‘ਤਾਰਕ ਮਹਿਤਾ’ ‘ਚ ਮਹਿਤਾ ਜੀ ਦਾ ਰੋਲ ਨਿਭਾਉਣ ਵਾਲੇ Shailesh Lodha ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਸ਼ੈਲੇਸ਼ ਲੋਢਾ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਅਭਿਨੇਤਾ ਦੇ ਪਿਤਾ ਸ਼ਿਆਮ ਸਿੰਘ ਲੋਢਾ ਦਾ ਜੋਧਪੁਰ ‘ਚ ਦਿਹਾਂਤ ਹੋ ਗਿਆ ਹੈ | ਸ਼ੈਲੇਸ਼ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਖਬਰ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਨਾਲ ਸਾਂਝੀ ਕੀਤੀ। ਪੋਸਟ ਦੇ ਜ਼ਰੀਏ, ਸ਼ੈਲੇਸ਼ ਲੋਢਾ ਨੇ ਆਪਣੇ ਪਿਤਾ ਨਾਲ ਆਪਣੇ ਡੂੰਘੇ ਸਬੰਧਾਂ ਅਤੇ ਉਸਦੇ ਪਿਤਾ ਦੁਆਰਾ ਉਸਦੇ ਜੀਵਨ ‘ਤੇ ਪਾਏ ਗਏ ਮਹੱਤਵਪੂਰਣ ਪ੍ਰਭਾਵ ਨੂੰ ਦਰਸਾਇਆ।
ਸ਼ੈਲੇਸ਼ ਲੋਢਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਕੀਤਾ ਸਾਂਝਾ
ਸ਼ੈਲੇਸ਼ ਲੋਢਾ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਸਾਂਝਾ ਕੀਤਾ ਅਤੇ ਲਿਖਿਆ,’ਮੈਂ ਜੋ ਵੀ ਹਾਂ, ਤੁਹਾਡਾ ਪਰਛਾਵਾਂ ਹਾਂ, ਅੱਜ ਸੂਰਜ ਨੇ ਦੁਨੀਆ ਨੂੰ ਰੌਸ਼ਨ ਕਰ ਦਿੱਤਾ ਪਰ ਮੇਰੀ ਜ਼ਿੰਦਗੀ ‘ਚ ਹਨੇਰਾ ਹੋ ਗਿਆ, ਪਾਪਾ ਨੇ ਦੁਨੀਆ ਛੱਡ ਦਿੱਤਾ, ਹੰਝੂਆਂ ਦੀ ਭਾਸ਼ਾ ਹੁੰਦੀ ‘ਤਾਂ ਕੁੱਝ ਲਿਖ ਪਾਉਂਦਾ, ਇੱਕ ਵਾਰ ਫਿਰ ਕਹਿ ਦੇਵੋਂ ‘ਬਬਲੂ’।” ਸ਼ੈਲੇਸ਼ ਲੋਢਾ ਦੇ ਮ੍ਰਿਤਕ ਪਿਤਾ ਦਾ ਅੰਤਿਮ ਸੰਸਕਾਰ ਜੋਧਪੁਰ ਦੇ ਸ਼ਿਵਾਂਚੀ ਗੇਟ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
15 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਸ਼ੋਅ
ਸ਼ੈਲੇਸ਼ ਤਾਰਕ ਮਹਿਤਾ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ। ਹਾਲਾਂਕਿ, ਅਦਾਕਾਰ ਨੇ ਸ਼ੋਅ ਛੱਡ ਦਿੱਤਾ। ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ 15 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਹੀ ਹੈ। ਸ਼ੋਅ ਵਿੱਚ ਦਿਲੀਪ ਜੋਸ਼ੀ ਜੇਠਾਲਾਲ ਦਾ ਕਿਰਦਾਰ ਨਿਭਾਅ ਰਹੇ ਹਨ। ਦਿਸ਼ਾ ਵਕਾਨੀ ਨੇ ਦਯਾ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਉਹ ਹੁਣ ਸ਼ੋਅ ਦਾ ਹਿੱਸਾ ਨਹੀਂ ਹੈ।