ਚੰਡੀਗੜ੍ਹ, 25 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-22 ਵਿਖੇ ਇਕ ਹੈਡ ਕਾਂਸਟੇਬਲ ਦਾ ਉਸਦੇ ਆਪਣੇ ਪੁੱਤਰ ਵਲੋਂ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਹੈਡ ਕਾਂਸਟੇਬਲ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਇਕ ਹੈਡ ਕਾਂਸਟੇਬਲ (Head Constable) ਨੂੰ ਉਸਦੇ ਆਪਣੇ ਹੀ ਪੁੱਤਰ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਹੈਡ ਕਾਂਸਟੇਬਲ ਦੀ ਪਛਾਣ ਨਿਤੀਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੋਲੀ ਲੱਗਣ ‘ਤੇ ਨਿਤੀਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਵਲੋਂ ਜਾਂਚ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਸ ਵਲੋਂ ਘਟਨਾ ਵਾਲੀ ਥਾਂ ਤੋਂ ਇਕ ਪਿਤਸੌਲ ਵੀ ਬਰਾਮਦ ਕੀਤਾ ਗਿਆ ਹੈ ।
ਕੀ ਦੱਸਿਆ ਪੁਲਸ ਨੂੰ ਹੈਡ ਕਾਂਸਟੇਬਲ ਦੇ ਪੁੱਤਰ ਨੇ
ਉਪਰੋਕਤ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਐਸ. ਐਸ. ਪੀ. ਕੰਵਰਦੀਪ ਕੌਰ ਵੀ ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾਂ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਰੇ ਹੈਡ ਕਾਂਸਟੇਬਲ ਦੇ ਪੁੱਤਰ ਤੋਂ ਵੀ ਪੁੱਛਗਿੱਛ ਕੀਤੀ ਗਈ । ਜਿਸ ਦੌਰਾਨ ਉਸਨੇ ਦੱਸਿਆ ਕਿ ਕਿਸੇ ਹੋਰ ਵਿਅਕਤੀ ਨੇ ਉਸਦੇ ਪਿਤਾ ਨੂੰ ਗੋਲੀ ਮਾਰ (Shoot) ਦਿੱਤੀ ਹੈ ਅਤੇ ਮੌਕੇ ਤੋਂ ਭੱਜ ਗਿਆ । ਜਿਸ ‘ਤੇ ਪੁਲਸ ਨੂੰ ਸ਼ੱਕ ਹੋਇਆ ਅਤੇ ਪੁੱਛਗਿੱਛ ਦੌਰਾਨ ਵਿਰੋਧ ਸਾਹਮਣੇ ਆਉਣ ‘ਤੇ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕੀ ਦੱਸਿਆ ਗੁਆਂਢੀਆਂ ਨੇ
ਹੈਡ ਕਾਂਸਟੇਬਲ ਨਿਤੀਨ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਤੇ ਸ਼ੁੱਕਰਵਾਰ ਸਵੇਰੇ ਘਰੋਂ ਬਹੁਤ ਜਿ਼ਆਦਾ ਆਵਾਜ ਵੀ ਆ ਰਹੀ ਤੇ ਥੋੜੀ ਦੇਰ ਬਾਅਦ ਅਚਾਨਕ ਗੋਲੀ ਚੱਲਣ ਦੀ ਆਵਾਜ ਸੁਣਾਈ ਦਿੱਤੀ, ਜਿਸ ‘ਤੇ ਗੁਆਂਢੀਆਂ ਵਲੋਂ ਪੁਲਸ ਨੂੰ ਦੱਸਿਆ ਗਿਆ ।









