ਨਵੀ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ (BGT) ਅੱਜ ਤੋਂ ਸ਼ੁਰੂ ਹੋਵੇਗੀ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਪਰਥ ਦੇ ਆਪਟਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਪਹਿਲੇ ਮੈਚ ‘ਚ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਜਸਪ੍ਰੀਤ ਬੁਮਰਾਹ ਭਾਰਤ ਦੀ ਕਪਤਾਨੀ ਕਰਨਗੇ।ਟੀਮ ਇੰਡੀਆ 32 ਸਾਲ ਬਾਅਦ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਆਸਟ੍ਰੇਲੀਆ ਗਈ ਹੈ।
ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7.50 ਵਜੇ ਸ਼ੁਰੂ ਹੋਵੇਗਾ। ਪਹਿਲੇ 3 ਮੈਚ ਸਵੇਰੇ 7:00 ਵਜੇ ਤੋਂ 8:00 ਵਜੇ ਦਰਮਿਆਨ ਸ਼ੁਰੂ ਹੋਣਗੇ। ਜਦੋਂ ਕਿ ਆਖਰੀ ਦੋ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 5:30 ਵਜੇ ਸ਼ੁਰੂ ਹੋਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪ੍ਰਸਾਰਣ ਦੇ ਅਧਿਕਾਰ ਸਟਾਰ ਸਪੋਰਟਸ ਕੋਲ ਹਨ। ਇਸ ਤੋਂ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡਿਜ਼ਨੀ ਹੌਟਸਟਾਰ ਐਪ (ਡਿਜ਼ਨੀ+ ਹੋਸਟਾਰ) ‘ਤੇ ਆਨਲਾਈਨ ਦੇਖਿਆ ਜਾ ਸਕਦਾ ਹੈ।
ਵੀਰਵਾਰ ਨੂੰ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਬੀਜੀਟੀ ਟਰਾਫੀ ਨਾਲ ਫੋਟੋਸ਼ੂਟ ਕਰਵਾਇਆ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਪਹਿਲੇ ਟੈਸਟ ਦੀ ਕਪਤਾਨੀ ਕਰਨਗੇ, ਰੋਹਿਤ ਸ਼ਰਮਾ 24 ਨਵੰਬਰ ਤੱਕ ਪਰਥ ਪਹੁੰਚਣਗੇ। ਉਹ ਦੂਜੇ ਟੈਸਟ ਵਿੱਚ ਕਪਤਾਨੀ ਕਰੇਗਾ।