Home Blog Page 104

ਸੰਜੇ ਸਿੰਘ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖਿਆ ਪੱਤਰ

0
Sanjay Singh

ਨਵੀਂ ਦਿੱਲੀ, 27 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਸੰਜੇ ਸਿੰਘ ਵਲੋਂ ਰਾਜ ਸਭਾ ਦੇ ਚੇਅਰਮੈਨ (Chairman of the Rajya Sabha) ਨੂੰ ਇਕ ਪੱਤਰ ਲਿਖੇ ਜਾਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ।

ਰਾਘਵ ਚੱਢਾ ਸਮੇਤ 7 ਸੰਸਦ ਮੈਂਬਰਾਂ ਨੂੰ ਅਯੋਗ ਐਲਾਨਣ ਦੀ ਮੰਗ

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਨ ਨੂੰ ਇਕ ਪੱਤਰ ਭੇਜ ਕੇ ਉੱਚ ਸਦਨ ਦੇ ਉਨ੍ਹਾਂ 7 ਮੈਂਬਰਾਂ ਨੂੰ ਅਯੋਗ ਐਲਾਨਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਹਾਲ ਹੀ ‘ਚ ‘ਆਪ` ਛੱਡ ਕੇ ਭਾਜਪਾ `ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ।

ਰਾਜ ਸਭਾ ਦੇ ਮੈਂਬਰਾਂ ਵਲੋਂ ਚੁੱਕਿਆ ਗਿਆ ਕਦਮ ਦਲ-ਬਦਲ ਦੇ ਬਰਾਬਰ ਹੈ : ਸੰਜੇ ਸਿੰਘ

ਆਮ ਆਦਮੀ ਪਾਰਟੀ ਦੇੇ ਸੀਨੀਅਰ ਆਗੂ ਸੰਜੇ ਸਿੰਘ (Sanjay Singh) ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਰਾਜ ਸਭਾ ਦੇ 7 ਮੈਂਬਰਾਂ ਵੱਲੋਂ ਉਠਾਇਆ ਗਿਆ ਕਦਮ ਦਲ-ਬਦਲ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਮੈਂਬਰਾਂ ਦਾ ਕਦਮ ਸਬੰਧਤ ਕਾਨੂੰਨ ਦੇ ਉਪਬੰਧਾਂ ਦੇ ਵਿਰੁੱਧ ਹੈ । ‘ਆਪ’ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ ਨੇ ਪਾਰਟੀ ਛੱਡ ਦਿੱਤੀ ਅਤੇ ਭਾਜਪਾ `ਚ ਸ਼ਾਮਲ ਹੋ ਗਏ ।

ਰਾਜ ਸਭਾ ਮੈਂਬਰਾਂ ਨੂੰ ਅਯੋਗ ਐਲਾਣਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ

ਸੰਜੇ ਸਿੰਘ ਅਨੁਸਾਰ ‘ਆਪ’ ਨੇ ਇਸ ਮਾਮਲੇ ‘ਤੇ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਲੋਕ ਸਭਾ ਦੇ ਇਕ ਸਾਬਕਾ ਜਨਰਲ ਸਕੱਤਰ ਸਮੇਤ ਸੰਵਿਧਾਨ ਦੇ ਮਾਹਿਰਾਂ ਨਾਲ ਮਸ਼ਵਰਾ ਕੀਤਾ ਹੈ ਅਤੇ ਇਹ ਸਾਫ਼ ਹੈ ਕਿ ‘ਕਾਨੂੰਨ ਤਹਿਤ ਇਹ ਰਾਜ ਸਭਾ ਮੈਂਬਰ (Rajya Sabha member) ਅਯੋਗ ਐਲਾਨੇ ਜਾਣ ਦੇ ਯੋਗ ਹਨ ।

ਸਾਬਕਾ ਡੀ. ਆਈ. ਜੀ. ਭੁੱਲਰ ਦੇ ਘਰ ਈ. ਡੀ. ਦੀਆਂ ਟੀਮਾਂ ਪਹੁੰਚੀਆਂ

0
harchran Bhullar

ਚੰਡੀਗੜ੍ਹ, 27 ਅਪ੍ਰੈਲ 2026 : ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀ. ਆਈ. ਜੀ. (Former D. I. G.) ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਤੇ ਈ. ਡੀ. ਦੀਆਂ ਟੀਮਾਂ ਪਹੁੰਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਰੋਪੜ ਰੇਂਜ ਦੇ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਜੋ ਕਿ ਰਿਸ਼ਵਤ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦਾ ਸਾਹਮਣਾ ਕਰ ਰਹੇ ਹਨ ਦੇ ਨਾਲ ਪਕੜੇ ਗਏ ਕ੍ਰਿਸ਼ਨੂ ਸ਼ਾਰਦਾ ਨਾਮ ਦੇ ਵਿਅਕਤੀ ਵਲੋਂ ਲੰਘੇ ਦਿਨਾਂ ਗਵਾਹ ਬਣ ਕੇ ਕੁਝ ਖੁਲਾਸੇ ਕੀਤੇ ਗਏ ਸਨ । ਜਿਸਦੇ ਚਲਦਿਆਂ ਹੀ ਸੂਤਰਾਂ ਮੁਤਾਬਕ ਅੱਜ ਕੇੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਚੰਡੀਗੜ੍ਹ ਵਿਖੇ ਹਰਚਰਨ ਸਿੰਘ ਭੁੱਲਰ ਦੇ ਘਰ ਪਹੁੰਚ ਕੀਤੀ ਗਈ ਹੈ ।

ਪੰਜਾਬੀ ਮੂਲ ਦੀ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਹੋਈ ਕੈਨੇਡਾ ਦੇ ਬਰੈਂਪਟਨ ਵਿੱਚ ਮੌਤ

0
Pratibha

ਕੈਨੇਡਾ, 27 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਪੰਜਾਬੀ ਮੂਲ ਦੀ ਇਕ ਲੜਕੀ ਦੀ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ (Brampton) ਵਿਖੇ ਜੋ ਪੰਜਾਬੀ ਮੂਲ ਦੀ ਇਕ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਨਾਮ ਪ੍ਰਤਿਭਾ ਗੁਪਤਾ ਹੈ । ਜਾਣਕਾਰੀ ਅਨੁਸਾਰ ਮ੍ਰਿਤਕਾ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਮੰਡੀ ਅਹਿਮਦਗੜ੍ਹ ਦੀ ਰਹਿਣ ਵਾਲੀ ਸੀ ਤੇ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀਆਂ ਪੌੜੀਆਂ ਕੋਲ ਪਈ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਬਾਹਰੋਂ ਕਿਸੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ।

ਫੋਨ ਨਾ ਚੁੱਕਣ ਤੇ ਮਾਪਿਆਂ ਕੀਤਾ ਕੰਪਨੀ ਮਾਲਕ ਨੂੰ ਫੋਨ

ਘਟਨਾ ਦੇ ਮੌਕੇ ਮਕਾਨ ਮਾਲਕ ਖ਼ੁਦ ਅਮਰੀਕਾ ਗਿਆ ਹੋਇਆ ਸੀ । ਜਦੋਂ ਮਾਪਿਆਂ ਵੱਲੋਂ ਪ੍ਰਤਿਭਾ ਨੂੰ ਕੀਤੇ ਗਏ ਕਈ ਫ਼ੋਨਾਂ ਦਾ ਕੋਈ ਜਵਾਬ ਨਾ ਮਿਲਿਆ, ਤਾਂ ਉਨ੍ਹਾਂ ਨੇ ਉਸ ਦੀ ਕੰਪਨੀ ਦੇ ਮਾਲਕ ਨੂੰ ਇਸ ਬਾਰੇ ਦੱਸਿਆ । ਇਸ ਤੋਂ ਬਾਅਦ ਕੰਪਨੀ ਮਾਲਕ ਨੇ ਇਸ ਮਾਮਲੇ ਵਿੱਚ ਕੈਨੇਡਾ ਪੁਲਿਸ ਤੋਂ ਮਦਦ ਮੰਗੀ। ਫਿਰ ਕੈਨੇਡਾ ਪੁਲਸ (Canada Police) ਨੇ ਲੜਕੀ ਦਾ ਪਤਾ ਲਗਾਇਆ ।

ਪ੍ਰਤਿਭਾ ਕਰਦੀ ਸੀ ਕੈਨੇਡਾ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ

ਦੱਸ ਦੇਈਏ ਕਿ ਪ੍ਰਤਿਭਾ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ ‘ਤੇ ਵਿਦੇਸ਼ ਗਈ ਸੀ ਅਤੇ ਇਸ ਸਮੇਂ ਉਹ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਹੀ ਸੀ। ਮਾਪਿਆਂ ਨੇ ਧੀ ਦਾ ਜਨਮ ਦਿਨ ਮਨਾਉਣ ਲਈ ਜੁਲਾਈ ਵਿਚ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਮੰਦਭਾਗਾ ਭਾਣਾ ਵਾਪਰ ਗਿਆ ।

ਜਾਪਾਨ ਵਿਚ ਭੂਚਾਲ ਦੇ ਜਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ

0
earthquake

ਜਾਪਾਨ, 27 ਅਪ੍ਰੈਲ 2026 : ਅੱਜ ਜਾਪਾਨ (Japan) ਵਰਗੇ ਵਿਕਾਸਸ਼ੀਲ ਦੇਸ਼ ਵਿਚ ਅਚਾਨਕ ਹੀ ਭੂਚਾਲ (earthquake) ਦੇ ਜ਼ਬਰਦਸਤ ਝਟਕੇ ਲੱਗਣ ਨਾਲ ਜਾਪਾਨ ਦੀ ਧਰਤੀ ਪੂਰੀ ਤਰ੍ਹਾਂ ਕੰਬ ਗਈ ਹੈ ।

ਕਿੰਨੀ ਤੀਬਰਤ ਸੀ ਭੂਚਾਲ ਦੀ

ਮਿਲੀ ਜਾਣਕਾਰੀ ਮੁਤਾਬਕ ਅੱਜ ਜਾਪਾਨ ਵਿਚ ਜੋ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਹ ਭੂਚਾਲ ਜਾਪਾਨ ਦੇ ਹੋਕਾਈਡੋ ਵਿਖੇ ਆਇਆ ਸੀ ਤੇ ਇਸਦੀ ਤੀਬਰਤਾ (Intensity) 6. 1 ਸੀ । ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ 7. 4 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੇ ਇਸ ਦੌਰਾਨ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ `ਚ ਕਾਫ਼ੀ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ।

ਕੀ ਆਖਿਆ ਜਾਪਾਨੀ ਮੌਸਮ ਵਿਗਿਆਨ ਏਜੰਸੀ ਨੇ

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (Meteorological Agency) ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5: 23 ਵਜੇ ਆਇਆ ਸੀ ਤੇ ਇਸ ਦਾ ਕੇਂਦਰ ਹੋਕਾਈਡੋ ਦੇ ਦੱਖਣੀ ਖੇਤਰ ਵਿੱਚ 83 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਇਸ ਸਮੇਂ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਮੌਸਮ ਏਜੰਸੀ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ ਇਸ ਖੇਤਰ ਵਿੱਚ ਇਸੇ ਤੀਬਰਤਾ ਦੇ ਹੋਰ ਭੂਚਾਲ ਆਉਣ ਦਾ ਖ਼ਤਰਾ ਹੈ ।

ਕੀ ਅੰਦਾਜ਼ਾ ਲਗਾਇਆ ਹੈ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਅੰਦਾਜ਼ਾ ਲਗਾਇਆ ਹੈ ਕਿ ਭੂਚਾਲ ਨਾਲ ਜਾਇਦਾਦ ਦੇ ਨੁਕਸਾਨ ਜਾਂ ਜਾਨ-ਮਾਲ ਦਾ ਖ਼ਤਰਾ ਘੱਟ ਹੈ, ਕਿਉਂਕਿ ਇਹ ਖੇਤਰ ਘੱਟ ਆਬਾਦੀ ਵਾਲਾ ਹੈ। ਹਾਲਾਂਕਿ ਜਾਪਾਨੀ ਮੌਸਮ ਵਿਗਿਆਨ ਏਜੰਸੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਤੇਜ਼ ਭੂਚਾਲ ਮਹਿਸੂਸ ਕੀਤੇ ਗਏ ਹਨ, ਉੱਥੇ ਚੱਟਾਨਾਂ ਡਿੱਗਣ ਅਤੇ ਜ਼ਮੀਨ ਖਿਸਕਣ ਦਾ ਖ਼ਤਰਾ ਵੱਧ ਗਿਆ ਹੈ ।

Erfolgreich spielen und Boni clever nutzen: Der Experten‑Guide für BillionaireSpin Casino

0

Erfolgreich spielen und Boni clever nutzen: Der Experten‑Guide für BillionaireSpin Casino

Ein solider Willkommensbonus kann den Unterschied zwischen einem kurzen Testlauf und einem langfristigen Gewinnweg ausmachen. Viele Spieler starten mit hohen Erwartungen, doch ohne die richtigen Werkzeuge bleibt das Potenzial ungenutzt. Hier kommt BillionaireSpin Casino ins Spiel: Das deutsche Online‑Casino bietet nicht nur einen großzügigen Willkommensbonus, sondern auch einen Bonus ohne Einzahlung, der sofort aktivierbar ist.

Wichtig: Achte stets auf die Umsatzbedingungen. Einige Angebote verlangen das 40‑fache Durchspielen des Bonus, bevor du Gewinne auszahlen kannst.

Die Besonderheiten von BillionaireSpin im Überblick

  • Lizenz: Registriert bei der Malta Gaming Authority – garantiert faire Spielbedingungen.
  • Spielauswahl: Über 3.000 Titel von NetEnt, Microgaming, Evolution Gaming und mehr.
  • Auszahlungszeit: In der Regel 24 Stunden für E‑Wallets, 2–3 Werktage für Banküberweisungen.
  • Live‑Support: 24/7 per Chat und E‑Mail, deutschsprachige Agenten.

Durch diese Kombination aus Sicherheit, Vielfalt und schnellen Auszahlungen löst das Casino ein häufiges Problem vieler Spieler: Unsicherheit bei Bonus‑ und Auszahlungsbedingungen.

Der optimale Einsatz von Boni im Live‑Casino

Live‑Casino‑Fans schätzen das reale Gefühl von Tischspielen, doch die Gewinnchancen können schwanken. Ein gut geplantes Bonus‑Management erhöht deine Chancen, das Haus zu schlagen.

Schritt‑für‑Schritt‑Strategie

  1. Bonus auswählen: Nutze den Willkommensbonus von BillionaireSpin, der bis zu 500 € und 100 Freispiele umfasst.
  2. Umsatz prüfen: Berechne, wie oft du den Bonusbetrag setzen musst, um die Bedingungen zu erfüllen.
  3. Spiele wählen: Setze auf Live‑Spiele mit hohem RTP, z. B. Live Blackjack (RTP ≈ 99 %).
  4. Einsatz steuern: Beginne mit kleinen Einsätzen, um das Risiko zu minimieren.
  5. Gewinn sichern: Sobald du den Bonus mehrfach umgesetzt hast, ziehe das Geld ab.

Hinweis: Viele Live‑Spiele haben höhere Mindestlimits für Bonusguthaben. Prüfe die Limits, bevor du spielst.

Häufige Fehler beim Bonus‑Handling und wie du sie vermeidest

Warning: Das Ignorieren der Umsatzbedingungen führt schnell zu frustrierenden Sperrungen von Gewinnen.

  • Fehler 1 – Unklare Bonusbedingungen: Lies immer das Kleingedruckte.
  • Fehler 2 – Zu hohe Einsätze: Hohe Einsätze erhöhen das Risiko, den Bonus zu verlieren, bevor die Bedingungen erfüllt sind.
  • Fehler 3 – Fehlende Zeiteinteilung: Viele Boni verfallen nach 30 Tagen. Plane deinen Spielzeitplan.

Durch das Vermeiden dieser Fallen kannst du deine Gewinnchancen deutlich steigern.

Mobile Gaming: Flexibel spielen und Boni überall nutzen

Heutzutage möchten Spieler nicht an den Schreibtisch gebunden sein. BillionaireSpin Casino bietet eine responsive Web‑App, die auf Smartphones und Tablets reibungslos läuft. Die mobile Plattform unterstützt alle Bonus‑Funktionen, einschließlich des Bonus ohne Einzahlung.

Vorteile der mobilen Nutzung

  • Schneller Zugriff: Sofortiger Einstieg in Live‑Tische, egal wo du bist.
  • Push‑Benachrichtigungen: Erhalte Erinnerungen an bevorstehende Bonusaktionen.
  • Sichere Zahlungen: Mobile Wallets wie Skrill und Neteller ermöglichen blitzschnelle Ein‑ und Auszahlungen.

Rhetorische Frage: Hast du jemals darüber nachgedacht, wie viel Zeit du sparst, wenn du deinen Bonus direkt vom Smartphone aus nutzt?

Verantwortungsvolles Spielen und langfristiger Erfolg

Ein verantwortungsbewusster Umgang mit Geld ist das Fundament jedes erfolgreichen Spielers. BillionaireSpin Casino bietet mehrere Tools, um deine Spielgewohnheiten zu kontrollieren:

  • Einzahlungslimits: Setze tägliche, wöchentliche oder monatliche Grenzen.
  • Selbstsperre: Aktiviere eine Pause von 24 Stunden bis zu 6 Monaten.
  • Verlustrückerstattung: Einige Spiele bieten Cashback bei Verlusten.

Note: Nutze diese Werkzeuge, bevor du größere Bonusaktionen in Anspruch nimmst.

Praktische Tipps für Fortgeschrittene: Bonus‑Optimierung im Sportwetten‑Modus

Obwohl unser Fokus auf dem Casino liegt, bietet BillionaireSpin auch ein wachsendes Sportwetten‑Portal. Die Kombination aus Sportwetten und Casino‑Boni eröffnet neue Gewinnmöglichkeiten.

  • Kombiniere: Nutze den Willkommensbonus für Casino‑Spiele und setze gleichzeitig auf sichere Sportwetten mit niedriger Quote.
  • Arbitrage nutzen: Suche nach Wettquoten, die eine garantierte Auszahlung ermöglichen, während du den Casino‑Bonus spielst.
  • Cash‑Out: Schließe Wetten frühzeitig ab, um deine Gewinne zu sichern und mehr Geld für Casino‑Spiele zu haben.

Durch diese Synergie maximierst du deinen Gesamtertrag und nutzt das komplette Angebot von BillionaireSpin.

Fazit: Dein Weg zum Bonus‑Meister bei BillionaireSpin Casino

Zusammengefasst bietet BillionaireSpin Casino die perfekte Mischung aus sicheren Lizenzbedingungen, einer riesigen Spielauswahl und schnellen Auszahlungen. Mit dem richtigen Bonus‑Management, einer klaren Strategie und verantwortungsvollem Spielverhalten kannst du das Beste aus dem Willkommensbonus und dem Bonus ohne Einzahlung herausholen.

Möchtest du sofort starten? Besuche die offizielle Seite von Billionairespin und sichere dir noch heute deinen Bonus.

Kernpunkte auf einen Blick

  • Lizenz & Sicherheit: Malta Gaming Authority, SSL‑Verschlüsselung.
  • Bonus‑Portfolio: Willkommensbonus, Bonus ohne Einzahlung, regelmäßige Aktionen.
  • Auszahlungsgeschwindigkeit: Bis zu 24 Stunden bei E‑Wallets.
  • Mobile Erfahrung: Vollständig responsive, Push‑Benachrichtigungen.
  • Verantwortungs­spiel‑Tools: Limits, Selbstsperre, Cashback.

Nutze diese Tipps, setze dein Budget klug ein und genieße das Spiel – mit BillionaireSpin Casino bist du bestens gerüstet. Viel Erfolg und viel Spaß beim Spielen!

ਸੰਗਰੂਰ ਪੁਲਸ ਨੇ ਜਾਰੀ ਕੀਤੀ 7 ਦਿਨਾਂ ਦੀ ਕਾਰਗੁਜ਼ਾਰੀ ਰਿਪੋਰਟ

0
Sartaj Chahal

ਸੰਗਰੂਰ, 25 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ ਪੁਲਸ (Sangrur Police) ਵਲੋਂ 18 ਅਪ੍ਰੈਲ ਤੋਂ ਲੈ ਕੇ 24 ਅਪ੍ਰੈਲ ਤੱਕ ਦੀ ਆਪਣੀ ਕਾਰਗੁਜ਼ਾਰੀ ਰਿਪੋਰਟ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ

ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਿਲ੍ਹਾ ਪੁਲਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 18 ਅਪ੍ਰੈਲ ਤੋਂ 24 ਅਪ੍ਰੈਲ ਤੱਕ ਡਰੱਗ ਦੇ 22 ਮੁਕੱਦਮੇਂ ਦਰਜ ਕਰਕੇ 38 ਦੋਸ਼ੀਆਂ ਨੂੰ ਕਾਬੂ ਕਰਕੇ 103 ਗ੍ਰਾਮ ਹੈਰੋਇਨ ਅਤੇ 923 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ । ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 12 ਮੁਕੱਦਮੇਂ ਦਰਜ ਕਰਕੇ 14 ਦੋਸ਼ੀਆਂ ਨੂੰ ਕਾਬੂ ਕਰਕੇ 432.750 ਲੀਟਰ ਸ਼ਰਾਬ ਠੇਕਾ ਦੇਸੀ, 45 ਲੀਟਰ ਸਰਾਬ ਨਜਾਇਜ, 124.500 ਲੀਟਰ ਸਰਾਬ ਅੰਗਰੇਜੀ ਅਤੇ 230 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਅਰਸੇ ਦੌਰਾਨ 02 ਪੀ.ਓਜ ਨੂੰ ਗ੍ਰਿਫਤਾਰ ਕੀਤਾ ਗਿਆ ।

ਐਨ. ਡੀ. ਪੀ. ਐਸ. ਦੇ ਕਿੰਨੇ ਮਾਮਲੇ ਕੀਤੇ ਦਰਜ

ਇਸ ਤੋਂ ਇਲਾਵਾ ਐਨ. ਡੀ. ਪੀ. ਐਸ. ਐਕਟ (N. D. P. S. Act) ਦੇ 42 ਮੁਕੱਦਮਿਆਂ ਵਿੱਚ 3 ਕਿੱਲੋ 542 ਗ੍ਰਾਮ ਹੈਰੋਇਨ, 4 ਕੁਇੰਟਲ 8 ਕਿੱਲੋ 300 ਗ੍ਰਾਮ ਭੂੱਕੀ ਚੂਰਾ ਪੋਸਤ, ਇਕ ਕਿੱਲੋ 680 ਗ੍ਰਾਮ ਗਾਂਜਾ/ਸੁਲਫਾ, 100 ਗ੍ਰਾਮ ਚਰਸ, 30 ਗ੍ਰਾਮ ਨਸ਼ੀਲਾ ਪਾਊਡਰ, 13 ਨਸ਼ੀਲੀਆਂ ਸੀਸ਼ੀਆਂ ਅਤੇ 8660 ਨਸ਼ੀਲੀਆਂ ਗੋਲੀਆਂ ਤਲਫ ਕਰਵਾਈਆਂ ਗਈਆਂ । ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।

ਪੁਲਸ ਵਲੋਂ ਕੀਤੀਆਂ ਜਾ ਰਹੀਆਂ ਹਨ ਲਗਾਤਾਰ ਜਨਤਕ ਮੀਟਿੰਗ

ਇਸ ਅਰਸੇ ਦੌਰਾਨ ਵੱਖ-ਵੱਖ ਗਜਟਿਡ ਅਫਸਰਾਂ/ਮੁੱਖ ਅਫਸਰਾਂ ਵੱਲੋਂ 35 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਸ ਨੂੰ ਇਤਲਾਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿ਼ਲਾਫ਼ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿ਼ਲਾਫ਼ ਜੰਗ ਜਾਰੀ ਹੈ ।

‘ਆਪ’ ਦੇ ਯੂਥ ਵਿੰਗ ਦੇ ਵਰਕਰਾਂ ਨੇ ਰਾਜ ਸਭਾ ਮੈਂਬਰਾਂ ਦੇ ਘਰ ਦੇ ਬਾਹਰ ਲਿਖਿਆ ਗੱਦਾਰ

0
Protest

ਜਲੰਧਰ, 25 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ (Protest) ਕਰਦਿਆਂ ਰਾਜ ਸਭਾ ਮੈਂਬਰਾਂ ਦੇ ਘਰ ਦੇ ਬਾਹਰ ‘ਗੱਦਾਰ’ ਲਿਖਿਆ ਗਿਆ ਹੈ ।

ਕਿਸ ਕਿਸ ਦੇ ਘਰ ਦੇ ਬਾਹਰ ਲਿਖਿਆ ਗਿਆ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਦੇ ਵਰਕਰਾਂ ਨੇ ਸ਼ਨੀਵਾਰ ਦੁਪਹਿਰ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੱਤ ਰਾਜ ਸਭਾ ਸੰਸਦ ਮੈਂਬਰਾਂ (Rajya Sabha MPs) ਵਿਰੁੱਧ ਵਿਰੋਧ ਪ੍ਰਦਰਸ਼ਨ ਕਰਦਿਆਂ ਸਾਬਕਾ ਸੰਸਦ ਮੈਂਬਰ ਹਰਭਜਨ ਸਿੰਘ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਦਰਵਾਜ਼ੇ ‘ਤੇ ਪੇਂਟ ਨਾਲ “ਗੱਦਾਰ” ਲਿਖ ਦਿੱਤਾ। ਇਸੇ ਤਰ੍ਹਾਂ ‘ਆਪ’ ਵਰਕਰਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਅਸ਼ੋਕ ਮਿੱਤਲ ਵਿਰੁੱਧ ਵੀ ਵਿਰੋਧ ਪ੍ਰਦਰਸ਼ਨ ਕੀਤਾ ਅਤੇ “ਪੰਜਾਬ ਦੇ ਗੱਦਾਰ” ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਦਾ ਪੁਤਲਾ ਸਾੜਿਆ (Burned the effigy) ।

ਕੀ ਦੋਸ਼ ਲਗਾਇਆ ਪ੍ਰਦਰਸ਼ਨਕਾਰੀਆਂ ਨੇ

ਪ੍ਰਦਰਸ਼ਨਕਾਰੀ ਵਰਕਰਾਂ ਨੇ ਦੋਸ਼ ਲਗਾਇਆ ਕਿ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਸਮੇਤ ਸੱਤ ਰਾਜ ਸਭਾ ਸੰਸਦ ਮੈਂਬਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ । ਪ੍ਰਦਰਸ਼ਨ ਦੌਰਾਨ ‘ਆਪ’ ਵਰਕਰਾਂ ਨੇ ਆਪਣੇ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ । ਉਨ੍ਹਾਂ ਨੇ ਹਰਭਜਨ ਸਿੰਘ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਵਿਰੋਧ ਦਰਜ ਕਰਵਾਇਆ । ਪੁਲਸ ਦੀ ਮੌਜੂਦਗੀ ਵਿੱਚ ਵਰਕਰਾਂ ਨੇ ਹਰਭਜਨ ਸਿੰਘ ਦੇ ਘਰ ਦੇ ਬਾਹਰ “ਗੱਦਾਰ” ਸ਼ਬਦ ਪੇਂਟ ਕੀਤਾ । ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਕੁਝ ਵਰਕਰਾਂ ਦੀ ਪੁਲਸ ਅਧਿਕਾਰੀਆਂ ਨਾਲ ਝੜਪ ਵੀ ਹੋਈ ।

ਭੇਦਭਰੇ ਹਾਲਾਤਾਂ ਵਿਚ ਕਾਰ ਵਿਚ ਮਿਲੀ ਐਕਸਾਈਜ਼ ਇੰਸਪੈਕਟਰ ਦੀ ਲਾਸ਼

0
Dead Body

ਅੰਮ੍ਰਿਤਸਰ, 25 ਅਪ੍ਰੈਲ 2026 : ਪੰਜਾਬ ਦੇ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਰੋਡ ‘ਤੇ ਕਾਲਵਾਲੀ ਪੁੱਲ ਦੇ ਨੇੜੇ ਕਾਰ ਵਿਚ ਭੇਦਭਰੇ ਹਾਲਾਤਾਂ (mysterious circumstances) ਵਿਚ ਐਕਸਾਈਜ਼਼ ਇੰਸਪੈਕਟਰ ਦੀ ਲਾਸ਼ ਬਰਾਮਦ ਹੋਈ ਹੈ ।

ਕੌਣ ਹੈ ਇਹ ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਾਮਨਗਰ ਭਾਰਤਮਾਲਾ ਰੋਡ ਤੇ ਕਾਲਵਾਲੀ ਪੁੱਲ ਦੇ ਨੇੜੇ ਕਾਰ ਵਿਚ ਜੋ ਭੇਦਭਰੇ ਹਾਲਾਤਾਂ ਵਿਚ ਐਕਸਾਈਜ਼ ਇੰਸਪੈਕਟਰ (Excise Inspector) ਦੀ ਲਾਸ਼ ਬਰਾਮਦ ਹੋਈ ਹੈ ਦੀ ਪਛਾਣ ਕਰਮਜੀਤ ਸਿੰਘ ਚੀਮਾ 45 ਸਾਲ ਵਜੋਂ ਹੋਈ ਹੈ ਤੇ ਇਹ ਵਿਅਕਤੀ ਜਿਥੇ ਲੁਧਿਆਣਾ ਨਿਵਾਸੀ ਹੈ, ਉਥੇ ਮੋਗਾ ਵਿਖੇ ਐਕਸਾਈਜ ਇੰਸਪੈਕਟਰ ਦੇ ਤੌਰ ‘ਤੇ ਤਾਇਨਾਤ ਹੈ ।

ਸੜਕ ਤੋਂ ਲੰਘ ਰਹੇ ਲੋਕਾਂ ਨੇ ਦਿੱਤੀ ਪੁਲਸ ਨੂੰ ਸੂੂਚਨਾ

ਸੂਚਨਾ ਮੁਤਾਬਕ ਜਿਸ ਕਾਲਾਵਾਲੀ ਪੁੱਲ ਨੇੜੇਓਂ ਕਾਰ ਲਾਸ਼ (Corpse) ਸਮੇਤ ਬਰਾਮਦ ਹੋਈ ਹੈ ਸਬੰਧੀ ਉਥੋਂ ਲੰਘ ਰਹੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ‘ਤੇ ਪੁਲਸ ਨੇ ਆ ਕੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਕਾਰ ਵਿਚ ਮਰੇ ਪਏ ਵਿਅਕਤੀ ਦੇ ਪਛਾਣ ਪੱਤਰਾਂ ਤੋਂ ਪਤਾ ਲੱਗਿਆ ਕਿ ਉਕਤ ਵਿਅਕਤੀ ਕੌਣ ਹੈ ਤੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਘਟਨਾ ਵਾਲੀ ਥਾਂ ਤੇ ਆ ਕੇ ਦੇਖਿਆ ਤਾਂ ਉਕਤ ਵਿਅਕਤੀ ਦੇ ਇਸ ਥਾਂ ‘ਤੇ ਪਹੁੰਚਣ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਡਬਵਾਲੀ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ।

ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ

ਪੁਲਸ ਵਲੋਂ ਹਾਲ ਦੀ ਘੜੀ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਐਕਸਾਈਜ਼ ਇੰਸਪੈਕਟਰ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪਰ ਮੌਤ ਦੇ ਅਸਲ ਕਾਰਨਾਂ ਸਬੰਧੀ ਪਤਾ ਪੋਸਟਮਾਰਟਮ (Postmortem) ਦੀ ਰਿਪੋਰਟ ਆਉਣ ਤੋਂ ਬਾਅਦ ਹੀ ਚੱਲ ਸਕੇਗਾ । ਇਸ ਸਬੰਧੀ ਪੁਲਸ ਥਾਣੇ ਦੇ ਏ. ਐਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਦਿਹਾਤੀ ਖੇਤਰਾਂ ‘ਚ ਬੁਨਿਆਦੀ ਢਾਂਚਾਗਤ ਸੁਧਾਰ ਮਾਨ ਸਰਕਾਰ ਦੀ ਮੁੱਖ ਤਰਜੀਹ

0
Inagurtion

ਸੁਨਾਮ, 25 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਵਿਚ ਕੈੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹਲਕਾ ਸੁਨਾਮ ਦੇ ਪਿੰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਲੋਕਅਰਪਣ ਕੀਤਾ ਹੈ ।

ਕੈਬਨਿਟ ਮੰਤਰੀ ਨੇ ਕਿੰਨੇ ਕਰੋੜ ਦੀ ਲਾਗਤ ਵਾਲੇ ਕਾਰਜਾਂ ਦਾ ਲੋਕਅਰਪਣ

ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ (Aman Arora) ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਨੂੰ ਗਤੀ ਤਹਿਤ 20.42 ਕਰੋੜ ਰੁਪਏ ਦੀ ਲਾਗਤ ਨਾਲ 23 ਕਾਰਜਾਂ ਦਾ ਲੋਕਅਰਪਣ ਕੀਤਾ ਹੈ । ਇਸ ਦੌਰਾਨ ਉਨਾਂ ਨੇ ਪਿੰਡਾਂ ਨੂੰ ਜੋੜਦੀਆਂ 28.5 ਕਿਲੋਮੀਟਰ 12 ਸੜਕਾਂ ਦੇ 15.65 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ ਵਿਸਥਾਰ ਕਾਰਜਾਂ ਦੀ ਸ਼ੁਰੂਆਤ ਕਰਵਾਈ । ਇਹ ਸੜਕੀ ਪ੍ਰਾਜੈਕਟ ਪੂਰੇ ਹੋਣ ਨਾਲ 6 ਪਿੰਡਾਂ ਅਤੇ ਨਾਲ ਲੱਗਦੇ ਇਲਾਕੇ ਵਿਖੇ ਆਵਾਜਾਈ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ ।

ਕੀ ਆਖਿਆ ਅਮਨ ਅਰੋੜਾ ਨੇ

ਇਸ ਮੌਕੇ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਦਿਹਾਤੀ ਵਿਕਾਸ ਫੰਡ ਰੋਕੇ ਗਏ ਹਨ, ਪਰ ਭਗਵੰਤ ਮਾਨ (Bhagwant Mann) ਸਰਕਾਰ ਨੇ ਆਪਣੇ ਸਰੋਤਾਂ ਨਾਲ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੱਡਾ ਕੰਮ ਸ਼ੁਰੂ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੜਕਾਂ ਦੇ ਨਿਰਮਾਣ ਨਾਲ ਨਾਲ ਠੇਕੇਦਾਰਾਂ ਨੂੰ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਦੀ ਸੰਭਾਲ ਅਤੇ ਮੁਰੰਮਤ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ, ਜਿਸ ਨਾਲ ਸੜਕਾਂ ਦੀ ਗੁਣਵੱਤਾ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ ।

ਪਿੰਡ ਸ਼ੇਰੋਂ ਵਿਖੇ ਰੱਖਿਆ ਸੜਕ ਦਾ ਨੀਂਹ ਪੱਥਰ

ਸੁਨਾਮ ਹਲਕੇ ਦੇ ਪਿੰਡਾਂ ‘ਚ ਵਿਕਾਸ ਨੂੰ ਗਤੀ ਦਿੰਦਿਆਂ ਕੈਬਨਿਟ ਮੰਤਰੀ ਨੇ ਪਿੰਡ ਸ਼ੇਰੋਂ ਵਿਖੇ 1.13 ਕਰੋੜ ਰੁਪਏ ਦੀ ਲਾਗਤ ਨਾਲ ਸ਼ੇਰੋਂ-ਕੋਟਰਾ ਅਮਰੂ ਰੋਡ ਤੋਂ ਸਮਾਧ ਬਾਬਾ ਜਮਨਾ ਦਾਸ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ । ਇਸੇ ਤਰ੍ਹਾਂ ਪਿੰਡ ਲੋਹਾਖੇੜਾ ਵਿਖੇ 59.03 ਲੱਖ ਰੁਪਏ ਦੀ ਲਾਗਤ ਨਾਲ ਲੋਹਾਖੇੜਾ ਤੋਂ ਸ਼ੇਖੂਪੁਰਾ ਦੇ ਘਰਾਂ ਤੱਕ ਸੜਕ, 2.17 ਕਰੋੜ ਰੁਪਏ ਨਾਲ ਲੋਹਾਖੇੜਾ ਤੋਂ ਕੁਬੇ ਲੌਂਗੋਵਾਲ ਰੋਡ ਨੂੰ 18 ਫੁੱਟ ਚੌੜਾ ਕਰਨ, 2.60 ਕਰੋੜ ਰੁਪਏ ਨਾਲ ਲੋਹਾਖੇੜਾ ਤੋਂ ਭੂਰੇ ਤੱਕ ਸੜਕ ਵਿਸਥਾਰ ਅਤੇ 79.47 ਲੱਖ ਰੁਪਏ ਨਾਲ ਲੋਹਾਖੇੜਾ ਤੋਂ ਐਨ. ਐਚ-7 ਤੱਕ ਨਵੀਂ ਸੜਕ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ।

ਕਿਹੜੇ ਪਿੰਡ ਵਿਚ ਕਿਹੜੇ ਵਿਕਾਸ ਕਾਰਜ ਦਾ ਰੱਖਿਆ ਨੀਂਹ ਪੱਥਰ

ਇਸ ਤੋਂ ਇਲਾਵਾ ਪਿੰਡ ਤਕੀਪੁਰ ਵਿਖੇ 1.18 ਕਰੋੜ ਰੁਪਏ ਨਾਲ ਫਿਰਨੀ ਤੋਂ ਹਰੀਗੜ੍ਹ ਝਾੜੋਂ ਰੋਡ ਤੱਕ ਸੜਕ, ਪਿੰਡ ਰੱਤੋਕੇ ਵਿਖੇ 2.62 ਕਰੋੜ ਰੁਪਏ ਨਾਲ ਲੋਹਾਖੇੜਾ ਤੱਕ 18 ਫੁੱਟ ਸੜਕ ਅਤੇ 1.37 ਕਰੋੜ ਰੁਪਏ ਨਾਲ ਰੱਤੋਕੇ ਮੰਡੀ ਤੋਂ ਸੂਏ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ । ਪਿੰਡ ਝਾੜੋਂ ਵਿਖੇ 45.41 ਲੱਖ ਰੁਪਏ ਨਾਲ ਝਾੜੋਂ-ਤੋਗਾਵਾਲਾ ਰੋਡ ਤੋਂ ਗੁਰਦੁਆਰਾ ਬਾਬਾ ਗੁਲਾਬ ਸਿੰਘ ਤੱਕ ਸੜਕ, 1.37 ਕਰੋੜ ਰੁਪਏ ਨਾਲ ਫਿਰਨੀ ਝਾੜੋਂ ਤੋਂ ਕੋਠੇ ਬਿੰਦਰ ਸਿੰਘ ਤੱਕ ਅਤੇ 1.37 ਕਰੋੜ ਰੁਪਏ ਨਾਲ ਡੇਰਾ ਬਾਬਾ ਨਾਥਾਂ ਤੋਂ ਗੁਰਦੁਆਰਾ ਸਾਹਿਬ ਤੱਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ ਗਈ ।

ਸੜਕਾਂ ਬਣਨ ਨਾਲ ਖੇਤੀਬਾੜੀ ਜਿਣਸਾਂ ਦੀ ਢੁਆਈ ਹੋਵੇਗੀ ਆਸਾਨ

ਅਮਨ ਅਰੋੜਾ ਨੇ ਕਿਹਾ ਕਿ 8.75 ਕਰੋੜ ਰੁਪਏ ਦੀ ਲਾਗਤ ਨਾਲ 19.35 ਕਿਲੋਮੀਟਰ 9 ਸੜਕਾਂ ਅਤੇ 18 ਫੁੱਟ ਚੌੜਾ ਕਰਨ ਵਾਲੀਆਂ 9.15 ਕਿੱਲੋਮੀਟਰ 3 ਸੜਕਾਂ ਦੇ ਇਹ ਪ੍ਰਾਜੈਕਟ ਪੂਰੇ ਹੋਣ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲੇਗੀ, ਖੇਤੀਬਾੜੀ ਜਿਣਸਾਂ ਦੀ ਢੁਆਈ ਆਸਾਨ ਹੋਵੇਗੀ ਅਤੇ ਇਲਾਕੇ ਦੇ ਆਰਥਿਕ ਵਿਕਾਸ ਨੂੰ ਵੀ ਮਜ਼ਬੂਤੀ ਮਿਲੇਗੀ । ਉਨ੍ਹਾਂ ਦੁਹਰਾਇਆ ਕਿ ਰਾਜ ਸਰਕਾਰ (State Government) ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਹਰ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ । ਇਸ ਦੌਰਾਨ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤਿਆਂ ਸਮੇਤ ਇਲਾਕਾ ਨਿਵਾਸੀ ਅਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ ।

ਔਰਤ ਨੇ ਕਾਲੀ ਮਾਤਾ ਦੇ ਮੰਦਰ `ਚ ਜੀਭ ਕੱਟ ਕੇ ਚੜ੍ਹਾਈ

0
Tongue

ਹਰਦੋਈ, 25 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਰਦੋਈ ਵਿਚ ਇਕ ਮਹਿਲਾ ਵਲੋਂ ਆਪਣੀ ਜੀਭ ਕੱਟ (Tongue cut) ਕੇ ਕਾਲੀ ਮਾਤਾ ਮੰਦਰ ਵਿਚ ਚੜ੍ਹਾਏ ਜਾਣ ਦਾ ਸਮਾਚਾਰ ਹੈ ।

ਕਿਊਂ ਚੜ੍ਹਾਈ ਮਹਿਲਾ ਨੇ ਜੀਭ

ਉੱਤਰ ਪ੍ਰਦੇਸ਼ ਦੇ ਹਰਦੋਈ ਜਿਲੇ (Hardoi District) ਵਿਚ ਆਸਥਾ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਪਤੀ ਦੇ ਠੀਕ ਹੋਣ ਦੀ ਸੁੱਖਣਾ ਪੂਰੀ ਹੋਣ ‘ਤੇ ਕਾਲੀ ਮੰਦਰ (Kali Temple) ਵਿਚ ਆਪਣੀ ਜੀਭ ਭੇਟ ਕਰ ਦਿੱਤੀ । ਇਸ ਘਟਨਾ ਤੋਂ ਬਾਅਦ ਮੰਦਰ ਕੰਪਲੈਕਸ ਵਿਚ ਅਫਰਾ-ਤਫਰੀ ਮਚ ਗਈ ।

ਕੌਣ ਹੈ ਇਹ ਔਰਤ

ਪੁਲਸ ਅਨੁਸਾਰ ਸ਼ਹਿਰ ਕੋਤਵਾਲੀ ਖੇਤਰ ਦੀ ਰਹਿਣ ਵਾਲੀ ਊਸ਼ਾ ਗੁਪਤਾ ਸ਼ੁੱਕਰਵਾਰ ਸਵੇਰੇ ਹਰਦੋਈ-ਸੀਤਾਪੁਰ ਮਾਰਗ ‘ਤੇ ਸਥਿਤ ਮਹੋਲੀਆ ਸ਼ਿਵਪਾਰ ਪਿੰਡ ਦੇ ਕਾਲੀ ਮੰਦਰ ਪਹੁੰਚੀ । ਪੂਜਾ-ਅਰਚਨਾ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ । ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪਤੀ ਦੇ ਠੀਕ ਹੋਣ ਲਈ ਸੁੱਖੀ ਸੀ ਸੁੱਖਣਾ ਪੁਲਸ ਨੂੰ ਸੂਚਨਾ ਦਿੱਤੀ ।

ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਮਹਿਲਾ ਨੂੰ ਕਰਵਾਇਆ ਹਸਪਤਾਲ ਦਾਖਲ

ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਇਲਾਜ ਲਈ ਜਿਲਾ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ, ਜਿੱਥੇ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦੇ ਪਤੀ ਰਾਕੇਸ਼ ਗੁਪਤਾ ਨੂੰ ਕਰੀਬ ਇਕ ਸਾਲ ਪਹਿਲਾਂ ਲਕਵੇ ਦਾ ਦੌਰਾ ਪਿਆ ਸੀ । ਉਸ ਸਮੇਂ ਔਰਤ ਨੇ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਸੁੱਖਣਾ ਮੰਗੀ ਸੀ ਅਤੇ ਉਸ ਦੇ ਪੂਰਾ ਹੋਣ `ਤੇ ਇਹ ਕਦਮ ਚੁੱਕਿਆ। ਪੁਲਸ ਨੇ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਹੈ ਅਤੇ ਮਾਮਲੇ ਨੂੰ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ । ਇਹ ਘਟਨਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।