ਆਲੂ ਖਾਣੇ ’ਚ ਸੁਆਦ ਹੋਣ ਦੇ ਨਾਲ ਇਸ ’ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ’ਚ ਸਟਾਰਚ, ਕਾਰਬੋਹਾਈਡ੍ਰੇਟ, ਵਿਟਾਮਿਨ, ਕੋਲਿਨ ਅਤੇ ਐਂਟੀ-ਆਕਸੀਡੈਂਟ ਪੋਸ਼ਕ ਤੱਤ ਹੋਣ ਨਾਲ ਇਹ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ ਦੇ ਨਾਲ ਹੀ ਕੈਂਸਰ ਵਰਗੇ ਗੰਭੀਰ ਰੋਗ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।

ਬਲੱਡ ਪ੍ਰੈੱਸ਼ਰ ਕੰਟਰੋਲ : ਆਲੂ ’ਚ ਸਟਾਰਚ ਕਲੋਰੋਜੇਨਿਟ ਐਸਿਡ ਅਤੇ ਇੰਥੋਸਿਆਨਿਨਸ ਹੋਣ ਨਾਲ ਇਹ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਸਿਹਤ ਲਈ ਚੰਗਾ ਹੋਣ ’ਤੇ ਵੀ ਇਸ ਦੇ ਬਣੇ ਚਿਪਸ ਜਾਂ ਸਨੈਕਸ ਭਾਰੀ ਮਾਤਰਾ ’ਚ ਖਾਣ ਦੀ ਥਾਂ ਕੋਈ ਹੈਲਦੀ ਰੈਸਿਪੀ ਬਣਾ ਕੇ ਖਾਓ।

ਕੈਂਸਰ ਅਤੇ ਹਾਰਟ ਦੀਆਂ ਬੀਮਾਰੀਆਂ ਨੂੰ ਦੂਰ : ਇਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣਾ ਨਾਲ ਇਹ ਕੈਂਸਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

ਯਾਦਦਾਸ਼ਤ ਮਜ਼ਬੂਤ : ਇਸ ’ਚ ਕੋਲਿਨ ਤੱਤ ਹੋਣ ਨਾਲ ਇਹ ਦਿਮਾਗ ਦੇ ਵਿਕਾਸ ’ਚ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਦੀ ਸ਼ਕਤੀ ਵਧਦੀ ਹੈ। ਅਲਜ਼ਾਈਮਰ ਰੋਗ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

ਸਕਿਨ ਲਈ ਫਾਇਦੇਮੰਦ : ਇਹ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦਾ ਹੈ। ਇਸ ’ਚ ਵਿਟਾਮਿਨ ਸੀ ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ।

LEAVE A REPLY

Please enter your comment!
Please enter your name here