Home Blog Page 121

ਮੌਸਮ ਵਿਭਾਗ ਨੇ ਕੀਤੀ ਪੰਜਾਬ ਦੇ ਕਈ ਜਿ਼ਲ੍ਹਿਆਂ ਵਿਚ ਮੀਂਹ ਦੀ ਚੇਤਾਵਨੀ ਜਾਰੀ

0
Meteorological Department

ਚੰਡੀਗੜ੍ਹ, 17 ਅਪ੍ਰੈਲ 2026 : ਮੌਸਮ ਵਿਭਾਗ (Meteorological Department) ਵਲੋਂ ਅੱਜ ਪੰਜਾਬ ਦੇ ਕਈ ਜਿ਼ਲਿਆਂ ਵਿਚ ਤੇਜ ਹਵਾਵਾਂ, ਹਲਕਾ ਫੁਲਕਾ ਮੀਂਹ ਤੇ ਬਿਜਲੀ ਡਿੱਗਣ ਦੀਆਂ ਸੰਭਾਵਨਾਵਾਂ ਦਾ ਐਲਰਟ ਜਾਰੀ ਕੀਤਾ ਗਿਆ ਹੈ ।

ਕਿਹੜਾ ਐਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਰਿਹਾ ਹੈ। ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਹੈ । ਜਦੋਂ ਕਿ ਪੱਛਮੀ ਗੜਬੜੀ (Western disturbance) ਪਹਾੜਾਂ ਤੱਕ ਪਹੁੰਚ ਗਈ ਹੈ । ਇਸ ਕਾਰਨ ਮੌਸਮ ਵਿਭਾਗ ਨੇ ਅੱਜ ਗਰਜ, ਤੂਫਾਨ ਅਤੇ ਬਿਜਲੀ ਡਿੱਗਣ ਲਈ ਪੀਲਾ ਅਲਰਟ (Yellow alert) ਜਾਰੀ ਕੀਤਾ ਹੈ । ਮੀਂਹ ਪੈਣ ਦੀ ਸੰਭਾਵਨਾ ਹੈ ।

ਕਿਥੇ ਕਿੰਨਾ ਕਿੰਨਾ ਡਿੱਗਰੀ ਤਾਪਮਾਨ ਰਿਹਾ

ਪਿਛਲੇ ਦਿਨ ਦੇ ਮੁਕਾਬਲੇ ਤਾਪਮਾਨ (Temperature) 1.3 ਡਿਗਰੀ ਵਧਿਆ ਹੈ। ਇਹ ਆਮ ਨਾਲੋਂ 3.5 ਡਿਗਰੀ ਵੱਧ ਹੋ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40.3 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ 38.1 ਡਿਗਰੀ ਰਿਹਾ। ਜੋ ਕਿ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ ।

ਕਿਹੜੇ ਕਿਹੜੇ ਹਨ ਜਿਲੇ ਜਿਨ੍ਹਾਂ ਵਿਚ ਹੈ ਤੇਜ ਹਵਾਵਾਂ ਦਾ ਚੱਲਣਾ

ਮੌਸਮ ਵਿਭਾਗ ਅਨੁਸਾਰ ਅੱਜ ਸੱਤ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਤੇਜ਼ ਹਵਾਵਾਂ (30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਸੱਤ ਜਿਲ੍ਹਿਆਂ ਵਿੱਚ ਦੂਰ-ਦੁਰਾਡੇ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਉਮੀਦ ਹੈ। ਇਸ ਤੋਂ ਬਾਅਦ, 18 ਤਰੀਕ ਨੂੰ ਮੌਸਮ ਸਾਫ਼ ਰਹਿਣ ਦੀ ਉਮੀਦ ਹੈ, 19 ਤਰੀਕ ਨੂੰ ਦੁਬਾਰਾ ਬਾਰਿਸ਼ ਹੋਣ ਦੀ ਉਮੀਦ ਹੈ ।

ਵਿਜੀਲੈਂਸ ਬਿਊਰੋ ਵੱਲੋਂ ਇਕ ਵਿਅਕਤੀ ਰਿਸ਼ਵਤ ਲੈਂਦਾ ਕੀਤਾ ਗਿਆ ਕਾਬੂ

0
Vigilance

ਚੰਡੀਗੜ੍ਹ, 17 ਅਪ੍ਰੈਲ 2026 : ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ `ਚ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮਾਲ ਦਫ਼ਤਰ ਪਾਇਲ ਜਿ਼ਵਕ ਲੁਧਿਆਣਾ ਵਿਖੇ ਤਾਇਨਾਤ ਪਟਵਾਰੀ ਹਰਕਿੰਦਰ ਸਿੰਘ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ (Taking bribes)ਰੰਗੇ ਹੱਥੀਂ ਕਾਬੂ ਕੀਤਾ ਹੈ ।

ਕੀ ਦੱਸਿਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ

ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਤਹਿਸੀਲ ਪਾਇਲ ਜ਼ਿਲਾ ਲੁਧਿਆਣਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮ ਪਟਵਾਰੀ ਨੇ ਸਿ਼ਕਾਇਤਕਰਤਾ ਤੋਂ ਉਸ ਦੀ ਜ਼ਮੀਨ ਦੇ ਇੰਤਕਾਲ `ਚ ਸੋਧ ਕਰਨ ਬਦਲੇ 25 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ।ਇਸ ਸਬੰਧੀ ਮੁਲਜ਼ਮ ਪਟਵਾਰੀ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਲੈ ਚੁੱਕਾ ਹੈ ।

ਸਿਕਾਇਤ ਤੋਂ ਬਾਅਦ ਵਿਛਾਇਆ ਸੀ ਵਿਜੀਲੈਂਸ ਨੇ ਜਾਲ

ਕੋਈ ਵੀ ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰ ਕੇ ਸਿਕਾਇਤਕਰਤਾ ਨੇ ਵਿਜੀਲੈਂਸ (Vigilance) ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਕੋਲ ਪਹੁੰਚ ਕੀਤੀ । ਉਸ ਦੀ ਸਿ਼ਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਮੁਲਜ਼ਮ ਪਟਵਾਰੀ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸਿ਼ਕਾਇਤਕਰਤਾ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ ।

ਬੁਢਾਪਾ ਪੈਨਸ਼ਨ ਸਕੀਮ ਤਹਿਤ ਕੀਤੀ ਗਈ ਕਰੋੜਾਂ ਦੀ ਰਾਸ਼ੀ ਜਾਰੀ : ਕੈਬਨਿਟ ਮੰਤਰੀ

0
Cabinet Minister

ਚੰਡੀਗੜ੍ਹ, 16 ਅਪ੍ਰੈਲ 2026 : ਪੰਜਾਬ ਵਿਚ ਸਾਲ 2026-27 ਵਿਚ ਮਾਰਚ ਮਹੀਨੇ ਲਈ ਬੁਢਾਪਾ ਪੈਨਸ਼ਨ (Old age pension) ਤਹਿਤ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਕਰੋੜ ਦੀ ਰਾਸ਼ੀ ਕੀਤੀ ਗਈ ਹੈ ਜਾਰੀ

ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਅੱਜ ਦੱਸਿਆ ਕਿ ਵਿੱਤੀ ਸਾਲ 2026-27 ਤਹਿਤ ਮਾਰਚ ਮਹੀਨੇ ਲਈ ਬੁਢਾਪਾ ਪੈਨਸ਼ਨ ਸਕੀਮ ਤਹਿਤ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਵਿੱਤੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ।

ਪੰਜਾਬ ਸਰਕਾਰ ਕਰ ਰਹੀ ਹੈ ਹਰ ਮਹੀਨੇ ਲੱਖਾਂ ਬਜੁਰਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਜਾਰੀ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਹਰ ਮਹੀਨੇ 23,51,338 ਬਜ਼ੁਰਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਪ੍ਰਦਾਨ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਯਕੀਨੀ ਬਣਾਉਣ ਲਈ ਇਸ ਸਕੀਮ ਤਹਿਤ 4000 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪੈਨਸ਼ਨ ਬਹੁਤ ਸਾਰੇ ਬਜ਼ੁਰਗਾਂ ਲਈ ਇੱਕ ਮਹੱਤਵਪੂਰਨ ਵਿੱਤੀ ਸਹਾਇਤਾ ਸਾਬਤ ਹੋ ਰਹੀ ਹੈ, ਜਿਸ ਨਾਲ ਉਹ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਸਵੈ-ਨਿਰਭਰ ਜੀਵਨ ਬਤੀਤ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਇਹ ਯੋਜਨਾ ਬਜ਼ੁਰਗਾਂ ਨੂੰ ਮਾਣ ਅਤੇ ਸੁਰੱਖਿਆ ਪ੍ਰਦਾਨ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।

ਕਿਹੜੀ ਕਿਹੜੀ ਉਮਰ ਦੇ ਵਿਅਕਤੀ ਲੈ ਸਕਦੇ ਹਨ ਯੋਜਨਾ ਦਾ ਲਾਭ

ਡਾ. ਬਲਜੀਤ ਕੌਰ ਨੇ ਕਿਹਾ ਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਪੁਰਸ਼ ਅਤੇ 58 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ 60,000 ਤੋਂ ਵੱਧ ਨਹੀਂ ਹੈ, ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਿਨੈਕਾਰ ਜਿਨ੍ਹਾਂ ਕੋਲ 2.5 ਏਕੜ ਤੱਕ ਸਿੰਜਾਈ (ਨਹਿਰ/ਚਾਹੀ) ਜ਼ਮੀਨ, ਜਾਂ 5 ਏਕੜ ਤੱਕ ਮੀਂਹ ਵਾਲੀ ਜ਼ਮੀਨ, ਜਾਂ ਸੇਮਗ੍ਰਸਤ ਖੇਤਰ (ਪਤੀ-ਪਤਨੀ ਦੀ ਸਾਂਝੀ ਜ਼ਮੀਨ ਸਮੇਤ) ਵਿੱਚ 5 ਏਕੜ ਤੱਕ ਜ਼ਮੀਨ ਹੈ, ਉਹ ਵੀ ਇਸ ਯੋਜਨਾ ਲਈ ਯੋਗ ਹਨ।

ਅਧਿਕਾਰੀਆਂ ਨੂੰ ਪੈਨਸ਼ਨਾਂ ਸਮੇਂ ਸਿਰ ਵੰਡਣ ਦੇ ਦਿੱਤੇ ਨਿਰਦੇਸ਼

ਕੈਬਨਿਟ ਮੰਤਰੀ (Cabinet Minister) ਨੇ ਸਾਰੇ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਪੈਨਸ਼ਨਾਂ ਦੀ ਸਮੇਂ ਸਿਰ ਵੰਡ ਅਤੇ ਲੰਬਿਤ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਨਿਯਮਤ ਨਿਗਰਾਨੀ ਅਤੇ ਖੇਤਰੀ ਪੱਧਰ ‘ਤੇ ਤਸਦੀਕ ਕਰਨ ਦਾ ਵੀ ਸੱਦਾ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਬਜ਼ੁਰਗ ਵਿਅਕਤੀ ਲਾਭਾਂ ਤੋਂ ਵਾਂਝਾ ਨਾ ਰਹੇ ਅਤੇ ਫੰਡ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਤੱਕ ਪਹੁੰਚਣ ।

ਪੰਜਾਬ ਸਰਕਾਰ ਮੰਨਦੀ ਹੈ ਬਜ਼ੁਰਗਾਂ ਨੂੰ ਸਮਾਜ ਦੀ ਇਕ ਕੀਮਤੀ ਸੰਪਤੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਬਜ਼ੁਰਗਾਂ ਨੂੰ ਸਮਾਜ ਦਾ ਇੱਕ ਕੀਮਤੀ ਸੰਪਤੀ ਮੰਨਦੀ ਹੈ ਅਤੇ ਉਨ੍ਹਾਂ ਦੀ ਭਲਾਈ ਅਤੇ ਸੁਰੱਖਿਆ ਲਈ ਨਿਰੰਤਰ ਕੰਮ ਕਰ ਰਹੀ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦਾ ਹਰ ਬਜ਼ੁਰਗ ਵਿਅਕਤੀ ਸਨਮਾਨ, ਸਵੈ-ਨਿਰਭਰਤਾ ਅਤੇ ਸੁਰੱਖਿਆ ਨਾਲ ਜੀਵਨ ਬਤੀਤ ਕਰ ਸਕੇ ।

ਪ੍ਰੇਮੀ ਦੀ ਹੋਣ ਵਾਲੀ ਲਾੜੀ `ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲੀ ਗ੍ਰਿਫ਼ਤਾਰ

0
Woman arrested

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਤਰ ਪੂਰਬੀ ਵਿਖੇ ਗੋਕੁਲਪੁਰੀ ਖੇਤਰ ਵਿਖੇ ਇਕ ਮਹਿਲਾ ਵਲੋ਼ ਦੂਸਰੀ ਮਹਿਲਾ ‘ਤੇ ਤੇਜ਼ਾਬ ਨਾਲ ਹਮਲਾ (Acid attack) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਖੇਤਰ (Gokulpuri area) ‘ਚ 26 ਸਾਲ ਦੀ ਇਕ ਮੁਟਿਆਰ ਨੂੰ ਆਪਣੇ ਪ੍ਰੇਮੀ ਦੀ ਹੋਣ ਵਾਲੀ ਲਾੜੀ ‘ਤੇ ਤੇਜ਼ਾਬ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਗੋਕੁਲਪੁਰੀ ਪੁਲਸ ਥਾਣੇ ਦੀ ਇਕ ਟੀਮ ਇੰਦਰਾ ਵਿਹਾਰ ਖੇਤਰ ‘ਚ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਸਪਤਾਲ ਲੈ ਗਏ ਹਨ ।

ਕੀ ਆਇਆ ਹੈ ਜਾਂਚ ਵਿਚ ਸਾਹਮਣੇ

ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦੀ ਮੰਗਣੀ ਜਿਸ ਨੌਜਵਾਨ ਨਾਲ ਹੋਈ ਸੀ, ਨਾਲ ਨੇੜਲੇ ਭਵਿੱਖ ‘ਚ ਉਸ ਦਾ ਵਿਆਹ ਹੋਣਾ ਸੀ। ਮੁਲਜ਼ਮ ਮੁਟਿਆਰ ਦੇ ਉਕਤ ਨੌਜਵਾਨ ਨਾਲ ਪਹਿਲਾਂ ਹੀ ਕਥਿਤ ਤੌਰ ‘ਤੇ ਪ੍ਰੇਮ ਸਬੰਧ ਸਨ ਤੇ ਉਹ ਉਕਤ ਵਿਆਹ ਦਾ ਵਿਰੋਧ ਕਰ ਰਹੀ ਸੀ । ਈਰਖਾ ਤੇ ਗੁੱਸੇ ਕਾਰਨ ਮੁਲਜ਼ਮ ਮੁਟਿਆਰ ਨੇ ਕਥਿਤ ਤੌਰ ‘ਤੇ ਪੀੜਤਾ ‘ਤੇ ਤੇਜ਼ਾਬ ਸੁੱਟ ਦਿੱਤਾ । ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

ਹਰਿਆਣਾ ਕਾਂਗਰਸ ਨੇ ਵਿਧਾਇਕਾਂ ਨੂੰ ਕੀਤਾ ਪਾਰਟੀ ਦੀ ਮੁੱਢਲੀ ਮੈਂਬਰਸਿ਼ਪ ਤੋਂ ਮੁਅੱਤਲ

0
Haryana Congress

ਚੰਡੀਗੜ੍ਹ, 16 ਅਪ੍ਰੈਲ 2026 : ਹਰਿਆਣਾ ਕਾਂਗਰਸ ਕਮੇਟੀ (Haryana Congress Committee) ਦੇ ਪ੍ਰਧਾਨ ਰਾਓ ਨਰੇਂਦਰ ਸਿੰਘ ਨੇ ਅੱਜ ਇਕ ਹੁਕਮ ਜਾਰੀ ਕਰਕੇ ਹਰਿਆਣਾ ਦੇ ਪੰਜ ਵਿਧਾਇਕਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸਿਪ ਤੋਂ ਮੁਅੱਤਲ (Suspension) ਕਰ ਦਿੱਤਾ ਹੈ ।

ਕੌਣ ਹਨ ਇਹ ਪੰਜ ਵਿਧਾਇਕ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਓ ਨਰੇਂਦਰ ਸਿੰਘ ਨੇ ਜੋ ਅੱਜ ਇਕ ਹੁਕਮ ਜਾਰੀ ਕਰਕੇ ਹਰਿਆਣਾ ਦੇ ਪੰਜ ਵਿਧਾਇਕਾਂ (Five MLAs) ਨੂੰ ਪਾਰਟੀ ਦੀ ਮੁੱਢੱਲੀ ਮੈਂਬਰਸਿਪ (party’s basic membership) ਤੋਂ ਮੁਅੱਤਲ ਕਰ ਦਿੱਤਾ ਹੈ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿਚ ਨਾਰਾਇਣਗੜ੍ਹ, ਸਢੌੌਰਾ, ਰਤੀਆ, ਪੁਨਹਾਨਾ ਅਤ ਹਥੀਨ ਸ਼ਾਮਲ ਹਨ ਤੋਂ ਵਿਧਾਇਕ ਸ਼੍ਰੀਮਤੀ ਸ਼ੈਲੀ ਚੌਧਰੀ, ਸ਼੍ਰੀਮਤੀ ਰੇਣੂ ਬਾਲਾ, ਜਰਨੈਲ ਸਿੰਘ, ਮੁਹੰਮਦ ਇਲਿਯਾਸ ਅਤੇ ਮੁਹੰਮਦ ਇਜ਼ਰਾਇਲ ਸ਼ਾਮਲ ਹਨ ।

ਕਿਊਂ ਕੀਤਾ ਗਿਆ ਹੈ ਇਨ੍ਹਾਂ ਨੂੰ ਮੁਅੱਤਲ

ਪ੍ਰਧਾਨ ਰਾਓ ਨਰੇਂਦਰ ਸਿੰਘ (President Narendra Rao) ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦਰਸਾਇਆ ਗਿਆ ਹੈ ਉਪਰੋਕਤ ਪੰਜ ਵਿਧਾਇਕਾਂ ਵਲੋਂ ਪਾਰਟੀ ਵਿਰੋਧੀਆਂ ਗਤੀਵਿਧੀਆਂ ਕੀਤੀਆਂ ਗਈਆਂ ਸਨ। ਜਿਸ ਵਿਚ ਹਾਲ ਹੀ ਵਿਚ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਪਾਰਟੀ ਦੇ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਵਿਰੁੱਧ ਵੋਟਿੰਗ ਕੀਤੀ ਗਈ ਜੋ ਕਿ ਸਿੱਧੇ ਸਿੱਧੇ ਪਾਰਟੀ ਵਿਰੋਧੀ ਹੋਣ ਦਾ ਸਬੂਤ ਹੈ । ਰਾਓ ਨੇ ਹੁਕਮਾਂ ਵਿਚ ਦਰਸਾਇਆ ਹੈ ਕਿ ਉਕਤ ਕਾਰਵਾਈ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਮਨਜ਼ੂਰੀ ਲੈਣ ਉਪਰੰਤ ਹੀ ਕੀਤੀ ਗਈ ਹੈ ।

ਦੋ ਕਾਂਗਰਸੀ ਕੌਂਸਲਰਾਂ ਵਿਰੁੱਧ ਕਰ ਦਿੱਤਾ ਗਿਆ ਹੈ ਮਾਮਲਾ ਦਰਜ

0
Congress councilor

ਇੰਦੌਰ, (ਮੱਧ ਪ੍ਰਦੇਸ਼), 16 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਇੰਦੌਰ ਵਿਖੇ ਦੋ ਕਾਂਗਰਸੀ ਕੌਂਸਲਰਾਂ (Congress councilors) ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਹੈ ਮਾਮਲਾ ਦਰਜ ਕਰਨ ਦਾ

ਇੰਦੌਰ ‘ਚ ਰਾਸ਼ਟਰੀ ਗੀਤ `ਵੰਦੇ ਮਾਤਰਮ`(Vande Mataram) ਗਾਉਣ ਤੋਂ ਇਨਕਾਰ ਕਰਨ ਵਾਲੀਆਂ ਦੋ ਕਾਂਗਰਸੀ ਕੌਂਸਲਰਾਂ ‘ਤੇ ਬੁੱਧਵਾਰ ਨੂੰ ਫਿਰਕੂ ਸਦਭਾਵਨਾ ਵਿਗਾੜਨ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ (Case registered) ਕੀਤਾ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਕੀ ਕਾਰਨ ਦੱਸਿਆ ਸੀ ਕੌਂਸਲਰਾਂ ਨੇ ਵੰਦੇ ਮਾਤਰਮ ਗਾਉਣ ਤੋਂ ਇਨਕਾਰ ਕਰਨ ਦਾ

ਇੰਦੌਰ ਨਗਰ ਨਿਗਮ ਦੇ ਬਜਟ ਸੰਮੇਲਨ ਦੌਰਾਨ ਅੱਠ ਅਪ੍ਰੈਲ ਨੂੰ ਕਾਂਗਰਸ ਦੀ ਕੌਂਸਲਰ ਫੌਜੀਆ ਸ਼ੇਖ ਅਲੀਮ ਨੇ ਇਸਲਾਮੀ ਮਾਨਤਾਵਾਂ ਦਾ ਹਵਾਲਾ ਦਿੰਦੇ ਹੋਏ ‘ਵੰਦੇ ਮਾਤਰਮ`ਗਾਉਣ ਤੋਂ ਇਨਕਾਰ (Refusal to sing) ਕਰ ਦਿੱਤਾ ਸੀ । ਆਜ਼ਾਦ ਚੋਣ ਜਿੱਤਣ ਤੋਂ ਬਾਅਦ ਕਾਂਗਰਸ ‘ਚ ਸ਼ਾਮਲ ਹੋਣ ਵਾਲੀ ਇਕ ਹੋਰ ਕੌਂਸਲਰ ਰੁਬੀਨਾ ਇਕਬਾਲ ਖਾਨ ਨੇ ਵੀ ਫੌਜੀਆਂ ਦੇ ਰੁਖ ਦਾ ਸਮਰਥਨ ਕਰਦੇ ਹੋਏ ਰਾਸ਼ਟਰੀ ਗੀਤ ਗਾਉਣ ਤੋਂ ਮਨਾ ਕਰ ਦਿੱਤਾ ਸੀ ।

ਦਿੱਲੀ `ਚ ਤੀਲਾਂ ਦੀ ਡੱਬੀ ਨੂੰ ਲੈ ਕੇ ਹੋਏ ਝਗੜੇ `ਚ ਵਿਅਕਤੀ ਦਾ ਕਤਲ

0
Murder

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਪੂਰਬੀ ਵਾਲੇ ਪਾਸੇ ਬਣੇ ਜਾਫਰਾਬਾਦ ਸਟੇਸ਼ਨ ਨੇੇੜੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕੀਤਾ ਗਿਆ ਹੈ ਕਤਲ

ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਨੇੜੇ ਤੀਲਾਂ ਦੀ ਡੱਬੀ ਨੂੰ ਲੈ ਕੇ ਹੋਏ ਝਗੜੇ ‘ਚ 39 ਸਾਲਾ ਅਹਿਮਦ ਨਾਮ ਦੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ਤੇ ਇਕ ਨਾਬਾਲਗ ਨੂੰ ਹਿਰਾਸਤ `ਚ ਲਿਆ ਗਿਆ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਪੁਲਸ ਨੇ ਇਮਰਾਨ (19), ਫੈਜ਼ਾਨ (23) ਅਤੇ ਸਾਹਿਲ (20) ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 17 ਸਾਲਾ ਲੜਕੇ ਨੂੰ ਹਿਰਾਸਤ `ਚ ਲਿਆ ਹੈ । ਇਹ ਸਾਰੇ ਵੈਲਕਮ ਇਲਾਕੇ ਦੀ ਜਨਤਾ ਮਜ਼ਦੂਰ ਕਾਲੋਨੀ ਦੇ ਵਸਨੀਕ ਹਨ । ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਅਹਿਮਦ `ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਨ੍ਹਾਂ ਨਾਲ ਤੀਲਾਂ ਦੀ ਡੱਬੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ । ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ।

ਪਿੰਡ ਬਡਬਰ ਵਿਖੇ ਭਰਾ ਨੇ ਕੀਤਾ ਭਰਾ ਦਾ ਟੈ੍ਕਟਰ ਹੇਠਾਂ ਕੁਚਲ ਕੇ ਕਤਲ

0
Murder

ਬਰਨਾਲਾ, 16 ਅਪ੍ਰੈਲ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਬਡਬਰ ਵਿਖੇ ਇਕ ਭਰਾ ਨੇ ਦੂਸਰੇ ਭਰਾ ਨੂੰ ਟੈ੍ਕਟਰ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਜਿਸਨੂੰ ਉਤਾਰ ਦਿੱਤਾ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਜਿਸ ਪਿੰਡ ਬਡਬਰ (Village Badbar) ਵਿਖੇ ਇਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਨੂੰ ਅੱਜ ਸਵੇਰ ਵੇਲੇ ਟੈ੍ਕਟਰ ਹੇਠਾਂ ਕੁਚਲ-ਕੁਚਲ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ਦਾ ਨਾਮ ਮਨਜਿੰਦਰ ਸਿੰਘ ਹੈ । ਜਾਣਕਾਰੀ ਅਨੁਸਾਰ ਦੋਹਾਂ ਭਰਾਵਾਂ ਵਿਚਾਲੇ ਪੈਸਿਆਂ ਅਤੇ ਖੇਤਾਂ ਵਿਚ ਖੜ੍ਹੇ ਦਰੱਖਤ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ।ਜਿਸਦੇ ਚਲਦਿਆਂ ਅੱਜ ਛੋਟੇ ਭਰਾ ਸੁਖਵਿੰਦਰ ਸਿੰਘ ਨੇ ਵੱਡੇ ਭਰਾ ਮਨਜਿੰਦਰ ਸਿੰਘ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ।

ਕੀ ਦੱਸਿਆ ਮ੍ਰਿਤਕ ਵਿਅਕਤੀ ਦੀ ਧਰਮ ਪਤਨੀ ਨੇ

ਮ੍ਰਿਤਕ ਮਨਜਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਵੇਰੇ ਕਣਕ ਦੀ ਵਾਢੀ ਲਈ ਕੰਬਾਈਨ ਹਾਰਵੈਸਟਰ ਦਾ ਪ੍ਰਬੰਧ ਕਰਨ ਜਾ ਰਿਹਾ ਸੀ । ਅਜੇ ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਪਹੁੰਚਿਆ ਸੀ ਕਿ ਪਿੱਛੇ ਤੋਂ ਆਏ ਸੁਖਵਿੰਦਰ ਸਿੰਘ ਨੇ ਸਵਰਾਜ ਟਰੈਕਟਰ ਉਸ ਉਤੇ ਚੜ੍ਹਾ ਦਿੱਤਾ । ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਸੁਖਵਿੰਦਰ ਨੇ ਮਨਜਿੰਦਰ ਸਿੰਘ ‘ਤੇ ਚਾਰ-ਪੰਜ ਵਾਰ ਟਰੈਕਟਰ ਚੜ੍ਹਾਇਆ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਰੌਲਾ ਸੁਣਿਆ ਅਤੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਘਰ ਤੋਂ ਬਾਹਰ ਆਈ ਤਾਂ ਮੁਲਜ਼ਮ ਨੇ ਟਰੈਕਟਰ ਉਸ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਹਮਲੇ ਵਿੱਚ ਮਨਜਿੰਦਰ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ ।

ਪੁਲਸ ਨੇ ਕੀਤਾ ਮਾਮਲਾ ਦਰਜ

ਮਨਜਿੰਦਰ ਸਿੰਘ ਦੀ ਧਰਮ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਕਤਲ (Murder) ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸੁਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਸੁਖਵਿੰਦਰ ਕੌਰ ਸੰਘਾ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸੁਣਾਈ ਸਜ਼ਾ

0
Sukhwinder Kaur

ਕੈਨੇਡਾ, 16 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਨਾਲ ਸਬੰਧਤ ਸੁਖਵਿੰਦਰ ਕੌਰ ਸੰਘਾ (Sukhwinder Kaur Sangha)ਨਾਮ ਦੀ ਇਕ ਮਹਿਲਾ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਹੈ ।

ਕਿਸ ਮਾਮਲੇ ਵਿਚ ਸੁਣਾਈ ਗਈ ਹੈ ਸਜ਼ਾ

ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਰੇਡੀਓ ਹੋਸਟ (Punjabi Radio Host) ਕਰਨ ਵਾਲੀ ਸੁਖਵਿੰਦਰ ਕੌਰ ਸੰਘਾ ਨੂੰ ਜੋ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ (British Columbia Supreme Court) ਨੇ ਸਾਢੇ ਪੰਜ ਸਾਲ ਦੀ ਸਜਾ (Punishment) ਸੁਣਾਈ ਹੈ ਉਹ ਉਸ ਕੋਲੋਂ ਬਰਾਮਦ ਹੋਈ 83 ਕਰੋੜ ਰੁਪਏ ਦੀ ਕੀਮਤ ਵਾਲੀ ਮੈਥਾਮਫੈਟਾਮਾਈਨ (Methamphetamine) ਬਰਾਮਦ ਹੋਣ ਦੇ ਮਾਮਲੇ ਵਿਚ ਜੁਰਮ ਸਾਬਤ ਹੋਣ ਤੋਂ ਬਾਅਦ ਦਿੱਤੀ ਗਈ ਹੈ ।

ਕਿਵੇਂ ਖੁਲਾਸਾ ਹੋਇਆ ਸੰਘਾ ਦੇ ਨਸ਼ਾ ਤਸਕਰੀ ਵਿਚ ਸ਼ਾਮਲ ਹੋਣ ਦਾ

ਮਾਨਯੋਗ ਕੋਰਟ ਨੂੰ ਸੰਘਾ ਨੇ ਨਸ਼ੇ ਸਮੇਤ ਗ੍ਰਿਫ਼ਤਾਰ ਹੋਣ ਦੇ ਬਾਵਜੂਦ ਵੀ ਇਹ ਦਲੀਲ ਦਿੱਤੀ ਸੀ ਕਿ ਉਹ ਨਸਾ ਤਸਕਰੀ ਦਾ ਕੰਮ ਨਹੀਂ ਕਰਦੀ ਬਲਕਿ ਉਸ ਕੋਲੋਂ ਇਹ ਕੰਮ ਜ਼ਬਰਦਸਤੀ ਕਰਵਾਇਆ ਗਿਆ ਸੀ ਪਰ ਜਾਂਚ ਦੌਰਾਨ ਜਦੋਂ ਸੰਘਾ ਦੇ ਮੋਬਾਇਲ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਮਿਲੇ ਇਕ ਟੈਕਸਟ ਮੈਸੇਜ ਤੋਂ ਸਾਬਤ ਹੋਇਆ ਕਿ ਸੰਘਾ ਇਸ ਕਾਰੋਬਾਰ ਵਿਚ ਚੰਗੇ ਪੱਧਰ ‘ਤੇ ਸ਼ਾਮਲ ਸੀ ਤੇ ਪਹਿਲਾਂ ਵੀ ਕਈ ਖੇਪ ਸਪਲਾਈ ਕਰ ਚੁੱਕੀ ਸੀ ।

ਕੋਰਟ ਵਿਚ ਜੱਜ ਨੇ ਕੀ ਸਪੱਸ਼ਟ ਕੀਤਾ

ਨਿਊ ਵੈਸਟਮਿੰਸਟਰ ਦੀ ਕੋਰਟ ਵਿਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਪੱਸ਼ਟ ਕੀਤਾ ਕਿ ਨਸ਼ੀਲੇ ਪਦਾਰਥਾਂ (Drugs) ਦਾ ਵਪਾਰ ਸਿਰਫ ਅਪਰਾਧ ਨਹੀਂ ਹੈ ਬਲਕਿ ਇਸ ਦੇ ਸਮਾਜ ਤੇ ਬਹੁਤ ਹੀ ਖਤਰਨਾਕ ਨਤੀਜੇ ਹੁੰਦੇ ਹਨ ।

ਲਾਹੌਰ ਵਿਚ ਅਣਪਛਾਤੇ ਹਮਲਾਵਰਾਂ ਨੇ ਕੀਤਾ ਆਮਿਰ ਹਮਜਾ ‘ਤੇ ਹਮਲਾ

0
Aamir Hamza

ਨਵੀਂ ਦਿੱਲੀ, 16 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸ਼ਹਿਰ ਲਾਹੌਰ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਆਮਿਰ ਹਮਜਾ (Aamir Hamza) ਨਾਮ ਦੇ ਵਿਅਕਤੀ ‘ਤੇ ਗੋਲੀਬਾਰੀ ਕੀਤੀ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਲਾਹੌਰ ਵਿਖੇ ਜੋ ਅੱਜ ਅਣਪਛਾਤੇ ਵਿਅਕਤੀਆਂ ਵਲੋਂ ਆਮਿਰ ਹਮਜਾ ਨਾਮ ਦੇ ਵਿਅਕਤੀ ਦੇ ਗੋਲੀਬਾਰੀ (Shooting) ਕੀਤੀ ਗਈ ਹੈ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹੈ । ਜਾਣਕਾਰੀ ਅਨੁਸਾਰ ਹਮਜ਼ਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ (Hospitalization) ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ।

ਕਿਥੇ ਹੋਇਆ ਹਮਲਾ

ਅਮਿਰ ਹਮਜ਼ਾ ਤੇ ਜੋ ਹਮਲਾ ਲਾਹੌਰ ਵਿਖੇ ਹੋਇਆ ਦੱਸਿਆ ਜਾ ਰਿਹਾ ਹੈ ਇਹ ਹਮਲਾ ਲਾਹੌਰ ਵਿਚ ਇਕ ਨਿਊਜ਼ ਚੈਨਲ ਦੇ ਦਫ਼ਤਰ ਦੇ ਬਾਹਰ ਹੋਇਆ ਦੱਸਿਆ ਜਾ ਰਿਹਾ ਹੈ।ਇਸ ਦੌਰਾਨ ਅਣਪਛਾਤੇ ਵਿਅਕਤੀ (Unknown person) ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਗੋਲੀਬਾਰੀ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ । ਹਮਲੇ ਵਿਚ ਜਖਮੀ ਹੋਏ ਆਮਿਰ ਹਮਜਾ ਨੂੰ ਸਖ਼ਤ ਸੁਰੱਖਿਆ ਹੇਠ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ । ਪਾਕਿਸਤਾਨੀ ਪੁੁਲਸ ਵਲੋਂ ਗੋਲੀਬਾਰੀ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ ।