CBI ਦੀ ਟੀਮ ਬਣ ਮਾਰੀ ਰੇਡ, ਗੈਂਗ ਵੱਲੋਂ ਲੁੱਟ ਨੂੰ ਦਿੱਤਾ ਅੰਜ਼ਾਮ

0
33

ਗੁਰਦਾਸਪੁਰ: ਅਵਤਾਰ ਸਿੰਘ

ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਚ ਇਕ ਠੱਗ ਗੈਂਗ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਗੈਂਗ ਨੇ ਫਿਲਮੀ ਅੰਦਾਜ਼ ਵਿਚ ਸੀਬੀਆਈ ਦੀ ਟੀਮ ਬਣ ਕੇ ਇਕ ਘਰ ਦੇ ਵਿੱਚ ਰੇਡ ਮਾਰੀ।ਉਨ੍ਹਾਂ ਵੱਲੋਂ ਘਰ ‘ਚੋਂ 35 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਰੁਪਏ ਦੀ ਨਕਦੀ ਲੁੱਟੀ ਗਈ ਹੈ ।ਇਸ ਗੈਂਗ ਵਿੱਚ ਇਕ ਮਹਿਲਾ ਵੀ ਸ਼ਾਮਿਲ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਦੇ ਮੁਜ਼ਰਮ ਫਰਾਰ ਹਨ।

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ 7 ਲੋਕ ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਿਲ ਹੈ ।ਉਹ ਦੋ ਕਾਰਾਂ ਵਿੱਚ ਸਵਾਰ ਸਨ।ਉਹ ਘਰ ਦਾ ਮੇਨ ਗੇਟ ਤੋੜ ਕੇ ਅੰਦਰ ਆਏ ਅਤੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ।ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਹ ਸਾਰੇ ਲੋਕ ਜ਼ਬਰਦਸਤੀ ਘਰ ਦੇ ਅੰਦਰ ਆਏ ਅਤੇ ਕਹਿਣ ਲੱਗੇ ਅਸੀਂ ਸੀਬੀਆਈ ਪੁਲਿਸ ਚੰਡੀਗੜ੍ਹ ਤੋਂ ਆਏ ਹਾਂ ।ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ।ਇਸ ਲਈ ਤੁਹਾਡਾ ਘਰ ਤਲਾਸ਼ਣਾ ਪਏਗਾ।

ਸੀਬੀਆਈ ਟੀਮ ਬਣ ਕੇ ਆਏ ਇਨ੍ਹਾਂ ਲੁਟੇਰਿਆਂ ਵਿਚੋਂ 2 ਵਿਅਕਤੀਆਂ ਦੇ ਹੱਥਾਂ ਵਿਚ ਪਿਸਤੌਲਾਂ ਸਨ। ਜਦੋਂ ਕਿ ਬਾਕੀ ਦੇ ਹੱਥਾਂ ਵਿਚ ਵੀ ਤੇਜ਼ਧਾਰ ਹਥਿਆਰ ਸਨ, ਜਿਵੇਂ ਹੀ ਘਰ ਦੇ ਸਾਰੇ ਲੋਕ ਸੁੱਤੇ ਉਠੇ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਸਦੀ ਚਚੇਰੀ ਭੈਣ ਦਾ ਵਿਆਹ ਨੇੜਲੇ ਪਿੰਡ ਵਿਚ ਹੋਣਾ ਸੀ, ਇਸ ਲਈ ਉਸਦਾ ਭਰਾ ਅਤੇ ਕੁਝ ਹੋਰ ਰਿਸ਼ਤੇਦਾਰ ਘਰ ਆਏ ਹੋਏ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਚੋਰ ਸਾਦੇ ਕੱਪੜਿਆਂ ਵਿਚ ਸਨ ਅਤੇ ਮੇਰੇ ਭਰਾ ਤੇਜਿੰਦਰ ਕੁਮਾਰ ਨੇ ਜਦ ਉਨ੍ਹਾਂ ਤੋਂ ਆਈ.ਡੀ. ਪ੍ਰਮਾਣ ਪੱਤਰ ਮੰਗਿਆ, ਤਾਂ ਉਹਨਾ ਉਸ ਨੂੰ ਪਿਸਤੌਲ ਨਾਲ ਗੋਲੀ ਮਾਰਨ ਦੀ ਧਮਕੀ ਦੇ ਕੇ ਚੁੱਪ ਕਰਨ ਲਈ ਕਿਹਾ ।ਫਿਰ ਉਨ੍ਹਾਂ ਨੇ ਘਰ ਵਿੱਚ ਮੌਜੂਦ ਬੰਦਿਆਂ ਦੇ ਹੱਥ ਰੱਸੀ ਨਾਲ ਬੰਨ੍ਹਣ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਲੁਟੇਰੇ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਕਰਦੇ ਰਹੇ। ਉਨਾਂ ਕਿਹਾ ਕਿ ਲੁਟੇਰਿਆਂ ਨੇ ਵਿਆਹ ਲਈ ਰੱਖੇ ਅਲਮਾਰੀ ਦੇ ਲਾਕਰ ‘ਚੋਂ 35 ਤੋਲੇ ਸੋਨੇ ਦੇ ਗਹਿਣੇ ਖੋਹ ਲਏ ਅਤੇ ਘਰ ਵਿੱਚ ਪਏ 4 ਲੱਖ ਰੁਪਏ ਵੀ ਲੈ ਗਏ ਅਤੇ ਫਰਾਰ ਹੋ ਗਏ

ਇਸ ਮਾਮਲੇ ਸੰਬੰਧੀ ਡੀ.ਐਸ.ਪੀ ਮਹੇਸ਼ ਸੈਣੀ ਨੇ ਕਿਹਾ ਕਿ ਪਿੰਡ ਡੀਡਾ ਸਾਸੀਆਂ ਚ ਹੋਈ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸਦੀ ਪਹਿਚਾਣ ਅਰਮਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਵਾਰਦਾਤ ਨੂੰ ਅੰਜ਼ਾਮ ਦੇਣ ਵਿੱਚ ਪੀੜ੍ਹਤ ਪਰਿਵਾਰ ਦੀ ਇਕ ਮਹਿਲਾ ਦਾ ਪੂਰਾ ਹੱਥ ਸੀ। ਜਿਸਨੇ ਇਹਨਾਂ ਨੂੰ ਨਕਲੀ ਸੀਬੀਆਈ ਬਣਾ ਕੇ ਭੇਜਿਆ ਸੀ।

LEAVE A REPLY

Please enter your comment!
Please enter your name here