ਪਟਿਆਲਾ-ਸੰਗਰੂਰ ਬਾਈਪਾਸ ਨੇੜੇੇ ਬਣਿਆਂ ਪੁੱਲ ਅਚਾਨਕ ਟੁੱਟਿਆ

0
92
Bridge Collapas

ਪਟਿਆਲਾ, 19 ਨਵੰਬਰ 2026 : ਪਟਿਆਲਾ (Patiala) ਦੇ ਨੇੜਲੇੇ ਪਿੰਡ ਪਸਿਆਣਾ ਨੇੜੇ ਪਟਿਆਲਾ-ਸੰਗਰੂਰ ਰੋਡ ਵਿਖੇ ਭਾਖੜਾ ਦੇ ਉਪਰ ਬਣਿਆਂ ਪੁੱਲ ਅੱਜ ਅਚਾਨਕ ਹੀ ਟੁੱਟ ਗਿਆ ਹੈ ।

ਦੋ ਟਰੱਕ ਪੁੱਲ ਟੁੱਟਣ ਕਾਰਨ ਧੱਸ ਗਏ

ਮਿਲੀ ਜਾਣਕਾਰੀ ਅਨੁਸਾਰ ਪਿੰਡ ਪਸਿਆਣਾ (Village Pasyana) ਨੇੜੇ ਬਣੇ ਪੁੱਲ ਦੇ ਟੁੱਟਣ ਕਾਰਨ ਜੋ ਪੁੱਲ ਕਾਫੀ ਹੱਦ ਤੱਕ ਧਸ ਗਿਆ ਹੈ ਦੇ ਉਪਰ ਉਸ ਸਮੇਂ ਸਮਾਨ ਨਾਲ ਭਰੇ ਟਰੱਕ ਜੋ ਕਿ ਇਕ ਦੂੂਸਰੇ ਨੂੰ ਕ੍ਰਾਸ ਕਰ ਰਹੇ ਸਨ ਵੀ ਪੁੱਲ ਦੇ ਧਸਣ ਕਾਰਨ ਇੱਧਰ-ਉਧਰ ਪਲਟ ਗਏ । ਦੱਸਣਯੋਗ ਹੈ ਕਿ ਇਸ ਮੌਕੇ ਇਕ ਟਰੱਕ ਨੂੰ ਅੱਗ ਵੀ ਲੱਗ ਗਈ ਤੇ ਜੋ ਬੁਰੀ ਤਰ੍ਹਾਂ ਸੜ ਗਿਆ ।

ਪੁੱਲ ਦੇ ਟੁੱਟਣ ਕਾਰਨ ਭਾਖੜਾ ਦਾ ਪਾਣੀ ਵੀ ਉਪਰੋਂ ਲੰਘਣਾ ਹੋਇਆ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਪੁੱਲ ਟੁੱਟਣ (Bridge collapse) ਦੇ ਘਟਨਾਕ੍ਰਮ ਦੇ ਕਾਰਨ ਪੁੱਲ ਜੋ ਕਿ ਧਸ ਗਿਆ ਸੀ ਵਾਲੀ ਸੜਕ ਦੇ ਉਪਰੋਂ ਦੀ ਭਾਖੜਾ ਦਾ ਪਾਣੀ ਵਗਣ ਲੱਗ ਗਿਆ । ਉਕਤ ਅੱਗ ਲੱਗਣ ਦੀ ਵਾਪਰੀ ਘਟਨਾ ਦੇ ਚਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਅੱਗ ਤੇ ਕਾਬੂ ਪਾ ਲਿਆ।

ਕੀ ਦੱਸਿਆ ਟਰੱਕ ਡਰਾਈਵਰ ਨੇ

ਉਪਰੋਕਤ ਘਟਨਾ ਵਾਲੀ ਥਾਂ `ਤੇ ਮੌਜੂਦ ਇੱਕ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਪੁੱਲ ਅਚਾਨਕ ਡਿੱਗ ਗਿਆ, ਇੱਕਦਮ ਧਮਾਕੇ ਵਾਂਗ ਆਵਾਜ਼ ਆਈ । ਉਸ ਨੇ ਕਿਹਾ ਕਿ ਸਾਨੂੰ ਖੁਦ ਵੀ ਨਹੀਂ ਪਤਾ ਲੱਗਾ ਕਿ ਆਖਿਰ ਹੋਇਆ ਕੀ ਹੈ। ਉਸ ਨੇ ਕਿਹਾ ਕਿ ਇਹ ਸਵੇਰੇ 6 ਵਜੇ ਦੇ ਲਗਭਗ ਘਟਨਾ ਵਾਪਰੀ ਹੈ । ਹਾਲਾਂਕਿ, ਕਿਸੇ ਦੇ ਗੰਭੀਰ ਸੱਟ ਤਾਂ ਨਹੀਂ ਵੱਜੀ, ਪਰ ਫਿਰ ਵੀ ਜਾਂਚ ਲਈ ਹਸਪਤਾਲ ਦਾਖਲ (Hospitalized) ਕਰਵਾਇਆ ਗਿਆ ਹੈ ।

LEAVE A REPLY

Please enter your comment!
Please enter your name here