ਜਲੰਧਰ, 13 ਜੂਨ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਵਿਖੇ ਹਸਪਤਾਲ ਜਾਂਦੇ ਵੇਲੇ ਗੋਲੀਆਂ ਚੱਲਣ ਦੇ ਕਾਰਨ ਦੋ ਨੌਜਵਾਨਾਂ ਵਿਚੋਂ ਇਕ ਦੀ ਮੌਤ (Death) ਤੇ ਦੂਸਰਾ ਜਖਮੀ (Injured) ਹੋ ਗਿਆ ਹੈ ।
ਕੀ ਕਾਰਨ ਸਾਹਮਣੇ ਆਇਆ ਗੋਲੀਬਾਰੀ ਕੀਤੇ ਜਾਣ ਦਾ
ਪੰਜਾਬ ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ ਉਕਤ ਗੋਲੀਬਾਰੀ (Shooting) ਦੀ ਘਟਨਾ 11 ਜੂਨ ਨੂੰ ਹੋਏ ਇਕ ਝਗੜੇ ਕਾਰਨ ਹੋਈ ਲੱਗਦੀ ਹੈ । ਪਿਛਲੇ ਦਿਨ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਸੀ । ਝਗੜੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ । ਜਦੋਂ ਉਹ ਅਗਲੇ ਦਿਨ ਪੱਟੀ ਕਰਨ ਲਈ ਹਸਪਤਾਲ ਜਾ ਰਿਹਾ ਸੀ ਤਾਂ ਦੂਜੇ ਸਮੂਹ ਨੇ ਉਸਨੂੰ ਘੇਰ ਲਿਆ ਅਤੇ ਗੋਲੀ ਮਾਰ ਦਿੱਤੀ ।
ਕੀ ਦੱਸਿਆ ਐਸ. ਐਚ. ਓ. ਨੇ
ਘਟਨਾ ਵਾਲੀ ਥਾਂ ਤੇ ਮੌਕੇ ‘ਤੇ ਪਹੁੰਚੇ ਭਾਰਗਵ ਕੈਂਪ ਦੇ ਐਸ. ਐਚ. ਓ. ਨੇ ਦੱਸਿਆ ਕਿ ਪੰਜ ਤੋਂ ਸੱਤ ਹਮਲਾਵਰਾਂ ਨੇ ਹਮਲਾ ਕੀਤਾ । ਕੁਝ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ।









