IPL 2025 Final: ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਵਿਚਾਲੇ ਖ਼ਿਤਾਬੀ ਮੁਕਾਬਲਾ, ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਸਕਦਾ ਹੈ ਮੀਂਹ!

0
24

ਆਈਪੀਐਲ 2025 ਸੀਜ਼ਨ ਹੁਣ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਸੀਜ਼ਨ ਵਿੱਚ ਹੁਣ ਤੱਕ 73 ਮੈਚ ਖੇਡੇ ਜਾ ਚੁੱਕੇ ਹਨ। ਆਈਪੀਐਲ 2025 ਦਾ ਫਾਈਨਲ ਅੱਜ ਮੰਗਲਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਰ, ਮੀਂਹ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਸਕਦਾ ਹੈ।

ਮੌਸਮ ਵੈੱਬਸਾਈਟ AccuWeather ਦੇ ਅਨੁਸਾਰ, 3 ਜੂਨ ਨੂੰ ਅਹਿਮਦਾਬਾਦ ਵਿੱਚ ਮੀਂਹ ਪੈਣ ਦੀ ਸੰਭਾਵਨਾ 62% ਹੈ। ਇੱਕ ਦਿਨ ਪਹਿਲਾਂ ਐਤਵਾਰ ਨੂੰ ਵੀ ਪੰਜਾਬ-ਮੁੰਬਈ ਕੁਆਲੀਫਾਇਰ-2 ਮੈਚ ਮੀਂਹ ਕਾਰਨ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਸੀ। ਆਈਪੀਐਲ 2025 ਦਾ ਫਾਈਨਲ ਮੈਚ ਪਹਿਲਾਂ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਇਸਨੂੰ ਅਹਿਮਦਾਬਾਦ ਤਬਦੀਲ ਕਰ ਦਿੱਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਖਿਤਾਬੀ ਮੈਚ ਵਾਲੇ ਦਿਨ ਅਹਿਮਦਾਬਾਦ ‘ਚ ਬੱਦਲਵਾਈ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਪੰਜਾਬ ਕਿੰਗਜ਼ ਨੇ ਕੁਆਲੀਫਾਇਰ-2 ਵਿੱਚ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ 11 ਸਾਲਾਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਪੰਜਾਬ ਕਿੰਗਜ਼ ਨੇ ਆਖਰੀ ਵਾਰ 2014 ਵਿੱਚ ਆਈਪੀਐਲ ਫਾਈਨਲ ਖੇਡਿਆ ਸੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਗਈ ਸੀ। ਆਈਪੀਐਲ ਦੇ ਇਤਿਹਾਸ (ਕੁੱਲ 18 ਸੀਜ਼ਨ) ਵਿੱਚ, ਇਹ ਸਿਰਫ ਦੂਜੀ ਵਾਰ ਹੈ ਜਦੋਂ ਪੰਜਾਬ ਦੀ ਟੀਮ ਪਲੇਆਫ ਅਤੇ ਫਾਈਨਲ ਵਿੱਚ ਪਹੁੰਚੀ ਹੈ। ਅਹਿਮਦਾਬਾਦ ਸਟੇਡੀਅਮ ਦੀ ਸਮਰੱਥਾ 1.32 ਲੱਖ ਦਰਸ਼ਕਾਂ ਦੀ ਹੈ। 25,000 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਫਾਈਨਲ ਮੈਚ ਦੇਖਣ ਆਏ ਲੋਕ ਦੇਰ ਰਾਤ ਘਰ ਵਾਪਸ ਪਰਤਣਗੇ। ਇਸ ਕਾਰਨ ਨਿਗਮ ਨੇ ਵਾਧੂ AMTS ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ। ਬੱਸਾਂ ਰਾਤ 10 ਵਜੇ ਤੋਂ 1:30 ਵਜੇ ਤੱਕ ਚੱਲਣਗੀਆਂ। ਇਹ ਬੱਸਾਂ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਨੇੜੇ ਅਚਰ ਡਿਪੂ ਤੋਂ ਮਨੀਨਗਰ, ਓਧਵ, ਵਾਸਨਾ, ਉਜਾਲਾ ਸਰਕਲ ਅਤੇ ਨਾਰੋਲ ਖੇਤਰਾਂ ਤੱਕ ਦਾ ਸਫ਼ਰ ਤੈਅ ਕਰਨਗੀਆਂ। ਬੱਸਾਂ ਦਾ ਕਿਰਾਇਆ ਪ੍ਰਤੀ ਯਾਤਰੀ 30 ਰੁਪਏ ਨਿਰਧਾਰਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here