ਜਗੁਆਰ ਲੈਂਡ ਰੋਵਰ ਨੇ ਨਵੀ ਗੱਡੀ ਦਾ ਮਾਡਲ ਲਾਂਚ ਕੀਤਾ ਹੈ। ਜਗੁਆਰ ਲੈਂਡ ਰੋਵਰ ਨੇ ਦੇਸ਼ ਵਿਚ ਆਪਣੀ ਐੱਫ-ਪੇਸ ਐੱਸ. ਯੂ. ਵੀ. ਦਾ ਨਵਾਂ ਮਾਡਲ ਲਾਂਚ ਕਰ ਦਿੱਤਾ ਹੈ, ਜਿਸ ਦੀ ਸ਼ੋਅਰੂਮ ਕੀਮਤ 69.99 ਲੱਖ ਰੁਪਏ ਹੈ। ਕੰਪਨੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਵੀਂ ਐੱਫ-ਪੇਸ ਐੱਸ. ਯੂ. ਵੀ. ਪੈਟਰੋਲ ਤੇ ਡੀਜ਼ਲ ਦੋਹਾਂ ਪਾਵਰਟ੍ਰੇਨ ਵਿਚ ਉਪਲਬਧ ਹੈ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਇਹ ਗੱਡੀ 2 ਲਿਟਰ ਪੈਟਰੋਲ ਇੰਜਣ ਨਾਲ 184 ਕੇ. ਡਬਲਿਊ. ਦੀ ਪਾਵਰ ਦਿੰਦੀ ਹੈ।

ਉੱਥੇ ਹੀ, 2-ਲਿਟਰ ਡੀਜ਼ਲ ਇੰਜਣ ਨਾਲ ਵੱਧ ਤੋਂ ਵੱਧ 150 ਕੇ. ਡਬਲਿਊ. ਦੀ ਪਾਵਰ ਮਿਲਦੀ ਹੈ। ਜਗੂਆਰ ਲੈਂਡ ਰੋਵਰ (ਜੇ. ਐੱਲ. ਆਰ.) ਇੰਡੀਆ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਰੋਹਿਤ ਪੁਰੀ ਸੂਰੀ ਨੇ ਇਕ ਬਿਆਨ ਵਿਚ ਕਿਹਾ, ”ਨਵੀਂ ਜਗੁਆਰ ਐੱਫ-ਪੇਸ ਆਪਣੀ ਸੋਹਣੇਪਣ ਅਤੇ ਸਹੂਲਤਾਂ ਦੇ ਲਿਹਾਜ ਨਾਲ ਇਕ ਨਵਾਂ ਸਟੈਂਡਰ ਸਥਾਪਤ ਕਰਦੀ ਹੈ। ਸ਼ਾਨਦਾਰ ਲੁਕ ਵਿਚ ਇਹ ਗੱਡੀ ਮੌਜੂਦਾ ਤੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰੇਗੀ।” ਕੰਪਨੀ ਮੁਤਾਬਕ, ਜੇ. ਐੱਲ. ਆਰ. ਦੀ 24 ਸ਼ਹਿਰਾਂ ਵਿਚ ਡੀਲਰਸ਼ਿਪ ਹੈ।

ਇਸ ਤੋਂ ਪਹਿਲਾਂ ਇਟਲੀ ਦੀ ਸੁਪਰ ਸਪੋਰਟਸ ਕਾਰ ਕੰਪਨੀ ਲੈਂਬੋਰਗਿਨੀ ਨੇ ਮੰਗਲਵਾਰ ਭਾਰਤੀ ਬਾਜ਼ਾਰ ਵਿਚ ਹੁਰਾਕਨ ਈ. ਵੀ. ਓ. ਰੀਅਲ ਵ੍ਹੀਕਲ ਡਰਾਈਵ ਸਪਾਈਡਰ ਲਾਂਚ ਕੀਤੀ ਸੀ। ਇਸ ਦੀ ਕੀਮਤ 3.54 ਕਰੋੜ ਰੁਪਏ ਹੈ। ਲੈਂਬੋਰਗਿਨੀ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਨਵੇਂ ਮਾਡਲ ਵਿਚ ‘ਵੀ10’ ਇੰਜਣ ਲੱਗਾ ਹੈ, ਜੋ 610 ਐੱਚ. ਪੀ. ਦੀ ਪਾਵਰ ਦਿੰਦਾ ਹੈ।

LEAVE A REPLY

Please enter your comment!
Please enter your name here