ਕੋਰੋਨਾ ਮਹਾਂਮਾਰੀ ਕਾਰਨ ਹਰ ਕਿਸੇ ਦਾ ਵਪਾਰ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਹੀ ਫਿਲਮ ਇੰਡਸਟਰੀ ‘ਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਪਰ ਕੋਰੋਨਾ ਮਹਾਂਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਫਿਲਮ ਨਿਰਮਾਤਾਵਾਂ ਨੂੰ ਹੁਣ ਰਾਤ ਨੂੰ ਵੀ ਸ਼ੂਟ ਕਰਨ ਦੀ ਆਗਿਆ ਦਿੱਤੀ ਗਈ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਫਿਲਮ ਨਿਰਮਾਤਾਵਾਂ ਦੀ ਸਭ ਤੋਂ ਵੱਡੀ ਸੰਸਥਾ ਪ੍ਰੋਡਿਉਸਰ ਗਿਲਡ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇਜਾਜ਼ਤ ਦੇ ਦਿੱਤੀ ਹੈ। ਪ੍ਰੋਡਿਉਸਰ ਗਿਲਡ ਨੇ ਮੁੱਖ ਮੰਤਰੀ ਨੂੰ ਰਾਤ ਦੀ ਸ਼ੂਟਿੰਗ ਦੇ ਨਾਲ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ।

ਫਿਲਹਾਲ ਮੁੰਬਈ ‘ਚ ਸ਼ਾਮ 4 ਵਜੇ ਤੱਕ ਸ਼ੂਟਿੰਗ ਦੀ ਆਗਿਆ ਹੈ। ਪਰ ਹੁਣ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਫਿਲਮਾਂ ਦੀ ਸ਼ੂਟਿੰਗ ਸ਼ਾਮ 4 ਵਜੇ ਤੋਂ ਬਾਅਦ ਵੀ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ, ਫਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਕੋਵਿਡ ਦੇ ਨਿਯਮਾਂ ਤਹਿਤ ਹੋਣੀ ਚਾਹੀਦੀ ਹੈ। ਕੋਵਿਡ ਨਿਯਮਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਸਨੇ ਮੁੰਬਈ ਅਤੇ ਆਸ ਪਾਸ ਦੇ ਫਿਲਮ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ੂਟਿੰਗ ਦੇ ਸਥਾਨ ਅਤੇ ਸਮੇਂ ਦੇ ਸੰਬੰਧ ਵਿੱਚ ਪੁਲਿਸ ਨਾਲ ਤਾਲਮੇਲ ਕਰਨ ਅਤੇ ਆਪਣੀ ਟੀਮ ਦੇ ਕਾਸਟ ਅਤੇ ਸਟਾਫ ਦੀ ਨਿਯਮਤ ਕੋਵਿਡ ਜਾਂਚ ਕਰਵਾਉਣ ਅਤੇ ਟੀਕਾਕਰਨ ਵੱਲ ਧਿਆਨ ਦੇਣ।

ਇਸ ਦੇ ਨਾਲ ਹੀ ਹਰ ਨਿਰਮਾਤਾ ਨੂੰ ਸ਼ੂਟਿੰਗ ਦੇ ਸ਼ਡਿਉਲ, ਸ਼ੂਟਿੰਗ ਦੀ ਜਗ੍ਹਾ ਤੇ ਸਮੇਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਮੀਟਿੰਗ ਵਿੱਚ ਰਿਤੇਸ਼ ਸਿਧਵਾਨੀ, ਸਟੂਤੀ ਰਾਮਚੰਦਰ, ਮਧੂ ਭੋਜਵਾਨੀ, ਰਾਕੇਸ਼ ਮਹਿਰਾ, ਨਿਤਿਨ ਆਹੂਜਾ ਮੌਜੂਦ ਸਨ । ਇਸ ਦੇ ਨਾਲ ਸੁਬੋਧ ਭਾਵੇ, ਨਾਗਰਾਜ ਮੰਜੁਲੇ, ਰਵੀ ਜਾਧਵ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here