Home Blog Page 101

ਪੁਲਸ ਨੇ ਜਾਰੀ ਕੀਤੀ ਰੇਲਵੇ ਟੈ੍ਕ ਧਮਾਕੇ ਦੇ ਮੁੱਖ ਸਾਜਿਸ਼ਕਰਤਾ ਦੀ ਤਸਵੀਰ

0
Jagroop

ਪਟਿਆਲਾ, 28 ਅਪ੍ਰੈਲ, 2026 : ਪਟਿਆਲਾ ਦੇ ਸ਼ੰਭੂ ਰੇਲਵੇ ਟੈ੍ਕ (Shambhu Railway Track) ‘ਤੇ ਬੀਤੀ ਰਾਤ ਹੋਏ ਜ਼ਬਰਦਸਤ ਧਮਾਕੇ (Explosions) ਦੇ ਮਾਮਲੇ ਵਿਚ ਇਕ ਪੁਲਸ ਵਲੋਂ ਇਕ ਨਵੀਂ ਸੂਚਨਾ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਸੂਚਨਾ ਜਾਰੀ ਕੀਤੀ ਗਈ ਹੈ ਪੁਲਸ ਵਲੋਂ

ਮਿਲੀ ਜਾਣਕਾਰੀ ਅਨੁਸ਼ਾਰ ਪਟਿਆਲਾ ਦੇ ਸ਼ੰਭੂ-ਰਾਜਪੁਰਾ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸਿ਼ਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਜਗਰੂਪ ਸਿੰਘ (Jagroop Singh) ਵਜੋਂ ਕੀਤੀ ਹੈ ਅਤੇ ਉਸਦੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ ।

ਜੱਸਾ ਪੱਟੀ ਨੇ ਸਾਥੀਆਂ ਸਮੇਤ ਕੀਤੀ ‘ਆਪ’ ਵਿਚ ਸ਼ਮੂਲੀਅਤ

0
Jassa Patti

ਚੰਡੀਗੜ੍ਹ, 28 ਅਪ੍ਰੈਲ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਹੇਠ ਜੱਸਾ ਪੱਟੀ ਨੇ ਆਪਣੇ ਸਾਥੀਆਂ ਸਮੇਤ ‘ਆਪ’ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ ।

ਕੌਣ ਹੈ ਇਹ ਜੱਸਾ ਪੱਟੀ

ਮਿਲੀ ਜਾਣਕਾਰੀ ਅਨੁਸਾਰ ਜਿਸ ਜੱਸਾ ਪੱਟੀ ਨਾਮ ਦੇ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਅੱਜ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਰਲੇਵਾਂ ਕੀਤਾ ਹੈ ਨੂੰ ਕੁਸ਼ਤੀ ਜਗਤ ’ਚ ‘ਜੱਸਾ ਪੱਟੀ`ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕੰਵਰ ਸਿੰਘ ਪੱਟੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ।

ਮੁੱਖ ਮੰਤਰੀ ਮਾਨ ਨੇ ਕੀਤਾ ਭਰਵਾਂ ਸਵਾਗਤ

ਜਸਕੰਵਰ ਸਿੰਘ ਪੱਟੀ (Jaskawar Singh Patti) ਦੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੱਸਾ ਪੱਟੀ ਨੇ ਪੰਜਾਬ ਦਾ ਨਾਮ ਵਿਸ਼ਵ ਪੱਧਰ `ਤੇ ਉੱਚਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਆਸ ਕਰਦੇ ਹਾਂ ਕਿ ਉਹ ਤਨਦੇਹੀ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ ।

ਭਾਰਤੀ ਰਾਈਡਰ ਜੋਹਾਨ ਨੇ ਕਤਰ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤੀ

0
Championship

ਦੋਹਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਪ੍ਰਸਿੱਧ ਰਾਈਡਰ ਜੋਹਾਨ ਇਮੈਨੂਅਲ (Rider Johann Emmanuel) ਵਲੋਂ ਕਤਰ ਵਿਖੇ ਹੋਈ ਸੁਪਰਸਟਾਕ 600 ਚੈਂਪੀਅਨਸਿ਼ਪ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਚੈਂਪੀਅਨਸਿ਼ਪ ਜਿੱਤ ਜੋਹਾਨ ਬਣ ਗਿਆ ਪਹਿਲਾਂ ਭਾਰਤੀ

ਜੋਹਾਨ ਇਮੈਨੂਅਲ ਆਖਰੀ ਰਾਊਂਡ ਦੀਆਂ ਦੋਵੇਂ ਰੇਸਾਂ ‘ਚ ਪਹਿਲਾ ਸਥਾਨ ਹਾਸਲ ਕਰਕੇ ਕਤਰ ਸੁਪਰਸਟਾਕ 600 ਚੈਂਪੀਅਨਸਿਪ (Superstock 600 Championship) (ਕਿਊ. ਐੱਸ. ਟੀ. ਕੇ.) ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ । ਚੇਨਈ ਦੇ ਰਹਿਣ ਵਾਲੇ 19 ਸਾਲਾ ਜੋਹਾਨ ਨੂੰ ਖਿਤਾਬ ਪੱਕਾ ਕਰਨ ਲਈ ਦੋਵੇਂ ਰੇਸ ਜਿੱਤਣੀਆਂ ਜ਼ਰੂਰੀ ਸਨ ਤੇ ਉਹ ਇਸ ‘ਚ ਸਫਲ ਰਿਹਾ । ਆਖਰੀ ਰਾਊਂਡ ਦੀ ਰੇਸ ਤੋਂ ਪਹਿਲਾਂ ਉਹ ਹੰਗਰੀ ਦੇ ਮਾਰਟਨ ਬੇਲੇਲੀ ਤੋਂ 9 ਅੰਕਾਂ ਨਾਲ ਪਿੱਛੇ ਸੀ । ਭਾਰਤੀ ਰਾਈਡਰ ਨੇ ਆਖਿਰ ‘ਚ 21 ਅੰਕਾਂ ਦੀ ਬੜ੍ਹਤ ਦੇ ਨਾਲ ਚੈਂਪੀਅਨਸ਼ਿਪ (Championship) ਆਪਣੇ ਨਾਂ ਕਰ ਲਈ । ਉਸ ਨੇ 10 ਰੇਸਾਂ ‘ਚੋਂ 6 ‘ਚ ਜਿੱਤ ਹਾਸਲ ਕੀਤੀ ।

ਕੀ ਆਖਿਆ ਜੋਹਾਨ ਨੇ

ਜੋਹਾਨ ਨੇ ਕਿਹਾ ਕਿ ਆਪਣੇ ਪਹਿਲੇ ਸੈਸ਼ਨ ‘ਚ ਹੀ ਪਹਿਲਾ ਕੌਮਾਂਤਰੀ ਖਿਤਾਬ ਜਿੱਤਣਾ ਰੇਸ ਜਿੱਤਣ ਉਪਰੰਤ ਭਾਰਤੀ ਰਾਈਡਰ ਜੋਹਾਨੁ ਇਮੈਨੂਅਲ। ਅਵਿਸ਼ਵਾਸਯੋਗ ਅਹਿਸਾਸ ਹੈ । ਰੇਸ ਤੋਂ ਬਾਅਦ ਮੈਂ ਬਹੁਤ ਖੁਸ਼ ਸੀ । ਮੇਰੀ ਸਾਰੀ ਮਿਹਨਤ ਤੇ ਤਿਆਗ ਸਫਲ ਰਿਹਾ ਪਰ ਇਹ ਤਾਂ ਬੱਸ ਸ਼ੁਰੂਆਤ ਹੈ, ਅਜੇ ਲੰਬਾ ਸਫਰ ਤੈਅ ਕਰਨਾ ਹੈ ।

ਸਪੈਸ਼ਲ ਡੀ. ਜੀ. ਪੀ. ਰੇਲਵੇ ਸ਼ਸ਼ੀ ਪ੍ਰਭਾ ਨੇ ਲਿਆ ਮੌਕੇ ਦਾ ਜਾਇਜ਼ਾ

0
Shashi

ਪਟਿਆਲਾ, 28 ਅਪ੍ਰੈਲ 2026 : ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. (ਰੇਲਵੇ) (Special D. G. P. (Railways) ਸ਼ਸ਼ੀ ਪ੍ਰਭਾ ਵਲੋਂ ਅੱਜ ਸ਼ੰਭੂ-ਅੰਬਾਲਾ ਰੇਲ ਲਾਈਨ ਤੇ ਹੋਏ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਹੈ ।

ਕੀ ਆਖਿਆ ਸਪੈਸ਼ਲ ਡੀ. ਜੀ. ਪੀ. ਨੇ

ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਸਪੈਸ਼ਲ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ (Shashi Prabha Dwivedi) ਨੇ ਅੱਜ ਮੌਕੇ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਹਮਲਾ ਸਿੱਧੇ ਤੌਰ ‘ਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ `ਫ੍ਰੇਟ ਕੋਰੀਡੋਰ` ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਰੇਲ ਗੱਡੀ ਜਦੋਂ ਟਰੈਕ ਤੋਂ ਲੰਘ ਰਹੀ ਸੀ, ਉਦੋਂ ਬਲਾਸਟ ਹੋਇਆ ਸੀ, ਹਾਲਾਂਕਿ ਉਸ ਤੋਂ ਪਹਿਲਾਂ ਹੀ ਹਮਲਾਵਰ ਦੀ ਮੌਤ ਹੋ ਚੁੱਕੀ ਸੀ । ਹਮਲਾਵਰ ਦੀ ਪਛਾਣ ਜਗਰੂਪ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਤੋਂ ਸਰਹੰਦ ਵਿਖੇ ਆਇਆ ਸੀ ।

ਪੁਲਸ ਨੂੰ ਕੀ ਕੀ ਮਿਲਿਆ ਲਾਸ਼ ਕੋਲੋਂ

ਦਿਵੇਦੀ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਬਾਰੇ ਪੁਲਸ ਨੂੰ ਪੂਰਾ ਸ਼ੱਕ ਹੈ ਕਿ ਇਹ ਉਹੀ ਵਿਅਕਤੀ ਸੀ ਜੋ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵਿਸਫੋਟਕ ਲਗਾਉਂਦੇ ਸਮੇਂ ਹੋਈ ਗਲਤੀ ਕਾਰਨ ਉਸ ਦੀ ਆਪਣੀ ਹੀ ਮੌਤ ਹੋ ਗਈ। ਪੁਲਸ ਨੂੰ ਜਾਂਚ ਦੌਰਾਨ ਵਿਅਕਤੀ ਕੋਲੋਂ ਇੱਕ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਰੇਲਵੇ ਟਿਕਟ ਮਿਲੀ ਹੈ । ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।

ਮਾਲ ਗੱਡੀ ਦੇ ਡਰਾਈਵਰ ਨੂੰ ਹੋਇਆ ਸੀ ਝਟਕਾ ਮਹਿਸੂਸ

ਉਨ੍ਹਾਂ ਦੱਸਿਆ ਕਿ ਮਾਲ ਗੱਡੀ ਦੇ ਡਰਾਈਵਰ ਨੂੰ ਇੱਕ ਜ਼ੋਰਦਾਰ ਝਟਕਾ (Strong blow) ਮਹਿਸੂਸ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਸੂਚਨਾ ਦਿੱਤੀ । ਹਾਲਾਂਕਿ ਟ੍ਰੇਨ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਪਹੁੰਚਿਆ ਹੈ । ਪੁਲਸ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼ੰਭੂ ਤੱਕ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਸਾਰੇ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਦੇ ਨਿਰਦੇਸ਼ ਦਿੱਤੇ ਹਨ । ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵਿਸਤ੍ਰਿਤ ਪੁਲਿਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਫ੍ਰੇਟ ਕੋਰੀਡੋਰ ਤੇ ਹੈ ਸੁਰੱਖਿਆ ਕਰਮਚਾਰੀਆਂ ਅਤੇ ਕੈਮਰਿਆਂ ਦੀ ਘਾਟ

ਉਨ੍ਹਾਂ ਮੰਨਿਆ ਕਿ ਫ੍ਰੇਟ ਕੋਰੀਡੋਰ (Freight corridor) ‘ਤੇ ਸੁਰੱਖਿਆ ਕਰਮਚਾਰੀਆਂ ਅਤੇ ਕੈਮਰਿਆਂ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਇਹ ਗਲਿਆਰਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ ਪਰ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਹੁੰਦਾ । ਜਿਸਦੇ ਚਲਦਿਆਂ ਉੱਚ ਪੱਧਰੀ ਬੈਠਕ ਬੁਲਾ ਕੇ ਇਹ ਯਕੀਨੀ ਬਣਾਵਾਂਗੇ ਕਿ ਕੋਰੀਡੋਰ ‘ਤੇ ਹਰ ਥੋੜ੍ਹੀ ਦੂਰੀ ‘ਤੇ ਕੈਮਰੇ ਲਗਾਏ ਜਾਣ ।

ਸੰਵੇਦਨਸ਼ੀਲ ਇਲਾਕਿਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ

ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ ਅਤੇ ਜੰਮੂ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ । ਕਿਉਂਕਿ ਇਹ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ, ਇਸ ਲਈ ਪੂਰੀ ਸੰਭਾਵਨਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੀ ਇਸ ਜਾਂਚ ਵਿੱਚ ਸ਼ਾਮਲ ਹੋਵੇਗੀ । ਪੁਲਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਇਕੱਲੇ ਵਿਅਕਤੀ ਦੀ ਕਾਰਵਾਈ ਸੀ ਜਾਂ ਇਸ ਪਿੱਛੇ ਕੋਈ ਸੰਗਠਿਤ ਖੁਫੀਆ ਤੰਤਰ ਕੰਮ ਕਰ ਰਿਹਾ ਹੈ ।

ਦੋ ਰੇਲ ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਹੋਈਆਂ ਮੌਤਾਂ ਹੀ ਮੌਤਾਂ

0
Rail Incident

ਇੰਡੋਨੇਸ਼ੀਆ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਮੁਲਕ ਇੰਡੋਨੇਸ਼ੀਆ (Indonesia) ਦੀ ਰਾਜਧਾਨੀ ਜਕਾਰਤਾ ਨੇੜੇ ਰੇਲਵੇ ਸਟੇਸ਼ਨ ਦੋ ਰੇਲ ਗੱਡੀਆਂ (Trains) ਦੀ ਆਪਸੀ ਟੱਕਰ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ।

ਕਿੰਨਿਆਂ ਦੀ ਹੋਈ ਹੈ ਮੌਤ ਤੇ ਕਿੰਨੇ ਹੋਏ ਹਨ ਜਖਮੀ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ ‘ਤੇ ਦੋ ਰੇਲ ਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ (Terrible collision) ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ ਹਨ । ਬਹੁਤ ਸਾਰੇ ਯਾਤਰੀ ਰੇਲ ਗੱਡੀਆਂ ਵਿੱਚ ਫਸੇ ਰਹੇ ਅਤੇ ਮੰਗਲਵਾਰ ਸਵੇਰ ਤੱਕ ਬਚਾਅ ਕਾਰਜ ਜਾਰੀ ਹਨ ।

ਕੀ ਜਾਣਕਾਰੀ ਦਿੱਤੀ ਸਰਕਾਰੀ ਰੇਲਵੇ ਕੰਪਨੀ ਨੇ

ਇੰਡੋਨੇਸ਼ੀਆ ਦੀ ਸਰਕਾਰੀ ਰੇਲਵੇ ਕੰਪਨੀ (Government railway company) ਕੇ. ਏ. ਆਈ. ਨੇ ਦੱਸਿਆ ਕਿ ਮੰਗਲਵਾਰ ਸਵੇਰੇ 8:45 ਵਜੇ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ । ਸ਼ੁਰੂਆਤੀ ਰਿਪੋਰਟਾਂ ਵਿਚ ਪੰਜ ਮੌਤਾਂ ਦਾ ਸੰਕੇਤ ਮਿਲਿਆ ਪਰ ਬਾਅਦ ਵਿਚ ਗਿਣਤੀ ਵਧ ਗਈ । ਜ਼ਖਮੀਆਂ (injured) ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ । ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲ ਗੱਡੀ ਦੇ ਸਾਰੇ 240 ਯਾਤਰੀ ਸੁਰੱਖਿਅਤ ਹਨ ।

ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਦੋ ਨੂੰ ਉਤਾਰਿਆ ਮੌਤ ਦੇ ਘਾਟ

0
Shoot

ਬਟਾਲਾ, 28 ਅਪ੍ਰੈਲ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ (Batala) ਦੇੇ ਪਿੰਡ ਭੋਮਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸੈਰ ਕਰ ਰਹੇ ਤਿੰਨ ਲੋਕਾਂ ਦੇ ਗੋਲੀਬਾਰੀ (Shooting) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਪਿੰਡ ਭੋਮਾ (Village Bhoma) ਵਿਖੇ ਜੋ ਸੈਰ ਕਰ ਰਹੇ ਤਿੰਨ ਵਿਅਕਤੀਆਂ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਬਾਰੀ ਕਰਕੇ ਦੋ ਨੂੰ ਮੌਤ ਦੇ ਘਾਟ ਉਤਾਰਨ ਅਤੇ ਇਕ ਨੂੰ ਜਖਮੀ (Injured) ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਵਿਚ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਨਾਮ ਦੇ ਦੋ ਵਿਅਕਤੀ ਸ਼ਾਮਲ ਹਨ । ਇਸੇ ਤਰ੍ਹਾਂ ਤੀਸਰਾ ਵਿਅਕਤੀ ਜੋ ਕਿ ਗੋਲੀਬਾਰੀ ਕਾਰਨ ਗੰਭੀਰ ਜਖਮੀ ਹੋ ਗਿਆ ਹੈ ਦਾ ਨਾਮ ਵੀ ਜੁਗਰਾਜ ਸਿੰਘ ਹੈ ।

ਕੀ ਆਖਿਆ ਐਸ. ਐਸ. ਪੀ. ਬਟਾਲਾ ਨੇ

ਬੀਤੀ ਰਾਤ ਘਟਨਾ ਵਾਪਰਨ ਤੇ ਮੌਕੇ ‘ਤੇ ਪਹੁੰਚੇ ਐਸ. ਐਸ. ਪੀ. ਬਟਾਲਾ ਮਹਿਤਾਬ ਸਿੰਘ ਨੇ ਜਾਂਚ ਸ਼ੁਰੂ ਕਰਦਿਆਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਅਣਪਛਾਤੇ ਹਮਲਾਵਰਾਂ (Unknown attackers) ਨੇ ਅਚਾਨਕ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ । ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ, ਜੁਗਰਾਜ ਸਿੰਘ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਸੀਨੀਅਰ ਪੁਲਸ ਸੁਪਰਡੈਂਟ ਮਹਿਤਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲੇ ਵਿੱਚ ਕੋਈ ਜਬਰਦਸਤੀ ਜਾਂ ਧਮਕੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ।

ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਜਾਰੀ

ਐਸ. ਐਸ. ਪੀ. (S. S. P.) ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਟੀਮਾਂ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ । ਅਧਿਕਾਰੀ ਨੇ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀਆਂ ਹਨ ।

ਰਾਜਪੂਰਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਦੇ ਮੁਲਜ਼ਮ ਦੀ ਹੋਈ ਪਹਿਚਾਣ

0
Big Breaking

ਰਾਜਪੁਰਾ, 28 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਰਾਜਪੁਰਾ (Rajpura) ਵਿਖੇ ਬੀਤੀ ਰਾਤ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਤੇ ਹੋੋਏ ਧਮਾਕੇ ਦੇ ਵਿਚ ਕੌਣ ਸ਼ਾਮਲ ਸੀ ਸਬੰਧੀ ਸ਼ਨਾਖਤ ਹੋਣ ਬਾਰ ਸਮਾਚਾਰ ਮਿਲਿਆ ਹੈ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਰਾਜਪੁਰਾ ਰੇਲਵੇ ਲਾਈਨ (Rajpura Railway Line) ‘ਤੇ ਧਮਾਕਾ ਹੋਇਆ ਸੀ ਦੇ ਮਾਮਲੇ ਵਿਚ ਧਮਾਕਾ ਕਰਨ ਵਿਚ ਸ਼ਾਮਲ ਮੁੱਖ ਮੁਲਜਮ ਦੀ ਪਛਾਣ ਹੋ ਚੁੱਕੀ ਹੈ ਸਬੰਧੀ ਪਤਾ ਚੱਲਿਆ ਹੈ।  ਜਾਣਕਾਰੀ ਮੁਤਾਬਕ ਮੁਲਜਮ ਦੀ ਪਛਾਣ ਨਿਹੰਗ ਜਗਰੂਪ ਸਿੰਘ (Nihang Jagroop Singh) ਪਿਤਾ ਦਾ ਨਾਮ ਲਖਵਿੰਦਰ ਸਿੰਘ ਵਾਸੀ ਪੰਜਵੜ ਤਰਨ ਤਾਰਨ ਵਜੋਂ ਹੋਈ ਹੈ ।

ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ 29 ਅਪ੍ਰੈਲ ਨੂੰ ਜਲੰਧਰ ਵਿਚ

0
Aam Aadmi Party

ਚੰਡੀਗੜ੍ਹ, 28 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਪੰਜਾਬ ਦੇ ਜਲੰਧਰ ਵਿਖੇ 29 ਅਪ੍ਰੈਲ ਦਿਨ ਬੁੱਧਵਾਰ ਨੂੰ ਇਕ ਅਹਿਮ ਮਟਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਸ਼ਾਮਲ ਹੋਵੇਗਾ ਮੀਟਿੰਗ ਵਿਚ

ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪੈਦਾ ਹੋਈ ਸਥਿਤੀ ਨੂੰ ਹੱਲ ਕਰਨ ਲਈ ਸੰਕਟ ਪ੍ਰਬੰਧਨ ਸ਼ੁਰੂ ਕਰਦਿਆਂ 29 ਅਪ੍ਰੈਲ ਦਿਨ ਬੁੱਧਵਾਰ ਨੂੰ ਜਲੰਧਰ ਵਿੱਚ ਪਾਰਟੀ ਵਿਧਾਇਕਾਂ, ਬਲਾਕ ਆਬਜ਼ਰਵਰਾਂ ਅਤੇ ਸਾਰੇ ਫਰੰਟਲ ਸੰਗਠਨਾਂ ਦੇ ਮੁਖੀਆਂ ਦੀ ਇੱਕ ਮੀਟਿੰਗ ਬੁਲਾਈ ਹੈ ।

ਕੀ ਕੀ ਕੀਤਾ ਜਾਵੇੇਗਾ ਮੀਟਿੰਗ ਵਿਚ

ਸੂਚਨਾ ਮੁਤਾਬਕ ਉਕਤ ਮੀਟਿੰਗ ਜੋ ਕਿ ਸ਼ਹਿਰ ਦੇ ਇੱਕ ਸੰਸਥਾ ਦੇ ਆਡੀਟੋਰੀਅਮ ਵਿੱਚ ਹੋਵੇਗੀ ਵਿਚ ਜਿੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ (Manish Sisodia) ਅਤੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਜ਼ਮੀਨੀ ਪੱਧਰ ਤੋਂ ਫੀਡਬੈਕ ਇਕੱਠੇ ਕਰਨਗੇ ਅਤੇ ਹਾਲ ਹੀ ਦੇ ਘਟਨਾਕ੍ਰਮ ਤੋਂ ਬਾਅਦ ਪਾਰਟੀ ਵਰਕਰਾਂ ਦਾ ਮਨੋਬਲ ਵਧਾਉਣ ਦੀ ਕੋਸਿ਼ਸ਼ ਕਰਨਗੇ ।

ਇਸ ਤੋਂ ਪਹਿਲਾਂ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਰਾਜ ਸਭਾ ਦੇ ਰਿਕਾਰਡ ਵਿੱਚ ‘ਆਪ’ ਸੰਸਦ ਮੈਂਬਰਾਂ ਦੇ ਨਾਵਾਂ ਤੋਂ ਪਾਰਟੀ ਦਾ ਨਾਮ ਅਣ-ਅਧਿਕਾਰਤ ਤੌਰ ‘ਤੇ ਹਟਾਉਣ ਲਈ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਸੀ । ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਅਤੇ ਤੁਰੰਤ ਲਿਖਤੀ ਜਵਾਬ ਦੇਣ ਦੀ ਬੇਨਤੀ ਕੀਤੀ । ਉਨ੍ਹਾਂ ਨੇ ਉਨ੍ਹਾਂ ਸਾਰੇ ਸਬੰਧਤ ਆਦੇਸ਼ਾਂ ਦੀਆਂ ਕਾਪੀਆਂ ਵੀ ਮੰਗੀਆਂ ਜਿਨ੍ਹਾਂ ਦੇ ਆਧਾਰ ‘ਤੇ ਸੰਸਦ ਮੈਂਬਰਾਂ ਦੇ ਨਾਵਾਂ ਤੋਂ ‘ਆਪ’ ਦੇ ਨਾਮ ਹਟਾਏ ਗਏ ਸਨ ।

ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਣ ‘ਤੇ ਜਾਵਾਂਗੇ ਅਦਾਲਤ : ਸੰਜੇ ਸਿੰਘ

0
Sanjay Singh

ਨਵੀਂ ਦਿੱਲੀ, 28 ਅਪ੍ਰੈਲ 2026 : ਰਾਜ ਸਭਾ ਮੈਂਬਰ (Rajya Sabha member) ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਵਿਰੁੱਧ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਈ ਤਾਂ ਅਦਾਲਤ ਜਾਇਆ ਜਾਵੇਗਾ ।

ਹੋਰ ਕੀ ਕੀ ਆਖਿਆ ਸੰਜੇ ਸਿੰਘ ਨੇ

ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਨੇ ਕਿਹਾ ਕਿ ਚੇਅਰਮੈਨ ਨੇ ਸਿਰਫ਼ ਉਨ੍ਹਾਂ 7 ਮੈਂਬਰਾਂ ਵੱਲੋਂ ਦਿੱਤੀ ਗਈ ਚਿੱਠੀ ‘ਤੇ ਧਿਆਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਭਾਜਪਾ ਦਾ ਹਿੱਸਾ ਮੰਨ ਲਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਚਿੱਠੀ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਚੇਅਰਮੈਨ ਸਾਹਿਬ ਸੰਵਿਧਾਨ ਅਤੇ ਲੋਕਤੰਤਰ ਦੇ ਪੱਖ ਵਿੱਚ ਫੈਸਲਾ ਸੁਣਾਉਂਦੇ ਹੋਏ ਇਨ੍ਹਾਂ ਮੈਂਬਰਾਂ ਨੂੰ ਅਯੋਗ ਕਰਾਰ ਦੇਣਗੇ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਡੇ ਕੋਲ ਅਦਾਲਤ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ ਤੇ ਪਾਰਟੀ ਅਦਾਲਤ ਵਿਚ ਜਾਵੇਗੀ ।

ਪੰਜਾਬ ਵਿਚ ਬੱਚਿਆਂ ਨੂੰ ਐਨਰਜ਼ੀ ਡਰਿੰਕਸ ਵੇਚਣ ‘ਤੇ ਲੱਗੀ ਪਾਬੰਦੀ

0
energy drinks

ਚੰਡੀਗੜ੍ਹ, 28 ਅਪ੍ਰੈਲ 2026 : ਪੰਜਾਬ ਵਿਚ ਬੱਚਿਆਂ ਨੂੰ ਸ਼ਹਿਰੀ ਹੋਵੇ ਜਾਂ ਪੇਂਡੂ ਖੇਤਰ ਦੋਹਾਂ ਵਿਚ ਹੀ ਐਨਰਜ਼ੀ ਡਰਿੰਕਸ (energy drinks) ਵੇਚਣ ‘ਤੇ ਪਾਬੰਦੀ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਜਾਰੀ ਕੀਤੇ ਹਨ ਇਹ ਹੁਕਮ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਜੋ ਬੱਚਿਆਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਐਨਰਜ਼ੀ ਡਰਿੰਕਸ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ (Ban) ਲਗਾਏ ਜਾਣ ਦਾ ਪਤਾ ਚੱਲਿਆ ਹੈ ਜਾਣਕਾਰੀ ਮੁਤਾਬਕ ਇਹ ਪਾਬੰਦੀ ਹੁਕਮ ਫੂਡ ਐਂਡ ਡਰੱਗਜ਼ ਐ਼ਡਮਿਨੀਸਟ੍ਰੇਸ਼ਨ ਪੰਜਾਬ (Food and Drugs Administration Punjab) ਵੱਲੋਂ ਜਾਰੀ ਕੀਤੇ ਗਏ ਹਨ ਤੇ ਇਹ ਨਿਯਮ ਪੰਜਾਬ ਭਰ ’ਚ 21 ਅਪ੍ਰੈਲ 2026 ਤੋਂ ਲੈ ਕੇ ਇੱਕ ਸਾਲ ਲਈ ਲਾਗੂ ਰਹਿਣਗੇ ।

ਕੀ ਦੱਸਿਆ ਐਫ. ਡੀ. ਏ. ਪੰਜਾਬ ਕਮਿਸ਼ਨਰ ਨੇ

ਐਫ. ਡੀ. ਏ. ਪੰਜਾਬ ਦੇ ਕਮਿਸ਼ਨਰ (Commissioner of F. D. A. Punjab) ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਨੂੰ ਕੈਫੀਨ ਦੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਪ੍ਰਾਥਮਿਕਤਾ ਜਨਤਕ ਸਿਹਤ ਹੈ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਆਦੇਸ਼ ਅਨੁਸਾਰ ਨਾ ਸਿਰਫ਼ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ `ਤੇ ਪਾਬੰਦੀ ਹੋਵੇਗੀ, ਸਗੋਂ ਸਕੂਲ ਅਤੇ ਕਾਲਜ ਦੀਆਂ ਕੰਟੀਨਾਂ ਵਿੱਚ ਅਤੇ ਆਲੇ-ਦੁਆਲੇ ਇਨ੍ਹਾਂ ਦੀ ਵਿਕਰੀ `ਤੇ ਵੀ ਪਾਬੰਦੀ ਹੋਵੇਗੀ । ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।