ਹਰਿਆਣਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
34
Haryana Death

ਹਰਿਆਣਾ, 6 ਅਕਤੂਬਰ 2026 : ਹਰਿਆਣਾ (Haryana) ਦੇ ਰਹਿਣ ਵਾਲੇ ਇਕ ਨੌਜਵਾਨ ਦੀ ਬੀਤੇ ਦਿਨੀਂ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈੈ ।

ਕੌਣ ਹੈ ਇਹ ਹਰਿਆਣਵੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ (heart attack) ਪੈਣ ਦੇ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਅਨਿਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅਨਿਲ ਹਰਿਆਣਾ ਦੇ ਪਿੰਡ ਬੱਲਾ ਦਾ ਵਸਨੀਕ ਹੈ ਤੇ ਤਿੰਨ ਸਾਲ ਪਹਿਲਾਂ ਹੀ ਸਾਲ-2023 ਵਿਚ ਡੰਕੀ ਰਾਹੀਂ ਅਮਰੀਕਾ ਗਿਆ ਸੀ ।

ਅਨਿਲ ਨੂੰ ਹੋਇਆ ਸੀ ਅਚਾਨਕ ਸਿਰ ਵਿਚ ਤੇਜ ਦਰਦ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਹਰਿਆਣਵੀ ਨੌਜਵਾਨ ਜਿਸ ਨੇ ਤਿੰਨ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਅਮਰੀਕਾ (America) ਵਿਖੇ ਗ੍ਰੀਨ ਕਾਰਡ ਵੀ ਪ੍ਰਾਪਤ ਕਰ ਲਿਆ ਸੀ ਜਿਸ ਥਾਂ ਤੇ ਕੰਮ ਕਰ ਰਿਹਾ ਸੀ ਦਾ ਸਿਰ ਦਰਦ ਹੋਣ ਲੱਗਿਆ ਅਤੇ ਉਸਨੇ ਦੋਸਤ ਨੂੰ ਡਿਊਟੀ ਸਾਂਭਣ ਦਾ ਆਖ ਕੇ ਆਰਾਮ ਕਰਨਾ ਚਾਹਿਆ ਪਰ ਉਸਦਾ ਦੋਸਤ ਜਦੋਂ ਕਮਰੇ ਵਿਚ ਗਿਆ ਤਾਂ ਉਸਨੇ ਦੇਖਿਆ ਕਿ ਅਨਿਲ ਦੀ ਮੌਤ ਹੋ ਚੁੱਕੀ ਸੀ ।

LEAVE A REPLY

Please enter your comment!
Please enter your name here