ਅਮਰਜੀਤ ਚਾਵਲਾ ਮਾਮਲੇ ਦੀ ਕਰਵਾਈ ਜਾਵੇ ਸੀ. ਬੀ. ਆਈ. ਜਾਂਚ : ਧਾਮੀ

0
25
SGPC Meeting

ਅੰਮ੍ਰਿਤਸਰ, 6 ਅਕਤੂਬਰ 2026 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਹਰਜਿੰਦਰ ਧਾਮੀ ਨੇ ਮੰਗ ਕੀਤੀ ਕਿ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ।

ਹੋਰ ਕੀ ਕੀ ਆਖਿਆ ਹੈ ਪ੍ਰਧਾਨ ਧਾਮੀ ਨੇ

ਮਿਲੀ ਜਾਣਕਾਰੀ ਅਨੁਸਾਰ ਐੈਸ. ਜੀ. ਪੀ. ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਜਿਨ੍ਹਾਂ ਅੱਜ ਇਕ ਪੱਤਰਕਾਰ ਸੰਮੇਲਨ ਕੀਤਾ ਨੇ ਇਸ ਦੌਰਾਨ ਮੁੜ ਇਕ ਵਾਰ ਫਿਰ ਅਮਰਜੀਤ ਚਾਵਲਾ ਕੇਸ ਦੀ ਸੀ. ਬੀ. ਆਈ. ਜਾਂਚ (CBI investigation) ਦੀ ਮੰਗ ਕਰਦਿਆਂ ਆਖਿਆ ਹੈ ਕਿ ਚਾਵਲਾ ਕੇਸ ਦਾ ਸੋਸ਼ਲ ਮੀਡੀਆ ਟਰਾਇਲ ਕੀਤਾ ਗਿਆ ਹੈ ਤੇ ਇਥੇ ਹੀ ਬਸ ਨਹੀਂ ਇਹ ਸਭ ਕੁੱਝ ਐਸ. ਜੀ. ਪੀ. ਸੀ. ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ ।

ਸਾਬਤ ਹੋਣ ‘ਤੇ ਦਿਆਂਗਾ ਆਪਣੇ ਅਹੁਦੇ ਤੋਂ ਅਸਤੀਫਾ

ਸਿੱਖਾਂ ਦੀ ਸਰਵ-ਉਚ ਧਾਰਮਿਕ ਸੰਸਥਾ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਆਖਿਆ ਹੈ ਕਿ ਜੇਕਰ ਕੁਝ ਵੀ ਸਾਬਿਤ ਹੁੰਦਾ ਹੈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਆਂਗਾ । ਉਨ੍ਹਾਂ ਕਿਹਾ ਹੈ ਕਿ ਬੀਬੀ ਬਹਿਰੀਨ ਵਾਲੀ ਨੂੰ ਇਕ ਲੱਖ ਰੁਪਏ ਇਲਾਜ ਕਰਵਾਉਣ ਲਈ ਦਿੱਤੇ ਹਨ । ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਾਰਿਆਂ ਨੂੰ ਪੈਸੇ ਦਿੰਦੇ ਹਾਂ । ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਨਾਲ ਮੁਲਾਕਾਤ ਦੀਆਂ ਗੱਲਾਂ ਸਭ ਝੂਠੀਆਂ ਨੇ । ਇਸ ਮੌਕੇ ਧਾਮੀ ਵਲੋਂ ਬਹਿਰੀਨ ਵਾਲੀ ਬੀਬੀ ਜਸਵਿੰਦਰ ਕੌਰ ਮਾਨਸਿਕ ਰੋਗੀ ਦੱਸਿਆ ਗਿਆ ਹੈ ।

LEAVE A REPLY

Please enter your comment!
Please enter your name here