Home Blog Page 103

ਰੰਗਦਾਰੀ ਮੰਗਣ ਦੇ ਦੋਸ਼ ਹੇਠ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਿਰੁੱਧ ਮਾਮਲਾ ਦਰਜ

0
FIR

ਮਥੁਰਾ, 11 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਮਥੁਰਾ (Mathura) ਵਿਖੇ ਇਕ ਵਿਅਕਤੀ ਤੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ (Case registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਕਿਹੜੇ ਦੋਸ਼ਾਂ ਤਹਿਤ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਧੋਖਾਦੇਹੀ ਨਾਲ ਦਸਤਾਵੇਜ਼ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਹਾਸਲ ਕਰਨ ਦੀ ਕੋਸਿ਼ਸ਼ ਕਰਨ, 5 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਤੇ ਧਮਕੀ ਦੇਣ (Threaten) ਦੇ ਦੋਸ਼ਾਂ ਹੇਠ ਰਾਸ਼ਟਰੀ ਲੋਕ ਦਲ ਦੇ ਵਿਧਾਨ ਪ੍ਰੀਸ਼ਦ ਮੈਂਬਰ ਯੋਗੇਸ਼ ਨੌਹਵਰ ਸਮੇਤ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਹਾਈਵੇਅ ਪੁਲਸ ਸਟੇਸ਼ਨ (Highway Police Station) ਦੇ ਇੰਚਾਰਜ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ ‘ਤੇ 8 ਮਾਰਚ ਨੂੰ ਨੌਹਵਰ, ਯਸ਼ ਚੌਧਰੀ, ਮਨੀਸ਼, ਸ਼ੁਭਮ ਤੇ ਕ੍ਰਿਸ਼ਨਾ ਮੁਰਾਰੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।

ਕੀ ਜਾਣਕਾਰੀ ਦਿੱਤੀ ਹੈ ਸਿਕਾਇਤਕਰਤਾ ਵਲੋਂ ਦਿੱਤੀ ਸਿ਼ਕਾਇਤ ਵਿਚ

ਸਿਕਾਇਤ ‘ਚ ਕਿਹਾ ਗਿਆ ਹੈ ਕਿ ਉਸ ਨੇ ਜੂਨ-2024 ’ਚ ਇਕ ਰਾਸ਼ਟਰੀ ਰਾਜਮਾਰਗ ਨੇੜੇ 5 ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ ਸੀ । ਬਾਅਦ ‘ਚ ਜ਼ਮੀਨ ਵੇਚ ਕੇ ਇੰਤਕਾਲ ਵੀ ਹਾਸਲ ਕਰ ਲਿਆ ਸੀ । ਉਸ ਨੇ ਦੋਸ਼ ਲਗਾਇਆ ਹੈ ਕਿ ਨੌਹਵਰ ਸਮੇਤ ਵਿਅਕਤੀਆਂ ਨੇ ਉਸ ਨੂੰ ਆਪਣੀ ਰਿਹਾਇਸ਼ ‘ਤੇ ਬੁਲਾਇਆ, ਜ਼ਮੀਨ ਉਨ੍ਹਾਂ ਦੀ ਹੋਣ ਦਾ ਦਾਅਵਾ ਕੀਤਾ ਅਤੇ ਮਾਮਲੇ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ।

Read More : ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ

ਏ. ਐਸ. ਆਈ. ਦੇ ਨਾਲ ਝਗੜਾ ਕਰਕੇ ਵਿਅਕਤੀ ਨੇ ਉਤਾਰੀ ਪੱਗ

0
Fight

ਚੰਡੀਗੜ੍ਹ, 11 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਵਿਅਕਤੀ ਵਲੋਂ ਏ. ਐਸ. ਆਈ. (A. S. I.) ਰੈਂਕ ਦੇ ਅਧਿਕਾਰੀ ਦੇ ਥੱਪੜ ਮਾਰ ਕੇ ਪੱਗ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 23 ਵਿਖੇ ਜੋ ਇਕ ਏ. ਐਸ. ਆਈ. ਰੈਂਕ ਦੇ ਅਧਿਕਾਰੀ ਦੇ ਇਕ ਵਿਅਕਤੀ ਵਲੋਂ ਥੱਪੜ ਮਾਰਨ (To slap) ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਮੁਤਾਬਕ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-23 ਸਥਿਤ ਸਟੇਟ ਬੈਂਕ ਆਫ਼ ਇੰਡੀਆ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਏ. ਟੀ. ਐਮ. ਮਸ਼ੀਨ ਖਰਾਬ ਹੋਣ ਕਾਰਨ ਸੁਰੱਖਿਆ ਗਾਰਡਾਂ ਅਤੇ ਬੈਂਕ ਸਟਾਫ਼ ਨਾਲ ਝਗੜਾ (Quarrel) ਕਰਨ ਲੱਗ ਗਿਆ । ਜਿਸਦੀ ਸੂਚਨਾ ਮਿਲਣ ‘ਤੇ ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਸ ਵਿਅਕਤੀ ਨੂੰ ਸ਼ਾਂਤ ਕਰਨ ਅਤੇ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ ਤਾਂ ਉਸ ਨੇ ਸਹਾਇਕ ਸਬ-ਇੰਸਪੈਕਟਰ ਨਾਲ ਝਗੜਾ ਕੀਤਾ ਅਤੇ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਉਸ ਦੀ ਪੱਗ ਉਤਰ ਗਈ ।

ਕੋਣ ਹੈ ਇਹ ਵਿਅਕਤੀ

ਜਿਸ ਵਿਅਕਤੀ ਵਲੋਂ ਪਹਿਲਾਂ ਬੈਂਕ ਦੇ ਸੁਰੱਖਿਆ ਕਰਮਚਾਰੀਆਂ ਨਾਲ ਝਗੜਾ ਕੀਤਾ ਗਿਆ ਅਤੇ ਫਿਰ ਬਾਅਦ ਵਿਚ ਮੌਕੇ ‘ਤੇ ਪਹੁੰਚੀ ਪੁਲਸ ਨਾਲ ਵੀ ਝਗੜਾ ਕਰਦੇ ਵੇਲੇ ਪੁਲਸ ਅਧਿਕਾਰੀ ਦੇ ਥੱਪੜ ਤੱਕ ਜੜ ਦਿੱਤਾ ਗਿਆ ਦੀ ਪਛਾਣ ਸੈਕਟਰ 24 ਨਿਵਾਸੀ ਅਵਤਾਰ ਸਿੰਘ (Avtar Singh) ਵਜੋਂ ਹੋਈ ਹੈ । ਉਕਤ ਵਿਅਕਤੀ ਨੂੰ ਰਾਹਗੀਰਾਂ ਅਤੇ ਪੁਲਸ ਅਧਿਕਾਰੀਆਂ (Police officers) ਵਲੋਂ ਕਾਬੂ ਕਰ ਲਿਆ ਗਿਆ । ਉਕਤ ਵਿਅਕਤੀ ਅਵਤਾਰ ਸਿੰਘ ਜਿਸਨੇ ਉਕਤ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਮਾਨਸਿਕ ਬਿਮਾਰੀ ਤੋਂ ਪੀੜਤ ਨਿਕਲਿਆ, ਜਿਸਦੇ ਚਲਦਿਆਂ ਉਹ ਇਲਾਜ ਕਰਵਾ ਰਿਹਾ ਹੈ । ਪ੍ਰਾਪਤ ਸੂਚਨਾ ਮੁਤਾਬਕ ਅਵਤਾਰ ਸਿੰਘ ਦੇ ਭਰਾ ਵੱਲੋਂ ਜਦੋਂ ਮੁਆਫ਼ੀ ਮੰਗ ਲਈ ਗਈ ਤਾਂ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ ।

Read More : ਬਾਡੀ ਬਿਲਡਰ ਤੇ ਮੰਗੇਤਰ ਵਿਚਕਾਰ ਹੋਇਆ ਨੇਮ ਪਲੇਟ ਲਗਾਉਣ ਤੇ ਝਗੜਾ

ਅਣਪਛਾਤੇ ਕਾਰ ਸਵਾਰਾਂ ਨੇ ਕੀਤਾ ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਹਮਲਾ

0
singer Rana

ਨਵਾਂ ਸ਼ਹਿਰ, 11 ਮਾਰਚ 2026 : ਪੰਜਾਬ ਦੇ ਨਵਾਂ ਸ਼ਹਿਰ (Nawan shehar) ਨੇੜੇ ਕਾਰ ਵਿਚ ਜਾ ਰਹੇ ਪੰਜਾਬੀ ਗਾਇਕ (Punjabi singer) ਰਾਣਾ ਸਹੋਤਾ ਤੇ ਅੱਜ ਕਾਰ ਸਵਾਰ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਹਮਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਰਿਹਾ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੰਗੀਤ ਉਦਯੋਗ ਦੇ ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ (Rana Sahota)’ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ । ਇਸ ਦੌਰਾਨ ਇੱਕ ਸ਼ੱਕੀ ਕਾਲੀ ਕਾਰ ਗਾਇਕ ਦਾ ਪਿੱਛਾ ਕਰਦੀ ਰਹੀ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਜਦੋਂ ਰਾਣਾ ਸਹੋਤਾ, ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਨਹੀਂ ਰੁਕਿਆ, ਤਾਂ ਹਮਲਾਵਰਾਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ (Shots fired) ਅਤੇ ਮੌਕੇ ਤੋਂ ਭੱਜ ਗਏ ।

ਸਿੰਗਰ ਸਹੋਤਾ ਨੇ ਦੱਸੀ ਸਾਰੀ ਗੱਲ

ਗਾਇਕ ਰਾਣਾ ਸਹੋਤਾ ਨੇ ਮੀਡੀਆ ਨੂੰ ਖੁਲਾਸਾ ਕੀਤਾ ਕਿ ਉਹ ਬੁੱਧਵਾਰ ਨੂੰ ਨਵਾਂਸ਼ਹਿਰ ਨੇੜੇ ਆਪਣੀ ਕਾਰ ਚਲਾ ਰਿਹਾ ਸੀ, ਜਦੋਂ ਇੱਕ ਸ਼ੱਕੀ ਕਾਲੀ ਕਾਰ ਉਸ ਦਾ ਪਿੱਛਾ ਕਰਨ ਲੱਗੀ । ਕਾਫ਼ੀ ਪਿੱਛਾ ਕਰਨ ਤੋਂ ਬਾਅਦ ਹਮਲਾਵਰ ਉਸ ਦੀ ਕਾਰ ਦੇ ਬਿਲਕੁਲ ਕੋਲ ਆ ਗਏ। ਗਾਇਕ ਮੁਤਾਬਕ ਕਾਰ ਦੇ ਅੰਦਰ ਕੁਝ ਨੌਜਵਾਨਾਂ ਨੇ ਖਿੜਕੀ ਰਾਹੀਂ ਹੱਥ ਹਿਲਾ ਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ । ਰਾਣਾ ਸਹੋਤਾ ਨੇ ਕਿਹਾ ਕਿ ਉਨ੍ਹਾਂ ਦੇ ਇਰਾਦਿਆਂ ਨੂੰ ਸਮਝਦਿਆਂ, ਉਸ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਉਸ ਨੇ ਹਿੰਮਤ ਜੁਟਾਈ ਅਤੇ ਆਪਣੀ ਗੱਡੀ ਦੀ ਰਫ਼ਤਾਰ ਵਧਾ ਦਿੱਤੀ ।

Read More : ਸਰਦੂਲਗੜ੍ਹ ਵਿਖੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਗੋਲੀਬਾਰੀ ਕਰਕੇ ਦੋ ਦਾ ਕਤਲ

ਮਾਮਲਾ ਆਈ. ਟੀ. ਨਿਯਮਾਂ `ਚ ਸੋਧ ਨੂੰ ਰੱਦ ਕਰਨ ਦਾ

0
Supreme Court

ਨਵੀਂ ਦਿੱਲੀ, 11 ਮਾਰਚ 2026 : ਭਾਰਤ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ (Supreme Court) ਵਲੋਂ ਆਈ. ਟੀ. ਨਿਯਮਾਂ (I. T. Rules) ਵਿਚ ਸੋਧ ਨੂੰ ਰੱਦ ਕਰਨ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਸ ਨੇ ਦਾਇਰ ਕੀਤੀ ਹੈ ਪਟੀਸ਼ਨ

ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਲੰਘੇ ਦਿਨੀਂ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫਰਜ਼ੀ ਤੇ ਝੂਠੀ ਸਮੱਗਰੀ ਨੂੰ ਰੈਗੂਲੇਟ ਕਰਨ ਦੇ ਮਨੋਰਥ ਨਾਲ ਸੂਚਨਾ ਤਕਨੀਕ (ਆਈ. ਟੀ.) ਨਿਯਮਾਂ ਵਿਚ ਸਰਕਾਰ ਵੱਲੋਂ 2023 ‘ਚ ਕੀਤੀਆਂ ਗਈਆਂ ਸੋਧਾਂ ਨੂੰ ਰੱਦ ਕਰਨ ਸਬੰਧੀ ਬੰਬੇ ਹਾਈ ਕੋਰਟ (Bombay High Court) ਦੇ ਫੈਸਲੇ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ‘ਤੇ ਵਿਚਾਰ ਕਰੇਗੀ ।

ਸੁਪਰੀਮ ਕੋਰਟ ਦੇ ਜਸਟਿਸ ਦੇ ਬੈਂਚ ਨੇ ਕਿਸ ਕਿਸ ਨੂੰ ਕੀਤਾ ਹੈ ਨੋਟਿਸ ਜਾਰੀ

ਚੋਟੀ ਦੀ ਅਦਾਲਤ ਨੇ ਹਾਲਾਂਕਿ 2024 ਦੇ ਹਾਈ ਕੋਰਟ ਦੇ ਫੈਸਲੇ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਨਾ ਸਿਰਫ਼ ਸੋਧੇ ਹੋਏ ਸੂਚਨਾ ਤਕਨੀਕੀ ਨਿਯਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਸਗੋਂ ਉਨ੍ਹਾਂ ਨੂੰ ‘ਗੈਰ-ਸੰਵਿਧਾਨਕ`ਵੀ ਕਰਾਰ ਦਿੱਤਾ ਗਿਆ ਸੀ । ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਆਰ. ਮਹਾਦੇਵਨ ਤੇ ਜਸਟਿਸ ਜੌਏਮਾਲਿਆ ਬਾਗਚੀ ਦੀ ਬੈਂਚ ਨੇ ਕਾਮੇਡੀਅਨ ਕੁਣਾਲ ਕਾਮਰਾ, ਐਡੀਟਰਜ਼ ਗਿਲਡ ਆਫ਼ ਇੰਡੀਆ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਮੈਗਜ਼ੀਨਜ਼ ਸਮੇਤ ਮੂਲ ਪਟੀਸ਼ਨਕਰਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ ।

Read More : ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਕਰਨਾਲ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਬਸ ਨੂੰ ਲੱਗੀ ਅੱਗ

0
school bus

ਕਰਨਾਲ, 11 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਵਿਖੇ ਇਕ ਪ੍ਰਾਈਵੇਟ ਆਰ. ਪੀ. ਐਸ. ਇੰਟਰਨੈਸ਼ਨਲ ਸਕੂਲ ਦੀ ਬੱਸ (School bus) ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਅੱਗ ਲੱਗਣ ਵੇਲੇ ਬੱਚੇ ਸਵਾਰ ਸਨ ਬੱਸ ਵਿਚ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਜੋ ਆਰ. ਪੀ. ਐਸ. ਇੰਟਰਨੈਸ਼ਨਲ ਸਕੂਲ ਦੀ ਬਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਬਾਰੇ ਸ਼ੁਰੂਆਤੀ ਦੌਰ ਵਿਚ ਹੀ ਡਰਾਈਵਰ ਨੂੰ ਬਦਬੂ ਆਉਣ ਕਾਰਨ ਪਤਾ ਲੱਗ ਗਿਆ, ਜਿਸਦੇ ਚਲਦਿਆਂ ਡਰਾਈਵਰ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਬਸ ਵਿਚ ਲੱਗੇ ਅੱਗ ਬੁਝਾਊ ਯੰਤਰ (Fire extinguisher) ਨਾਲ ਲੱਗੀ ਅੱਗ ਤੇ ਕਾਬੂ ਪਾਇਆ ਅਤੇ ਉਸ ਤੋਂ ਵੀ ਪਹਿਲਾਂ ਸਮੁੱਚੇ ਬੱਚਿਆਂ ਨੂੰ ਬਸ ਵਿਚੋਂ ਉਤਾਰ ਕੇ ਕਿਸੇ ਦੂਸਰੀ ਬਸ ਵਿਚ ਘਰਾਂ ਨੂੰ ਭੇਜਿਆ ਗਿਆ ।

ਜਾਂਚ ਦੌੌਰਾਨ ਬਸ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਰਿਹਾ

ਸਕੂਲ ਬਸ ਨੂੰ ਕਰਨਾਲ ਦੇ ਸੈਕਟਰ-6 ਫਲਾਈਓਵਰ ਵਿਖੇ ਜੋ ਅੱਗ (Fire)ਲੱਗ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਸਬੰਧੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ ਵਿਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸਿਆ ਜਾ ਰਿਹਾ ਹੈ । ਡਰਾਈਵਰ ਦੀ ਮੌਕੇ ਤੇ ਵਰਤੀ ਸੂਝ ਬੂਝ ਕਾਰਨ ਜਿਥੇ ਬਸ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ, ਉਥੇ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋ ਵੀ ਬਚਾਅ ਹੋ ਗਿਆ ।

Read More : ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

ਬਹਿਰੀਨ ਤੋਂ ਚੰਡੀਗੜ੍ਹ ਵਿਖੇ ਕੀਤੀ ਪਰਸ਼ੀਅਨ ਬਲੂ ਕੈਪਸੂਲ ਬਾਰੇ ਗੱਲ

0
Capsule

ਚੰਡੀਗੜ੍ਹ, 11 ਮਾਰਚ 2026 : ਬਹਿਰੀਨ (Bahrain) ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਵਲੋਂ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ (Pharmaceutical company) ਤੋਂ ਪਰਸ਼ੀਅਨ ਬਲੂ ਕੈਪਸੂਲ ਬਾਰੇ ਜਾਣਕਾਰੀ ਮੰਗੀ ਗਈ ਹੈ ।

ਕੀ ਦੱਸਿਆ ਕੰਪਨੀ ਦੇ ਡਾਇਰੈਕਟਰ ਨੇ

ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜੋ ਇਕ ਫਾਰਮਾਸਿਊਟੀਕਲ ਸੰਪਰਕ ਏਜੰਟੇ ਚੰਡੀਗੜ੍ਹ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਸੰਪਰਕ ਕਰਕੇ ਪਰਸ਼ੀਅਨ ਬਲੂ ਕੈਪਸੂਲ (Persian Blue Capsules) ਬਾਰੇ ਜਾਣਕਾਰੀ ਮੰਗੀ ਹੈ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਡਾਇਰੈਕਟਰ ਡਾ. ਵੈਸ਼ਾਲੀ ਅਗਰਵਾਲ ਦੇ ਮੁਤਾਬਕ ਚਰਚਾਵਾਂ ਚੱਲ ਰਹੀਆਂ ਹਨ । ਏਜੰਟ ਇਸ ਸਮੇਂ ਦੇਸ਼ ਦੇ ਸਿਹਤ ਮੰਤਰਾਲੇ ਨਾਲ ਇਸ ਮਾਮਲੇ ‘ਤੇ ਚਰਚਾ ਕਰ ਰਿਹਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਇਹ ਦਵਾਈਆਂ ਬਹਿਰੀਨ, ਕੁਵੈਤ, ਕਤਰ ਅਤੇ ਜਾਰਡਨ ਵਰਗੇ ਖਾੜੀ ਦੇਸ਼ਾਂ ਨੂੰ ਸਪਲਾਈ ਕੀਤੀਆਂ ਜਾ ਸਕਦੀਆਂ ਹਨ।ਦੱਸਣਯੋਗ ਹੈ ਕਿ ਕੈਪਸੂਲ ਦੀ ਅਜਿਹੀ ਜਾਣਕਾਰੀ ਮੰਗ ਤੋਂ ਸਾਫ ਪਤਾ ਚੱਲਦਾ ਹੈ ਕਿ ਅਮਰੀਕਾ-ਈਰਾਨ ਤਣਾਅ ਦੇ ਵਿਚਾਲੇ ਖਾੜੀ ਦੇਸ਼ਾਂ ਨੇ ਸੰਭਾਵੀ ਪ੍ਰਮਾਣੂ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ।

ਬਹਿਰੀਨ ਤੋਂ ਏਜੰਟ ਨੇ ਕੰਪਨੀ ਤੋਂ ਕੀ ਪੁੱਛਿਆ

ਮਿਲੀ ਜਾਣਕਾਰੀ ਮੁਤਾਬਕ ਬਹਿਰੀਨ ਸਥਿਤ ਜਿਸ ਫਾਰਮਾਸਿਊਟੀਕਲ ਕੰਪਨੀ ਦੇ ਸੰਪਰਕ ਏਜੰਟ ਨੇ ਚੰਡੀਗੜ੍ਹ ਸਥਿਤ ਜੋ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਏਜੰਟ ਨੇ ਕੰਪਨੀ ਤੋਂ ਪੁੱਛਿਆ ਕਿ ਕੀ ਇਹ 1 ਕਰੋੜ ਕੈਪਸੂਲ (1 crore capsules) ਬਣਾਉਣ ਦੇ ਸਮਰੱਥ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਉਮਰ ਸਮੂਹਾਂ ਲਈ ਲੋੜੀਂਦੀਆਂ ਖੁਰਾਕਾਂ ਦੀ ਗਿਣਤੀ ਅਤੇ ਉਤਪਾਦਨ ਸਮਰੱਥਾ ਵਰਗੇ ਸਵਾਲ ਵੀ ਪੁੱਛੇ ।

ਕੀ ਹੈ ਇਹ ਪਰਸ਼ੀਅਨ ਬਲੂ ਕੈਪਸੂਲ

ਫਾਰਮਾਸਿਊਟੀਕਲ ਕੰਪਨੀ ਵਲੋਂ ਜਿਨ੍ਹਾਂ ਪਰਸ਼ੀਅਨ ਬਲੂ ਕੈਪਸੂਲਾਂ ਬਾਰੇ ਗੱਲਬਾਤ ਕੀਤੀ ਗਈ ਹੈ ਇਹ ਇੱਕ ਮਹੱਤਵਪੂਰਨ ਦਵਾਈ (Important medicine) ਹੈ ਜੋ ਪ੍ਰਮਾਣੂ ਹਮਲੇ ਜਾਂ ਰੇਡੀਓਲੌਜੀਕਲ ਆਫ਼ਤ ਦੌਰਾਨ ਵਰਤੀ ਜਾਂਦੀ ਹੈ । ਇਹ ਸਰੀਰ ‘ਚ ਦਾਖਲ ਹੋਏ ਸੀਜ਼ੀਅਮ-137 ਅਤੇ ਥੈਲੀਅਮ ਵਰਗੇ ਰੇਡੀਓਐਕਟਿਵ ਤੱਤਾਂ ਦੇ ਪ੍ਰਭਾਵਾਂ ਨੂੰ ਘਟਾਉਂਦੀ ਹੈ । ਇਹ ਕੈਪਸੂਲ ਅੰਤੜੀਆਂ ‘ਚ ਇਹਨਾਂ ਰੇਡੀਓਐਕਟਿਵ ਤੱਤਾਂ ਨਾਲ ਜੁੜਦਾ ਹੈ ਅਤੇ ਉਹਨਾਂ ਨੂੰ ਮਲ ਰਾਹੀਂ ਬਾਹਰ ਕੱਢਣ ਵਿਚ ਮਦਦ ਕਰਦਾ ਹੈ ।

ਡਬਲਿਊ. ਐਚ. ਓ. ਨੇ ਇਸਨੂੰ ਕਿਹੜੀਆਂ ਦਵਾਈਆਂ ਦੀ ਸੂਚੀ ਵਿਚ ਕੀਤਾ ਹੈ ਸ਼ਾਮਲ

ਵਿਸ਼ਵ ਸਿਹਤ ਸੰਗਠਨ ਨੇ ਇਸਨੂੰ ਰੇਡੀਓਲੌਜੀਕਲ ਅਤੇ ਨਿਊਕਲੀਅਰ ਐਮਰਜੈਂਸੀ ਵਿਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ । ਇਹ ਦਵਾਈ ਪਹਿਲਾਂ ਹੀ ਅਮਰੀਕਾ ਅਤੇ ਯੂਰਪ ਵਿਚ ਤਿਆਰ ਕੀਤੀ ਜਾ ਚੁੱਕੀ ਹੈ, ਜਦੋਂ ਕਿ ਭਾਰਤ ਵਿੱਚ ਇਸਦਾ ਵਪਾਰਕ ਉਤਪਾਦਨ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ । ਭਾਰਤੀ ਕੰਪਨੀਆਂ ਨੂੰ ਇਸਦਾ ਨਿਰਮਾਣ ਅਤੇ ਮਾਰਕੀਟਿੰਗ ਕਰਨ ਲਈ ਲਾਇਸੈਂਸ ਦਿੱਤੇ ਹਨ । ਇਸ ਵਿੱਚ ਅਹਿਮਦਾਬਾਦ ਕੰਪਨੀ ਨੂੰ ਕੱਚਾ ਮਾਲ ਪ੍ਰਦਾਨ ਕਰਨ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ ਅਤੇ ਚੰਡੀਗੜ੍ਹ ਕੰਪਨੀ ਨੂੰ ਉਤਪਾਦਨ ਦੀ ਜਿੰਮੇਵਾਰੀ ਦਿੱਤੀ ਗਈ ਹੈ ।

Read More : ਮਰੀਜ਼ਾਂ ਨੂੰ Dolo ਦਵਾਈ ਲਿਖਵਾਉਣ ਲਈ ਖਰਚੇ ਕਰੋੜਾਂ ਰੁਪਏ ! ਜਾਂਚ ਦੇ ਘੇਰੇ ਵਿਚ ਕੰਪਨੀ

ਗਾਜੀਆਬਾਦ ਵਾਸੀ ਹਰੀਸ਼ ਰਾਣਾ ਨੂੰ ਸੁਪਰੀਮ ਕੋੋਰਟ ਨੇ ਦਿੱਤੀ ਇੱਛਾ ਮੌਤ ਦੀ ਮਨਜ਼ੂਰੀ

0
Harish

ਨਵੀਂ ਦਿੱਲੀ, 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਦੇ ਵਸਨੀਕ ਹਰੀਸ਼ ਰਾਣਾ ਨੂੰ ਸੁਪਰੀਮ ਕੋਰਟ (Supreme Court) ਨੇ ਇੱਛਾ ਮੌਤ ਦੀ ਮਨਜ਼ੂਰੀ ਦੇ ਹੀ ਦਿੱਤੀ ਹੈ ।

ਕੌਣ ਸੀ ਹਰੀਸ਼ ਰਾਣਾ ਤੇ ਕੀ ਹੋ ਗਿਆ ਸੀ ਉਸਨੂੰ

ਮਾਨਯੋਗ ਸੁਪਰੀਮ ਕੋਰਟ ਨੇ ਜੋ ਹਰੀਸ਼ ਰਾਣਾਨਾਮ ਦੇ ਨੌਜਵਾਨ ਨੂੰ ਇੱਛਾ ਮੌਤ (Passive Euthanasia) (ਪੈਸਿਵ ਯੂਥੇਨੇਸ਼ੀਆ) ਦੀ ਮਨਜ਼ੂਰੀ ਦਿੱਤੀ ਹੈ ਦਾ ਕਾਰਨ ਹੈ ਕਿ ਹਰੀਸ਼ ਰਾਣਾ ਦੇ ਸਰੀਰ ਅੰਦਰ ਪਿਛਲੇ 13 ਸਾਲਾਂ ਤੋਂ ਕੋਈ ਵੀ ਹਰਕਤ ਨਾ ਹੋਣਾ । ਦੱਸਣਯੋਗ ਹੈ ਕਿ ਹਰੀਸ਼ ਰਾਣਾ (Harish Rana) 20 ਅਗਸਤ 2013 ਨੂੰ ਪੀ. ਜੀ. ਦੀ ਚੌਥੀ ਮੰਜਿ਼ਲ ਤੋਂ ਅਚਾਨਕ ਹੀ ਹੇਠਾਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉਸਦਾ ਇਲਾਜ ਉਸਦੇ ਮਾਪਿਆਂ ਨੇ ਹਰ ਥਾਂ ਕਰਵਾਇਆ ਪਰ ਕੋਈ ਵੀ ਹਾਂ ਪੱਖੀ ਜਵਾਬ ਨਾ ਮਿਲਣ ਦੇ ਚਲਦਿਆਂ ਅਖੀਰਕਾਰ ਸੁਪਰੀਮ ਕੋਰਟ ਨੇ ਹਰੀਸ਼ ਰਾਣਾ ਦੀ ਅਜਿਹੀ ਹਾਲਾਤ ਨੂੰ ਦੇਖਦਿਆਂ ਉਸਨੂੰ ਇੱਛਾ ਮੌਤ ਦੀ ਮਨਜ਼ੂਰੀ ਦੇ ਦਿੱਤੀ ।

ਭਾਰਤ ਵਿਚ ਹੈ ਇਹ ਪਹਿਲਾ ਫ਼ੈਸਲਾ

ਜਾਣਕਾਰੀ ਮੁਤਾਬਕ ਭਾਰਤ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਥੇ ਅਦਾਲਤ ਨੇ ਕਿਸੇ ਵਿਅਕਤੀ ਨੂੰ ਅਜਿਹੀ ਇਜਾਜ਼ਤ ਦਿੱਤੀ ਹੋਵੇ । ਡਿੱਗਣ ਕਰਕੇ ਹਰੀਸ਼ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ,ਜਿਸ ਕਾਰਨ ਉਸਦੇ ਦਿਮਾਗ ਦੀਆਂ ਨਸਾਂ ਤੱਕ ਸੁੱਕ ਗਈਆਂ ਪਰ ਹਰੀਸ਼ ਦੇ ਪਿਤਾ ਅਸ਼ੋਕ ਰਾਣਾ ਨੇ ਹਾਰ ਨਾ ਮੰਨਦਿਆਂ ਇਲਾਜ ਕਰਵਾਇਆ ਪਰ ਉਸਦੇ ਸਰੀਰ ਵਿਚ ਕਦੇ ਕਦਾਈ ਅੱਖਾਂ ਦੀ ਪਲਕਾਂ ਝਪਕਣ ਤੋਂ ਸਿਵਾਏ ਕੋਈ ਹਰਕਤ ਨਹੀਂ ਸੀ, ਜਿਸ ਕਾਰਨ ਅਖੀਰਕਾਰ ਇਹ ਕਦਮ ਚੁੱਕਣਾ ਪਿਆ ।

Read More : ਪਤਨੀ ਤੇ ਬੱਚੀ ਦੇ ਗੁਜ਼ਾਰਾ ਭੱਤੇ ਲਈ ਸੁਪਰੀਮ ਕੋਰਟ ਨੇ ਕੀਤਾ ਸਖ਼ਤ ਹੁਕਮ

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਰੋਨ ਡਿੱਗਣ ਕਾਰਨ ਚਾਰ ਜ਼ਖ਼ਮੀ

0
Dubai

ਦੁਬਈ (ਯੂ. ਏ. ਈ.), 11 ਮਾਰਚ 2026 : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (Dubai International Airport) ਦੇ ਨੇੜੇ ਅੱਜ ਦੁਪਹਿਰ ਵੇਲੇ ਦੋ ਡਰੋਨ ਡਿੱਗਣ ਕਾਰਨ ਚਾਰ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ ।

ਦੁਬਈ ਮੀਡੀਆ ਆਫਿਸ ਨੇ ਕੀ ਦਿੱਤੀ ਜਾਣਕਾਰੀ

ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅੱਜ ਦੁਪਹਿਰ ਦੋ ਡਰੋਨ ਡਿੱਗਣ (Two drones fall) ਕਾਰਨ ਜੋ ਚਾਰ ਲੋਕਾਂ ਦੇ ਜ਼ਖਮੀ ਹੋ ਗਏ ਹਨ ਸਬੰਧੀ ਜਾਣਕਾਰੀ ਦਿੰਦਿਆਂ ਦੁਬਈ ਮੀਡੀਆ ਦਫ਼ਤਰ ਨੇ ਦੱਸਿਆ ਕਿ ਦੋ ਡਰੋਨ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਖੇਤਰ ਵਿਚ ਡਿੱਗ ਗਏ ਹਨ । ਜਿਸ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਚਾਰ ਵਿਅਕਤੀ ਜ਼ਖ਼ਮੀ (Four people injured) ਵੀ ਹੋ ਗਏ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚੀਆਂ ਅਤੇ ਹਾਲਾਤਾਂ ਤੇ ਕਾਬੂ ਪਾਇਆ ।

ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਡਰੋਨਾਂ ਸਬੰਧੀ ਜਾਂਚ

ਦੁਬਈ ਪ੍ਰਸ਼ਾਸਨ (Dubai Administration) ਨੇ ਦੱਸਿਆ ਕਿ ਚਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਦਿੱਤੀ ਗਈ ਹੈ । ਸੁਰੱਖਿਆ ਏਜੰਸੀਆਂ (Security agencies) ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਡਰੋਨ ਕਿਸ ਦੇ ਸਨ ਅਤੇ ਇਹ ਹਵਾਈ ਅੱਡੇ ਦੇ ਇੰਨੇ ਨੇੜੇ ਕਿਵੇਂ ਪਹੁੰਚੇ । ਦੁਬਈ ਵਿੱਚ ਹਵਾਈ ਅੱਡਿਆਂ ਦੇ ਆਲੇ-ਦੁਆਲੇ ਡਰੋਨ ਉਡਾਉਣ `ਤੇ ਸਖ਼ਤ ਪਾਬੰਦੀਆਂ ਹਨ, ਇਸ ਲਈ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ।

Read More : ਅਮਰੀਕਾ ਨੇ ਈਰਾਨੀ ਮਾਈਨ ਵਿਛਾਉਣ ਵਾਲੇ ਜਹਾਜ਼ਾਂ ਨੂੰ ਕੀਤਾ ਤਬਾਹ

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕੀਤਾ ਬੀ. ਸੀ. ਵਿਧਾਨ ਸਭਾ ਬਿੱਲ 13 ਪੇਸ਼

0
British Columbia

ਸਰੀ, 11 ਮਾਰਚ 2026 : ਬ੍ਰਿਟਿਸ਼ ਕੋਲੰਬੀਆ ਸਰਕਾਰ (Government of British Columbia) ਵਲੋਂ ਬ੍ਰਿਟਿਸ਼ ਵਿਧਾਨ ਸਭਾ ਵਿਖੇ ਇਕ ਅਹਿਮ ਕਦਮ ਚੁੱਕਣ ਦੇ ਚਲਦਿਆਂ ਇਕ ਬਿੱਲ-13 (Bill-13) ਪੇਸ਼ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਇਹ ਬਿੱਲ-13 ਜੋ ਬੀ. ਸੀ. ਵਿਧਾਨ ਸਭਾ ਕੀਤਾ ਜਾ ਚੁੱਕਿਆ ਪੇਸ਼

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਵਿਧਾਨ ਸਭਾ (B. C. Legislative Assembly) ਵਿਚ ਜੋ ਸਰਕਾਰ ਵਲੋਂ ਬਿੱਲ-13 ਪੇਸ਼ ਕੀਤਾ ਗਿਆ ਹੈ ਦਾ ਮੁੱਖ ਮਕਸਦ ਸੂਬੇ ਦੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਅਤੇ ਸ਼ਾਂਤੀ ਨੂੰ ਬਹਾਲ ਰੱਖਣ ਲਈ ਹੈ । ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਅਤੇ ਚਰਚ ਦੇ ਬਾਹਰ ਕਿਸੇ ਵੀ ਤਰ੍ਹਾਂ ਦੇ ਰੋਸ ਮੁਜ਼ਾਹਰੇ, ਹੰਗਾਮੇ ਜਾਂ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਮੁਕੰਮਲ ਮਨਾਹੀ ਹੋਵੇਗੀ ।

ਬਿੱਲ ਦੀ ਪਹਿਲੀ ਪ੍ਰਕਿਰਿਆ ਹੋ ਚੁੱਕੀ ਹੈ ਮੁਕੰਮਲ

ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਿਕਾਇਤਾਂ ਅਤੇ ਚਿੰਤਾਵਾਂ ਤੋਂ ਬਾਅਦ ਤਿਆਰ ਕੀਤੇ ਗਏ ਬਿੱਲ ਦੀ ਪਹਿਲੀ ਪ੍ਰਕਿਰਿਆ ਜਿਥੇ ਮੁਕੰਮਲ ਹੋ ਚੁੱਕੀ ਹੈ, ਉਥੇ ਦੂਸਰੀ ਪ੍ਰਕਿਰਿਆ ਦੌਰਾਨ ਹੋਣ ਵਾਲੀ ਬਹਿਸ ਤੋਂ ਬਾਅਦ ਇਹ ਕਾਨੂੰਨੀ ਰੂਪ ਲੈ ਲਵੇਗਾ । ਜਾਣਕਾਰੀ ਮੁਤਾਬਕ ਉਕਤ ਕਾਨੂੰਨ ਸ਼ੁਰੂਆਤੀ ਤੋਰ ਤੇ ਸਿਰਫ਼ ਦੋ ਸਾਲਾਂ ਲਈ ਲਾਗੂ ਹੋਵੇਗਾ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਸਦੀ ਮਿਆਦ ਵਿਚ ਵਾਧਾ ਕੀਤਾ ਜਾਵੇਗਾ ।

ਕੀ ਦੱਸਿਆ ਅਟਾਰਨੀ ਜਨਰਲ ਨੇ

ਅਟਾਰਨੀ ਜਨਰਲ ਨਿੱਕੀ ਸ਼ਰਮਾ (Attorney General Nikki Sharma) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦਾ ਵਿਰੋਧੀ ਧਿਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਅਤੇ ਸਮੂਹ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੀ. ਸੀ. ਸਰਕਾਰ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰੀਮੀਅਰ ਡੇਵਿਡ ਈਬੀ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਹੋਰਨਾਂ ਮੰਤਰੀਆਂ ਸਮੇਤ ਮੀਡੀਆ ਨਾਲ ਰੂ-ਬਰੂ ਹੁੰਦਿਆਂ ਇਸ ਬਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ । ਸਰਕਾਰ ਨੇ ਸਪੱਸ਼ਟ ਕੀਤਾ ਕਿ ਲੋਕ ਧਾਰਮਿਕ ਸਥਾਨਾਂ ‘ਤੇ ਮਨ ਦੀ ਸ਼ਾਂਤੀ ਅਤੇ ਆਪਣੀ ਆਸਥਾ ਮੁਤਾਬਿਕ ਨਤਮਸਤਕ ਹੋਣ ਜਾਂਦੇ ਹਨ ਅਤੇ ਕਿਸੇ ਨੂੰ ਵੀ ਇਸ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।

Read More : ਬ੍ਰਿਟਿਸ਼ ਕੋਲੰਬੀਆ ਨੇ ਲਿਆ ਸਾਲ ਭਰ ਘੜੀਆਂ ਦਾ ਸਮਾਂ ਨਾ ਬਦਲਣ ਦਾ ਫ਼ੈਸਲਾ

ਪਤਨੀ ਨੂੰ ਮੈਸੇਜ ਭੇਜਣ `ਤੇ ਪਤੀ ਨੇ ਗੁਆਂਢੀ `ਤੇ ਕੀਤਾ ਹਥੌੜੇ ਨਾਲ ਹਮਲਾ

0
Hammer

ਅਲੱਪੁਝਾ (ਕੇਰਲ), 11 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਜਿਲਾ ਕੋਮਮੈਡੀ ਵਿਖੇ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਤੇ ਹਥੌੜੇ ਨਾਲ ਹਮਲਾ (Hammer attack) ਕਰਕੇ ਜ਼ਖ਼ਮੀ (Injured) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਰਿਹਾ ਹਥੌੜੇ ਨਾਲ ਹਮਲਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਕੇਰਲ ਦੇ ਜਿਲਾ ਕੋਮਮੈਡੀ (District Comedy) ਵਿਖੇ ਆਪਣੀ ਪਤਨੀ ਨੂੰ ਕਥਿਤ ਤੌਰ ‘ਤੇ ਫੋਨ ‘ਤੇ ਮੈਸੇਜ ਭੇਜਣ ਨੂੰ ਲੈ ਕੇ ਇਕ ਪਤੀ ਨੋ ਗੁਆਂਢੀ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਬਿਨ ਰਾਜ (Sibin Raj) ਨਾਮ ਦੇ ਵਿਅਕਤੀ ਨੂੰ ਹਮਲੇ ‘ਚ ਸਿਰ ‘ਚ ਗੰਭੀਰ ਸੱਟਾਂ ਆਈਆਂ ਹਨ ਅਤੇ ਉਸ ਦਾ ਇਕ ਨਿੱਜੀ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ ।

ਪੁਲਸ ਵਲੋਂ ਮੁਲਜਮ ਦੀ ਭਾਲ ਜਾਰੀ

ਇਹ ਘਟਨਾ ਸੋਮਵਾਰ ਦੁਪਹਿਰ ਨੂੰ ਜਿ਼ਲਾ ਕੋਮਮੈਡੀ ਕੋਲ ਹੋਈ । ਪੁਲਸ ਅਨੁਸਾਰ ਰਾਜ ਨੇ ਕਥਿਤ ਤੌਰ ‘ਤੇ ਆਪਣੇ ਗੁਆਂਢੀ ਜੋਜੀ (ਮੁਲਜ਼ਮ) ਦੀ ਪਤਨੀ ਨੂੰ ਇਕ ਨਿੱਜੀ ਮੈਸੇਜ ਭੇਜਿਆ ਸੀ । ਦੋਵਾਂ ਦੇ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਣ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ‘ਤੇ ਰਾਜ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ । ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ ।

Read More : ਸਕੂਲ ‘ਚ ਵਿਦਿਆਰਥੀ ਵਲੋਂ ਸਹਿਪਾਠੀਆਂ ‘ਤੇ ਹਮਲਾ ਕਰਨ ਤੇ ਇਕ ਦੀ ਮੌਤ