ਕ੍ਰਿਸ਼ਨੂ ਸ਼ਾਰਦਾ ਨੇ ਟਰਾਂਸਫਰ-ਪੋਸਟਿੰਗ ਰਾਹੀਂ ਕਮਾਏ ਕਰੋੜਾਂ ਰੁਪਏ

0
19
Krishnu Shardav

ਚੰਡੀਗੜ੍ਹ, 23 ਨਵੰਬਰ 2026 : ਐਚ. ਐਸ. ਭੁੱਲਰ (H. S. Bhullar) ਰਿਸ਼ਵਤ ਮਾਮਲੇ ਵਿਚ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਵਲੋਂ ਟ੍ਰਾਂਸਫਰ-ਪੋਸਟਿੰਗਾਂ ਰਾਹੀਂ ਕਰੋੜਾਂ ਰੁਪਏ ਕਮਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਈ. ਡੀ. ਦੀ ਜਾਂਚ ਵਿਚ ਕੀ ਕੀ ਸਾਹਮਣੇ ਆਇਆ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਵਿਚੋਲੀਆ ਕ੍ਰਿਸ਼ਨੂ ਸ਼ਾਰਦਾ (Krishnu Sharda) ਦੀ ਕਮਾਈ ‘ਚ ਸਾਲ 2023 ਤੋਂ ਬਾਅਦ ਅਚਾਨਕ ਵੱਡਾ ਉਛਾਲ ਆਉਣ ਦੇ ਚਲਦਿਆਂ ਈ. ਡੀ. ਦੀ ਜਾਂਚ ‘ਚ ਸਾਹਮਣੇ ਆਇਆ ਕਿ ਸ਼ਾਰਦਾ ਤੇ ਉਸ ਦੀ ਪਤਨੀ ਦੇ 8 ਬੈਂਕ ਅਤੇ ਡਾਕਘਰ ਦੇ ਖਾਤਿਆਂ ‘ਚ ਸਾਲ 2013 ਤੋਂ 2025 ਦਰਮਿਆਨ 1.00 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੋਈ । ਇਨ੍ਹਾਂ ‘ਚੋਂ 86.32 ਲੱਖ ਰੁਪਏ ਤਾਂ ਸਾਲ 2023 ਤੋਂ ਬਾਅਦ ਹੀ ਜਮ੍ਹਾਂ ਕਰਵਾਏ ਗਏ ਹਨ ।

ਈ. ਡੀ. ਵਲੋਂ ਪੁੱਛਗਿੱਛ ਦੌਰਾਨ ਕੀ ਆਖਿਆ ਕ੍ਰਿਸ਼ਨੂ ਸ਼ਾਰਦਾ ਨੇ

ਇਸ ਤੋਂ ਇਲਾਵਾ ਈ. ਡੀ. (E.D.) ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਨੇ ਅਧਿਕਾਰੀਆਂ ਦੀਆਂ ਟਰਾਂਸਫਰ-ਪੋਸਟਿੰਗ ਦੇ ਨਾਂ ‘ਤੇ 1.12 .ਕਰੋੜ ਰੁਪਏ ਕਮਾਏ । ਈ. ਡੀ. ਨੇ ਇੰਨੀ ਵੱਡੀ ਰਕਮ ਦੇ ਸਰੋਤ ਬਾਰੇ ਪੁੱਛਗਿੱਛ ਕੀਤੀ ਤਾਂ ਸ਼ਾਰਦਾ ਨੇ ਦਾਅਵਾ ਕੀਤਾ ਕਿ ਉਸ ਨੇ ਹਾਕੀ ਕੋਚਿੰਗ ਤੇ ਟੂਰਨਾਮੈਂਟਾਂ ਤੋਂ ਕਮਾਈ ਕੀਤੀ ਹੈ, ਜਦਕਿ ਪਤਨੀ ਹੋਮ ਟਿਊਸ਼ਨ ਰਾਹੀਂ ਵੀ ਕਮਾਈ ਕਰਦੀ ਹੈ। ਹਾਲਾਂਕਿ ਉਸ ਦੀਆਂ ਦਲੀਲਾਂ ਤੋਂ ਈ. ਡੀ. ਸੰਤੁਸ਼ਟ ਨਹੀਂ ਹੈ ਤੇ ਮੁਲਜ਼ਮ ਖ਼ਿਲਾਫ਼ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ।

ਕੀ ਦਾਅਵਾ ਕੀਤਾ ਗਿਆ ਹੈ ਈ. ਡੀ. ਵਲੋਂ ਦਾਇਰ ਚਾਰਜਸ਼ੀਟ ‘ਚ

ਈ. ਡੀ. ਨੇ ਚਾਰਜਸ਼ੀਟ ‘ਚ ਦਾਅਵਾ ਕੀਤਾ ਹੈ ਕਿ ਸਾਲ 2013 ਤੋਂ 2025 ਤੱਕ ਖਾਤਿਆਂ ‘ਚ ਕੁੱਲ 1,00,62,178 ਰੁਪਏ ਜਮ੍ਹਾਂ ਹੋਣ ਦਾ ਪਤਾ ਲੱਗਾ ਹੈ । ਸਾਲ 2023 ਤੋਂ ਪਹਿਲਾਂ ਇਨ੍ਹਾਂ ਖਾਤਿਆਂ ‘ਚ ਜਮ੍ਹਾਂ ਰਕਮ ਸਿਰਫ਼ 14.30 ਲੱਖ ਰੁਪਏ ਸੀ, ਜਦਕਿ ਇਸ ਤੋਂ ਬਾਅਦ ਦੋ ਸਾਲਾਂ ਚ ਹੀ 86.32 ਲੱਖ ਰੁਪਏ ਹੋਰ ਜਮ੍ਹਾਂ ਹੋਏ ਹਨ ।

ਕੀ ਦੋਸ਼ ਲਗਾਇਆ ਗਿਆ ਹੈ ਈ. ਡੀ. ਵਲੋਂ

ਈ. ਡੀ. ਦਾ ਦੋਸ਼ ਹੈ ਕਿ ਕ੍ਰਿਸ਼ਨੂ ਸ਼ਾਰਦਾ ਸਿਰਫ਼ ਮੁਅੱਤਲ ਡੀ.ਆਈ.ਜੀ. ਭੁੱਲਰ ਲਈ. ਹੀ ਵਿਚੋਲੀਏ ਦਾ ਕੰਮ ਨਹੀਂ ਕਰਦਾ ਸੀ, ਸਗੋਂ ਪੰਜਾਬ ਦੇ ਪੁਲਸ, ਸਿਵਲ ਪ੍ਰਸ਼ਾਸਨ, ਮਾਲ ਵਿਭਾਗ ਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਉਸ ਦੇ ਸੰਪਰਕ ਸਨ । ਟਰਾਂਸਫਰ-ਪੋਸਟਿੰਗ, ਨੰਬਰਦਾਰੀ, ਜ਼ਮੀਨ ਨਾਲ ਸਬੰਧਤ ਮਾਮਲਿਆਂ ਤੇ ਹੋਰ ਸਰਕਾਰੀ ਕੰਮ ਕਰਵਾਉਣ ਦੇ ਨਾਂ ‘ਤੇ ਲੋਕਾਂ ਤੋਂ ਪੈਸੇ ਲੈਂਦਾ ਸੀ ।

LEAVE A REPLY

Please enter your comment!
Please enter your name here