ਪਰਮਜੀਤ ਸਿੰਘ ਰੰਗਪੁਰੀ (ਜਲੰਧਰ) : ਆਕਸੀਜਨ ਦੀ ਕਮੀ ਨਾਲ ਪੂਰਾ ਦੇਸ਼ ਲੜ ਰਿਹਾ, ਪੰਜਾਬ ਵੀ ਹਰ ਤਰੀਕੇ ਨਾਲ ਆਕਸੀਜਨ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ। ਲਗਾਤਾਰ ਮੈਡੀਕਲ ਆਕਸੀਜਨ ਦੀ ਕਮੀ ਕੰਰ ਲੋਕਾਂ ਦੀ ਮੌਤ ਹੋ ਰਹੀ ਹੈ। ਨਿੱਜੀ ਹਸਪਤਾਲ ਨੂੰ ਜਿੱਥੇ ਮੈਡੀਕਲ ਆਕਸੀਜਨ ਸਪਲਾਈ ਕੀਤੀ ਜਾ ਰਹੀ ਤਾਂ ਜੋ ਮਰੀਜਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਓਥੇ ਹੀ ਨਿੱਜੀ ਹਸਪਤਾਲ ਉਹ ਆਕਸੀਜਨ ਕੀਤੇ ਹੋਰ ਭੇਜਕੇ ਗੋਰਖ ਧੰਦਾ ਚਲਾ ਰਹੇ ਹਨ, ਜਿਸ ਨਾਲ ਇਨਸਾਨੀਅਤ ਜ਼ਰੂਰ ਸ਼ਰਮਸਾਰ ਹੋ ਰਹੀ ਹੈ।
ਜਲੰਧਰ ਦੇ ਇੰਡੀਆ ਕਿਡਨੀ ਹਸਪਤਾਲ ਵਿੱਚ ਅਚਾਨਕ ਨੋਡਲ ਅਫ਼ਸਰ ਨੇ ਛਾਪਾ ਮਾਰਿਆ ਤਾਂ ਮੈਡੀਕਲ ਆਕਸੀਜਨ ਚੋਰੀ ਦਾ ਪਰਦਾਫਾਸ਼ ਹੋਇਆ। ਇੰਡੀਆ ਕਿਡਨੀ ਹਸਪਤਾਲ ਲਈ ਮੈਡੀਕਲ ਆਕਸੀਜਨ ਭੇਜੀ ਗਈ ਸੀ, ਜਿਵੇਂ ਹੀ ਅਕਿਸਜਨ ਪਹੁੰਚੀ ਮਗਰੇ ਨੋਡਲ ਅਫ਼ਸਰ ਆ ਗਏ। ਉਹਨਾਂ ਦੇਖਿਆ ਕਿ ਜੋ ਆਕਸੀਜਨ ਮਰੀਜਾਂ ਦੀ ਨਾਮ ‘ਤੇ ਭੇਜੀ ਜਾ ਗਈ ਸੀ ਉਹ ਕਿਸੇ ਹੋਰ ਪਾਸੇ ਭੇਜੀ ਜਾ ਰਹੀ ਹੈ। ਨੋਡਲ ਅਫ਼ਸਰ ਵੱਲੋਂ ਹਸਪਤਾਲ ਦੀ cctv ਤਸਵੀਰਾਂ ਅਤੇ ਰਜਿਸਟਰ ਆਪਣੇ ਕਬਜੇ ਵਿੱਚ ਲਿਆ।
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ
ਸਾਡੇ ਨਾਲ facebook ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
ਜਲੰਧਰ ਵਿੱਚ ਮੈਡੀਕਲ ਆਕਸੀਜਨ ਦੀ ਕਾਲਾਬਜ਼ਾਰੀ ਬਾਰੇ ਚਰਚਾਵਾਂ ਹੋ ਰਹੀਆਂ ਸਨ, ਇਸੇ ਲਈ ਇਹ ਛਾਪਾ ਮਾਰਿਆ ਗਿਆ। ਜਾਂਚ ਵਿੱਚ ਪਤਾ ਲੱਗਿਆ ਕਿ ਜੋ ਸਿਲੰਡਰ ਮਰੀਜਾਂ ਲਈ ਆਏ ਸਨ ਉਹ ਕਿਸੇ ਹੋਰ ਨੂੰ ਦਿੱਤੇ ਜਾ ਰਹੇ ਹਨ। ਨੋਡਲ ਅਫ਼ਸਰ ਡੀ.ਐੱਸ. ਗਰਚਾ ਦਾ ਕਹਿਣਾ ਹੈ ਕਿ ਸਪਲਾਈ ਦੀ ਕਾਲਾਬਜ਼ਾਰੀ ਹੋਈ ਜਾਂ ਨਹੀਂ ਇਸ ਬਾਰੇ ਪੜਤਾਲ ਚੱਲ ਰਹੀ ਹੈ। ਪਰ ਹਸਪਤਾਲ ਉੱਤੇ ਕਾਰਵਾਈ ਹੋਵੇਗੀ ਇਸ ਲਈ ਰਿਕਾਰਡ ਕਬਜੇ ਵਿੱਚ ਲੈ ਲਿਆ ਗਿਆ ਹੈ। ਨਿੱਜੀ ਹਸਪਤਾਲ ਮਨਮਾਨੀਆਂ ਕਰ ਰਹੀ ਹੈ ਅਤੇ ਸਰਕਾਰਾਂ ਉਹਨਾਂ ਨੂੰ ਰੋਕਣ ਵਿੱਚ ਨਾਕਮਯਾਬ ਹੋ ਰਹੀਆਂ ਹਨ।
ਜਿੱਥੇ ਮਰੀਜਾਂ ਦਾ ਚੰਗਾ ਇਲਾਜ ਹੋਣਾ ਚਾਹੀਦਾ ਓਥੇ ਹੀ ਲਾਲਚੀ ਲੋਕਾਂ ਕਾਰਨ ਮਰੀਜਾਂ ਦੀ ਜਾਨ ਜਾ ਰਹੀ ਹੈ। ਪਹਿਲਾਂ ਹੀ ਮੈਡੀਕਲ ਆਕਸੀਜਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਓਥੇ ਹੀ ਹਸਪਤਾਲ ਅਜਿਹੀਆਂ ਘਟੀਆ ਹਰਕਤਾਂ ਕਰ ਰਹੇ ਹਨ। ਇਹ ਲਾਜ਼ਮੀ ਹੈ ਕਿ ਅਜਿਹੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਹੋਵੇ ਜੋ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ। ਫਿਲਹਾਲ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੋਵੇਗਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।