ਇਹ ਮਸ਼ਹੂਰ ਅਦਾਕਾਰਾ ਕਰਵਾਉਣ ਜਾ ਰਹੀ ਹੈ ਵਿਆਹ! || Entertainment News

0
11
This famous actress is going to get married!

ਇਹ ਮਸ਼ਹੂਰ ਅਦਾਕਾਰਾ ਕਰਵਾਉਣ ਜਾ ਰਹੀ ਹੈ ਵਿਆਹ!

ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਕਾਫੀ ਸੁਰਖੀਆਂ ‘ਚ ਹੈ। ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸੋਨਾਕਸ਼ੀ 23 ਜੂਨ ਨੂੰ ਜ਼ਹੀਰ ਨਾਲ ਕੋਰਟ ਮੈਰਿਜ ਕਰੇਗੀ। ਇਸ ਸਭ ਦੇ ਵਿਚਕਾਰ ਬਾਲੀਵੁੱਡ ਅਤੇ ਸਾਊਥ ਸਿਨੇਮਾ ‘ਚ ਆਪਣੀ ਐਕਟਿੰਗ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਐਮੀ ਜੈਕਸਨ ਦੇ ਵਿਆਹ ਦੀ ਖਬਰ ਵੀ ਸਾਹਮਣੇ ਆਈ ਹੈ।

ਬੈਚਲੋਰੇਟ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮਿਲੀ ਜਾਣਕਾਰੀ ਅਨੁਸਾਰ ਐਮੀ ਬ੍ਰਿਟਿਸ਼ ਅਦਾਕਾਰ ਐਡ ਵੈਸਟਵਿਕ ਨਾਲ ਵਿਆਹ ਕਰਨ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਐਮੀ ਨੇ ਆਪਣੀ ਗਰਲ ਗੈਂਗ ਨਾਲ ਬੈਚਲੋਰੇਟ ਪਾਰਟੀ ਮਨਾਈ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਇੰਸਟਾਗ੍ਰਾਮ ‘ਤੇ ਆਪਣੀ ਬੈਚਲੋਰੇਟ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਐਮੀ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਫਰਾਂਸ ਦੀ ਬੈਚਲੋਰੇਟ ਟ੍ਰਿਪ ‘ਤੇ ਜਾ ਰਹੀ ਹੈ |

ਐਮੀ 5 ਸਾਲ ਦੇ ਬੱਚੇ ਦੀ ਹੈ ਮਾਂ

ਤਸਵੀਰਾਂ ‘ਚ ਉਹ ਵੱਡੀ ਟੋਪੀ ਦੇ ਨਾਲ ਸਫੈਦ ਸਕਰਟ ਸੂਟ ਪਹਿਨੀ ਨਜ਼ਰ ਆ ਰਹੀ ਹੈ ਅਤੇ ਇਸ ‘ਤੇ ‘ਬ੍ਰਾਈਡ ਟੂ ਬੀ’ ਲਿਖਿਆ ਹੋਇਆ ਹੈ। ਦੱਸ ਦੇਈਏ ਕਿ ਐਮੀ 5 ਸਾਲ ਦੇ ਬੱਚੇ ਦੀ ਮਾਂ ਹੈ। ਐਡ ਵੈਸਟਵਿਕ ਤੋਂ ਪਹਿਲਾਂ, ਐਮੀ ਜੈਕਸਨ ਕਾਰੋਬਾਰੀ ਜਾਰਜ ਪਨਾਇਓਟੋ ਨਾਲ ਰਿਸ਼ਤੇ ਵਿੱਚ ਸੀ। ਉਹ ਲੰਬੇ ਸਮੇਂ ਤੋਂ ਜਾਰਜ ਦੇ ਨਾਲ ਰਹਿ ਰਹੀ ਸੀ। ਸਾਲ 2019 ਵਿੱਚ ਐਮੀ , ਜਾਰਜ ਦੇ ਬੱਚੇ ਦੀ ਮਾਂ ਬਣੀ ਸੀ। ਖਾਸ ਗੱਲ ਇਹ ਹੈ ਕਿ ਐਮੀ ਵਿਆਹ ਤੋਂ ਪਹਿਲਾਂ ਹੀ ਮਾਂ ਬਣ ਗਈ ਸੀ। ਜਿਸ ਤੋਂ ਬਾਅਦ ਇਹ ਜੋੜਾ ਸਾਲ 2021 ਵਿੱਚ ਵੱਖ ਹੋ ਗਿਆ ਸੀ।

2022 ਵਿੱਚ ਐਡ ਨਾਲ ਡੇਟਿੰਗ ਕੀਤੀ ਸੀ ਸ਼ੁਰੂ

ਇਸ ਸਭ ਤੋਂ ਬਾਅਦ ਐਮੀ ਨੇ 2022 ਵਿੱਚ ਐਡ ਨਾਲ ਡੇਟਿੰਗ ਸ਼ੁਰੂ ਕੀਤੀ ਉਨ੍ਹਾਂ ਨੇ ਇਸ ਸਾਲ 2024 ਦੀ ਜਨਵਰੀ ‘ਚ ਮੰਗਣੀ ਕੀਤੀ ਸੀ। ਐਮੀ ਨੇ ਮੀਡੀਆ ਨੂੰ ਗੱਲਬਾਤ ਦੌਰਾਨ ਦੱਸਿਆ ਸੀ ਕਿ ਐਂਡਰੀਅਸ ਐਡ ਨੂੰ ਦੋ ਸਾਲ ਦੀ ਉਮਰ ਤੋਂ ਜਾਣਦੇ ਸੀ ਅਤੇ ਚਾਹੁੰਦੇ ਸੀ ਕਿ ਉਹ ਉਸ ਨਾਲ ਵਿਆਹ ਕਰੇ। ਪਰ ਅਜੇ ਤੱਕ ਉਹਨਾਂ ਦੇ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ |

ਇਹ ਵੀ ਪੜ੍ਹੋ : ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ

ਦੱਸ ਦੇਈਏ ਕਿ ਐਮੀ ਅਕਸ਼ੈ ਕੁਮਾਰ ਨਾਲ ਫਿਲਮ ‘ਸਿੰਘ ਇਜ਼ ਬਲਿੰਗ’ ਵਿੱਚ ਨਜ਼ਰ ਆ ਚੁੱਕੀ ਹੈ ਜਿੱਥੋਂ ਉਹਨਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਰਜਨੀਕਾਂਤ ਨਾਲ ਫਿਲਮ ‘2.0’ ‘ਚ ਕੰਮ ਕੀਤਾ। ਸਾਲ 2012 ‘ਚ ਉਹ ਪ੍ਰਤੀਕ ਬੱਬਰ ਨਾਲ ਫਿਲਮ ‘ਏਕ ਦੀਵਾਨਾ’ ‘ਚ ਨਜ਼ਰ ਆਈ ਸੀ। ਫਿਲਮ ਦਾ ਗੀਤ ‘ਹੋਸਨਾ’ ਚਾਰਟਬਸਟਰ ਸਾਬਤ ਹੋਇਆ।

 

 

 

 

 

LEAVE A REPLY

Please enter your comment!
Please enter your name here