ਹੌਲੀ ਓਵਰ ਰੇਟ ਬਣਾਈ ਰੱਖਣ ‘ਤੇ ਅਜਿੰਕਿਆ ਰਹਾਣੇ ਨੂੰ ਲਗਾਇਆ ਗਿਆ ਜੁਰਮਾਨਾ

0
50
Ajinkya Rahane

ਚੇਨਈ, 15 ਅਪ੍ਰੈਲ 2026 : ਕੋਲਤਕਾਤਾ ਨਾਈਟ ਰਾਈਡਰਜ਼ (Kolkata Knight Riders) ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਹੌਲੀ ਓਵਰ ਰੇਟ (Slow over rate) ਬਣਾਈ ਰੱਖਣ ਦੇ ਮਾਮਲੇ ਦੇ ਚਲਦਿਆਂ ਜੁਰਮਾਨਾ ਲਗਾਇਆ ਗਿਆ ਹੈ ।

ਕਿੰਨਾਂ ਜੁਰਮਾਨਾ ਲਗਾਇਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਆਈ. ਪੀ. ਐਲ. 2026 ਦੇ ਚੱਲ ਰਹੇ ਕ੍ਰਿਕਟ ਮੈੈਚਾਂ ਦੀ ਲੜੀ ਤਹਿਤ 22ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਹੌਲੀ ਓਵਰ ਰੇਟ ਬਣਾਈ ਰੱਖਣ ਲਈ ਜੋ ਜੁਰਮਾਨਾ (Fine) ਲਗਾਇਆ ਗਿਆ ਹੈ ਉਹ 12 ਲੱਖ ਰੁਪਏ ਹੈ । ਐਮ. ਏ. ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ, ਕੋਲਕਾਤਾ ਦੀ ਟੀਮ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਨਿਰਧਾਰਤ ਓਵਰ ਪੂਰੇ ਕਰਨ ਵਿੱਚ ਅਸਫਲ ਰਹੀ । ਬੀ. ਸੀ. ਸੀ. ਆਈ. ਨੇ ਆਈ. ਪੀ. ਐਲ. ਆਚਾਰ ਸੰਹਿਤਾ ਦੀ ਉਲੰਘਣਾ ਲਈ ਕਪਤਾਨ ਵਿਰੁੱਧ ਇਹ ਕਾਰਵਾਈ ਕੀਤੀ ਹੈ ।

ਗਲਤੀ ਦੁਹਰਾਉਣ ਤੇ ਵਧ ਸਕਦਾ ਹੈ ਜੁਰਮਾਨਾ

ਇਹ ਕੋਲਕਾਤਾ ਨਾਈਟ ਰਾਈਡਰਜ਼ ਦੇ ਸੀਜ਼ਨ ਦੇ ਪਹਿਲੇ ਹੌਲੀ ਓਵਰ ਰੇਟ ਅਪਰਾਧ ਨੂੰ ਦਰਸਾਉਂਦਾ ਹੈ । ਮੈਚ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਆਈ. ਪੀ. ਐਲ. ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਇਹ ਕੋਲਕਾਤਾ ਨਾਈਟ ਰਾਈਡਰਜ਼ ਦਾ ਸੀਜ਼ਨ ਦਾ ਪਹਿਲਾ ਅਪਰਾਧ ਸੀ ਅਤੇ ਕਪਤਾਨ ਅਜਿੰਕਿਆ ਰਹਾਣੇ (Ajinkya Rahane) ਨੂੰ ਸਿਰਫ਼ 12 ਲੱਖ ਦੇ ਜੁਰਮਾਨਾ ਲਗਾਇਆ ਗਿਆ । ਜੇਕਰ ਟੀਮ ਇਸ ਗਲਤੀ ਨੂੰ ਦੁਹਰਾਉਂਦੀ ਹੈ ਤਾਂ ਜੁਰਮਾਨੇ ਦੀ ਰਕਮ ਵਧ ਜਾਵੇਗੀ ਅਤੇ ਟੀਮ ਦੇ ਹੋਰ ਖਿਡਾਰੀਆਂ ਨੂੰ ਵੀ ਉਨ੍ਹਾਂ ਦੀ ਮੈਚ ਫੀਸ `ਤੇ ਜੁਰਮਾਨਾ ਲੱਗ ਸਕਦਾ ਹੈ ।

LEAVE A REPLY

Please enter your comment!
Please enter your name here