ਬਾਘਾਪੁਰਾਨਾ ਦੇ ਪਿੰਡ ਸਮਾਲਸਰ ਦੇ ਇੱਕ ਸਧਾਰਣ ਪਰਿਵਾਰ ਦੀ ਕੁੜੀ ਉਪਿੰਦਰਜੀਤ ਕੌਰ ਬਰਾੜ ਨੇ ਪੀਸੀਐਸ ਦੀ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਤੀਜਾ ਐਲਾਨ ਹੋਣ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਉਥੇ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਪਿੰਦਰਜੀਤ ਕੌਰ ਨੂੰ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਪੰਜਾਬ ਦੀ ਧੀ ਨੇ ਸਾਡੇ ਸਾਰਿਆਂ ਨੂੰ ਮਾਣ ਬਖਸ਼ਦੀ ਹੈ। ਮੋਗਾ ਜ਼ਿਲ੍ਹੇ ਦੀ ਉਪਿੰਦਰਜੀਤ ਕੌਰ ਬਰਾੜ ਨੂੰ ਵਧਾਈ, ਜਿਨ੍ਹਾਂ ਨੇ ਪੀਸੀਐਸ 2020 ਦਾਖਲਾ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਦ੍ਰ ਕਿੰਨੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸੀਮਾਵਾਂ ਨੂੰ ਪਾਰ ਕਰਨ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਦੀ ਸਫਲਤਾ ਇੱਕ ਪ੍ਰੇਰਣਾ ਹੈ। ਉਸ ਨੂੰ ਮੇਰੀਆਂ ਸ਼ੁੱਭਕਾਮਨਾਵਾਂ।

ਦੱਸ ਦਈਏ ਕਿ, ਉਪਿੰਦਰਜੀਤ ਕੌਰ ਆਪਣੇ ਮਾਤਾ – ਪਿਤਾ ਦੀ ਇਕਲੌਤੀ ਔਲਾਦ ਹੈ। ਉਸ ਦੇ ਮਾਤਾ – ਪਿਤਾ ਸਰਕਾਰੀ ਅਧਿਆਪਕ ਹਨ। ਉਪਿੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸਿਵਲ ਸਰਵਿਸਿਜ਼ ਵਿੱਚ ਆਉਣ ਦਾ ਸੁਪਨਾ ਸੀ ਜੋ ਉਨ੍ਹਾਂ ਨੇ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਮਾਤਾ – ਪਿਤਾ ਦੀ ਪੂਰੀ ਸਪੋਰਟ ਰਹੀ ਹੈ। ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕਰਨ ਵਿੱਚ ਆਪਣੇ ਪਿਤਾ ਨੂੰ ਆਪਣਾ ਆਦਰਸ਼ ਦੱਸਿਆ।