ਸੀ. ਬੀ. ਆਈ. ਨੇ ਸੀ. ਜੀ. ਐਸ. ਟੀ. ਅਧਿਕਾਰੀ ਕੀਤਾ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

0
28
CBI arrests

ਪੰਚਕੂਲਾ, 20 ਨਵੰਬਰ 2026 : ਕੇਂਦਰੀ ਜਾਂਚ ਬਿਊਰੋ (Central Bureau of Investigation) ਵਲੋਂ ਹਰਿਆਣਾ ਵਿਚ ਇਕ ਸੀ. ਜੀ. ਐਸ. ਟੀ. ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕਿਸ ਅਹੁਦੇ ‘ਤੇ ਤਾਇਨਾਤ ਸੀ ਗ੍ਰਿਫ਼ਤਾਰ ਕੀਤਾ ਗਿਆ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. (C.B.I.) ਵਲੋਂ ਜੋ ਬੀਤੇ ਦਿਨੀਂ ਹਰਿਆਣਾ ਦੇ ਸ਼ਹਿਰ ਪੰਚਕੂਲਾ ਵਿਖੇ ਇਕ ਸੀ. ਜੀ. ਐਸ. ਟੀ. ਅਧਿਕਾਰੀ (CGST Officer) ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਅਧਿਕਾਰੀ ਉਕਤ ਵਿਭਾਗ ਵਿਚ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਗ੍ਰਿਫ਼ਤਾਰ

ਉਕਤ ਸੁਪਰਡੈਂਟ ਪੱਧਰ ਦੇ ਅਧਿਕਾਰੀ ਨੂੰ ਸੀ. ਬੀ. ਆਈ. ਵਲੋਂ 10 ਲੱਖ ਰੁਪਏ ਦੀ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ ਉਕਤ ਅਧਿਕਾਰੀ ਵਲੋਂ ਸਿ਼ਕਾਇਤਕਰਤਾ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ । ਦੱਸਣਯੋਗ ਹੈ ਕਿ ਸਿ਼ਕਾਇਤਕਰਤਾ ਦੇ ਸੁਪਰਡੈਂਟ ਨੂੰ ਵਾਰ-ਵਾਰ ਬੇਨਤੀ ਕਰਨ ਤੇ ਰਿਸ਼ਵਤ ਦੀ ਮੰਗ ਘਟਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਸੀ ਤੇ ਜਿਸ ਵਿਚੋਂ 10 ਲੱਖ ਰੁਪਏ ਪ੍ਰਾਪਤ ਕੀਤੇ ਜਾ ਰਹੇ ਸੀ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਸੀ. ਬੀ. ਆਈ. ਦੇ ਬੁਲਾਰੇ ਬੀਨਾ ਯਾਦਵ ਨੇ ਦੱਸਿਆ ਕਿ ਉਕਤ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ. ਜੀ. ਐਸ. ਟੀ) ਵਿਭਾਗ ਵਿਚ ਸੁਪਰਡੈਂਟ ਅਹੁਦੇ ‘ਤੇ ਤਾਇਨਾਤ ਕੁਮਾਰ ਵਲੋਂ ਜੋ ਰਿਸ਼ਵਤ ਮੰਗੀ ਗਈ ਸੀ ਉਹ ਵਪਾਰੀ ਤੋਂ ਉਸਦੀ ਫਰਮ ਦੇ ਖਿਲਾਫ਼ ਜੀ. ਐਸ. ਟੀ. ਕਾਰਵਾਈ ਵਿਚ ਨਜਾਇਜ਼ ਲਾਭ ਪਹੁੰਚਾਉਣ ਬਦਲੇੇ ਮੰਗੀ ਗਈ ਸੀ ।

ਸੀ.. ਬੀ. ਆਈ. ਨੇ ਕੀਤੀ ਸੁਪਰਡੈਂਟ ਵਿਰੁੱਧ ਐਫ. ਆਈ. ਆਰ. ਦਰਜ

ਉਕਤ ਸੁਪਰਡੈਂਟ ਰੈਂਕ ਦੇ ਅਧਿਕਾਰੀ ਵਿਰੁੱਧ ਸੀ. ਬੀ. ਆਈ. ਵਲੋਂ ਭ੍ਰਿਸ਼ਟਾਚਾਰ ਐਕਟ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰਦਿਆਂ ਰਿਮਾਂਡ ਲਈ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਸੀ. ਬੀ. ਆਈ. ਜਾਂਚ ਤੋਂ ਪਹਿਲੀ ਨਜ਼ਰੇ ਰਿਸ਼ਵਤ ਦੀ ਮੰਗ ਦੀ ਗੱਲ ਸਾਬਤ ਹੁੰਦੀ ਹੈ ।

 

LEAVE A REPLY

Please enter your comment!
Please enter your name here