ਕੈਨੇਡਾ ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟੇਡ ਐਲਾਣਦਿਆਂ ਕੀਤਾ ਇਨਾਮ ਦਾ ਐਲਾਨ

0
42
Goldy Brar

ਕੈਨੇਡਾ, 20 ਨਵੰਬਰ 2026 : ਪੰਜਾਬੀ ਮੂਲ ਦੇ ਵਿਅਕਤੀ ਗੋਲਡੀ ਬਰਾੜ (Goldy Brar) ਨੂੰ ਕੈਨੇਡਾ ਵਲੋਂ ਮੋੋਸਟ ਵਾਂਟੇਡ ਐਲਾਨਣ ਦੇ ਨਾਲ-ਨਾਲ ਉਸ ਉਪਰ 2. 5 ਲੱਖ ਡਾਲਰ ਦਾ ਇਨਾਮ (2. A $250,000 reward) ਰੱਖਿਆ ਗਿਆ ਹੈ ।

ਕੀ ਕਾਰਨ ਹੈ ਕੈਨੇਡਾ ਵਲੋਂ ਬਰਾੜ ਨੂੰ ਮੋਸਟ ਵਾਂਟੇਡ ਐਲਾਣਨ ਦਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਲੋਂ ਜੋ ਗੈਂਗਸਟਰ (Gangster) ਗੋਲਡੀ ਬਰਾੜ ਨੂੰ ਮੋਸਟਡ ਵਾਂਟੇਡ (Most Wanted) ਐਲਾਣਨ ਦੇ ਨਾਲ-ਨਾਲ ਉਸ ‘ਤੇ 2. 5 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ ਦਾ ਮੁੱਖ ਕਾਰਨ ਉਸਦਾ ਕੈਨੇਡਾ ਦੇ ਵਿਨੀਪੈਗ ਵਿਖੇ ਸਾਲ 2023 ਦੌਰਾਨ ਹੋਏ ਕਤਲ ਦੇ ਮਾਮਲੇ ਵਿਚ ਪੁਲਸ ਨੂੰ ਲੋੜੀਂਦਾ ਹੋਣਾ ਹੈ ।

ਕੀ ਦੱਸਿਆ ਵਿਨੀਪੈਗ ਪੁਲਸ ਦੇ ਡਿਪਟੀ ਚੀਫ ਨੇ

ਵਿਨੀਪੈਗ ਪੁਲਸ ਦੇ ਡਿਪਟੀ ਚੀਫ ਕੈਮ ਮੈਕਕਿਡ ਨੇ ਗੋਲਡੀ ਬਰਾੜ ਨੂੰ ਬੇਹਦ ਖਤਰਨਾਕ ਦੱਸਦਿਆਂ ਕਿਹਾ ਕਿ ਉਸ ਨਾਲ ਜੁੜੇ ਕਥਿਤ ਅਪਰਾਧਾਂ ਦਾ ਪ੍ਰਭਾਵ ਇਕ ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ । ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਉਸਨੂੰ ਖੁਦ ਫੜਨ ਦੀ ਕੋਸਿ਼ਸ਼ ਨਾ ਕਰਨ ਦੀ ਅਪੀਲ ਕੀਤੀ ।

ਕੀ ਦੱਸਿਆ ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਨੇ

ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੋਆ ਨੇ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਵਧਣ ਨਾਲ ਭਗੌੜਿਆਂ ਲਈ ਲੁਕ ਕੇ ਰਹਿਣਾ ਮੁਸ਼ਕਲ ਹੋ ਰਿਹਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁਲਜ਼ਮ ਬਾਰੇ ਜਾਣਕਾਰੀ ਮਿਲਣ ’ਤੇ ਪੁਲਸ ਨਾਲ ਸੰਪਰਕ ਕੀਤਾ ਜਾਵੇ ।

LEAVE A REPLY

Please enter your comment!
Please enter your name here