ਸ੍ਰੀ ਮੁਕਤਸਰ ਸਾਹਿਬ ਦਾ ਅਰਮਾਨਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਐਨਡੀਏ ਤੋਂ ਬਾਅਦ ਫੌਜ ਵਿਚ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ। ਅਰਮਾਨ ਦੇ ਪਿਤਾ ਨੇ ਵੀ ਪੜ੍ਹਾਈ ਸਮੇਂ ਇਹ ਸੁਪਨਾ ਲਿਆ ਸੀ ਪਰ ਬਿਮਾਰ ਹੋ ਜਾਣ ਕਾਰਨ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਪ੍ਰਾਪਤੀ ‘ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਅਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁੱਤਰ ਗੁਰਸੇਵਕ ਸਿੰਘ ਬਰਾੜ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ। ਅਰਮਾਨਦੀਪ ਸਿੰਘ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ‘ਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।
ਅਰਮਾਨਦੀਪ ਨੇ 3 ਸਾਲ ਐਨਡੀਏ ਪੂਨੇ ਅਤੇ 1 ਸਾਲ ਆਈਐਮਏ ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਲੈਫਟੀਨੈਂਟ ਬਣ ਕੇ ਘਰ ਪਹੁੰਚਣ ਉਤੇ ਉਹਨਾਂ ਦੇ ਪਰਿਵਾਰ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ।