Home Blog Page 123

ਅਫਗਾਨਿਸਤਾਨ ਨੇ ਪਾਕਿਸਤਾਨ `ਤੇ ਕੀਤਾ ਹਵਾਈ ਹਮਲਾ

0
Airstrike

ਕਾਬੁਲ, 27 ਫ਼ਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਪਾਕਿਸਤਾਨ (Pakistan) ਤੇ ਅਫਗਾਨਿਸਤਾਨ ਵਲੋਂ ਹਵਾਈ ਹਮਲਾ (Air attack) ਕਰਕੇ 19 ਚੌਂਕੀਆਂ ਤੇ ਕਬਜਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਹਮਲੇ ਦੌਰਾਨ ਕਿੰਨੇ ਸੈਨਿਕ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਜੋ ਅਫਗਾਨਿਸਤਾਨ (Afghanistan) ਨੇ ਪਾਕਿਸਤਾਨ ਤੇ ਹਵਾਈ ਹਮਲਾ ਕੀਤਾ ਹੈ ਦੌਰਾਨ ਜਿਥੇ 55 ਸੈਨਿਕਾਂ ਨੂੰ ਮਾਰ ਗਿਆ ਹੈ ਉਥੇ ਅਫਗਾਨ ਫੌਜ ਨੇ 19 ਚੌਂਕੀਆਂ ਤੇ ਕਬਜਾ (19 posts and occupation) ਵੀ ਕਰ ਲਿਆ ਹੈ । ਦੱਸਣਯੋਗ ਹੈ ਕਿ ਅਫਗਾਨਿਸਤਾਨ ਨੇ ਆਖਰਕਾਰ ਪਾਕਿਸਤਾਨ ਤੋਂ 19 ਲੋਕਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ ।

ਦਾਅਵਾ ਕਰਦਿਆਂ ਕੀ ਆਖਿਆ ਹੈ ਅਫਗਾਨ ਸਰਕਾਰ ਨੇ

ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਅਫਗਾਨਿਸਤਾਨ `ਤੇ ਹਮਲਾ ਕੀਤਾ ਅਤੇ 19 ਲੋਕਾਂ ਨੂੰ ਮਾਰ ਦਿੱਤਾ ਸੀ । ਅਫਗਾਨ ਫੌਜ ਦੀ ਕਾਰਵਾਈ ਉਸ ਹਮਲੇ ਦਾ ਜਵਾਬ ਹੈ ।

Read More : ਹੀਥਰੋ ਹਵਾਈ ਅੱਡੇ `ਤੇ ਮਿਰਚ ਸਪਰੇਅ ਹਮਲਾ

ਓਡੀਸ਼ਾ `ਚ ਅਧਿਕਾਰੀ ਦੇ ਫਲੈਟ ਤੋਂ ਮਿਲੇ 4.27 ਕਰੋੜ ਰੁਪਏ

0
Raid

ਭੁਵਨੇਸ਼ਵਰ, 26 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਓਡੀਸਾ (State Odisha) ਵਿਖੇ ਭ੍ਰਿ਼ਸ਼ਟਾਚਾਰ ਦੇ ਇਕ ਮਾਮਲੇ ਵਿਚ ਇਕ ਅਧਿਕਾਰੀ ਕੋਲੋਂ ਕਰੋੜਾਂ ਰੁਪਏ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਰੁਪਏ ਦੀ ਨਗਦੀ ਬਰਾਮਦ ਹੋਈ ਹੈ ਅਧਿਕਾਰੀ ਦੇ ਘਰੋਂ

ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ ਓਡੀਸ਼ਾ ਖਾਨ ਵਿਭਾਗ ਦੇ ਇਕ ਅਧਿਕਾਰੀ ਦੇ ਘਰੋਂ `ਟ੍ਰਾਲੀ ਬੈਗ`’ਚ ਰੱਖੇ ਗਏ ਨੋਟਾਂ ਦੇ ਬੰਡਲਾਂ ਸਮੇਤ ਲੱਗਭਗ 4.27 ਕਰੋੜ ਰੁਪਏ (Rs 4.27 crore) ਦੀ ਨਕਦੀ ਬਰਾਮਦ ਕੀਤੀ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਨ ਉਪ ਨਿਰਦੇਸ਼ਕ ਦੇਵਵਤ ਮੋਹੰਤੀ ਦੇ ਭੁਵਨੇਸ਼ਵਰ ਸਥਿਤ ਫਲੈਟ ਤੋਂ ਇਹ ਨਕਦੀ ਜ਼ਬਤ ਕੀਤੀ ਗਈ ।

ਅਧਿਕਾਰੀ ਵਿਰੁੱਧ ਵਿਜੀਲੈਂਸ ਵਲੋਂ ਕੀਤਾ ਗਿਆ ਸੀ ਭ੍ਰਿਸ਼ਟਾਚਾਰ ਦਾ ਕੇਸ ਦਰਜ

ਅਧਿਕਾਰੀ ਨੂੰ ਚੌਕਸ ਵਿਭਾਗ ਨੇ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀਆਂ ਜਾਇਦਾਦਾਂ ‘ਤੇ ਛਾਪੇਮਾਰੀ (Raid) ਕੀਤੀ ਗਈ । ਵਿਜੀਲੈਂਸ ਡਾਇਰੈਕਟਰ ਯਸ਼ਵੰਤ ਜੇਠਵਾ ਨੇ ਕਿਹਾ ਕਿ ਇਹ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ (Anti-Corruption Agency) ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਜ਼ਬਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮੋਹੰਤੀ `ਤੇ 2009 ‘ਚ ਵੀ ਇਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਖਿ਼ਲਾਫ ਮਯੂਰਭੰਜ ਜਿ਼ਲਾ ਦੀ ਇਕ ਅਦਾਲਤ `ਚ ਹੁਣ ਵੀ ਮੁਕੱਦਮਾ ਚੱਲ ਰਿਹਾ ਹੈ ।

Read More : ਤਿੰਨ ਵਿਅਕਤੀਆਂ ਨੂੰ ਕੀਤਾ ਨਕਲੀ ਈ. ਡੀ. ਛਾਪੇਮਾਰੀ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਪਤਨੀ ਤੇ 3 ਧੀਆਂ ਦੀ ਹੱਤਿਆ ਕਰ ਕੇ ਪਤੀ ਫ਼ਰਾਰ

0
Murder

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸਮੇਪੁਰ ਬਾਦਲ ਖੇਤਰ ਵਿਖੇ ਇਕ ਵਿਅਕਤੀ ਵਲੋਂ ਚਾਰ ਜਣਿਆਂ ਦਾ ਕਤਲ (Murder) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਰਿਸ਼ਤਾ ਸੀ ਜਿਸਨੇ ਕੀਤੀ ਚਾਰਾਂ ਦੀ ਹੱਤਿਆ

ਮਿਲੀ ਜਾਣਕਾਰੀ ਅਨੁਸਾਰ ਸਮੇਪੁਰ ਬਾਦਲੀ ਇਲਾਕੇ (Samepur Badli area) ‘ਚ ਬੁੱਧਵਾਰ ਰਾਤ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ 3 ਮਾਸੂਮ ਧੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਮੁਨਚਨ ਕੇਵਟ ਫ਼ਰਾਰ ਹੋ ਗਿਆ, ਜਿਸ ਦੀ ਭਾਲ ਛਾਪੇਮਾਰੀ ਪੁਲਸ ਵਲੋਂ ਛਾਪੇੇਮਾਰੀ ਕੀਤੀ ਜਾ ਰਹੀ ਹੈ ।

ਪੁਲਸ ਨੂੰ ਮਿਲੀ ਸੀ ਲਾਸ਼ਾਂ ਖੂਨ ਨਾਲ ਲਥਪਥ ਹਾਲਤ ਵਿਚ ਪਈਆਂ ਹੋਣ ਦੀ ਸੂਚਨਾ

ਸਮੇਪੁਰ ਬਾਦਲੀ ਪੁਲਸ ਨੂੰ ਸਵੇਰੇ 8 ਵਜੇ ਸਰਵੋਦਿਆ ਵਿਦਿਆਲਿਆ ਦੇ ਨੇੜੇ ਚੰਦਨ ਪਾਰਕ ਦੀ 60 ਫੁੱਟ ਰੋਡ ਗਲੀ ਨੰਬਰ ਤਿੰਨ ਸਥਿਤ ਗਰਾਊਂਡ ਫਲੋਰ ਮਕਾਨ ‘ਚ ਔਰਤ ਅਤੇ ਉਸ ਦੀਆਂ 3 ਮਾਸੂਮ ਧੀਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ (Bodies covered in blood) ਹਾਲਤ ‘ਚ ਪਈਆਂ ਹੋਣ ਦੀ ਪੀ. ਸੀ. ਆਰ. ਸੂਚਨਾ ਮਿਲੀ ਸੀ । ਪੁਲਸ ਮੌਕੇ ‘ਤੇ ਪਹੁੰਚੀ । ਇਕ ਹੀ ਕਮਰੇ ‘ਚ 4 ਲਾਸ਼ਾਂ ਪਈਆਂ ਸਨ । ਔਰਤ ਦੀ ਪਛਾਣ ਅਨੀਤਾ ਵਜੋਂ ਹੋਈ । ਉਸ ਦੀਆਂ ਤਿੰਨੋਂ ਧੀਆਂ ਦੀ ਉਮਰ ਕ੍ਰਮਵਾਰ 5, 4 ਅਤੇ 3 ਸਾਲ ਸੀ ।

Read more : ਮਾਨਸਾ ਵਿਖੇ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਮਾਰ ਕੇ ਕਤਲ

ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ` `ਤੇ ਪਾਬੰਦੀ ਲਾਉਣ ਦੀ ਪਟੀਸ਼ਨ ਰੱਦ

0
Supreme Court

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਇਕ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਨੂੰ ਰੱਦ (Petition dismissed) ਕੀਤੇ ਜਾਣ ਦਾ ਅਹਿਮ ਫ਼ੈਸਲਾ ਲਿਆ ਹੈ ।

ਕਿਹੜੀ ਫਿ਼ਲਮ ਦਾ ਨਾਮ ਬਦਲਣ ਵਾਲੀ ਪਟੀਸ਼ਨ ਰੱਦ ਕੀਤੀ ਹੈ ਕੋਰਟ ਨੇ

ਸੁਪਰੀਮ ਕੋਰਟ ਨੇ ਆਉਣ ਵਾਲੀ ਫਿ਼ਲਮ `ਯਾਦਵ ਜੀ ਕੀ ਲਵ ਸਟੋਰੀ`(Film Yadav Ji Ki Love Story) ‘ਤੇ ਪਾਬੰਦੀ ਲਾਉਣ ਜਾਂ ਉਸ ਦਾ ਨਾਂ ਬਦਲਣ ਦੀ ਅਪੀਲ ਵਾਲੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਪੇਸ਼ ਨਹੀਂ ਕਰਦਾ ਹੈ । ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਉੱਜਲ ਭੂਈਆਂ ਦੀ ਬੈਂਚ ਨੇ ਸੰਗਠਨ `ਵਿਸ਼ਵ ਯਾਦਵ ਪ੍ਰੀਸ਼ਦ`ਦੇ ਮੁਖੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ।

ਵਿਸ਼ਲੇਸ਼ਣ ਵਿਚ ਭਾਈਚਾਰੇ ਨੂੰ ਅਪਮਾਨਜਨਕ ਰੂਪ ਵਿਚ ਪੇਸ਼ ਕਰਨ ਵਾਲਾ ਕੋਈ ਸ਼ਬਦ ਸਾਹਮਣੇ ਨਹੀਂ ਆਇਆ

ਬੈਂਚ ਨੇ ਰਿਕਾਰਡ ‘ਚ ਮੌਜੂਦ ਸਮੱਗਰੀ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਸਿ਼ਕਾਇਤ ਇਹ ਸੀ ਕਿ ਫਿ਼ਲਮ ਦਾ ਮੁੱਖ ਨਾਂ ਸਮਾਜ ‘ਚ ਯਾਦਵ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੈ । ਜਸਟਿਸ ਨਾਗਰਤਨਾ ਨੇ ਕਿਹਾ ਕਿ ਇਸ ਲਈ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਫਿਲਮ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ । ਅਸੀਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਫਿ਼ਲਮ ਦਾ ਟਾਈਟਲ ਕਿਸ ਤਰ੍ਹਾਂ ਭਾਈਚਾਰੇ ਨੂੰ ਅਪਮਾਨਜਨਕ ਰੂਪ ‘ਚ ਪੇਸ਼ ਕਰ ਸਕਦਾ ਹੈ । ਫਿ਼ਲਮ ਦੇ ਟਾਈਟਲ ‘ਚ ਕਿਤੇ ਵੀ ਅਜਿਹਾ ਕੋਈ ਵਿਸ਼ੇਸ਼ਣ ਜਾਂ ਸ਼ਬਦ ਨਹੀਂ ਹੈ ਜੋ ਯਾਦਵ ਭਾਈਚਾਰੇ (Yadav community) ਨੂੰ ਗਲਤ ਤਰੀਕੇ ਨਾਲ ਦਰਸਾਉਂਦਾ ਹੋਵੇ ।

Read More : ਪੰਜਾਬ ਸਰਕਾਰ ਜਾਵੇਗੀ ਟੈਟ ਲਾਜ਼ਮੀ ਕਰਨ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ

ਐਸ. ਜੀ. ਪੀ. ਸੀ. ਨੇ ਗਿਆਨੀ ਰਘਬੀਰ ਸਿੰਘ ਨੂੰ ਹਟਾਇਆ ਹੈਡ ਗ੍ਰੰਥੀ ਦੇ ਅਹੁਦੇ ਤੋਂ

0
Giani Raghbir

ਅੰਮ੍ਰਿਤਸਰ, 26 ਫ਼ਰਵਰੀ 2026 : ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ (Interim Committee Meeting) ਉਪਰੰਤ ਗਿਆਨੀ ਰਘਬੀਰ ਸਿੰਘ ਨੂੰ ਹੈਡ ਗ੍ਰੰਥੀ (Head granthi) ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਹੈ ।

ਕਿਸ ਨੇ ਕੀਤੀ ਇਸ ਫ਼ੈਸਲੇ ਦੀ ਪੁਸ਼ਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) (ਐਸ. ਜੀ. ਪੀ. ਸੀ.) ਨੇ ਇੱਕ ਬੇਹੇਦ ਸਖ਼ਤ ਫੈਸਲਾ ਲੈਂਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ (Giani Raghbir Singh) ਦੀਆਂ ਸੇਵਾਵਾਂ ਖ਼ਤਮ (Services ended) ਕਰ ਦਿੱਤੀਆਂ ਹਨ । ਐਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਗਿਆਨੀ ਰਘਬੀਰ ਸਿੰਘ ‘ਤੇ ਕਈ ਗੰਭੀਰ ਇਲਜ਼ਾਮ ਲਾਏ ਹਨ ।

ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀ ਦੱਸਿਆ

ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਆਪਣੀਆਂ ਗਤੀਵਿਧੀਆਂ ਰਾਹੀਂ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਸੰਸਥਾ ਦੀ ਬਦਨਾਮੀ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਗਿਆਨੀ ਰਘਬੀਰ ਸਿੰਘ ਨੂੰ ਕਿਸੇ ਮਾਮਲੇ ਵਿੱਚ ਸਬੂਤ ਪੇਸ਼ ਕਰਨ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਉਹ ਨਿਰਧਾਰਤ ਸਮੇਂ ਵਿੱਚ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੇ । ਪ੍ਰਧਾਨ ਧਾਮੀ ਅਨੁਸਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਅਹੁਦੇ ‘ਤੇ ਰਹਿੰਦਿਆਂ ਨਿਯਮਾਂ ਅਤੇ ਮਰਿਯਾਦਾ ਦੀ ਘੋਰ ਅਣਦੇਖੀ ਕੀਤੀ ਹੈ ।

Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਕਾਬੀ ਤੋਂ ਦਿੱਲੀ ਆਏ ਦੋ ਭਾਰਤੀ ਯਾਤਰੀ ਦਿੱਲੀ ਹਵਾਈ ਅੱਡੇ ਤੇ ਗ੍ਰਿਫ਼ਤਾਰ

0
Airport

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਦਿੱਲੀ (Delhi) ਵਿਖੇ ਬਣੇ ਹਵਾਈ ਅੱਡੇ ਅੱਜ ਦੋ ਭਾਰਤੀ ਯਾਤਰੀਆਂ (Indian tourists) ਨੂੰ ਜੋ ਕਿ ਕਾਬੀ ਤੋਂ ਆਏ ਸਨ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਬਰਾਮਦ ਹੋਇਆ ਹੈ ਯਾਤਰੀਆਂ ਕੋਲੋਂ

ਮਿਲੀ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) (ਨਵੀਂ ਦਿੱਲੀ) ’ਤੇ ਕਸਟਮ ਅਧਿਕਾਰੀਆਂ (Customs officers) ਨੇ ਦੋ ਭਾਰਤੀ ਯਾਤਰੀਆਂ ਤੋਂ 23.936 ਕਿਲੋਗ੍ਰਾਮ ਹਰੇ ਰੰਗ ਦਾ ਨਸ਼ੀਲਾ ਪਦਾਰਥ (Drug) ਜੋ ਕਿ ਗਾਂਜਾ/ਮਰੀਜੁਆਨਾ ਹੋਣ ਦਾ ਸ਼ੱਕ ਹੈ ਜ਼ਬਤ ਕੀਤਾ ਹੈ । ਇਹ ਯਾਤਰੀ ਕਾਬੀ ਤੋਂ ਆਏ ਸਨ । ਦੋਵੇਂ ਯਾਤਰੀ 22.02.2026 ਨੂੰ ਫਲਾਈਟ ਨੰਬਰ 6-1070 ਰਾਹੀਂ ਟਰਮੀਨਲ-3 ’ਤੇ ਪਹੁੰਚੇ । ਪ੍ਰੋਫਾਈਲਿੰਗ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰੀਨ ਚੈਨਲ ’ਤੇ ਰੋਕਿਆ ਗਿਆ ਅਤੇ ਉਨ੍ਹਾਂ ਦੇ ਸਮਾਨ ਦੀ ਐਕਸ-ਰੇ ਸਕੈਨਿੰਗ ਅਤੇ ਵਿਸਥਾਰ ਨਾਲ ਜਾਂਚ ਕੀਤੀ ਗਈ ।

ਯਾਤਰੀਆਂ ਦੀ ਤਲਾਸ਼ੀ ਲਈ ਕੀ ਕੀ ਮਿਲਿਆ ਕਸਟਮ ਅਧਿਕਾਰੀਆਂ ਨੂੰ

ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਕੁੱਲ 14 ਪਾਲੀਥੀਨ ਪੌਚਾਂ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਸ ਵਿਚ 8 ਪੈਕੇਟ ਸਲੇਟੀ ਅਤੇ ਪੀਲੇ ਰੰਗ ਦੇ ਟਰੌਲੀ ਬੈਗ ਵਿੱਚ ਛੁਪੇ ਹੋਏ ਸਨ ਅਤੇ 6 ਪੈਕਟ ਗੂੜ੍ਹੇ ਹਰੇ ਅਤੇ ਚਿੱਟੇ ਰੰਗ ਦੇ ਟਰੌਲੀ ਬੈਗ ਵਿੱਚ ਛੁਪੇ ਹੋਏ ਸਨ । ਬਰਾਮਦ ਪਦਾਰਥ ਦਾ ਕੁੱਲ ਵਜ਼ਨ 23,936 ਗ੍ਰਾਮ (ਸ਼ੁੱਧ ਵਜ਼ਨ) ਸੀ ।

ਬਰਾਮਦ ਹੋਈ ਸਮੱਗਰੀ ਦੀ ਗੈਰ-ਕਾਨੂੰਨੀ ਬਾਜ਼ਾਰ ਵਿਚ ਹੈ ਕਿੰਨੀ ਕੀਮਤ

ਸ਼ੁਰੂਆਤੀ ਜਾਂਚ ਵਿੱਚ ਇਹ ਗਾਂਜਾ/ਮਰੀਜੁਆਨਾ ਹੋਣ ਦੀ ਪੁਸ਼ਟੀ ਹੋਈ । ਗੈਰ-ਕਾਨੂੰਨੀ ਬਾਜ਼ਾਰ ਵਿੱਚ ਇਸ ਦੀ ਅੰਦਾਜ਼ਨ ਕੀਮਤ ਲਗਭਗ 23.936 ਕਰੋੜ ਹੈ । ਯਾਤਰੀਆਂ ਨੂੰ ਨਸ਼ੀਲੇ ਪਦਾਰਥ ਅਤੇ ਮਨੋਵਿਕਾਰਕ ਪਦਾਰਥ ਐਕਟ-1985 (ਐਕਟ) ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜ਼ਬਤ ਕੀਤਾ ਸਮਾਨ ਅਤੇ ਪੈਕਿੰਗ ਮਟੀਰੀਅਲ ਕਸਟਮ ਦੀ ਹਿਰਾਸਤ ਵਿੱਚ ਲਿਆ ਗਿਆ ਹੈ ।

Read More : ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀ ਤੋਂ ਮਿਲਿਆ ਗਾਂਜਾ

ਭੇਦਭਰੇ ਹਾਲਾਤਾਂ ਵਿਚ ਮਹਿਲਾ-ਪੁਰਸ਼ ਨੇ ਕੀਤੀ ਖੁਦਕੁਸ਼ੀ

0
Sucide

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-41 ਵਿਖੇ ਇਕ ਮਹਿਲਾ ਤੇ ਪੁਰਸ਼ ਵਲੋਂ ਭੇਦਭਰੇ ਹਾਲਾਤਾਂ ਵਿਚ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-41 ਵਿਖੇ ਜੋ ਇਕ ਮਹਿਲਾ ਤੇ ਪੁਰਸ਼ ਵਲੋਂ ਭੇਦਭਰੇ ਹਾਲਾਤਾਂ (mysterious circumstances) ਵਿਚ ਖੁਦਕੁਸ਼ੀ ਕਰ ਲਈ ਗਈ ਹੈ ਦੋਵੇਂ ਰਿਸ਼ਤੇ ਵਿਚ ਦਿਓ-ਭਰਜਾਈ ਲੱਗਦੇ ਹਨ । ਜਿਨ੍ਹਾਂ ਦੋਹਾਂ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਵਿਚ 30 ਸਾਲਾ ਨਗਮਾ ਅਤੇ ਮੁਸਲਿਮ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਦੋਹਾਂ ਵਲੋਂ ਖੁਦਕੁਸ਼ੀ ਫਾਹਾ (Noose) ਲਗਾ ਕੇ ਕੀਤੀ ਗਈ ਹੈ ।

ਪੁਲਸ ਵਲੋਂ ਮੌਕੇ ਤੇ ਪਹੁੰਚ ਲਾਸ਼ਾਂ ਕਬਜੇ ਵਿਚ ਲੈ ਕੀਤੀ ਜਾ ਰਹੀ ਹੈ ਜਾਂਚ

ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵਾਂ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Read More : ਪਤੀ-ਪਤਨੀ ਨੇ ਕੀਤੀ ਬੱਚੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ

ਤਿੰਨ ਵਿਅਕਤੀਆਂ ਨੂੰ ਕੀਤਾ ਨਕਲੀ ਈ. ਡੀ. ਛਾਪੇਮਾਰੀ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ

0
Arrest

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਦਿੱਲੀ (Delhi) ਦੇ ਦੱਖਣ-ਪੂਰਬੀ ਖੇਤਰ ਵਿਖੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਨਕਲੀ ਈ. ਡੀ. ਛਾਪੇਮਾਰੀ (Fake ED raid) ਦੀ ਸਾਜਿਸ਼ ਘੜਨ ਦੇ ਦੋਸ਼ ਤਹਿਤ ਗ੍ਰਿਫ਼ਤਾਰ (Arrest) ਕੀਤਾ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਦੱਖਣੀ-ਪੂਰਬੀ ਖੇਤਰ ਵਿਖੇ ਜੋ ਪੁਲਸ ਵਲੋਂ ਤਿੰਨ ਵਿਅਕਤੀਆਂ (Three people) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਮੁੱਖ ਕਾਰਨ ਇਕ ਘਰੇਲੂ ਨੌਕਰਾਣੀ ਵਲੋਂ ਆਪਣੇ ਮਾਲਕ ਦੇ ਘਰ ਤੇ ਨਕਲੀ ਇਨਫੋਰਸੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਦੀ ਸਾਜਿਸ਼ ਰਚਣ (To plot) ਦਾ ਦੋਸ਼ ਹੈ ।

ਪੁਲਸ ਦੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਪੁਲਸ ਦੇ ਅਨੁਸਾਰ ਘਰੇਲੂ ਨੌਕਰਾਣੀ ਨੇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਮਾਲਕ ਨੂੰ ਧੋਖਾ ਦੇਣ ਲਈ ਨਕਲੀ ਈ. ਡੀ. ਛਾਪੇਮਾਰੀ ਕਰਨ ਦੀ ਸਾਜਿ਼ਸ਼ ਰਚੀ ਸੀ । ਜਿਸ ਸਬੰਧੀ ਜਦੋਂ ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਸ ਟੀਮ ਨੇ ਜਾਂਚ ਸ਼ੁਰੂ ਕੀਤੀ ਅਤੇ ਤਕਨੀਕੀ ਨਿਗਰਾਨੀ ਰਾਹੀਂ ਸ਼ੱਕੀਆਂ ਦਾ ਪਤਾ ਲਗਾਇਆ ਅਤੇ ਬਾਅਦ ਵਿੱਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ । ਜਿਸ ਤੋਂ ਬਾਅਦ ਲਈ ਗਈ ਤਲਾਸ਼ੀ ਅਤੇ ਜ਼ਬਤੀ ਦੌਰਾਨ ਪੁਲਸ ਨੇ ਉਨ੍ਹਾਂ ਤੋਂ ਸੱਤ ਮਹਿੰਗੀਆਂ ਘੜੀਆਂ, ਗਹਿਣੇ, ਇੱਕ ਡਿਪਟੀ ਕਮਾਂਡੈਂਟ ਦੀ ਵਰਦੀ ਅਤੇ ਇੱਕ ਜਾਅਲੀ ਪਛਾਣ ਪੱਤਰ ਜ਼ਬਤ ਕੀਤਾ ।

Read More : ਆਈ. ਡੀ. ਐਫ. ਸੀ. ਫਰਸਟ ਬੈਂਕ ਧੋਖਾਧੜੀ ਮਾਮਲੇ ਵਿਚ ਚਾਰ ਗ੍ਰਿਫ਼ਤਾਰ

ਪਤੀ-ਪਤਨੀ ਨੇ ਕੀਤੀ ਬੱਚੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ

0
suicide

ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਗੁਜਰਾਤ (Gujarat) ਦੇ ਵੇਸੂ ਖੇਤਰ ਵਿਖੇ ਇਕ ਪਤੀ-ਪਤਨੀ ਵਲੋਂ ਆਪਣੀ ਧੀ ਸਮੇਤ ਜਹਿਰੀਲੀ ਵਸਤੂ ਖਾ ਕੇ ਖੁਦਕੁਸੀ (suicide) ਕਰ ਲਈ ਗਈ ਹੈ ।

ਕੌਣ ਹਨ ਦੋਵੇਂ ਪਤੀ ਪਤਨੀ ਜਿਨ੍ਹਾਂ ਜਹਿਰ ਖਾਧਾ

ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਸੂਬੇ ਦੇ ਸ਼ਹਿਰ ਸੂਰਤ (City Surat) ਦੇ ਵੇਸੂ ਖੇਤਰ ਵਿਖੇ ਜੋ ਇਕ ਪਤੀ-ਪਤਨੀ ਨੇ ਆਪਣੀ ਧੀ ਸਮੇਤ ਕੋਈ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਹੈ ਵਿਚ ਪਤੀ ਦਾ ਨਾਮ ਬਾਲਮੁਕੰਦ ਤੇ ਉਸਦੀ ਪਤਨੀ ਦਾ ਪ੍ਰਿਯੰਕਾ ਹੈ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤੀ-ਪਤਨੀ ਦੀ ਇਕ ਹੋਰ ਧੀ ਨੂੰ ਬਚਾ ਲਿਆ ਗਿਆ ਹੈ ।

ਕੀ ਆਖਿਆ ਪੁਲਸ ਥਾਣੇ ਦੇ ਇੰਸਪੈਕਟਰ ਨੇ

ਵੇਸੂ ਪੁਲਸ ਸਟੇਸ਼ਨ ਦੇ ਇੰਸਪੈਕਟਰ ਜੇ. ਸੀ. ਜਾਧਵ ਨੇ ਕਿਹਾ ਕਿ ਬਿਹਾਰ ਦੇ ਰਹਿਣ ਵਾਲੇ ਬਾਲਮੁਕੁੰਦ, ਉਸਦੀ ਪਤਨੀ ਪ੍ਰਿਯੰਕਾ ਅਤੇ ਉਨ੍ਹਾਂ ਦੀ ਵੱਡੀ ਧੀ ਦੀ ਮੰਗਲਵਾਰ ਨੂੰ ਘਰ ਵਿੱਚ ਕਥਿਤ ਤੌਰ ‘ਤੇ ਕੋਈ ਜ਼ਹਿਰੀਲਾ ਪਦਾਰਥ (Toxic substance) ਖਾਣ ਤੋਂ ਬਾਅਦ ਮੌਤ ਹੋ ਗਈ । ਜਾਧਵ ਨੇ ਕਿਹਾ ਕਿ ਜੋੜੇ ਦੀ ਸੱਤ ਸਾਲ ਦੀ ਛੋਟੀ ਧੀ ਬਚ ਗਈ । ਬਾਲਮੁਕੁੰਦ ਇੱਕ ਸਟਾਕ ਵਪਾਰੀ ਸੀ ਅਤੇ ਘਰੋਂ ਕੰਮ ਕਰਦਾ ਸੀ ।

ਸੁਸਾਇਟੀ ਨੋਟ ਵਿਚ ਕਿਸ ਨੂੰ ਠਹਿਰਾਇਆ ਗਿਆ ਹੈ ਜਿੰਮੇਵਾਰ

ਪੁਲਸ ਅਨੁਸਾਰ ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਵੈਭਵ ਰੁੰਗਟਾ ਨਾਮ ਦੇ ਇੱਕ ਵਿਅਕਤੀ ‘ਤੇ ਪਰੇਸ਼ਾਨੀ ਦਾ ਦੋਸ਼ ਲਗਾਇਆ ਗਿਆ ਹੈ । ਅਧਿਕਾਰੀ ਨੇ ਕਿਹਾ ਕਿ ਵਿਅਕਤੀ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ (Case registered) ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ।

Read More : ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਕੀਤੀ ਪੜ੍ਹਾਈ ਦੇ ਤਣਾਅ ਕਾਰਨ ਖੁਦਕੁਸ਼ੀ

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 36ਵੇਂ ਦਿਨ 546 ਥਾਵਾਂ ਤੇ ਹੋਈ ਛਾਪੇਮਾਰੀ

0
Checking

ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸ਼ੁਰੂ ਕੀਤੀ ਗੈਂਗਸਟਰਾਂ ਤੇ ਵਾਰ ਮੁਹਿੰਮ (Campaign against gangsters) ਦੇ 36ਵੇਂ ਦਿਨ 546 ਥਾਵਾਂ ਤੇ ਛਾਪੇਮਾਰੀ (Raid) ਕੀਤੀ ਗਈ ਹੈ ।

ਕੀ ਕੀ ਕੀਤਾ ਗਿਆ ਹੈ ਮੁਹਿੰਮ ਦੇ 36ਵੇਂ ਦਿਨ

ਪੰਜਾਬ ਪੁਲਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 36ਵੇਂ ਦਿਨ ਅੱਜ ਸੂਬੇ ਭਰ ਵਿਚ ਗੈਂਗਸਟਰ (Gangster) ਸਾਥੀਆਂ ਦੇ 546 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ । ਪੁਲਿਸ ਨੇ ਸਾਰੇ ਜ਼ਿਲ੍ਹਿਆਂ ਦੀਆਂ ਪੁਲਸ ਟੀਮਾਂ, ਐਂਟੀ-ਗੈਂਗਸਟਰ ਟਾਸਕ ਫੋਰਸ, ਪੰਜਾਬ ਦੇ ਤਾਲਮੇਲ ਨਾਲ, ਸੂਬੇ ਭਰ ‘ਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ । ਪੰਜਾਬ ਪੁਲਿਸ ਮੁਤਾਬਕ 36ਵੇਂ ਦਿਨ ਪੁਲਸ ਟੀਮਾਂ ਨੇ 148 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਹਥਿਆਰ ਬਰਾਮਦ ਕੀਤੇ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 11 ਹਜ਼ਾਰ 413 ਹੋ ਗਈ ਹੈ ।

ਮੁਹਿੰਮ ਦੌਰਾਨ ਭਗੌੜੇ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ

ਇਸ ਤੋਂ ਇਲਾਵਾ 143 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਹੈ, ਜਦੋਂ ਕਿ 134 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕੀਤਾ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਭਗੌੜੇ ਅਪਰਾਧੀਆਂ (Fugitive criminals) ਨੂੰ ਵੀ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਕਿਹਾ ਕਿ ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ ਨੰਬਰ 93946-93946 ਰਾਹੀਂ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧਾਂ ਗਤੀਵਿਧੀਆਂ ਬਾਰੇ ਜਾਣਕਾਰੀ ਜਾਂ ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਕੀਤਾ ਗਿਆ 88 ਨਸ਼ਾ ਤਸਕਰਾਂ ਨੂੰ ਕਾਬੂ

ਇਸ ਦੌਰਾਨ, ਪੁਲਿਸ ਟੀਮਾਂ ਨੇ ਆਪਣੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ (War on drugs) ਨੂੰ 361ਵੇਂ ਦਿਨ ਜਾਰੀ ਰੱਖਦਿਆਂ 88 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5 ਕਿਲੋ ਹੈਰੋਇਨ, 175 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 27 ਹਜ਼ਾਰ 520 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ । ਇਸ ਨਾਲ ਸਿਰਫ਼ 361 ਦਿਨਾਂ ਵਿਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ (Drug traffickers) ਦੀ ਕੁੱਲ ਗਿਣਤੀ 51,216 ਹੋ ਗਈ ਹੈ । ਜਿਕਰਯੋਗ ਹੈ ਕਿ ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਸ (Punjab Police) ਨੇ ਅੱਜ 30 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 34ਵੇਂ ਦਿਨ 487 ਥਾਵਾਂ ਤੇ ਕੀਤੀ ਛਾਪੇੇਮਾਰੀ