪ੍ਰਵਾਸੀ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਜੀਵਨ ਬਸਰ ਕਰ ਸਕਣਗੇ । ਇਹ ਯੋਜਨਾ ਸਪੇਨ ਦੇ ਆਰਥਿਕ ਅਤੇ ਸਮਾਜਿਕ ਏਕੀਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ ।

ਕੁੱਝ ਦਿਨਾਂ ਵਿਚ ਹੋ ਸਕਦੀ ਹੈ ਵੱਖ-ਵੱਖ ਥਾਵਾਂ ਤੇ ਹਲਕੀ ਬਾਰਸ਼ : ਮੌਸਮ ਵਿਭਾਗ

0
Meteorological Department

ਚੰਡੀਗੜ੍ਹ, 15 ਅਪ੍ਰੈਲ 2026 : ਪੰਜਾਬ ਤੇ ਚੰਡੀਗੜ੍ਹ ਵਿਚ ਮੌਸਮ ਲਗਾਤਾਰ ਗਰਮ ਹੋਣ ਦੇ ਚਲਦਿਆਂ ਜਿਆਦਾਤਰ ਖੁਸ਼ਕ ਰਹਿਣ ਦੇ ਅਸਾਰ ਹੀ ਦੱਸੇ ਜਾ ਰਹੇ ਹਨ ਦਾ ਸਮਾਚਾਰ ਮਿਲਿਆ ਹੈ ।

ਕੀ ਜਾਣਕਾਰੀ ਦਿੱਤੀ ਮੌਸਮ ਵਿਭਾਗ ਦੇ ਡਾਇਰੈਕਟਰ ਨੇ

ਮੌਸਮ ਵਿਭਾਗ (Meteorological Department) ਦੇ ਡਾਇਰੈਕਟਰ ਸੁਰੇਂਦਰ ਪਾਲ ਦਾ ਆਖਣਾ ਹੈ ਕਿ 16 ਅਤੇ 19 ਤਰੀਕ ਦੇ ਵਿਚਕਾਰ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ । ਅਗਲੇ ਪੰਜ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ (Temperature) ਹੌਲੀ-ਹੌਲੀ 4 ਤੋਂ 5 ਡਿੱਗਰੀ ਸੈਲਸੀਅਸ ਵਧੇਗਾ, ਜਿਸ ਤੋਂ ਬਾਅਦ ਕੋਈ ਖਾਸ ਬਦਲਾਅ ਨਹੀਂ ਹੋਵੇਗਾ । 17 ਅਤੇ 18 ਤਰੀਕ ਨੂੰ, ਕੁਝ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਦੇ ਨਾਲ ਤੂਫ਼ਾਨ ਵੀ ਆ ਸਕਦਾ ਹੈ ।

ਪਟਿਆਲਾ ਵਿਚ ਕਿੰਨੇ ਡਿੱਗਰੀ ਤਾਪਮਾਨ ਕੀਤਾ ਗਿਆ ਦਰਜ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਦਿਨ ਵੇਲੇ ਗਰਮੀ ਵੱਧ ਰਹੀ ਹੈ ਪਰ ਅੱਜ ਮੌਸਮ ਖੁਸ਼ਕ ਰਹੇਗਾ ਦੇ ਚਲਦਿਆਂ ਭਲਕੇ ਤੋਂ ਲਗਾਤਾਰ ਚਾਰ ਦਿਨਾਂ ਤੱਕ ਮੀਂਹ (Rain) ਪੈਣ ਦੀ ਸੰਭਾਵਨਾ ਹੈ । ਪਿਛਲੇ 24 ਘੰਟਿਆਂ ਵਿੱਚ ਤਾਪਮਾਨ 1.7 ਡਿਗਰੀ ਵਧਿਆ ਹੈ, ਜੋ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ । ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ 35.4 ਡਿਗਰੀ ਸੈਲਸੀਅਸ ਰਿਹਾ ।

ਮੌਸਮ ਬਦਲਣ ਨਾਲ ਪੈ ਸਕਦਾ ਹੈ 16 ਨੂੰ ਮੀਂਹ

ਮੌਸਮ ਵਿਭਾਗ ਦੇ ਅਨੁਸਾਰ ਅੱਜ ਸ਼ਾਮ ਤੋਂ ਮੌਸਮ ਬਦਲ ਜਾਵੇਗਾ । 16 ਅਪ੍ਰੈਲ ਨੂੰ ਸੂਬੇ ਵਿਚ ਕੁਝ ਥਾਵਾਂ `ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ 17 ਅਤੇ 18 ਤਰੀਕ ਨੂੰ ਤੂਫਾਨ ਅਤੇ ਬਿਜਲੀ ਗਰਜ ਲਈ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ । ਇਸ ਸਮੇਂ ਦੌਰਾਨ, 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ । ਮੀਂਹ ਪੈਣ ਦੀ ਵੀ ਸੰਭਾਵਨਾ ਹੈ । 19 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਵੀ ਉਮੀਦ ਹੈ ।

ਦੋਸਤ ਦੀ ਜਨਮ ਦਿਨ ਦੀ ਪਾਰਟੀ `ਚ ਡਾਕਟਰ ਨਾਲ ਕੀਤਾ ਗਿਆ ਜਬਰ-ਜਨਾਹ

0
Rape

ਝਾਰਖੰਡ (ਰਾਂਚੀ), 15 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਰਾਂਚੀ ਵਿਖੇ ਇਕ ਮਹਿਲਾ ਡਾਕਟਰ ਨਾਲ ਇਕ ਪਾਰਟੀ ਵਿਚ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਸੂਬੇ ਝਾਰਖੰਡ ਦੇ ਜਿਲਾ ਰਾਂਚੀ (Ranchi District) ਵਿਖੇ ਜਨਮ ਦਿਨ ਦੀ ਪਾਰਟੀ ‘ਚ ਇਕ ਵਿਅਕਤੀ ਨੇ ਪਹਿਲਾਂ ਇਕ ਦੰਦਾਂ ਦੀ ਡਾਕਟਰ ਨੂੰ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਉਸ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ । ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ 9 ਅਪ੍ਰੈਲ ਦੀ ਹੈ, ਜਦੋਂ ਪੀੜ੍ਹਤ ਔਰਤ ਲਾਲਪੁਰ ਥਾਣਾ ਖੇਤਰ ਦੇ ਇਕ ਅਪਾਰਟਮੈਂਟ ‘ਚ ਆਪਣੇ ਇਕ ਮਿੱਤਰ ਦੀ ਜਨਮ ਦਿਨ ਪਾਰਟੀ ‘ਚ ਗਈ ਸੀ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਮੇਜ਼ਬਾਨ ਦੇ ਇਕ ਮਿੱਤਰ ਨੇ ਕਥਿਤ ਤੌਰ ‘ਤੇ ਔਰਤ ਦਾ ਜਿਨਸੀ ਸ਼ੋਸ਼ਣ (Sexual abuse) ਕੀਤਾ । ਲਾਲਪੁਰ ਪੁਲਸ ਥਾਣੇ ਦੇ ਇੰਚਾਰਜ ਅਧਿਕਾਰੀ ਰੂਪੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਅਸੀਂ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਸਬੰਧਤ ਧਾਰਾਵਾਂ ਹੇਠ ਐਫ. ਆਈ. ਆਰ. ਦਰਜ (FIR registered) ਕਰ ਲਈ ਹੈ ।

ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਈ. ਡੀ. ਛਾਪੇਮਾਰੀ ਦੀ ਮੁੱਖ ਮੰਤਰੀ ਨੇ ਕੀਤੀ ਨਿੰਦਾ

0
Chief Minister

ਚੰਡੀਗੜ੍ਹ, 15 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ਦੀ ਸਖ਼ਤ ਨਿੰਦਾ (Strong condemnation) ਕੀਤੀ ਹੈ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਜੁੜੇ ਵਪਾਰਕ ਸਥਾਪਨਾਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵੱਲੋਂ ਕੀਤੀ ਛਾਪੇਮਾਰੀ ਦੀ ਤਿੱਖੀ ਆਲੋਚਨਾ ਕੀਤੀ ਅਤੇ ਇਲਜ਼ਾਮ ਲਾਇਆ ਕਿ ਭਾਜਪਾ ਨੇ ਇਸ ਰਾਜ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ।

ਭਾਜਪਾ ਨੇ ਪੰਜਾਬ ਚੋਣਾਂ ਦੀ ਤਿਆਰੀ ਕਰ ਦਿੱਤੀ ਹੈ ਸ਼ੁਰੂ : ਮੁੱਖ ਮੰਤਰੀ

ਛਾਪੇਮਾਰੀ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਇੱਕ ਪੋਸਟ ਵਿਚ ਆਖਿਆ ਹੈ ਕਿ ਭਾਜਪਾ ਨੇ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਅਤੇ ਯੂਨੀਵਰਸਿਟੀ ’ਤੇ ਈ. ਡੀ. ਦੀ ਛਾਪੇਮਾਰੀ ਇਹ ਮੋਦੀ ਦਾ ਵਿਸ਼ੇਸ਼ ਅੰਦਾਜ਼ ਹੈ । ਮੁੱਖ ਮੰਤਰੀ ਨੇ ਪੋਸਟ ਵਿਚ ਇੱਕ ਮਸ਼ਹੂਰ ਦੋਹੇ ਦਾ ਜਿਕਰ ਕਰਦਿਆਂ ਲਿਖਿਆ ਕਿ ‘ਅਸੀਂ ਉਹ ਪੱਤੇ ਨਹੀਂ, ਜੋ ਟਹਿਣੀ ਤੋਂ ਟੁੱਟ ਕੇ ਡਿੱਗ ਜਾਣਗੇ, ਤੂਫ਼ਾਨਾਂ ਨੂੰ ਆਪਣੀ ਔਕਾਤ ਵਿਚ ਰਹਿਣ ਲਈ ਆਖ ਦਿਓ’ ।

ਰਾਜ ਸਭਾ ’ਚ ‘ਆਪ’ ਦੇ ਡਿਪਟੀ ਲੀਡਰ ਦੇ ਟਿਕਾਣਿਆਂ ’ਤੇ ਹੋਈ ਛਾਪੇਮਾਰੀ

0
Ashok Mittal

ਜਲੰਧਰ, 15 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਰਾਜ ਸਭਾ ਵਿਚ ਆਪ ਦੇ ਡਿਪਟੀ ਲੀਡਰ ਦੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਗਈ ਹੈ ।

ਕੌਣ ਹੈ ਜਿਸ ਦੇ ਟਿਕਾਣਿਆਂ ਤੇ ਕੀਤੀ ਗਈ ਹੈ ਛਾਪੇੇਮਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਜੋ ਅੱਜ ਸਵੇਰੇ-ਸਵੇਰੇ ਹੀ ਰਾਜ ਸਭਾ ਵਿਚ ਆਮ ਆਦਮੀ ਪਾਰਟੀ ਦੇ ਡਿਪਟੀ ਲੀਡਰ ਅਸ਼ੋਕ ਮਿੱਤਲ (Deputy Leader Ashok Mittal) ਦੇ ਟਿਕਾਣਿਆਂ ਦੇ ਘਰ ਛਾਪੇਮਾਰੀ ਕੀਤੀ ਹੈ ਸਬੰਧੀ ਏਜੰਸੀ ਅਧਿਕਾਰੀਆਂ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ । ਦੱਸਣਯੋਗ ਹੈ ਕਿ ਇਹ ਛਾਪੇਮਾਰੀ ਅਸ਼ੋਕ ਮਿੱਤਲ ਦੇ ਰਿਹਾਇਸ਼ੀ ਤੇ ਦਫ਼ਤਰੀ 8 ਤੋਂ 9 ਟਿਕਾਣਿਆਂ ਤੇ ਕੀਤੀ ਗਈ ਹੈ ।

ਕੀ ਕਾਰਨ ਦੱਸਦੇ ਹਨ ਭਰੋਸੇਯੋਗ ਸੂਤਰ

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀਆਂ ਵੱਖ-ਵੱਖ ਵਿੱਤੀ ਦਸਤਾਵੇਜ਼ਾਂ ਅਤੇ ਲੈਣ-ਦੇਣ ਦੇ ਰਿਕਾਰਡਾਂ ਦੀ ਜਾਂਚ ਕਰ ਰਹੀਆਂ ਹਨ । ਸਵੇਰੇ-ਸਵੇਰੇ ਹੋਈ ਇਸ ਅਚਾਨਕ ਕਾਰਵਾਈ ਨੇ ਸ਼ਹਿਰ ਦੇ ਵਪਾਰਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ । ਵਿਭਾਗ ਨੇ ਇਸ ਕਾਰਵਾਈ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ।

ਚੰਡੀਗੜ੍ਹ ਜਿਲਾ ਅਦਾਲਤ ਵਿਚ ਸੁਖਬੀਰ ਬਾਦਲ ਦੇ ਵਕੀਲ ਨੇ ਦਿੱਤੀ ਅਰਜ਼ੀ

0
Sukhbir Badal

ਚੰਡੀਗੜ੍ਹ, 15 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court Chandigarh) ਵਿਚ ਸੁਖਬੀਰ ਸਿੰਘ ਬਾਦਲ ਦੇ ਵਕੀਲ ਵਲੋਂ ਇਕ ਅਗੇਤੀ ਸੂਚਨਾ ਆਧਾਰਤ ਅਰਜ਼ੀ ਕੋਰਟ ਨੂੰ ਦਿੱਤੀ ਗਈ ਹੈ ।

ਕੀ ਅਗੇਤੀ ਸੂਚਨਾ ਦਿੱਤੀ ਗਈ ਹੈ ਅਰਜ਼ੀ ਵਿਚ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਜਿਲਾ ਅਦਾਲਤ ਵਿਚ ਜੋ ਸੁਖਬੀਰ ਸਿੰਘ ਬਾਦਲ (Sukhbir Singh Badal) ਵਲੋਂ ਅੱਜ ਇਕ ਮਾਮਲੇ ਵਿਚ ਪੇਸ਼ ਹੋਣਾ ਸੀ ਪਰ ਉਨ੍ਹਾਂ ਦੇ ਅਦਾਲਤ ਵਿਚ ਪੇਸ਼ ਨਾ ਹੋਣ ਦਾ ਹਵਾਲਾ ਦਿੰਦਿਆਂ ਅਰਜ਼ੀ ਕੋਰਟ ਨੂੰ ਦਿੱਤੀ ਗਈ ਹੈ, ਜਿਸ ਵਿਚ ਜਿਥੇ ਅੱਜ ਅਦਾਲਤ (Court) ਵਿਚ ਪੇਸ਼ ਨਾ ਹੋ ਸਕਣ ਅਤੇ ਕੀ ਕਾਰਨ ਹੈ ਬਾਰੇ ਵੀ ਦੱਸਿਆ ਗਿਆ ਹੈ ਜੋ ਕਿ ਸੁਖਬੀਰ ਬਾਦਲ ਦੇ ਨਿਜੀ ਰੁਝੇਵੇਂ ਹਨ । ਦੱਸਣਯੋਗ ਹੈ ਕਿ ਪਿਛਲੀਆਂ ਕੁਝ ਸੁਣਵਾਈਆਂ ਦੌਰਾਨ ਵੀ ਬਾਦਲ ਅਦਾਲਤ ਤੋਂ ਹਾਜ਼ਰੀ ਦੀ ਛੋਟ ਲੈਂਦੇ ਆ ਰਹੇ ਹਨ ।

ਕਿਸ ਮਾਮਲੇ ਵਿਚ ਪੇਸ਼ ਹੋਣਾ ਸੀ ਸੁਖਬੀਰ ਬਾਦਲ ਨੇ

ਜਾਣਕਾਰੀ ਅਨੁਸਾਰ ਮਾਮਲਾ ਸਾਲ 2017 ਦਾ ਹੈ, ਜਦੋਂ ਧਾਰਮਿਕ ਜਥੇਬੰਦੀ `ਅਖੰਡ ਕੀਰਤਨੀ ਜਥਾ` ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ । ਸੁਖਬੀਰ ਬਾਦਲ ਨੇ ਕਥਿਤ ਤੌਰ ‘ਤੇ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਬੱਬਰ ਖਾਲਸਾ ਇੰਟਰਨੈਸ਼ਨਲ`ਦਾ “ਸਿਆਸੀ ਚਿਹਰਾ” ਦੱਸਿਆ ਸੀ ।

ਪਟੀਸ਼ਨਕਰਤਾ ਰਾਜਿੰਦਰਪਾਲ ਨੇ ਕੀ ਦੋਸ਼ ਲਗਾਇਆ

ਇਹ ਬਿਆਨ ਸੁਖਬੀਰ ਬਾਦਲ ਵੱਲੋਂ ਉਦੋਂ ਦਿੱਤਾ ਗਿਆ ਸੀ ਜਦੋਂ ਰਾਜਿੰਦਰ ਪਾਲ ਸਿੰਘ ਨੇ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ । ਰਾਜਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਬਾਦਲ ਦੇ ਇਸ ਬਿਆਨ ਨਾਲ ਜਥੇਬੰਦੀ ਦਾ ਅਕਸ ਖਰਾਬ ਹੋਇਆ ਹੈ, ਜਿਸ ਤੋਂ ਬਾਅਦ ਜਨਵਰੀ 2017 ਵਿੱਚ ਇਹ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ।

ਝੁੱਗੀ-ਝੌਂਪੜੀਆਂ ਵਿਚ ਲੱਗੀ ਭਿਆਨਕ ਅੱਗ ਵਿਚ ਕਈ ਵਿਅਕਤੀ ਜਿੰਦਾ ਸੜੇ

0
Fire Brigade

ਦਿੱਲੀ, 15 ਅਪ੍ਰੈਲ 2026 : ਭਾਰਤ ਦੇਸ ਦੀ ਰਾਜਧਾਨੀ ਦਿੱਲੀ (Delhi) ਦੇ ਰੋਹਿਣੀ ਖੇਤਰ ਵਿਖੇ ਝੁੱਗੀਆਂ-ਝੌਂਪੜੀਆਂ (Slums) ਵਿਚ ਅੱਗ ਲੱਗਣ ਕਾਰਨ ਕਈ ਵਿਅਕਤੀਆਂ ਦੇ ਜਿੰਦਾ ਹੀ ਸੜ ਜਾਣ ਦਾ ਸਮਾਚਾਰ ਹੈ ।

ਕਿੰਨੇ ਵਿਅਕਤੀ ਸੜ ਗਏ ਜਿੰਦਾ

ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ (Rohini area) ਤੋਂ ਜੋ ਬੀਤੀ ਦੇਰ ਰਾਤ ਭਿਆਨਕ ਅੱਗ (Fierce fire) ਨੇ ਲਗਭਗ ਅੱਧਾ ਦਰਜਨ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦੇ ਚਲਦਿਆਂ ਇਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕ ਜਿ਼ੰਦਾ ਸੜ ਗਏ, ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ।

ਕੀ ਦੱਸਿਆ ਜਾ ਰਿਹੈ ਅੱਗ ਦੇ ਤੇਜ ਰਫ਼ਤਾਰ ਨਾਲ ਫੈਲਣ ਦਾ ਕਾਰਨ

ਸੂਚਨਾਵਾਂ ਅਨੁਸਾਰ ਇਹ ਘਟਨਾ ਦੇਰ ਰਾਤ ਨੂੰ ਵਾਪਰੀ ਜਦੋਂ ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ । ਅਚਾਨਕ ਲੱਗੀ ਅੱਗ ਨੇ ਤੇਜ਼ੀ ਨਾਲ ਕਈ ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪਲਾਸਟਿਕ ਦਾ ਕੂੜਾ 400 ਗਜ਼ ਦੇ ਪਲਾਟ ਵਿੱਚ ਸਟੋਰ ਕੀਤਾ ਗਿਆ ਸੀ ਅਤੇ ਇਸ ਦੇ ਆਲੇ ਦੁਆਲੇ ਕਈ ਕਈ ਝੌਂਪੜੀਆਂ ਬਣੀਆਂ ਸਨ ਜਿਸ ਅੱਗ ਤੇਜ਼ੀ ਨਾਲ ਫੈਲ ਗਈ । ਇਸ ਦੁਖਦਾਈ ਘਟਨਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ (Death) ਹੋ ਗਈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਮ੍ਰਿਤਕਾਂ ਵਿਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੀ ਦੋ ਸਾਲ ਦੀ ਧੀ ਦੇ ਜਿੰਦਾ ਸੜਨ ਦਾ ਦੱਸਿਆ ਜਾ ਰਿਹਾ ਹੈ । ਅੱਗ ਇੰਨੀ ਭਿਆਨਕ ਸੀ ਕਿ ਤਿੰਨਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ । ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਪਰ ਤੰਗ ਗਲੀਆਂ ਕਾਰਨ ਵੱਡੀਆਂ ਫਾਇਰ ਇੰਜਣ ਮੌਕੇ ‘ਤੇ ਨਹੀਂ ਪਹੁੰਚ ਸਕੇ । ਇਸ ਦੇ ਬਾਵਜੂਦ ਫਾਇਰ ਫਾਈਟਰਾਂ ਨੇ ਅੱਗ `ਤੇ ਕਾਬੂ ਪਾਇਆ ।

ਲਾਸ਼ਾਂ ਦਾ ਕਰ ਦਿੱਤਾ ਗਿਆ ਪੋਸਟਮਾਰਟਮ

ਭਿਆਨਕ ਅੱਗ ਦੇ ਬੁਝਣ ਤੋਂ ਬਾਅਦ ਤਿੰਨੋਂ ਜਿੰਦਾ ਸੜੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ । ਅੱਗ ਲੱਗਣ ਵਾਲੀ ਥਾਂ ‘ਤੇ ਹਾਲੇ ਵੀ ਰਾਹਤ ਕਾਰਜ ਪੁਲਸ ਅਤੇ ਵੱਖ-ਵੱਖ ਵਿਭਾਗਾਂ ਵਲੋਂ ਜਾਰੀ ਹੈ ।