ਲੁਧਿਆਣਾ, 25 ਸਤੰਬਰ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਟਿੱਬਾ ਖੇਤਰ ਵਿਚੋਂ ਸ਼ੱਕੀ ਹਾਲਾਤਾਂ ਵਿਚੋਂ ਤਿੰਨ ਬੱਚਿਆਂ ਦੇ ਅਚਾਨਕ ਹੀ ਲਾਪਤਾ (Missing) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਇਹ ਤਿੰਨੋਂ ਬੱਚੇ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਿਸ ਟਿੱਬਾ ਖੇਤਰ ਵਿਚੋਂ ਤਿੰਨ ਬੱਚਿਆਂ (Three children) ਦੇ ਅਚਾਨਕ ਹੀ ਖੇਡਦੇ-ਖੇਡਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਵਿਚ ਬੱਚਿਆਂ ਦੀ ਪਛਾਣ ਪ੍ਰਭਦੀਪ ਕੌਰ (12) ਅਤੇ ਪੁੱਤਰ ਅਰਸ਼ਦੀਪ ਸਿੰਘ (11) ਜਸਵਿੰਦਰ ਵਰਮਾ ਦੀ ਧੀ ਰਾਧਿਕਾ (16) ਸ਼ਾਮਲ ਹਨ। ਦੱਸਣਯੋਗ ਹੈ ਕਿ ਉਕਤ ਬੱਚੇ 22 ਸਤੰਬਰ ਦੁਪਹਿਰ ਡੇਢ ਕੁ ਵਜੇ ਤੋਂ ਲਾਪਤਾ ਹਨ ਜਦੋਂ ਉਹ ਆਪਸ ਵਿਚ ਗਲੀ ਵਿਚ ਹੀ ਖੇਡ ਰਹੇ ਸਨ ।
ਪੁਲਸ ਨੇ ਕਰ ਲਿਆ ਹੈ ਕੇਸ ਦਰਜ
ਉਕਤ ਤਿੰਨੋਂ ਬੱਚਿਆਂ ਦੇ ਇਸ ਸਬੰਧੀ ਅਚਾਨਕ ਹੀ ਲਾਪਤਾ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਣ ‘ਤੇ ਪੁਲਸ ਵਲੋਂ ਧਾਰਾ 127 (6) ਤਹਿਤ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਸਬੰਧੀ ਪੰਜਾਬ ਪੁਲਸ ਦੇ ਏ. ਐਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਮੇਹਰਬਾਨ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਵਿਚ ਤਿੰਨੋ ਬੱਚੇ ਇਕੱਲੇ ਤੁਰੇ ਜਾਂਦੇ ਦਿਖਾਈ ਦੇ ਰਹੇ ਹਨ ।









