ਪੰਜਾਬ ਦੇ ਕਿਸਾਨਾਂ ਨੂੰ 183 ਕਰੋੜ ਦੀ ਸਬਸਿਡੀ ਜਾਰੀ : ਗੁਰਮੀਤ ਖੁੱਡੀਆਂ

0
30
Gurmeet Khudian

ਚੰਡੀਗੜ੍ਹ, 25 ਸਤੰਬਰ 2026 : ਪੰਜਾਬ ਦੇ ਖੇਤੀਬਾੜੀ ਮੰਤਰੀ (Agriculture Minister) ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Government of Punjab) ਵਲੋਂ ਪੰਜਾਬ ਦੇ ਕਿਸਾਨਾਂ ਨੂੰ 183 ਕਰੋੜ ਦੀ ਸਬਸਿਡੀ ਜਾਰੀ ਕੀਤੀ ਹੈ ।

ਕਿੰਨੀਆਂ ਮਸ਼ੀਨਾਂ ਖਰੀਦੀਆਂ ਗਈਆਂ ਕਿਸਾਨਾਂ ਵਲੋਂ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਕਿਹਾ ਕਿ ਚਾਲੁ ਸਾਉਣੀ ਸੀਜ਼ਨ ‘ਚ ਸੂਬੇ ਦੇ ਕਿਸਾਨਾਂ ਨੇ ਹੁਣ ਤੱਕ 16,227 ਫਸਲ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ (ਸੀ. ਆਰ. ਐੱਮ.) ਮਸ਼ੀਨਾਂ ਖਰੀਦੀਆਂ ਹਨ । ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਨੇ 10,000 ਤੋਂ ਵਧ ਮਸ਼ੀਨਾਂ ਦੀ ਖਰੀਦ ਤੇ 183 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ ।

ਕੈਬਨਿਟ ਮੰਤਰੀ ਨੇ ਕੀਤੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਖੁੱਡੀਆਂ ਨੇ ਦੱਸਿਆ ਕਿ ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਾਂ ਦੀ ਖਰੀਦ ‘ਤੇ 50 ਫੀਸਦੀ, ਜਦਕਿ ਕਸਟਮ ਹਾਇਰਿੰਗ ਸੈਂਟਰ, ਐੱਫ. ਪੀ. ਓ., ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ । ਉਨ੍ਹਾਂ ਖੇਤੀਬਾੜੀ ਵਿਭਾਗ (Department of Agriculture) ਦੇ ਅਧਿਕਾਰੀਆਂ ਨਾਲ ਆਉਣ ਵਾਲੇ ਹਾੜ੍ਹੀ ਸੀਜ਼ਨ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ।

ਕਿੰਨੇ ਮਾਮਲੇ ਸਾਹਮਣੇ ਆਏ ਸਨ 2022 ਵਿਚ ਪਰਾਲੀ ਸਾੜਨ ਦੇ

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਲ 2022 ‘ਚ ਪੰਜਾਬ ‘ਚ ਪਰਾਲੀ ਸਾੜਨ ਦੇ 49,922 ਮਾਮਲੇ ਸਾਹਮਣੇ ਆਏ ਸਨ, ਜਦਕਿ 2025 ‘ਚ ਇਹ ਗਿਣਤੀ ਘਟ ਕੇ 5,114 ਰਹਿ ਗਈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ `ਚ ਲੱਗਭਗ 90 ਫੀਸਦੀ ਕਮੀ ਆਈ ਹੈ ।

ਹਾੜ੍ਹੀ ਸੀਜਨ ਲਈ ਕਿੰਨਾ ਯੂਰੀਆ ਤੇ ਕਿਨੀ ਡੀ. ਏ. ਪੀ. ਹੈ ਮੁਹੱਈਆ

ਖੇਤੀਬਾੜੀ ਵਿਭਾਗ ਅਨੁਸਾਰ ਸੂਬੇ ‘ਚ ਹਾੜ੍ਹੀ ਸੀਜ਼ਨ ਲਈ 3.92 ਲੱਖ ਮੀਟ੍ਰਿਕ ਟਨ ਤੋਂ ਵੱਧ ਯੂਰੀਆ ਅਤੇ 5 ਲੱਖ ਮੀਟ੍ਰਿਕ ਟਨ ਡੀ. ਏ. ਪੀ. ਦਾ ਭੰਡਾਰ ਮੁਹੱਈਆ ਹੈ। ਕਿਸਾਨਾਂ ਨੂੰ ਡੀ. ਏ. ਪੀ. ‘ਤੇ ਨਿਰਭਰਤਾ ਘਟਾਉਣ ਲਈ ਟੀ. ਐੱਸ. ਪੀ., ਐੱਨ. ਪੀ. ਕੇ. ਅਤੇ ਐੱਸ. ਐੱਸ. ਪੀ. ਵਰਗੀਆਂ ਬਦਲਵੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਦੀ ਸਲਾਹ ਵੀ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here