ਨਗਰ ਨਿਗਮ ਚੰਡੀਗੜ੍ਹ ਨੇ ਦੋ ਮੁਲਾਜਮਾਂ ਨੂੰ ਕੀਤਾ ਬਰਖਾਸਤ ਤੇ ਇਕ ਨੂੰ ਮੁਅੱਤਲ

0
20
Suspended

ਚੰਡੀਗੜ੍ਹ, 10 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨਗਰ ਨਿਗਮ (Municipal Corporation) ਵਲੋਂ ਦੋ ਮੁਲਾਜਮਾਂ ਨੂੰ ਜਿਥੇ ਬਰਖਾਸਤ (Dismiss) ਕੀਤਾ ਗਿਆ ਹੈ, ਉਥੇ ਇਕ ਨੂੰ ਮੁਅੱਤਲ (Suspension) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ ਤਿੰਨੋ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਰਾਏਪੁਰ ਕਲਾਂ ਸਥਿਤ ਗਊਸ਼ਾਲਾ (Cowshed) ਵਿੱਚ ਡਿਊਟੀ ਦੌਰਾਨ ਗਊਸੇਵਕ ਤੋਂ ਮਸਾਜ ਅਤੇ ਹੱਥ-ਪੈਰ ਦਬਵਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਨਗਰ ਨਿਗਮ ਨੇ ਸਖ਼ਤ ਕਾਰਵਾਈ ਕਰਦਿਆਂ ਸੈਨੇਟਰੀ ਇੰਸਪੈਕਟਰ (Sanitary Inspector) ਤੇ ਮਲਟੀਟਾਸਕਿੰਗ ਵਰਕਰ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਹੈ ਤੇ ਪੱਕੇ ਸੈਨੇਟਰੀ ਜਮਾਦਾਰ ਨੂੰ ਮੁਅੱਤਲ ਕੀਤਾ ਗਿਆ ਹੈ ਦੀ ਪਛਾਣ ਈਸ਼ੂ ਸਿੰਗਲਾ-ਗੌਰਵ ਅਤੇ ਸੁੱਚਾ ਸਿੰਘ ਦੇ ਤੌਰ ‘ਤੇ ਹੋਈ ਹੈ ।

ਨਿਗਮ ਦੇ ਸਿਹਤ ਅਧਿਕਾਰੀ ਨੇ ਕੀਤੇ ਹਨ ਕਾਰਵਾਈ ਹੁਕਮ ਜਾਰੀ

ਰਾਏਪੁਰਕਲਾਂ (Raipur Kalan) ਸਥਿਤ ਗਊਸ਼਼ਾਲਾ ਵਿਚ ਮਸਾਜ ਕਰਵਾਉਣ ਅਤੇ ਹੱਥ ਪੈਰ ਦਬਵਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਵਿੱਚ ਸੈਨੇਟਰੀ ਇੰਸਪੈਕਟਰ ਅਤੇ ਮਲਟੀਟਾਸਕਿੰਗ ਵਰਕਰ ਗਊਸ਼ਾਲਾ ਕੰਪਲੈਕਸ ਵਿੱਚ ਬੈਂਚ ‘ਤੇ ਲੇਟ ਕੇ ਗਊਸੇਵਕ ਤੋਂ ਮਸਾਜ ਕਰਵਾਉਂਦੇ ਦਿਖਾਈ ਦੇ ਰਹੇ ਸਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੇ ਮੈਡੀਕਲ ਅਫ਼ਸਰ ਆਫ਼ ਹੈਲਥ ਨੇ ਕਾਰਵਾਈ ਦੇ ਹੁਕਮ ਜਾਰੀ ਕੀਤੇ । ਦੋਵਾਂ ਆਊਟਸੋਰਸ ਮੁਲਾਜ਼ਮਾਂ ਦੀ ਏਜੰਸੀ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਲਿਖਤੀ ਸੂਚਨਾ ਭੇਜ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here