ਚੰਡੀਗੜ੍ਹ, 21 ਨਵੰਬਰ 2026 : ਕੈਬਨਿਟ ਮੰਤਰੀ ਪੰਜਾਬ (Cabinet Minister of Punjab) ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦਾ ਨਸ਼ਾ ਮੁਕਤੀ ਮਾਡਲ (Drug De-addiction Model) ਕੌਮੀ ਮੰਚ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ ।
ਦਿੱਲੀ ਵਿਚ ਸੰਮੇਲਨ ਦੌਰਾਨ ਕੀਤੀ ਗਈ ਨਸ਼ਾ ਵਿਰੋਧੀ ਰਣਨੀਤੀ ਪੇਸ਼
ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਨਵੀਂ ਦਿੱਲੀ ‘ਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਲੋਂ ਆਯੋਜਿਤ `ਸਮਾਵੇਸ਼ੀ ਨੀਤੀ ਸੰਕਲਪ ਸਮਾਵੇਸ਼ਿਤਾ ਲਈ ਨੀਤੀ ਪ੍ਰਤੀਬੱਧਤਾ ਮੰਤਰਾਲਾ ਸੰਮੇਲਨ-2026 `ਚ ਪੰਜਾਬ ਦੀ ਨਸ਼ਾ ਵਿਰੋਧੀ `ਰਣਨੀਤੀ ਪੇਸ਼ ਕੀਤੀ । ਸੰਮੇਲਨ ਦੇ`ਨਸ਼ਾ ਮੁਕਤ ਭਾਰਤ ਲਈ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਦੀ ਮੰਗ `ਚ ਕਮੀ ਲਿਆਉਣ ਲਈ ਨਵੀਂ ਸੋਚ`ਵਿਸ਼ੇ ‘ਤੇ ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ (Government of Punjab) ਵੱਲੋਂ ਅਪਣਾਏ ਗਏ ਵਿਆਪਕ ਅਤੇ ਬਹੁ-ਪੱਖੀ ਮਾਡਲ ਦੀ ਜਾਣਕਾਰੀ ਸਾਂਝੀ ਕੀਤੀ ।
ਐਨ. ਡੀ. ਪੀ. ਐਸ. ਐਕਟ ਕਿੰਨੇ ਮਾਮਲੇ ਕੀਤੇ ਗਏ ਹਨ ਦਰਜ
ਇਸ ਮਾਡਲ ‘ਚ ਨਸਿ਼ਆਂ ਦੀ ਰੋਕਥਾਮ, ਇਲਾਜ, ਮੁੜ-ਵਸੇਬਾ ਅਤੇ ਸਮਾਜਿਕ ਸਹਿਯੋਗ ਨੂੰ ਕੇਂਦਰ ‘ਚ ਰੱਖਿਆ ਗਿਆ ਹੈ। ਪੰਜਾਬ ਦਾ ਇਹ ਨਸ਼ਾ ਮੁਕਤੀ ਮਾਡਲ ਕੌਮੀ ਮੰਚ ‘ਤੇ ਚਰਚਾ ਦਾ ਕੇਂਦਰ ਬਣਿਆ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ ਲੱਗਭਗ 66,000 ਮਾਮਲੇ ਦਰਜ ਕੀਤੇ ਗਏ ਹਨ ਅਤੇ ਲੱਗਭਗ 90 ਫੀਸਦੀ ਦੋਸ਼ ਸਿੱਧੀ ਦਰ ਹਾਸਲ ਕੀਤੀ ਗਈ ਹੈ ।
ਪੰਜਾਬ ਵਿਚ ਕਿੰਨੇ ਓ. ਓ. ਏ. ਟੀ. ਕੇਂਦਰ ਹਨ ਕਾਰਜਸ਼ੀਲ
ਇਸ ਦੇ ਨਾਲ ਹੀ ਪੁਲਸ ਵੱਲੋਂ 12,000 ਤੋਂ ਵੱਧ ਨਸ਼ਾ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਨਾਲ ਜੋੜਿਆ ਗਿਆ ਹੈ । ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ‘ਚ 547 ਓ. ਓ. ਏ. ਟੀ. (ਆਊਟ ਪੇਮੈਂਟ ਓਪੀਓਇਡ ਅਸਿਸਟਿਡ ਟ੍ਰੀਟਮੈਂਟ) ਕੇਂਦਰ ਕਾਰਜਸ਼ੀਲ ਹਨ, ਜਿਨ੍ਹਾਂ ਰਾਹੀਂ ਲੱਗਭਗ 3.2 ਲੱਖ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਸਲਾਹ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।









