Home Blog Page 122

ਈ. ਡੀ. ਨੇ ਕੀਤੀ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ `ਚ ਜਾਇਦਾਦ ਜ਼ਬਤ

0
Enforcement Dirctorate

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ ਵਿਚ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ ।

ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਜਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਈਸਟਰਨ ਕੋਲਫੀਲਡਜ਼ ਲਿਮਟਿਡ (ਈ. ਸੀ. ਐੱਲ.) ਦੇ ਪੱਟਾ ਇਲਾਕਿਆਂ `ਚ ਵੱਡੇ ਪੱਧਰ ‘ਤੇ ਹੋਈ ਗੈਰ-ਕਾਨੂੰਨੀ ਕੋਲਾ ਮਾਈਨਿੰਗ (Illegal coal mining) ਅਤੇ ਚੋਰੀ ਦੇ ਮਾਮਲੇ ‘ਚ 159.51 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਈ. ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਲੋਂ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਪੂਰਾ ਖੇਡ ਅਨੂਪ ਮਾਜੀ ਉਰਫ `ਲਾਲਾ`ਦੀ ਅਗਵਾਈ ਵਾਲੇ ਇਕ ਧੜੇ ਵੱਲੋਂ ਚਲਾਇਆ ਜਾ ਰਿਹਾ ਸੀ ।

ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਕੀਤੀ ਗਈ ਹੈ ਜਾਇਦਾਦ ਜਬਤ

ਪੱਛਮੀ ਬੰਗਾਲ ਦੀਆਂ ਕੁਝ ਕੰਪਨੀਆਂ ਨੇ ਜਾਣ-ਬੁੱਝ ਕੇ ਗੈਰ-ਕਾਨੂੰਨੀ ਰੂਪ ‘ਚ ਕੱਢਿਆ ਗਿਆ ਕੋਲਾ ਨਕਦ ‘ਚ ਖਰੀਦਿਆ ਅਤੇ ਇਸ ਤਰ੍ਹਾਂ ਅਪਰਾਧ ਤੋਂ ਹੋਈ ਕਮਾਈ ਨੂੰ ਜਾਇਜ਼ ਦਿਖਾਉਣ ‘ਚ ਮਦਦ ਕੀਤੀ । ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ‘ਚ ਸਿਆਮ ਸੇਲਜ਼ ਐਂਡ ਪਾਵਰ ਲਿਮਟਿਡ ਅਤੇ ਸਿ਼ਆਮ ਫੈਰੋ ਅਲੌਇਜ਼ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ ‘ਤੇ ਨਿਵੇਸ਼ ਕੀਤੇ ਗਏ ਕਾਰਪੋਰੇਟ ਬਾਂਡ ਅਤੇ ਹੋਰ ਵਿੱਤੀ ਨਿਵੇਸ਼ ਸ਼ਾਮਲ ਹਨ । ਇਹ ਕੰਪਨੀਆਂ ਸਿ਼ਆਮ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਦਾ ਸੰਚਾਲਨ ਸੰਜੇ ਅਗਰਵਾਲ ਅਤੇ ਬ੍ਰਿਜ ਭੂਸ਼ਣ ਅਗਰਵਾਲ ਕਰਦੇ ਹਨ ।

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕੀਤੀ ਪਟੀਸ਼ਨ ਦਾਖਲ

0
High Court

ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਸਰਕਾਰ (Punjab Government) ਵਲੋਂ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ (Petition) ਦਾਖਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਪਟੀਸ਼ਨ ਦਾਖਲ ਕੀਤੀ ਗਈ ਹੈ ਸਰਕਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਹਿਕ ਪਟੀਸ਼ਨ ਦਾਖਲ ਕੀਤੀ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਅਸਾਮੀ ਦੀ ਡਿਬਰੂਗੜ੍ਹ ਜੇਲ ਵਿਚ ਹੀ ਰੱਖਿਆ ਜਾਵੇ । ਸੂਚਨਾ ਮੁਤਾਬਕ ਸਰਕਾਰ ਨੇ ਅਦਾਲਤ ਵਿੱਚ ਆਪਣਾ ਪੱਖ ਬੜੀ ਮਜ਼ਬੂਤੀ ਨਾਲ ਰੱਖਦਿਆਂ ਤਰਕ ਦਿੱਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨਾ ਜਾਂ ਜੇਲ੍ਹ ਤੋਂ ਬਾਹਰ ਲਿਆਉਣਾ ਸੂਬੇ ਦੀ ਸ਼ਾਂਤੀ ਲਈ ਵੱਡੀ ਚੁਣੌਤੀ ਬਣ ਸਕਦਾ ਹੈ । ਸਰਕਾਰ ਨੇ ਇੱਥੋਂ ਤੱਕ ਕਿਹਾ ਹੈ ਕਿ ਜੇਕਰ ਅੰਮ੍ਰਿਤਪਾਲ ਬਾਹਰ ਆਉਂਦਾ ਹੈ ਤਾਂ ਪੰਜਾਬ ਵਿੱਚ ਹਾਲਾਤ ਵਿਗੜ ਸਕਦੇ ਹਨ ।

ਸਰਕਾਰ ਨੇ ਕੀ ਸਪੱਸ਼ਟ ਕੀਤਾ

ਪੰਜਾਬ ਸਰਕਾਰ ਨੇ ਕੋਰਟ ਨੂੰ ਸਪੱਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਜਾਵੇਗੀ, ਜਿਸ ਲਈ ਸਰਕਾਰ ਵਲੋਂ ਅਦਾਲਤ ਤੋਂ ਸਹਿਮਤੀ ਵੀ ਮੰਗੀ ਗਈ ਹੈ ਤਾਂ ਜੋ ਉਸਨੂੰ ਸਰੀਰਕ ਤੌਰ ਤੇ ਪੰਜਾਬ ਲਿਆਉਣਾ ਹੀ ਨਾ ਪਵੇ ।

ਕੀ ਆਖਿਆ ਹੈ ਅਸਾਮ ਸਰਕਾਰ ਨੇ

ਭਰੋਸੇਯੋਗ ਸੂਤਰਾਂ ਮੁਤਾਬਕ ਅਸਾਮ ਸਰਕਾਰ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਜੇਲ੍ਹ ਵਿੱਚ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ । ਪੁਲਸ ਕੋਲ ਅਜਨਾਲਾ ਕਾਂਡ ਅਤੇ ਅੰਮ੍ਰਿਤਪਾਲ ਦੇ ਫ਼ਰਾਰ ਹੋਣ ਸਮੇਂ ਦੀਆਂ ਗਤੀਵਿਧੀਆਂ ਦੇ ਠੋਸ ਸਬੂਤ ਹਨ, ਜਿਸ ਕਾਰਨ ਸਰਕਾਰ ਉਸ ਦੇ ਕੇਸ ਨੂੰ ਕਾਫ਼ੀ ਮਜ਼ਬੂਤ ਮੰਨ ਰਹੀ ਹੈ ।

ਦੁਪਹਿਰ ਬਾਅਦ ਹੋਣ ਵਾਲੀ ਸੁਣਵਾਈ ਵਿਚ ਹੋਵੇਗਾ ਸਪੱਸ਼ਟ

ਅੱਜ ਦੁਪਹਿਰ ਤੋਂ ਬਾਅਦ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਵਿੱਚ ਇਹ ਤੈਅ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਬਦਲੀ ਜਾਵੇਗੀ ਜਾਂ ਉਹ ਅਸਾਮ ਵਿੱਚ ਹੀ ਰਹੇਗਾ ।

ਅਬੂ ਸਲੇਮ ਦੀ ਤੁਰੰਤ ਰਿਹਾਈ ਵਾਲੀ ਪਟੀਸ਼ਨ ਕਰ ਦਿੱਤੀ ਗਈ ਰੱਦ

0
Abu Salem

ਮੁੰਬਈ, 16 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਵਿਚ ਬਣੀ ਬੰਬੇ ਹਾਈ ਕੋਰਟ (Bombay High Court) ਨੇ ਗੈਂਗਸਟਰ ਅਬੂ ਸਲੇਮ ਦੀ ਤੁਰੰਤ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਰੱਦ (Petition dismissed) ਕਰ ਦਿੱਤੀ ਹੈ ।

ਪਟੀਸ਼ਨ ਵਿਚ ਕੀ ਦਾਅਵਾ ਕੀਤਾ ਸੀ ਅਬੂ ਸਲੇਮ ਨੇ

ਅਬੂ ਨੇ ਦਾਅਵਾ ਕੀਤਾ ਸੀ ਕਿ ਉਹ ਪੁਰਤਗਾਲ ਤੋਂ ਹਵਾਲਗੀ ਦੀਆਂ ਸ਼ਰਤਾਂ ਅਧੀਨ ਭਾਰਤ ‘ਚ 25 ਸਾਲ ਦੀ ਕੈਦ ਕੱਟ ਚੁੱਕਾ ਹੈ । ਸਲੇਮ ਨੇ ਆਪਣੀ ਪਟੀਸ਼ਨ ‘ਚ ਦਲੀਲ ਦਿੱਤੀ ਸੀ ਕਿ ਜੇ ਚੰਗੇ ਵਤੀਰੇ ਲਈ ਦਿੱਤੀ ਗਈ ਛੋਟ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਪਹਿਲਾਂ ਹੀ ਆਪਣੀ 25 ਸਾਲ ਦੀ ਕੈਦ ਦੀ ਸਜ਼ਾ ਪੁਰੀ ਕਰ ਚੁੱਕਾ ਹੈ । ਇਸ ਲਈ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ।

ਬੰਬੇ ਹਾਈਕੋਰਟ ਦੇ ਜਸਟਿਸ ਨੇ ਕੀ ਆਖਿਆ

ਜਸਟਿਸ ਏ. ਐੱਸ. ਗਡਕਰੀ ਅਤੇ ਕੇ. ਖਾਤਾ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਨਹੀਂ ਮੰਨ ਸਕਦੇ ਕਿ 25 ਸਾਲ ਦੀ ਕੈਦ ਦੀ ਸਜ਼ਾ ਪੂਰੀ ਹੋ ਗਈ ਹੈ, ਕਿਉਂਕਿ ਇਸ ਪੜਾਅ ‘ਤੇ ਛੋਟ ਦੇ ਮੁੱਦੇ ‘ਤੇ ਟਿੱਪਣੀ ਕਰਨਾ ਸਮੇਂ ਤੋਂ ਪਹਿਲਾਂ ਹੋਵੇਗਾ । ਅਦਾਲਤ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਕਿ ਇਕ ਕੈਦੀ ਦੀ ਸਜ਼ਾ ਦੀ ਛੋਟ ਦੀ ਗਿਣਤੀ ਉਸ ਦੀ ਰਿਹਾਈ ਤੋਂ ਇਕ ਮਹੀਨਾ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ । ਇਸ ਲਈ ਅਬੂ ਸਲੇਮ (Abu Salem) ਵੱਲੋਂ ਦਾਇਰ ਇਹ ਪਟੀਸ਼ਨ ਰੱਦ ਕੀਤੀ ਜਾਂਦੀ ਹੈ ।

ਐਸ. ਐਸ. ਓ. ਸੀ. ਮੋਹਾਲੀ ਤੇ ਅੰਮ੍ਰਿਤਸਰ ਨੇ ਮਿਲ ਕੇ ਕੀਤਾ ਮਾਡਿਊਲ ਦਾ ਪਰਦਾਫਾਸ਼

0
Arms

ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਵਿਚ ਕਾਊਂਟਰ ਇੰਟੈਲੀਜੈਂਸ (Counterintelligence) ਵਿੰਗ ਅਤੇ ਐਸ. ਐਸ. ਓ. ਸੀ. ਦੀਆਂ ਟੀਮਾਂ ਨੇ ਸਾਂਝੇ ਅਪ੍ਰੇਸ਼ਨ ਤਹਿਤ ਇਕ ਸਰਹੱਦ ਪਾਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਕੀਤੇ ਵਿਅਕਤੀ ਕੋਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸ. ਐਸ. ਓ. ਸੀ. ਦੀਆਂ ਅੰਮ੍ਰਿਤਸਰ ਤੇ ਮੋਹਾਲੀ ਦੀਆਂ ਟੀਮਾਂ ਵਲੋਂ ਜੋ ਇੱਕ ਸ਼ੱਕੀ ਸਰਹੱਦ ਪਾਰ ਮਾਡਿਊਲ (Cross-border module) ਦਾ ਪਰਦਾਫਾਸ਼ ਕੀਤਾ ਹੈ ਲਈ ਚਲਾਏ ਗਏ ਸਾਂਝੇ ਆਪ੍ਰੇਸ਼ਨ ਤਹਿਤ ਨਤੀਜੇ ਵਜੋਂ ਜੋ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਚਾਰ ਹੈਂਡ ਗ੍ਰੇਨੇਡ, ਦੋ ਵਿਦੇਸ਼ੀ ਪਿਸਤੌਲਾਂ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ (Ammunition) ਸ਼ਾਮਲ ਹੈ ।

ਕੀ ਸਾਹਮਣੇ ਮੁੱਢਲੀ ਜਾਂਚ ਵਿਚ

ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਉਸਨੂੰ ਬਾਹਰੋਂ ਨਿਰਦੇਸ਼ ਮਿਲ ਰਹੇ ਸਨ । ਪੁਲਸ ਅਨੁਸਾਰ ਇਹ ਮਾਡਿਊਲ ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਏ ਗ੍ਰਨੇਡ ਹਮਲੇ ਨਾਲ ਵੀ ਜੁੜਿਆ ਹੋ ਸਕਦਾ ਹੈ ਪਰ ਇੱਕ ਭਰਪੂਰ ਜਾਂਚ ਜਾਰੀ ਹੈ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਆਪਣੇ ਐਕਸ ਹੈਂਡਲ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਤੋਂ ਚਾਰ ਹੈਂਡ ਗ੍ਰਨੇਡ, ਦੋ ਵਿਦੇਸ਼ੀ ਬਣੇ ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ । ਇਸ ਬਰਾਮਦਗੀ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਮਹੱਤਵਪੂਰਨ ਸਫਲਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਇੱਕ ਸੰਭਾਵੀ ਤੌਰ ‘ਤੇ ਵੱਡੇ ਅੱਤਵਾਦੀ ਨੈੱਟਵਰਕ ਦੀਆਂ ਗਤੀਵਿਧੀਆਂ ਨੂੰ ਦਰਸਾਉਂਦਾ ਹੈ ।

ਪੁਲਸ ਕਰ ਰਹੀ ਹੈ ਹੋਰ ਕੌਣ ਕੌਣ ਹੈ ਸ਼ਾਮਲ ਬਾਰੇ ਜਾਂਚ

ਇਸ ਮਾਮਲੇ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਅੰਮ੍ਰਿਤਸਰ) ਪੁਲਸ ਸਟੇਸ਼ਨ ਵਿਖੇ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ । ਪੁਲਸ ਹੁਣ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ, ਟਰੈਕ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਹੋਰ ਜਾਂਚ ਕਰ ਰਹੀ ਹੈ ।

ਪੰਜਾਬ ਪੁਲਸ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਸੰਗਠਿਤ ਅਪਰਾਧ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਖਤਮ ਕਰਨਾ ਉਨ੍ਹਾਂ ਦੀ ਤਰਜੀਹ ਹੈ । ਸੁਰੱਖਿਆ ਏਜੰਸੀਆਂ (Security agencies) ਕਿਸੇ ਵੀ ਸੰਭਾਵੀ ਖਤਰੇ ਨੂੰ ਰੋਕਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ।

ਸੜਕ ਹਾਦਸੇ ਵਿਚ 8 ਦੀ ਮੌਤ ਤੇ ਦਰਜਨ ਦੇ ਕਰੀਬ ਗੰਭੀਰ ਜਖਮੀ

0
Road Accident

ਆਂਧਰਾ ਪ੍ਰਦੇਸ਼, 16 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਕੁਰਨੂਲ ਵਿਖੇ ਇਕ ਟੈਂਪੂ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਕਈਆਂ ਦੀ ਮੌਤ ਤੇ ਕਈ ਜਖਮੀ ਹੋ ਗਏ ਹਨ ।

ਹਾਦਸੇ ਵਿਚ ਪੰਜ ਦੀ ਹੋਈ ਮੌਕੇ ‘ਤੇ ਮੌਤ

ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲ੍ਹੇ ਦੇ ਚਿਲਕਾਲਾਡੋਨਾ ਨੇੜੇ ਇੱਕ ਵੱਡਾ ਸੜਕ ਹਾਦਸਾ (Road accident) ਵਾਪਰਿਆ। ਇੱਕ ਵਾਹਨ ਦੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ । ਕੁਰਨੂਲ ਪੁਲਸ ਅਧਿਕਾਰੀਆਂ ਦੇ ਅਨੁਸਾਰ ਪੰਜ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ । ਹਾਦਸੇ ਵਿੱਚ ਲਗਭਗ 10 ਤੋਂ 12 ਲੋਕ ਜ਼ਖ਼ਮੀ (Injured) ਹੋ ਗਏ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਐਮੀਗਨੂਰ ਹਸਪਤਾਲ ਲਿਜਾਇਆ ਗਿਆ । ਪੁਲਸ ਨੇ ਅੱਗੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨਾਟਕ ਦੇ ਚਿਕਮੰਗਲੁਰੂ ਖੇਤਰ ਦੇ ਸ਼ਰਧਾਲੂਆਂ ਵਜੋਂ ਹੋਈ ਹੈ । ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਯਾਤਰੀ ਵਾਹਨ ਦੇ ਅੰਦਰ ਹੀ ਫਸ ਗਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।

ਜ਼ਖ਼ਮੀਆਂ ਦਾ ਕੀਤਾ ਜਾ ਰਿਹਾ ਹੈ ਇਲਾਜ

ਅਧਿਕਾਰੀਆਂ ਦੇ ਅਨੁਸਾਰ ਪੰਜ ਪੀੜਤਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਤਿੰਨ ਹੋਰਾਂ ਦੀ ਮੌਤ ਨੇੜਲੇ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ । ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਅਮੀਗਨੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹੋਰ ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਪੁਲਿਸ ਨੇ ਦੱਸਿਆ ਕਿ ਪੀੜਤ ਕਰਨਾਟਕ ਦੇ ਸ਼ਰਧਾਲੂ ਸਨ ਜੋ ਮੰਤਰਾਲਾਯਮ ਮੰਦਰ ਦੇ ਦਰਸ਼ਨ ਕਰਨ ਆਏ ਸਨ ਅਤੇ ਵਾਪਸ ਪਰਤਦੇ ਸਮੇਂ ਹਾਦਸਾ ਵਾਪਰ ਗਿਆ । ਟੱਕਰ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀਆਂ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ । ਅਧਿਕਾਰੀਆਂ ਅਨੁਸਾਰ, ਜ਼ਖ਼ਮੀਆਂ ਨੂੰ ਕੱਢਣ ਅਤੇ ਘਟਨਾ ਸਥਾਨ ਤੋਂ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਪੰਜਾਬ ਪੁਲਸ ਨੇ ਪੰਜਾਬ ਭਰ ਵਿਚ 506 ਥਾਵਾਂ ‘ਤੇ ਕੀਤੀਆਂ ਛਾਪੇਮਾਰੀਆਂ

0
Punjab Police

ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਪੁਲਸ ਵਲੋਂ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 85ਵੇਂ ਦਿਨ 506 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ (Punjab Police) ਵਲੋਂ ਜੋ “ਗੈਂਗਸਟਰ ‘ਤੇ ਵਾਰ” ਮੁਹਿੰਮ ਦੇ 85ਵੇਂ ਦਿਨ ਪੰਜਾਬ ਭਰ ‘ਚ ਗੈਂਗਸਟਰ ਸਾਥੀਆਂ ਦੇ 506 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀਆਂ ਕੀਤੀਆਂ ਗਈਆਂ ਹਨ ਦੇ ਚਲਦਿਆਂ ਪੁਲਸ ਦੀਆਂ ਟੀਮਾਂ ਵਲੋਂ ਚਾਰ ਹਥਿਆਰਾਂ ਸਮੇਤ 254 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ , ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 21,408 ਹੋ ਗਈ ਹੈ ।

92 ਵਿਅਕਤੀਆਂ ਵਿਰੁੱਧ ਕੀਤੀ ਗਈ ਰੋਕਥਾਮ ਕਾਰਵਾਈ

ਇਸ ਤੋਂ ਇਲਾਵਾ 92 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਹੈ, ਜਿਨ੍ਹਾਂ ਤੋਂ ਛੇ ਹਥਿਆਰ ਬਰਾਮਦ ਕੀਤੇ ਗਏ ਹਨ, ਜਦੋਂ ਕਿ 121 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ । ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਚਾਰ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ । ਪੁਲਸ ਦਾ ਕਹਿਣਾ ਹੈ ਕਿ ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਗੁਪਤ ਰੂਪ ‘ਚ ਸਾਂਝੀ ਕਰ ਸਕਦੇ ਹਨ ।

76 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ (War on drugs) ਮੁਹਿੰਮ ਨੂੰ 410ਵੇਂ ਦਿਨ ਵੀ ਜਾਰੀ ਰੱਖਿਆ, 76 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਕਬਜ਼ੇ ‘ਚੋਂ 3.3 ਕਿਲੋਗ੍ਰਾਮ ਹੈਰੋਇਨ, 1.1 ਕਿਲੋਗ੍ਰਾਮ ਗਾਂਜਾ, 433 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ-ਕੈਪਸੂਲ ਅਤੇ 2.01 ਲੱਖ ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਤਰ੍ਹਾਂ, ਸਿਰਫ਼ 410 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 58,945 ਤੱਕ ਪਹੁੰਚ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ 14 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬਾ ਇਲਾਜ ਕਰਵਾਉਣ ਲਈ ਵੀ ਉਤਸ਼ਾਹਿਤ ਕੀਤਾ ।

ਚੰਡੀਗੜ੍ਹ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
bomb threat

ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸਕੂਲਾਂ (Chandigarh schools) ਨੂੰ ਅੱਜ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਤਰ੍ਹਾਂ ਦਿੱਤੀ ਗਈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਜੋ ਸਕੂਲਾਂ ਨੂੰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੀ ਗਈ ਹੈ ਉਹ ਪਹਿਲਾਂ ਵਾਂਗ ਹੀ ਈਮੇਲ ਭੇਜ ਕੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਕੂਲਾਂ ਨੂੰ ਇਹ ਈਮੇਲ ਸਵੇਰ ਦੇ ਸਾਢੇ 7 ਵਜੇ ਦੇ ਕਰੀਬ ਭੇਜੀ ਗਈ ਹੈ ਤੇ ਇਹ ਵੀ ਪਤਾ ਲੱਗਿਆ ਹੈ ਕਿ ਭੇਜੀ ਗਈ ਈਮੇਲ ਵਿਚ ਸਿਰਫ਼ ਸਕੂਲਾਂ ਨੂੰ ਹੀ ਨਹੀਂ ਬਲਕਿ ਸਕੱਤਰੇਤ ਤੇ ਦੋ ਫਲਾਈਟਾਂ ਨੂੰ ਵੀ ਬੰਬ ਨਾਲ ਉਡਾਉਣ ਦਾ ਆਖਿਆ ਗਿਆ ਹੈ ।

ਪੁਲਸ ਤੇ ਹੋਰ ਵੱਖ-ਵੱਖ ਟੀਮਾਂ ਗਈਆਂ ਹਨ ਜਾਂਚ ਲਈ ਪਹੁੰਚ

ਸਕੂਲਾਂ ਨੂੰ ਜਿਵੇਂ ਹੀ ਇਹ ਧਮਕੀ ਭਰੀਆਂ ਈਮੇਲ ਪ੍ਰਾਪਤ ਹੋਈਆਂ ਤਾਂ ਸਕੂਲ ਮੈਨੇਜਮੈਂਟਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਚੰਡੀਗੜ੍ਹ ਪੁਲਸ (Chandigarh Police) ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ਤੇ ਫਾਇਰ ਬ੍ਰਿਗੇਡ, ਐਂਬੂਲੈਂਸ, ਡਾਗ ਸਕੁਆਡ, ਬੰਬ ਸਕੁਆਡ ਆਦਿ ਟੀਮਾਂ ਪੁਲਸ ਦੀਆਂ ਟੀਮਾਂ ਨਾਲ ਪਹੁੰਚੀਆਂ ਅਤੇ ਸਕੂਲਾਂ ਦੀ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਸਕੂਲ ਨੂੰ ਆਈ ਈਮੇਲ ਦੀ ਵੀ ਸਾਈਬਰ ਸਿਸਟਮ ਰਾਹੀਂ ਜਾਂਚ ਕੀਤੀ ਜਾ ਰਹੀ ਹੈ ।

ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਭੇਜਿਆ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇੇ

0
Amritpal Mehron

ਬਠਿੰਡਾ, 16 ਅਪ੍ਰੈਲ 2026 : ਪੰਜਾਬ ਦੇ ਪ੍ਰਸਿੱਧ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ (Amritpal Mehron) ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (Judicial remand) ‘ਤੇ ਜੇਲ ਭੇਜ ਦਿੱਤਾ ਹੈ ।

ਪੁਲਸ ਰਿਮਾਂਡ ਖਤਮ ਹੋਣ ਤੇ ਕੀਤਾ ਗਿਆ ਸੀ ਅਦਾਲਤ ਵਿਚ ਪੇੇਸ਼

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵਲੋਂ ਅੱਜ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ‘ਭਾਬੀ’ ਦੇ ਕਤਲ ਕਾਂਡ ’ਚ ਸ਼ਾਮਲ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪੁਲਸ ਰਿਮਾਂਡ (Police remand) ਖਤਮ ਹੋਣ ਬਾਅਦ ਜਦੋਂ ਉਸਨੂੰ ਮੁੜ ਅਦਾਲਤ (Court) ਵਿਚ ਪੇਸ਼ ਕੀਤਾ ਗਿਆ ਤਾਂ ਪੁਲਸ ਵਲੋਂ ਮਹਿਰੋਂ ਦੇ ਰਿਮਾਂਡ ਦੀ ਮੰਗ ਨਾ ਕੀਤੇ ਜਾਣ ਦੇ ਕਾਰਨ ਮਾਨਯੋਗ ਅਦਾਲਤ ਵਲੋਂ ਉਸਨੂੰ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ ।

ਲਖਨਊ ਦੇ ਵਿਕਾਸ ਨਗਰ ਵਿਖੇ ਲੱਗੀ ਅੱਗ ਵਿਚ ਹੋਇਆ ਸਭ ਕੁੱਝ ਸੜ ਕੇ ਸੁਆਹ

0
Lucknow Burn

ਲਖਨਊ, 16 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਦੇ ਵਿਕਾਸ ਨਗਰ ਖੇਤਰ ਵਿਖੇ ਅੱਗ ਲੱਗਣ (Fire) ਕਾਰਨ ਸਭ ਕੁਝ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ ।

ਕਿੰਨੀਆਂ ਝੌਂਪੜੀਆਂ ਗਈਆਂ ਸੜ

ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਵਿਕਾਸ ਨਗਰ ਖੇਤਰ (Vikas Nagar area) ਵਿਚ ਜੋ ਭਿਆਨਕ ਅੱਗ ਲੱਗਣ ਕਾਰਨ 250 ਤੋਂ ਵੀ ਵਧ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ ਹਨ ਦੌਰਾਨ 30 ਤੋਂ ਵਧ ਗੈਸ ਸਿਲੰਡਰਾਂ ਦੇ ਵੀ ਅੱਗ ਨਾਲ ਫਟਣ ਦਾ ਸਮਾਚਾਰ ਹੈ, ਜਿਸ ਨਾਲ ਅੱਗ ਹੋਰ ਜਿ਼ਆਦਾ ਫੈਲਦੀ ਗਈ ਅਤੇ ਅੱਗ ਦੀਆਂ ਲਪਟਾਂ 10 ਕਿਲੋਮੀਟਰ ਤੱਕ ਦਿਖਾਈ ਦਿੱਤੀਆਂ । ਅੱਗ ਲੱਗਣ ਦੀ ਘਟਨਾ ਦੇ ਚਲਦਿਆਂ ਨੇੜੇ ਦੇ ਕਾਫੀ ਘਰਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਜੋ ਜਾਨੀ-ਮਾਲੀ ਨੁਕਸਾਨ ਤੋੋਂ ਬਚਾਅ ਕੀਤਾ ਜਾ ਸਕੇ ।

ਕਿੰਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਪਾਇਆ ਗਿਆ ਕਾਬੂ

ਫਾਇਰ ਬ੍ਰਿਗੇਡ (Fire brigade) ਵਿਭਾਗ ਦੇ ਮੁਲਾਜਮਾਂ ਵਲੋਂ ਲਗਭਗ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਤੇ ਜਾ ਕੇ ਅੱਗ ‘ਤੇ ਕਾਬੂ ਪਾਇਆ ਗਿਆ । ਇਸ ਦੌਰਾਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ । ਇੱਕ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਚਾਰ ਬੱਚੇ ਸੜ ਕੇ ਮਰ ਗਏ । ਬਾਕੀਆਂ ਦਾ ਸਾਰਾ ਸਮਾਨ ਸੁਆਹ ਹੋ ਗਿਆ । ਜਿਨ੍ਹਾਂ ਦੀਆਂ ਝੌਂਪੜੀਆਂ ਸੜ ਗਈਆਂ ਸਨ, ਉਨ੍ਹਾਂ ਦਾ ਰੋ -ਰੋ ਬੁਰਾ ਹਾਲ ਹੈ। ਕੁਝ ਲੋਕਾਂ ਦਾ ਦੋਸ਼ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ।

ਮੁੱਖ ਮੰਤਰੀ ਤੇ ਮੇਅਰ ਨੇ ਕੀਤਾ ਘਟਨਾ ‘ਤੇ ਦੁੱਖ ਪ੍ਰਗਟ

ਅੱਗ ਲੱਗਣ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਮੇਅਰ ਸੁਸ਼ਮਾ ਖੜਕਵਾਲ ਨੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ `ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ । ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਵੀ ਘਟਨਾ ਸਥਾਨ `ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ । ਘਟਨਾ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਦੀ ਇੱਕ ਟੀਮ ਤੁਰੰਤ ਘਟਨਾ ਸਥਾਨ `ਤੇ ਭੇਜੀ ਗਈ । ਨਗਰ ਨਿਗਮ ਕਮਿਸ਼ਨਰ ਗੌਰਵ ਕੁਮਾਰ ਨੇ ਖੁਦ ਘਟਨਾ ਸਥਾਨ `ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ।

ਦਿਨ ਦਿਹਾੜੇ ਗੋਲੀਬਾਰੀ ਕਰਕੇ ਵਿਅਕਤੀ ਦਾ ਕਰ ਦਿੱਤਾ ਗਿਆ ਕਤਲ

0
Murder

ਅੰਮ੍ਰਿਤਸਰ, 16 ਅਪ੍ਰੈਲ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਪਿੰਡ ਭੁੱਲਰ ਵਿਖੇ ਇਕ ਵਿਅਕਤੀ ਦਾ ਦਿਨ ਦਿਹਾੜੇ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਭੁੱਲਰ (Village Bhullar) ਵਿਖੇ ਜੋ ਇਕ ਵਿਅਕਤੀ ਦਾ ਚਿੱਟੇ ਦਿਨ ਗੋਲੀਆਂ ਚਲਾ ਕੇ ਕਤਲ (Murder) ਕਰ ਦਿੱਤਾ ਗਿਆ ਹੈਦਾ ਨਾਮ ਮਨਜੀਤ ਸਿੰਘ ਹੈ । ਜਾਣਕਾਰੀ ਮੁਤਾਬਕ ਉਕਤ ਵਿਅਕਤੀ ਤੇ ਹਮਲਾ ਕਰਨ ਦਾ ਮੁੱਖ ਕਾਰਨ ਪੁਰਾਣੀ ਰੰਜਸ਼ ਦੱਸਿਆ ਜਾ ਰਿਹਾ ਹੈ । ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ।

ਕਿਸ ਵੇਲੇ ਹੋਇਆ ਹਮਲਾ

ਸੂਚਨਾ ਮੁਤਾਬਕ ਮਨਜੀਤ ਸਿੰਘ (Manjit Singh) ਆਪਣੀ ਗੱਡੀ ਵਿਚ ਬੈਠਿਆ ਹੋਇਆ ਸੀ ਕਿ ਇਸ ਦੌਰਾਨ ਅਚਾਨਕ ਮੋਟਰਸਾਈਕਲਾਂ ‘ਤੇ ਸਵਾਰ ਹਮਲਾਵਰ (Attacker) ਮੌਕੇ ‘ਤੇ ਪਹੁੰਚੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਸਨ, ਜਿਨ੍ਹਾਂ ਵਿੱਚ ਦੋ ਬੁਲੇਟ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸ਼ਾਮਲ ਸੀ । ਹਮਲਾਵਰਾਂ ਦੀ ਗਿਣਤੀ ਲਗਭਗ 6 ਤੋਂ 8 ਦੱਸੀ ਜਾ ਰਹੀ ਹੈ ।

ਜਿਵੇਂ ਹੀ ਹਮਲਾਵਰ ਮੌਕੇ ‘ਤੇ ਪਹੁੰਚੇ, ਉਨ੍ਹਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੱਡੀ ਵਿੱਚ ਬੈਠੇ ਮਨਜੀਤ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਾਣਕਾਰੀ ਅਨੁਸਾਰ ਮਨਜੀਤ ਸਿੰਘ ‘ਤੇ ਕੁੱਲ ਚਾਰ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਉਸ ਨੂੰ ਲੱਗੀਆਂ। ਗੋਲੀਆਂ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ ।

ਪੁਲਸ ਨੂੰ ਜਾਂਚ ਦੌਰਾਨ ਹੋਈ ਹੈ ਕੁੱਝ ਹਮਲਾਵਰਾਂ ਦੀ ਪਛਾਣ

ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਹਮਲਾਵਰਾਂ ਦੀ ਪਛਾਣ ਵੀ ਹੋ ਗਈ ਹੈ । ਨਾਮਜ਼ਦ ਦੋਸ਼ੀਆਂ ਵਿੱਚ ਸਰਗੁਰ ਸਾਹਿਬ ਸਿੰਘ, ਹਰਪਾਲ ਸਿੰਘ, ਰਣਧੀਰ ਸਿੰਘ ਅਤੇ ਜਗਬੀਰ ਸਿੰਘ ਸ਼ਾਮਲ ਹਨ । ਇਸ ਤੋਂ ਇਲਾਵਾ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।