Home Blog Page 117

ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਦੇ ਸਿੱਖ ਕਕਾਰ ਲੁਹਾਉਣਾ ਬੇਹਦ ਨਿੰਦਣਯੋਗ : ਧਾਮੀ

0
Harjinder

ਅੰਮ੍ਰਿਤਸਰ, 2 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਰਤਲਾਮ ਵਿਖੇ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਪ੍ਰੀਖਿਆਰਥੀ ਦੇ ਕਕਾਰ ਲੁਹਾਉਣ ਤੇ ਸਖ਼ਤ ਇਤਰਾਜ ਸਾਹਮਣੇ ਆਇਆ ਹੈ ।

ਕਿਸ ਨੇ ਕੀਤਾ ਹੈ ਅਜਿਹਾ ਹੋਣ ਤੇ ਇਤਰਾਜ

ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਬੀਤੇ ਕੱਲ੍ਹ ਜੋ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਬੱਚੀ (Amritdhari Sikh girl exam student) ਦੀ ਦਸਤਾਰ ਅਤੇ ਕਿਰਪਾਨ ਲੁਹਾਉਣ ਦਾ ਭਾਣਾ ਵਾਪਰਿਅ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਜਤਾਇਆ ਹੈ ।

ਵਾਰ-ਵਾਰ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਕਰਾਰ ਪਾਉਣ ਤੋਂ ਰੋਕਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾਂ

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਰਵਾਇਤਾਂ ਤੋਂ ਸਾਰੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਿੱਖ ਕਕਾਰਾਂ (Sikh Kakars) ਤੋਂ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਅਗਿਆਨਤਾ ਨਹੀਂ ਹੈ । ਪ੍ਰੰਤੂ ਇਸ ਦੇ ਬਾਵਜੂਦ ਵੀ ਕਕਾਰਾਂ ’ਤੇ ਸਵਾਲ ਚੁੱਕਣੇ ਦੁਖਦਾਈ ਹਨ। ਬਾਰ-ਬਾਰ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਕਕਾਰ ਪਹਿਨਣ ਤੋਂ ਰੋਕਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਂਗ ਹੈ । ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿ ਪ੍ਰੀਖਿਆ ਸਟਾਫ਼ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਪ੍ਰੰਤੂ ਅਜਿਹਾ ਵਾਪਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ।

ਕੇਂਦਰ ਸਰਕਾਰ ਹਰ ਸੂਬਾ ਸਰਕਾਰ ਜਾਰੀ ਕਰੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਆਦੇਸ਼

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ (Advocate Harjinder Dhami) ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੀਆਂ ਘਟਨਾਵਾਂ ਪ੍ਰਤੀ ਆਪਣੇ ਜਨਰਲ ਇਜਲਾਸ ਦੌਰਾਨ ਵਿਸ਼ੇਸ਼ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਂਦੇ ਹਨ, ਜਿਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਹਰ ਸੂਬੇ ਦੀ ਸਰਕਾਰ ਨੂੰ ਸਿੱਖਾਂ ਦੇ ਕਕਾਰਾਂ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਇਹ ਆਦੇਸ਼ ਜਾਰੀ ਕਰੇ ਕਿ ਕਿਸੇ ਵੀ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਦਾ ਸਨਮਾਨ ਬਹਾਲ ਰੱਖਿਆ ਜਾਵੇ ਅਤੇ ਜੇ ਕੋਈ ਇਸ ਦੀ ਉਲੰਘਣਾ ਕਰੇ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ।

Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪੀ. ਕੇ. ਬੀ. ਨੇ ਲਗਾਇਆ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਜੁਰਮਾਨਾ

0
Cricket Team

ਇਸਲਾਮਾਬਾਦ, 2 ਮਾਰਚ 2026 : ਪਾਕਿਸਤਾਨੀ ਕ੍ਰਿਕਟ ਬੋਰਡ ਵਲੋਂ ਪਾਕਿਸਤਾਨੀ ਕ੍ਰਿਕਟ ਟੀਮ (Pakistani cricket team) ਦੇ ਖਿਡਾਰੀਆਂ ਵਿਰੁੱਧ ਹੀ ਇਕ ਵੱਡਾ ਕਦਮ ਚੁੱਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਦਮ ਚੁੱਕਿਆ ਗਿਆ ਹੈ ਪੀ. ਕੇ. ਬੀ. ਵਲੋਂ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਵਲੋਂ ਜੋ ਪਾਕਿਸਤਾਨ ਦੀ ਹੀ ਕ੍ਰਿਕਟ ਟੀਮ ਦੇ ਖਿਡਾਰੀਆਂ ਵਿਰੁੱਧ ਇਕ ਅਹਿਮ ਤੇ ਵੱਡਾ ਕਦਮ ਚੁੱਕਿਆ ਗਿਆ ਹੈ ਉਹ ਹੈ ਟੀ-20 ਵਿਸ਼ਵ ਕੱਪ (T-20 World Cup) ’ਚ ਖੇਡਣ ਵਾਲੀ ਪਾਕਿਸਤਾਨ ਟੀਮ ਤੇ ਉਸ ਵਲੋਂ ਖੇਡ ਦੌਰਾਨ ਕੀਤਾ ਗਿਆ ਖਰਾਬ ਪ੍ਰਦਰਸ਼ਨ। ਪੀ. ਕੇ. ਬੀ. ਵਲੋਂ ਉਪਰੋਕਤ ਟੀਮ ਨੂੰ ਖਰਾਬ ਪ੍ਰਦਰਸ਼ਨ ਦੇ ਚਲਦਿਆਂ ਟੀ-20 ਵਿਸ਼ਵ ਕੱਪ ਖੇਡਣ ਵਾਲੀ ਟੀਮ ਦੇ ਖਿਡਾਰੀਆਂ ’ਤੇ 50-50 ਲੱਖ ਰੁਪਏ ਦਾ ਜੁਰਮਾਨਾ (Fine) ਲਗਾਇਆ ਗਿਆ ਹੈ । ਬੋਰਡ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਦੇ ਆਧਾਰ `ਤੇ ਹੀ ਵਿੱਤੀ ਲਾਭ ਮਿਲੇਗਾ ।

ਕੀ ਆਖਿਆ ਪਾਕਿਸਤਾਨ ਕ੍ਰਿਕਟ ਬੋਰਡ ਨੇ

ਪਾਕਿਸਤਾਨੀ ਫੈਨਜ਼ ਦੇ ਨਾਲ-ਨਾਲ ਬੋਰਡ ਅਧਿਕਾਰੀ ਵੀ ਟੀਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹੈ । ਭਾਰਤ ਖਿ਼ਲਾਫ਼ ਮੈਚ ਹਾਰਨ ਤੋਂ ਬਾਅਦ ਹੀ ਹਰ ਪਾਕਿਸਤਾਨੀ ਖਿਡਾਰੀਆਂ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ ਸੀ । ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਜੇਕਰ ਚੰਗੇ ਪ੍ਰਦਰਸ਼ਨ ਲਈ ਖਿਡਾਰੀਆਂ ਨੂੰ ਇਨਾਮ ਦਿੱਤਾ ਜਾ ਸਕਦਾ ਹੈ ਤਾਂ ਖ਼ਰਾਬ ਪ੍ਰਦਰਸ਼ਨ ’ਤੇ ਸਜ਼ਾ ਵੀ ਮਿਲੇਗੀ। ਭਾਰਤ ਤੋਂ ਮੈਚ ਹਾਰਨ ਤੋਂ ਬਾਅਦ ਟੀਮ ਨੂੰ ਇਹ ਫ਼ੈਸਲਾ ਸੁਣਾ ਦਿੱਤਾ ਗਿਆ ਸੀ ।

ਕਿੰਨੀ ਤਨਖਾਹ ਮਿਲਦੀ ਹੈ ਪਾਕਿਸਤਾਨੀ ਰਾਸ਼ਟਰੀ ਟੀਮ ਦੇ ਖਿਡਾਰੀ ਨੂੰ

ਜਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਤਨਖਾਹ ਮਿਲਦੀ ਹੈ । ਏ-ਸ਼੍ਰੇਣੀ ਦੇ ਖਿਡਾਰੀਆਂ ਨੂੰ 65 ਲੱਖ ਰੁਪਏ, ਬੀ-ਸ਼੍ਰੇਣੀ ਦੇ ਖਿਡਾਰੀ ਨੂੰ 45 ਲੱਖ ਰੁਪਏ, ਸੀ-ਸ਼੍ਰੇਣੀ ਦੇ ਖਿਡਾਰੀ ਨੂੰ 20 ਲੱਖ ਰੁਪਏ ਤੇ ਡੀ-ਸ਼੍ਰੇਣੀ ਦੇ ਖਿਡਾਰੀ ਨੂੰ 12.50 ਲੱਖ ਰੁਪਏ ਹਰ ਮਹੀਨੇ ਤਨਖਾਹ ਮਿਲਦੀ ਹੈ ।

Read More : ਇੰਡੀਅਨ ਦੌੜਾਕ ਪੂਜਾ ਆਤਮਾਰਾਮ ਤੇ ਲੱਗੀ ਚਾਰ ਦੀ ਥਾਂ ਤਿੰਨ ਸਾਲ ਦੀ ਪਾਬੰਦੀ

ਈਰਾਨੇ ਕੀਤਾ ਸਾਉਦੀ ਅਰਾਮਕੋ ਦੀ ਸਰਕਾਰੀ ਤੇਲ ਕੰਪਨੀ ਤੇ ਹਮਲਾ

0
Ras Tanura

ਇਰਾਨ, 2 ਮਾਰਚ 2026 : ਇਜਰਾਇਲ-ਇਰਾਨ (Israel-Iran) ਵਿਚਕਾਰ ਸ਼ੁਰੂ ਹੋਈ ਜੰਗ ਨੂੰ ਬੇਸ਼ਕ ਅੱਜ ਤੀਸਰਾ ਦਿਨ ਹੋ ਚੁੱਕਿਆ ਹੈ ਦੇ ਚਲਦਿਆਂ ਈਰਾਨ ਨੇ ਸਾਉਦੀ ਅਰਾਮਕੋ ਦੀ ਤੇਲ ਕੰਪਨੀ ਤੇ ਹਮਲਾ (Attack) ਕੀਤਾ ਹੈ ।

ਕੀ ਨਾਮ ਹੈ ਇਸ ਤੇਲ ਕੰਪਨੀ ਦਾ

ਮਿਲੀ ਜਾਣਕਾਰੀ ਮੁਤਾਬਕ ਜੋ ਈਰਾਨ ਨੇ ਅੱਜ ਸਾਉਦੀ ਅਰਬ ਦੀ ਪ੍ਰਮੁੱਖ ਤੇਲ ਰਿਫਾਇਨਰੀ (Oil refinery) ਤੇ ਹਮਲਾ ਕੀਤਾ ਦੇ ਨਾਮ ਰਾਸ ਤਨੂਰਾ ਹੈ। ਇਹ ਰਿਫਾਇਨਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੀ ਹੈ ਤੇ ਹਮਲੇ ਤੋਂ ਬਾਅਦ ਰਿਫਾਇਨਰੀ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸਦੀ ਸਮਰੱਥਾ ਲਗਭਗ 550,000 ਤੋਂ 600,000 ਬੈਰਲ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ ।

ਕੀ ਆਖਿਆ ਈਰਾਨ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ

ਰਾਸ ਤਨੂਰਾ (Ras Tanura) ਤੇਲ ਨਿਰਯਾਤ ਟਰਮੀਨਲ ਦੁਨੀਆ ਦੇ ਸਭ ਤੋਂ ਵੱਡੇ ਆਫਸ਼ੋਰ ਤੇਲ ਲੋਡਿੰਗ ਟਰਮੀਨਲਾਂ ਵਿੱਚੋਂ ਇੱਕ ਹੈ । ਇੱਥੋਂ ਕੱਚਾ ਤੇਲ ਵੱਡੇ ਤੇਲ ਟੈਂਕਰਾਂ ਵਿੱਚ ਲੋਡ ਕੀਤਾ ਜਾਂਦਾ ਹੈ ਅਤੇ ਸੰਯੁਕਤ ਰਾਜ, ਏਸ਼ੀਆ ਅਤੇ ਯੂਰਪ ਸਮੇਤ ਕਈ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ । ਇਸ ਦੌਰਾਨ, ਈਰਾਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ । ਇਹ ਬਿਆਨ ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਆਇਆ ਹੈ ਕਿ ਈਰਾਨ ਨੇ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਸਿ਼ਸ਼ ਕੀਤੀ ਹੈ ।

ਈਰਾਨ ਨੇ ਮੁੜ ਕਰ ਦਿੱਤੇ ਹਨ ਯੂ. ਏ. ਈ. ਵਿਚ ਹਮਲੇ ਸ਼ੁਰੂ

ਇਜ਼ਰਾਈਲ ਤੋਂ ਇਲਾਵਾ ਈਰਾਨ ਨੇ ਅੱਜ ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹਮਲੇ ਮੁੜ ਸ਼ੁਰੂ ਕਰ ਦਿੱਤੇ । ਦੂਜੇ ਪਾਸੇ, ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਹੈ । ਇਸਨੇ ਇਜ਼ਰਾਈਲ ਵਿੱਚ ਕਈ ਥਾਵਾਂ ‘ਤੇ ਬੰਬਾਰੀ ਕੀਤੀ ਹੈ । ਈਰਾਨ ਦੁਆਰਾ ਸਮਰਥਤ ਹਿਜ਼ਬੁੱਲਾ ਹੁਣ ਕਹਿੰਦਾ ਹੈ ਕਿ ਉਹ ਖਮੇਨੀ ਦੀ ਮੌਤ ਦਾ ਬਦਲਾ ਲੈ ਰਿਹਾ ਹੈ ।

Read More : ਇਜ਼ਰਾਇਲ ਨੇ ਈਰਾਨ ਦੀ ਰਾਜਧਾਨੀ ਤੇ ਹਮਲਾ ਕਰਕੇ ਕੀਤਾ ਧੂੰਆਂ ਧੂੰਆਂ

ਸਰਕਾਰ ਨੇ ਅਰਬ ਦੇਸ਼ਾਂ ’ਚ ਫਸੇ ਪੰਜਾਬੀਆਂ ਲਈ ਜਾਰੀ ਕੀਤੇ ਹੈਲਪਲਾਈਨ ਨੰਬਰ

0
Bhagwant Mann

ਚੰਡੀਗੜ੍ਹ, 2 ਮਾਰਚ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ਸਰਕਾਰ ਵਲੋਂ ਅਰਬ ਦੇੇਸ਼ਾਂ ਵਿਚ ਫਸੇ ਪੰਜਾਬੀਆਂ ਲਈ ਹੈਲਪ ਲਾਈਨ ਨੰਬਰ (Helpline number) ਜਾਰੀ ਕੀਤੇ ਗਏ ਹਨ ।

ਕੀ ਜਾਣਕਾਰੀ ਸਾਂਝੀ ਕੀਤੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ

ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਇਕ ਪੋਸਟ ਸਾਂਝ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਰਬ ਦੇਸ਼ਾਂ ਦੇ ਵਿਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਇਨ੍ਹਾਂ ਮੁਲਕਾਂ ਵਿਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਐਨ. ਆਰ. ਆਈ. ਵਿੰਗ ਦੇ ਨੰਬਰ ਜਾਰੀ ਕਰ ਰਹੇ ਹਾਂ ਜੇ ਕੋਈ ਖੁਦ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਇਨ੍ਹਾਂ ਮੁਲਕਾਂ ਵਿੱਚ ਫਸਿਆ ਹੈ ਤਾਂ ਤੁਰੰਤ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ (Ministry of External Affairs) ਦੇ ਨਾਲ ਸੰਪਰਕ ਵਿਚ ਹਾਂ ਤੇ ਜਲਦੀ ਉਹਨਾਂ ਨੂੰ ਅਸੀਂ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ ।

ਜੋ ਨੰਬਰ ਜਾਰੀ ਕੀਤੇ ਗਏ ਹਨ ਵਿਚ

ਪੰਜਾਬ ਸਰਕਾਰ ਵਲੋਂ ਜੋ ਨੰਬਰ ਜਾਰੀ ਕੀਤੇ ਗਏ ਹਨ ਵਿਚ ਐਨ. ਆਰ. ਆਈ. ਵਿੰਗ ਪੰਜਾਬ 24/7 ਕੰਟਰੋਲ ਰੂਮ 0172-2260042-0172-2260043 ਤੇ ਵਟਸਐਪ ਨੰਬਰ +91 94787 79112

Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਮੇਰੀ ਰਸੋਈ ਸਕੀਮ ਦਾ ਐਲਾਨ

Exploring the Different Types of Deeds and Their Uses in Real Estate

0

Exploring the Different Types of Deeds and Their Uses in Real Estate

Real estate transactions can be complex, and understanding the various types of deeds involved is important for anyone navigating this landscape. Deeds serve as legal documents that convey ownership of property. Depending on the situation, different types of deeds come into play, each offering distinct levels of protection and implications for both the buyer and seller. Let’s break down the major types of deeds and their uses in real estate.

1. Warranty Deed

A warranty deed is one of the most common types of deeds used in real estate transactions. This document guarantees that the seller holds clear title to the property and has the right to sell it. The seller also promises that the property is free of any encumbrances, except those explicitly stated in the deed.

For buyers, a warranty deed offers significant protection. If any issues arise regarding the title, the seller is legally accountable. This type of deed is often preferred in residential transactions due to the security it provides to buyers.

2. Quitclaim Deed

Unlike a warranty deed, a quitclaim deed does not guarantee the seller’s ownership of the property. It simply transfers whatever interest the seller may have in the property to the buyer. This type of deed is often used in situations involving family transfers, divorce settlements, or when the parties involved know each other well.

While a quitclaim deed can be useful, it comes with risks. Buyers receive no assurances about the title’s validity, which means they could inherit any existing problems. Caution is essential when dealing with quitclaim deeds, especially for first-time buyers.

3. Special Purpose Deeds

Special purpose deeds serve unique situations. For instance, a personal representative’s deed is used when a property is being transferred as part of an estate settlement. Similarly, a trustee’s deed comes into play when a property is sold by a trustee in bankruptcy or foreclosure.

These deeds often have specific legal requirements that must be met for the transfer to be valid. It’s essential for buyers and sellers to understand the nuances of these deeds to ensure a smooth transaction.

4. Bargain and Sale Deed

A bargain and sale deed conveys property from the seller to the buyer without any warranties against defects in the title. Essentially, it indicates that the seller has the right to sell the property but does not guarantee that they own it free and clear. This type of deed is common in real estate auctions or foreclosure sales.

For buyers, this deed offers less protection than a warranty deed. If title issues arise, the buyer has limited recourse against the seller. It’s important to conduct thorough due diligence before agreeing to a bargain and sale deed.

5. Transfer on Death Deed

A transfer on death deed allows an individual to transfer property to another person upon their death without the need for probate. This type of deed can simplify the transfer process and is often used in estate planning. However, it must be executed correctly according to state laws to be effective.

For families looking to avoid probate, this can be a valuable tool. However, it’s vital to consult with an estate planning attorney to understand the implications and ensure the deed complies with local regulations.

6. Understanding the Role of Deeds in Real Estate Transactions

Deeds play a pivotal role in real estate transactions. They not only signify the transfer of ownership but also outline the rights and obligations of the parties involved. Understanding the type of deed being used is key to ensuring a successful transaction.

It’s also important to ensure proper documentation. For example, if you’re involved in a sale that requires a bill of sale, resources like what is a Oregon Bill of Sale pdf can be incredibly helpful. This document serves as proof of the transfer and can help mitigate disputes in the future.

7. Common Pitfalls to Avoid

When dealing with deeds, it’s easy to overlook important details that can lead to issues later. Here are a few pitfalls to watch out for:

  • Not verifying the seller’s ownership: Always ensure the seller has the legal right to sell the property.
  • Ignoring local laws: Each state has different regulations regarding deeds—familiarize yourself with them.
  • Overlooking encumbrances: Understand any liens, mortgages, or restrictions on the property before finalizing the sale.
  • Failing to record the deed: After a property transfer, make sure the deed is recorded with the appropriate governmental office.

By being aware of these common pitfalls, you can better protect yourself during real estate transactions and ensure a smoother process.

ਸਾਲ 2026-27 ਲਈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੀਤਾ ਬਜਟ ਪੇਸ਼

0
CM Haryana

ਚੰਡੀਗੜ੍ਹ, 2 ਮਾਰਚ 2026 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਦਾ ਸਾਲ 2026-27 ਲਈ ਬਜਟ ਅੱਜ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਵਲੋਂ ਪੇਸ ਕੀਤਾ ਗਿਆ ਹੈ ।

ਕਿਨੇ ਕਰੋੜ ਦਾ ਬਜਟ ਪੇਸ ਕੀਤਾ ਗਿਆ ਹੈ ਮੁੱਖ ਮੰਤਰੀ ਸੈਣੀ ਵਲੋਂ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੋ ਅੱਜ ਸਾਲ 2026-27 ਲਈ ਬਜਟ (Budget) ਪੇਸ਼ ਕੀਤਾ ਹੈ ਉਹ 2.23 ਲੱਖ ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ ਹੈ । ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਵਿੱਤ ਮੰਤਰੀ ਹੋਣ ਦੇ ਨਾਤੇ, ਮੈਂ `ਨਾਨ-ਸਟਾਪ` ਹਰਿਆਣਾ ਸਰਕਾਰ (Haryana Government) ਦਾ ਰਾਜ ਬਜਟ ਪੇਸ਼ ਕਰਨ ‘ਤੇ ਭਾਵਨਾਵਾਂ ਨਾਲ ਭਰਿਆ ਹੋਇਆ ਹਾਂ ।

ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਹਰਿਆਣਾ ਨੂੰ 1 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ ਤੇ ਇਸ ਨੂੰ ਪ੍ਰਾਪਤ ਕਰਨ ਲਈ `ਹਰਿਆਣਾ ਵਿਜ਼ਨ ਦਸਤਾਵੇਜ਼ 2047` ਤਿਆਰ ਕੀਤਾ ਗਿਆ ਹੈ । ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਮੈਨੀਫੈਸਟੋ ਵਿਚ ਕੀਤੇ ਗਏ 217 ਵਾਅਦਿਆਂ ਵਿਚੋਂ, ਅਸੀਂ 60 ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ 120 ਵਾਅਦਿਆਂ ਨੂੰ ਪੂਰਾ ਕਰਨ ‘ਤੇ ਕੰਮ ਚੱਲ ਰਿਹਾ ਹੈ ।

ਇਕ ਲੱਖ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਏ. ਆਈ. ਵਿਚ ਸਿਖਲਾਈ

ਉਨ੍ਹਾਂ ਐਲਾਨ ਕੀਤਾ ਕਿ ਇਕ ਲੱਖ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਵਿਚ ਸਿਖਲਾਈ ਦਿੱਤੀ ਜਾਵੇਗੀ ਤੇ ਫਿਰ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਰਾਜ ਵਿਚ ਐਗਰੀ ਡਿਸਕੌਮ ਨਾਮਕ ਇਕ ਨਵਾਂ ਪਾਵਰ ਕਾਰਪੋਰੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਦੇ ਤਹਿਤ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਹਰ ਨਾਰੀ, ਸਵਸਥ ਨਾਰੀ’ ਯੋਜਨਾ ਦੇ ਤਹਿਤ, ਹਰ ਜ਼ਿਲ੍ਹੇ ਵਿਚ ਸਵਸਥ ਨਾਰੀ ਕਲੀਨਿਕ ਸਥਾਪਤ ਕੀਤੇ ਜਾਣਗੇ । ਹਾਂਸੀ ਦੇ ਨਵੇਂ ਜਿ਼ਲ੍ਹੇ ਨੂੰ ਇਕ ਆਧੁਨਿਕ ਜਿ਼ਲ੍ਹੇ ਵਜੋਂ ਵਿਕਸਤ ਕੀਤਾ ਜਾਵੇਗਾ । ਮੁੱਖ ਮੰਤਰੀ (Chief Minister) ਸੈਣੀ ਨੇ 2,000 ਨਵੇਂ ਬੀਟਾ ਬੂਥ ਖੋਲ੍ਹਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹ ਚਲਾਉਣ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ । ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਇਨ੍ਹਾਂ ਬੂਥਾਂ `ਤੇ 20% ਰਾਖਵਾਂਕਰਨ ਦਿੱਤਾ ਜਾਵੇਗਾ ।

ਸੂਬੇ ਦੇ ਹਰੇਕ ਜਿਲੇ ਵਿਚ ਬਣਾਇਆ ਜਾਵੇਗਾ ਇਕ ਸਿੰਥੈਟਿਕ ਐਥਲੈਟਿਕ ਟ੍ਰੈਕ

ਕਿਸਾਨਾਂ ਲਈ ਮੁੱਖ ਮੰਤਰੀ ਸੈਣੀ ਨੇ ਐਲਾਨ ਕੀਤਾ ਕਿ ਰਾਜ ਵਿਚ ਸੱਤ ਨਵੀਆਂ ਪਸ਼ੂ ਡਿਸਪੈਂਸਰੀਆਂ ਅਤੇ ਚਾਰ ਨਵੇਂ ਸਰਕਾਰੀ ਪਸ਼ੂ ਹਸਪਤਾਲ ਖੋਲ੍ਹੇ ਜਾਣਗੇ । ਹਿਸਾਰ ਵਿਚ 30 ਕਰੋੜ ਦੀ ਲਾਗਤ ਨਾਲ ਹਰਿਆਣਾ ਪਸ਼ੂ ਚਿਕਿਤਸਾ ਮਹਾਮਾਰੀ ਵਿਗਿਆਨ ਕੇਂਦਰ (Haryana Veterinary Epidemiology Centre) ਸਥਾਪਤ ਕੀਤਾ ਜਾਵੇਗਾ ।

ਮੁੱਖ ਮੰਤਰੀ ਨਾਇਬ ਸੈਣੀ (Naib Saini) ਨੇ ਐਲਾਨ ਕੀਤਾ ਕਿ ਰਾਜ ਦੇ ਹਰ ਜਿਲ੍ਹੇ ਵਿਚ ਇਕ ਸਿੰਥੈਟਿਕ ਐਥਲੈਟਿਕ ਟਰੈਕ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਹਰੇਕ ਜਿਲ੍ਹੇ ਵਿਚ ਇਕ ਖੇਲੋ ਇੰਡੀਆ ਸੈਂਟਰ ਖੋਲ੍ਹਿਆ ਜਾਵੇਗਾ ਜੋ ਇਕ ਸਾਬਕਾ ਚੈਂਪੀਅਨ ਐਥਲੀਟ ਦੁਆਰਾ ਚਲਾਇਆ ਜਾਵੇਗਾ । ਇਸ ਤੋਂ ਇਲਾਵਾ ਕੈਥਲ, ਝੱਜਰ, ਚਰਖੀ ਦਾਦਰੀ, ਗੁਰੂਗ੍ਰਾਮ, ਕੁਰੂਕਸ਼ੇਤਰ, ਜੀਂਦ, ਰੋਹਤਕ, ਫਰੀਦਾਬਾਦ, ਯਮੁਨਾਨਗਰ, ਸੋਨੀਪਤ, ਫਤਿਹਾਬਾਦ ਅਤੇ ਪਲਵਲ ਵਿਚ 21 ਨਵੇਂ ਖੇਡ ਸਟੇਡੀਅਮ ਬਣਾਏ ਜਾਣਗੇ ।

Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

 

ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਅਦਾਰਿਆਂ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ

0
Bomb threat

ਚੰਡੀਗੜ੍ਹ, 2 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੇ ਵੱਖ-ਵੱਖ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ (Bomb threat) ਦੀ ਧਮਕੀ ਦੇਣ ਦਾ ਇਕ ਵਾਰ ਫੇਰ ਮਾਮਲਾ ਸਾਹਮਣੇ ਆਇਆ ਹੈ ।

ਕਿਹੜੇ ਕਿਹੜੇ ਅਦਾਰਿਆਂ ਨੂੰ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਖੇ ਬਣੇ ਵੱਖ-ਵੱਖ ਸਰਕਾਰੀ ਅਦਾਰਿਆਂ (Various government agencies) ਨੂੰ ਜੋ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਵਿਚ ਚੰਡੀਗੜ੍ਹ ਸੈਕਟਰ 17 ਬੱਸ ਸਟੈਂਡ, ਸੈਕਟਰ 34 ਵਿੱਚ ਪਾਸਪੋਰਟ ਸੇਵਾ ਕੇਂਦਰ ਅਤੇ ਇੰਡਸਟਰੀਅਲ ਏਰੀਆ ਵਿੱਚ ਮੁੱਖ ਪਾਸਪੋਰਟ ਦਫਤਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ । ਇਸ ਧਮਕੀ ਨਾਲ ਚੰਡੀਗੜ੍ਹ ਵਿਚ ਇਕ ਵਾਰ ਫਿਰ ਦਹਿਸ਼ਤ ਫੈਲ ਗਈ । ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ `ਤੇ ਭੇਜ ਦਿੱਤਾ ਗਿਆ ।

ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਵੱਖ-ਵੱਖ ਤਰੀਕਿਆਂ ਨਾਲ ਜਾਂਚ

ਸੂਚਨਾ ਮਿਲਣ `ਤੇ ਬੰਬ ਸਕੁਐਡ, ਫੋਰੈਂਸਿਕ ਟੀਮ ਅਤੇ ਸਬੰਧਤ ਪੁਲਸ ਸਟੇਸ਼ਨ ਦੀ ਪੁਲਸ ਮੌਕੇ `ਤੇ ਪਹੁੰਚੀ ਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ । ਪੁਲਸ ਨੇ ਸਾਵਧਾਨੀ ਵਜੋਂ ਬੱਸ ਸਟੈਂਡ ਅਤੇ ਪਾਸਪੋਰਟ ਦਫ਼ਤਰ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ।

ਡੌਗ ਸਕੁਐਡ ਅਤੇ ਬੰਬ ਸਕੁਐਡ (Dog Squad and Bomb Squad) ਨੇ ਸ਼ੱਕੀ ਵਸਤੂਆਂ ਦੀ ਭਾਲ ਲਈ ਘੰਟਿਆਂਬੱਧੀ ਜਾਂਚ ਕੀਤੀ । ਫਾਰੈਂਸਿਕ ਟੀਮਾਂ ਨੇ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ । ਮੁੱਢਲੀ ਜਾਂਚ ਵਿੱਚ ਅਜੇ ਤੱਕ ਕੋਈ ਵਿਸਫੋਟਕ ਜਾਂ ਸ਼ੱਕੀ ਸਮੱਗਰੀ ਨਹੀਂ ਮਿਲੀ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਇਸ ਵੇਲੇ ਕਾਬੂ ਵਿੱਚ ਹੈ, ਪਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ।

Read More : ਪੰਜਾਬ ਦੇ ਸ਼ਹਿਰ ਜਲੰਧਰ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਡਾਕਟਰ ਨਵਜੋਤ ਕੌਰ ਸਿੱਧੂ ਨੇ ਕੀਤੀ ਸੰਤ ਰਾਮਪਾਲ ਦੇ ਆਸ਼ਰਮ ਵਿਚ ਪਹੁੰਚ

0
Navjot Sidhu

ਫਤਿਹਗੜ੍ਹ ਸਾਹਿਬ, 2 ਮਾਰਚ 2026 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਸੰਤ ਰਾਮਪਾਲ ਦੇ ਆਸ਼ਰਮ ਵਿਚ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ।

ਕੀ ਆਖਿਆ ਡਾਕਟਰ ਨਵਜੋਤ ਕੌਰ ਸਿੱਧੂ ਨੇ

ਜਿਲਾ ਫਤਿਹਗੜ੍ਹ ਸਾਹਿਬ (Fatehgarh Sahib District) ਦੇ ਖਮਾਣੋਂ ਸਥਿਤ ਸੰਤ ਰਾਮਪਾਲ ਦੇ ਆਸ਼ਰਮ ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਪਹੁੰਚੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਉਹ ਬਚਪਨ ਤੋਂ ਹੀ ਤਿੰਨ ਤੋਂ ਚਾਰ ਸਾਲਾਂ ਤੋਂ ਸੰਤਾਂ ਦੀ ਸੰਗਤ ਵਿੱਚ ਰਹੀ ਹੈ । ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਛੱਡ ਕੇ ਸੰਤਾਂ ਦੀ ਸੇਵਾ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੀ ਹੈ । ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਅਤੇ ਸਿਆਸਤਦਾਨ (Politician) ਆਪਣੀ ਪਛਾਣ ਭੁੱਲ ਗਏ ਹਨ ।

ਹੁਣ ਭਗਤੀ ਤੇ ਵਧ ਤੋਂ ਵਧ ਧਿਆਨ ਕਰ ਰਹੇ ਕੇਂਦਰਿਤ

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਹੁਣ ਭਗਤੀ ‘ਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਕੈਂਸਰ ਨੂੰ ਜਿੱਤਣ ਤੋਂ ਬਾਅਦ, ਉਸਨੇ ਲੋਹ ਯੁੱਗ ਵਿੱਚ ਸੁਨਹਿਰੀ ਯੁੱਗ ਦੇਖਿਆ ਹੈ ਤੇ ਉਹ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੀ । ਡਾਕਟਰ ਸਿੱਧੂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਤਿੰਨ ਤੋਂ ਚਾਰ ਸਾਲਾਂ ਤੋਂ ਸੰਤਾਂ ਦੀ ਸੰਗਤ ਵਿੱਚ ਰਹੀ ਹੈ । ਉਹ ਸੰਤਾਂ ਤੋਂ ਪ੍ਰੇਰਨਾ ਲੈਂਦੀ ਹੈ ਅਤੇ ਉਨ੍ਹਾਂ ਦੀ ਸੇਵਾ ਕਰਦੀ ਹੈ, ਭਾਵੇਂ ਡਾਕਟਰੀ ਜਾਂ ਰਾਜਨੀਤਕ ਪੱਧਰ ‘ਤੇ ਹੋਵੇ । ਨਵਜੋਤ ਨੇ ਕਿਹਾ ਕਿ ਉਸਨੇ ਅਤੇ ਉਸਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੂਰੇ ਸਰੀਰ ਦਾਨ ਕੀਤੇ ਹਨ ਤਾਂ ਜੋ ਉਨ੍ਹਾਂ ਦੇ ਅੰਗ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਸੇ ਦੇ ਕੰਮ ਆ ਸਕਣ ।

Read More : ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਲਗਾਏ ਅਮਰਿੰਦਰ ਰਾਜਾ ਵੜਿੰਗ ਤੇ ਗੰਭੀਰ ਦੋੋਸ਼

ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਵੰਡੇ ਮੁਆਵਜ਼ੇ ਦੇ ਮਨਜ਼ੁਰੀ ਪੱਤਰ

0
Letter

ਧੂਰੀ, 2 ਮਾਰਚ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਹਲਕੇ ਦੇ 13 ਪਿੰਡਾਂ ਦੇ 193 ਪ੍ਰਭਾਵਿਤ ਪਰਿਵਾਰਾਂ ਨੂੰ ਮਨਜੂਰੀ ਪੱਤਰ (Approval letter) ਸੌਂਪੇ ਹਨ । ਦੱਸਣਯੋਗ ਹੈ ਉਕਤ ਨਿਯੁਕਤੀ ਪੱਤਰ ਬਰਸਾਤਾਂ ਦੌਰਾਨ ਨੁਕਸਾਨੇ ਮਕਾਨਾਂ ਦੇ ਮੁਆਵਜ਼ੇ ਵਜੋਂ ਵੰਡੇ ਗਏ ਹਨ ਤੇ ਇਹ ਕੁੱਲ 1 ਕਰੋੜ 7 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਹਨ ।

ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਹੈ ਪੂਰੀ ਤਰ੍ਹਾਂ ਵਚਨਬੱਧ : ਓ. ਐਸ. ਡੀ.

ਇਸ ਮੌਕੇ ਸੰਬੋਧਨ ਕਰਦਿਆਂ ਓ. ਐਸ. ਡੀ. ਸੁਖਵੀਰ ਸਿੰਘ (O. S. D. Sukhvir Singh) ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੁਸ਼ਕਲ ਸਮੇਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਪ੍ਰਤੀ ਪਰਿਵਾਰ 1 ਲੱਖ 20 ਹਜ਼ਾਰ ਰੁਪਏ ਦੀ ਰਾਹਤ ਰਕਮ ਪ੍ਰਦਾਨ ਕੀਤੀ ਗਈ ਹੈ, ਜਦਕਿ ਅੰਸਿ਼ਕ ਤੌਰ ’ਤੇ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਨੂੰ 40 ਹਜ਼ਾਰ ਰੁਪਏ ਦੀ ਸਹਾਇਤਾ ਜਾਰੀ ਕੀਤੀ ਗਈ ਹੈ । ਇਹ ਰਕਮ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਤੇ ਪਾਰਦਰਸ਼ੀ ਪ੍ਰਕਿਰਿਆ ਅਨੁਸਾਰ ਮਨਜ਼ੂਰ ਕੀਤੀ ਗਈ ਹੈ ।

ਕਿਹੜੇ ਪਿੰਡ ਦੇ ਕਿੰਨੇ ਪਰਿਵਾਰਾਂ ਨੂੰ ਸੌਂਪੇ ਗਏ ਹਨ ਮਨਜ਼ੂਰੀ ਪੱਤਰ

ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਪਿੰਡਾਂ ਦੇ ਪਰਿਵਾਰਾਂ ਨੂੰ ਮਨਜ਼ੂਰੀ ਪੱਤਰ ਸੌਂਪੇ ਗਏ, ਉਨ੍ਹਾਂ ਵਿੱਚ ਪਿੰਡ ਅਲਾਲ ਦੇ 9 ਪਰਿਵਾਰ, ਬਾਲੀਆਂ ਦੇ 5, ਬਮਾਲ ਦੇ 38, ਬਰੜਵਾਲ ਦੇ 17, ਭਸੌੜ ਦੇ 6, ਚੀਮਾ ਦੇ 12, ਦੁਗਨੀ ਦੇ 28, ਹਸਨਪੁਰ ਦੇ 9, ਈ. ਸੀ. ਦੇ 13, ਜਾਤੀਮਾਜਰਾ ਦਾ 1, ਮੂਲੋਵਾਲ ਦੇ 18, ਪੇਧਨੀ ਕਲਾਂ ਦੇ 13 ਅਤੇ ਰੁਲਦੂ ਸਿੰਘ ਵਾਲਾ ਦੇ 24 ਪਰਿਵਾਰ ਸ਼ਾਮਲ ਹਨ । ਇਸ ਤੋਂ ਇਲਾਵਾ ਪਿੰਡ ਦੌਲਤਪੁਰ ਦੇ ਗੁਰਦਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਇਕ ਵਿਅਕਤੀ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ ।

ਹਰ ਯੋਗ ਵਿਅਕਤੀ ਤੱਕ ਸਰਕਾਰੀ ਸਹਾਇਤਾ ਪਹੁੰਚਾਉਣ ਲਈ ਕੀਤਾ ਜਾ ਰਿਹੈ ਵਚਨਬੱਧਤਾ ਨਾਲ ਕੰਮ

ਸਮਾਗਮ ਦੇ ਅੰਤ ਵਿੱਚ ਓ. ਐਸ. ਡੀ. ਸੁਖਵੀਰ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਹਰ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣਾ ਆਪਣਾ ਫ਼ਰਜ਼ ਸਮਝਦੀ ਹੈ ।

ਉਨ੍ਹਾਂ ਕਿਹਾ ਕਿ ਲੋਕ-ਕੇਂਦਰਿਤ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਸਿਧਾਂਤਾਂ ’ਤੇ ਚੱਲਦਿਆਂ ਹਰ ਯੋਗ ਵਿਅਕਤੀ ਤੱਕ ਸਰਕਾਰੀ ਸਹਾਇਤਾ ਪਹੁੰਚਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ । ਇਸ ਮੌਕੇ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਸੰਦੀਪ ਸਿੰਘ ਗਾੜ੍ਹਾ, ਐਸ. ਡੀ. ਐਮ. ਧੂਰੀ ਡਾ. ਇਸਮਤ ਵਿਜੈ ਸਿੰਘ, ਰਿਸ਼ਭ ਬਾਂਸਲ, ਮੁੱਖ ਮੰਤਰੀ ਫੀਲਡ ਅਫ਼ਸਰ ਅਰਵਿੰਦ ਕੁਮਾਰ, ਪੁਸ਼ਪਿੰਦਰ ਸ਼ਰਮਾ, ਰਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲਾਭਪਾਤਰੀ ਮੌਜੂਦ ਸਨ ।

Read More : ਟਾਟਾ ਸਟੀਲ ਪਲਾਂਟ ਦੇ ਸ਼ੁਰੂ ਹੋਣ ਨਾਲ ਮਿਲੇਗਾ ਉਦਯੋਗ ਨੂੰ ਹੁਲਾਰਾ : ਮੁੱਖ ਮੰਤਰੀ

ਰਾਤ ਸਮੇਂ ਮੋਟਰਸਾਈਕਲ ਸਮੇਤ ਟੋਏ ਵਿਚ ਡਿੱਗਣ ਕਾਰਨ ਨੌਜਵਾਨ ਦੀ ਮੌਤ

0
Road Accident

ਜਲੰਧਰ, 2 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਪੁੱਲ ਬਣਾਉਣ ਵਾਲੀ ਕੰਪਨੀ ਵਲੋਂ ਪੁੱਟੇ ਗਏ ਟੋਏ ਵਿਚ ਮੋਟਰਸਾਈਕਲ ਸਵਾਰ (Motorcyclist) ਦੇ ਡਿੱਗਣ ਕਾਰਨ ਮੌਤ ਦੇ ਘਾਟ ਉਤਰ ਜਾਣ ਦਾ ਪਤਾ ਚੱਲਿਆ ਹੈ ।

ਕਿਵੇਂ ਤੇ ਕਦੋਂ ਵਪਾਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਜੰਡੂ ਸਿੰਘਾ ਜਾਣ ਵਾਲੀ ਸੜਕ ‘ਤੇ ਇੱਕ ਟੋਏ ਵਿੱਚ ਡਿੱਗਣ ਨਾਲ ਇੱਕ ਬਾਈਕ ਸਵਾਰ ਦੀ ਮੌਤ (Death) ਹੋ ਗਈ । ਇਹ ਟੋਆ ਇੱਕ ਪੁਲ ਬਣਾਉਣ ਵਾਲੀ ਕੰਪਨੀ ਦੁਆਰਾ ਇਕ ਖੰਭੇ ਦੇ ਨੇੜੇ ਪੁੱਟਿਆ ਗਿਆ ਸੀ । ਬਾਈਕ ਰਾਤ 11:30 ਵਜੇ ਦੇ ਕਰੀਬ ਲਗਭਗ 20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਈ । ਜਾਣਕਾਰੀ ਅਨੁਸਾਰ ਨੇੜੇ ਹੀ ਇਕ ਮਜ਼ਦੂਰ ਸੌਂ ਰਿਹਾ ਸੀ ਪਰ ਉਸਨੇ ਆਵਾਜ਼ ਨੂੰ ਅਣਸੁਣਾ ਕਰ ਦਿੱਤਾ ਤੇ ਮਦਦ ਲਈ ਨਹੀਂ ਉੱਠਿਆ । ਬਾਈਕ ਸਵਾਰ ਕਈ ਘੰਟਿਆਂ ਤੱਕ ਤੜਫਦਾ ਰਿਹਾ ਅਤੇ ਖੱਡ ਦੇ ਅੰਦਰ ਹੀ ਦਮ ਤੋੜ ਗਿਆ ।

ਸਵੇਰੇ ਲਾਸ਼ ਤੇ ਬਾਈਕ ਦੇਖ ਲੋਕਾਂ ਨੇ ਕੀਤਾ ਪੁਲਸ ਨੂੰ ਸੂਚਿਤ

ਦੁਕਾਨਦਾਰਾਂ ਨੇ ਸਵੇਰੇ ਲਾਸ਼ ਅਤੇ ਮੋਟਰਸਾਈਕਲ ਵੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ । ਮੌਕੇ ‘ਤੇ ਪਹੁੰਚੀ ਜਲੰਧਰ ਪੁਲਸ (Jalandhar Police) ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ । ਲਾਸ਼ ਨੂੰ ਟੋਏ ਤੋਂ ਕੱਢ ਕੇ ਸਿਵਲ ਹਸਪਤਾਲ (Civil Hospital) ਲਿਜਾਇਆ ਗਿਆ । ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ । ਪਛਾਣ ਲਈ ਨੇੜਲੇ ਥਾਣਿਆਂ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ । ਮ੍ਰਿਤਕ ਨੌਜਵਾਨ ਕੋਲੋਂ ਈਅਰਫੋਨ ਅਤੇ ਮੋਟਰਸਾਈਕਲ ਦੀਆਂ ਚਾਬੀਆਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਉਸ ਦਾ ਫੋਨ ਅਤੇ ਬਟੂਆ ਗਾਇਬ ਸੀ । ਪੁਲਸ ਰਾਹਗੀਰਾਂ ਅਤੇ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਵੀ ਲੁੱਟ ਦਾ ਸ਼ੱਕ ਪ੍ਰਗਟ ਕੀਤਾ ਹੈ ।

Read More : ਭਰਾ ਦਾ ਸੰਸਕਾਰ ਕਰਨ ਆਏ ਐਨ. ਆਰ. ਆਈ. ਭਰਾ ਦੀ ਹੋਈ ਹਾਦਸੇ ਵਿਚ ਮੌਤ