ਗੂਗਲ (Google) ਨੇ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਐਂਡਰਾਇਡ ਫੋਨ (Android Phones) ‘ਚ ਗੂਗਲ ਮੈਪਸ (Google Maps), ਯੂਟਿਊਬ (YouTube) ਤੇ ਜੀਮੇਲ (Gmail) ਦਾ ਸਪੋਰਟ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਕੇ ‘ਚ 27 ਸਤੰਬਰ ਨੂੰ ਪੁਰਾਣੇ ਐਂਡਰਾਇਡ ਆਪਰੇਟਿੰਗ ਸਿਸਟਮ ਵਾਲੇ ਯੂਜ਼ਰਜ਼ ਗੂਗਲ ਅਕਾਊਂਟ ਲਾਗਇਨ ਕਰ ਸਕਣਗੇ।

Google ਅਨੁਸਾਰ ਐਂਡਰਾਇਡ ਵਰਜ਼ਨ 2.3 (Android 2.3) ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ 27 ਸਤੰਬਰ ਤੋਂ ਗੂਗਲ ਮੈਪਸ, ਯੂਟਿਊਬ ਤੇ ਜੀਮੇਲ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਹ ਜਾਣਕਾਰੀ ਐਕਸਪ੍ਰੈੱਸ ਯੂਕੇ ਦੀ ਰਿਪੋਰਟ ਤੋਂ ਮਿਲੀ ਹੈ। ਹਾਲਾਂਕਿ, ਕੰਪਨੀ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਭਾਰਤੀ ਯੂਜ਼ਰਜ਼ ਗੂਗਲ ਦੇ ਮੋਬਾਈਲ ਐਪ ਦੀ ਵਰਤੋਂ ਕਰ ਸਕਣਗੇ ਜਾਂ ਨਹੀਂ।

ਕੰਪਨੀ ਮੁਤਾਬਕ ਐਂਡਰਾਇਡ 2.3 ਵਰਜ਼ਨ ਕਾਫੀ ਪੁਰਾਣਾ ਹੋ ਗਿਆ ਹੈ। ਅਜਿਹੇ ਵਿਚ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ। ਇਸ ਲਈ ਪੁਰਾਣੇ ਪਲੇਟਫਾਰਮ ‘ਤੇ ਗੂਗਲ ਮੈਪਸ, ਯੂਟਿਊਬ ਤੇ ਜੀਮੇਲ ਦਾ ਸਪੋਰਟ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਦਾ ਡਾਟਾ ਸੁਰੱਖਿਅਤ ਰਹੇਗਾ।

LEAVE A REPLY

Please enter your comment!
Please enter your name here