ਤੇਜ ਰਫ਼ਤਾਰ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਦੀ ਮੌਤ

0
12
Haryana Accident

ਹਰਿਆਣਾ, 28 ਨਵੰਬਰ 2026 : ਹਰਿਆਣਾ ਦੇ ਜਿਲਾ ਕੈਥਲ (Kaithal) ਵਿਖੇ ਇਕ ਤੇਜ ਰਫ਼ਤਾਰ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ-ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਕੈਥਲ ਵਿਖੇ ਜੋ ਤੇਜ ਰਫ਼ਤਾਰ ਸਕਾਰਪੀਓ ਗੱਡੀ (High-speed Scorpio vehicle) ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਦੇ ਕਾਰਨ ਵਾਪਰੇ ਸੜਕ ਹਾਦਸੇ (Road Accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਕਲਾਇਤ ਦੇ ਰਹਿਣ ਵਾਲੇ ਅਰਵਿੰਦ (40), ਉਨ੍ਹਾਂ ਦੇ ਪੁੱਤਰ ਅਨੁਗ੍ਰਹ ਉਰਫ਼ ਹਨੀ (10) ਅਤੇ ਕੋਲੇਖਾ ਪਿੰਡ ਦੇ ਰਹਿਣ ਵਾਲੇ ਭੁੱਟੋ (35) ਦੇ ਤੌਰ ‘ਤੇ ਹੋਈ ਹੈ ।

ਪੁਲਸ ਕਰ ਰਹੀ ਹੈ ਕਾਰ ਚਾਲਕ ਦੀ ਭਾਲ

ਪ੍ਰਾਪਤ ਸੂਚਨਾ ਮੁਤਾਬਕ ਜਿਸ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਵਲੋਂ ਟੱਕਰ ਤੋਂ ਬਾਅਦ ਹੇਠਾਂ ਡਿੱਗੇ ਨੌਜਵਾਨਾਂ ਦੇ ਉਪਰੋਂ ਹੀ ਕਾਰ ਲੰਘਾ ਦਿੱਤੀ ਗਈ, ਜਿਸ ਦੇ ਚਲਦਿਆਂ ਨੌਜਵਾਨਾਂ ਦੀ ਹਾਲਤ ਹੋਰ ਗੰਭੀਰ ਹੋ ਗਈ ਅਤੇ ਇਲਾਜ ਦੌੌਰਾਨ ਉਨ੍ਹਾਂ ਦੀ ਮੌਤ ਹੋ ਗਈ । ਉੋਪਰੋਕਤ ਕਾਰ ਚਾਲਕ ਜਿਸ ਵਲੋਂ ਅਜਿਹਾ ਕੀਤਾ ਗਿਆ ਹੈ ਦੀ ਪੁਲਸ ਵਲੋਂ ਭਾਲ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here