ਈ. ਡੀ. ਨੇ ਕੀਤੀ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ `ਚ ਜਾਇਦਾਦ ਜ਼ਬਤ

0
59
Enforcement Dirctorate

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਗੈਰ-ਕਾਨੂੰਨੀ ਕੋਲਾ ਮਾਈਨਿੰਗ ਤੇ ਚੋਰੀ ਮਾਮਲੇ ਵਿਚ ਜਾਇਦਾਦਾਂ ਜ਼ਬਤ (Seizure of assets) ਕੀਤੀਆਂ ਹਨ ।

ਕਿੰਨੇ ਕਰੋੜ ਦੀ ਜਾਇਦਾਦ ਕੀਤੀ ਗਈ ਹੈ ਜਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਈਸਟਰਨ ਕੋਲਫੀਲਡਜ਼ ਲਿਮਟਿਡ (ਈ. ਸੀ. ਐੱਲ.) ਦੇ ਪੱਟਾ ਇਲਾਕਿਆਂ `ਚ ਵੱਡੇ ਪੱਧਰ ‘ਤੇ ਹੋਈ ਗੈਰ-ਕਾਨੂੰਨੀ ਕੋਲਾ ਮਾਈਨਿੰਗ (Illegal coal mining) ਅਤੇ ਚੋਰੀ ਦੇ ਮਾਮਲੇ ‘ਚ 159.51 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ । ਈ. ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਲੋਂ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦਾ ਇਹ ਪੂਰਾ ਖੇਡ ਅਨੂਪ ਮਾਜੀ ਉਰਫ `ਲਾਲਾ`ਦੀ ਅਗਵਾਈ ਵਾਲੇ ਇਕ ਧੜੇ ਵੱਲੋਂ ਚਲਾਇਆ ਜਾ ਰਿਹਾ ਸੀ ।

ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਕੀਤੀ ਗਈ ਹੈ ਜਾਇਦਾਦ ਜਬਤ

ਪੱਛਮੀ ਬੰਗਾਲ ਦੀਆਂ ਕੁਝ ਕੰਪਨੀਆਂ ਨੇ ਜਾਣ-ਬੁੱਝ ਕੇ ਗੈਰ-ਕਾਨੂੰਨੀ ਰੂਪ ‘ਚ ਕੱਢਿਆ ਗਿਆ ਕੋਲਾ ਨਕਦ ‘ਚ ਖਰੀਦਿਆ ਅਤੇ ਇਸ ਤਰ੍ਹਾਂ ਅਪਰਾਧ ਤੋਂ ਹੋਈ ਕਮਾਈ ਨੂੰ ਜਾਇਜ਼ ਦਿਖਾਉਣ ‘ਚ ਮਦਦ ਕੀਤੀ । ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ‘ਚ ਸਿਆਮ ਸੇਲਜ਼ ਐਂਡ ਪਾਵਰ ਲਿਮਟਿਡ ਅਤੇ ਸਿ਼ਆਮ ਫੈਰੋ ਅਲੌਇਜ਼ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ ‘ਤੇ ਨਿਵੇਸ਼ ਕੀਤੇ ਗਏ ਕਾਰਪੋਰੇਟ ਬਾਂਡ ਅਤੇ ਹੋਰ ਵਿੱਤੀ ਨਿਵੇਸ਼ ਸ਼ਾਮਲ ਹਨ । ਇਹ ਕੰਪਨੀਆਂ ਸਿ਼ਆਮ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਦਾ ਸੰਚਾਲਨ ਸੰਜੇ ਅਗਰਵਾਲ ਅਤੇ ਬ੍ਰਿਜ ਭੂਸ਼ਣ ਅਗਰਵਾਲ ਕਰਦੇ ਹਨ ।

LEAVE A REPLY

Please enter your comment!
Please enter your name here