ਹੁਣ ਸੈਲਾਨੀ ਕਾਲਕਾ-ਸ਼ਿਮਲਾ ਰੇਲਵੇ ਟਰੈਕ ਦਾ ਅਨੰਦ ਲੈ ਸਕਣਗੇ, 21 ਜੂਨ ਤੋਂ ਫਿਰ ਦੌੜਨਗੀਆਂ ਟ੍ਰੇਨਾਂ

0
25

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਵਿਸ਼ਵ ਧਰੋਹਰ ਕਾਲਕਾ-ਸ਼ਿਮਲਾ ਰੇਲਵੇ ਟਰੈਕ ‘ਤੇ 21 ਜੂਨ ਤੋਂ 4 ਟ੍ਰੇਨਾਂ ਦੀ ਸੇਵਾ ਮੁੜ ਸ਼ੁਰੂ ਹੋ ਜਾਵੇਗੀ। ਰੇਲਵੇ ਬੋਰਡ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਨ੍ਹਾਂ 4 ਟ੍ਰੇਨਾਂ ‘ਚ ਵਿਸਤਾਡੋਮ ਟਰੇਨ, ਰੇਲ ਮੋਟਰ ਕਾਰ, ਸ਼ਿਵਾਲਿਕ ਡੀਲਕਸ ਐਕਸਪ੍ਰੈੱਸ ਅਤੇ ਕਾਲਕਾ-ਸ਼ਿਮਲਾ ਫੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੰਡਲ ਰੇਲ ਪ੍ਰਬੰਧਕ ਜੀ.ਐੱਮ. ਸਿੰਘ ਅਤੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਅੰਬਾਲਾ ਹਰਿ ਮੋਹਨ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਬੋਰਡ ਦੇ ਆਦੇਸ਼ਾਂ ‘ਤੇ ਸੋਮਵਾਰ ਤੋਂ 4 ਗੱਡੀਆਂ ਬਹਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਟ੍ਰੇਨ ‘ਚ ਸ਼ਿਮਲਾ ਲਈ ਸੈਲਾਨੀਆਂ ਦੀ ਗਿਣਤੀ ‘ਚ ਵਾਧਾ ਹੁੰਦਾ ਹੈ ਤਾਂ ਰੇਲਵੇ ਨੇ ਸੋਮਵਾਰ ਤੋਂ ਬੰਦ ਕੀਤੀਆਂ ਗਈਆਂ ਸਾਰੀਆਂ 4 ਗੱਡੀਆਂ ਮੁੜ ਸੰਚਾਲਤ ਕਰਨ ਦਾ ਫ਼ੈਸਲਾ ਲਿਆ ਹੈ।

ਜ਼ਿਕਰਯੋਗ ਹੈ ਕਿ ਉੱਤਰ ਰੇਲਵੇ ਨੇ ਬੀਤੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਇਨ੍ਹਾਂ ਗੱਡੀਆਂ ਨੂੰ ਬੰਦ ਕੀਤਾ ਸੀ। ਬੀਤੇ ਸਾਲ ਕ੍ਰਿਸਮਿਸ ਅਤੇ ਨਿਊ ਈਅਰ ਮੌਕੇ ਰੇਲਵੇ ਨੇ ਕਾਲਕਾ ਅਤੇ ਸ਼ਿਮਲਾ ਵਿਚਾਲੇ ਵਿਸਤਾਡੋਮ ਟ੍ਰੇਨ ਦਾ ਸੰਚਾਲਨ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸ਼ਿਵਾਲਿਕ ਐਕਸਪ੍ਰੈੱਸ 1 ਮਈ ਨੂੰ ਬੰਦ ਕੀਤੀ ਗਈ। 9 ਮਈ ਨੂੰ ਰੇਲ ਮੋਟਰ ਕਾਰ ਅਤੇ ਫੈਸਟੀਵਲ ਸਪੈਸ਼ਲ ਟਰੇਨ ਬੰਦ ਕਰ ਦਿੱਤੀ ਗਈ ਸੀ।

LEAVE A REPLY

Please enter your comment!
Please enter your name here