ਉੱਤਰ-ਪ੍ਰਦੇਸ਼ ਦੇ ਕਾਨਪੁਰ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਦੌਰਾ ਇੱਕ ਔਰਤ ਲਈ ਵੱਡੀ ਮੁਸੀਬਤ ਬਣ ਗਿਆ। ਜਦੋਂ ਮਹਾਮਹਿਮ ਦੀ ਟ੍ਰੇਨ ਓਵਰਬ੍ਰਿਜ ਦੇ ਹੇਠਾਂ ਤੋਂ ਜਾਣ ਵਾਲੀ ਸੀ, ਉਸ ਸਮੇਂ ਓਵਰਬ੍ਰਿਜ ‘ਤੇ ਟ੍ਰੈਫਿਕ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਉਸ ਕਾਰਨ ਟ੍ਰੈਫਿਕ ‘ਚ ਫਸੀ ਆਈਆਈਏ ਦੀ ਪ੍ਰਧਾਨ ਵੰਦਨਾ ਮਿਸ਼ਰਾ ਦੀ ਮੌਤ ਹੋ ਗਈ। ਇਸ ਘਟਨਾ ਨਾਲ ਲੋਕ ਤਾਂ ਹੈਰਾਨ ਹੋਏ ਹੀ, ਖੁਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਨਾਰਾਜਗੀ ਜਾਹਿਰ ਕੀਤੀ।

ਜਾਣਕਾਰੀ ਅਨੁਸਾਰ ਜਦੋਂ ਰਾਮਨਾਥ ਕੋਵਿੰਦ ਨੂੰ ਇਸ ਘਟਨਾ ਦੇ ਬਾਰੇ ‘ਚ ਪਤਾ ਲੱਗਾ ਤਾਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਫਟਕਾਰ ਲਗਾਈ। ਕਾਨਪੁਰ ਦੇ ਡੀਐੱਮ ਆਲੋਕ ਤਿਵਾਰੀ ਅਤੇ ਪੁਲਿਸ ਕਮਿਸ਼ਨਰ ਅਸੀਮ ਅਰੁਣ ਨੂੰ ਸਰਕਿਟ ਹਾਊਸ ‘ਚ ਸਵੇਰੇ ਬੁਲਾਇਆ। ਉਨ੍ਹਾਂ ਨੇ ਪਹਿਲਾਂ ਇਸ ਘਟਨਾ ਸੰਬੰਧੀ ਪੂਰੀ ਜਾਣਕਾਰੀ ਲਈ ਅਤੇ ਫਿਰ ਮ੍ਰਿਤਕ ਵੰਦਨਾ ਮਿਸ਼ਰਾ ਦੇ ਪ੍ਰਤੀ ਆਪਣੀ ਸੋਗ ਸੰਵੇਦਨਾ ਵਿਅਕਤ ਕਰਨ ਲਈ ਦੋਵਾਂ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਦੇ ਘਰ ਭੇਜ ਦਿੱਤਾ।

ਇਸ ਮਾਮਲੇ ‘ਚ ਕਮਿਸ਼ਨਰ ਨੇ ਖੁਦ ਟਵੀਟ ਕਰਕੇ ਮਾਫੀ ਮੰਗੀ ਹੈ। ਇਸ ਤੋਂ ਇਲਾਵਾ ਚਾਰ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ। ਵੰਦਨਾ ਮਿਸ਼ਰਾ ਕਾਨਪੁਰ ਦੀ ਇੰਡੀਅਨ ਇੰਡਸਟ੍ਰੀਜ ਐਸੋਸੀਏਸ਼ਨ ਦੀ ਪ੍ਰਧਾਨ ਸੀ।ਸ਼ਾਮ ਕਰੀਬ ਸਾਢੇ 7 ਵਜੇ ਦੇ ਕਰੀਬ ਉਨ੍ਹਾਂ ਦੀ ਸਿਹਤ ਵਿਗੜੀ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਣ ਦਾ ਫੈਸਲਾ ਕੀਤਾ। ਪਰ ਉਸ ਸਮੇਂ ਮਹਾਮਹਿਮ ਦੀ ਟ੍ਰੇਨ ਓਵਰਬ੍ਰਿਜ ਦੇ ਹੇਠਾਂ ਤੋਂ ਜਾਣ ਵਾਲੀ ਸੀ, ਇਸ ਕਾਰਨ ਓਵਰਬ੍ਰਿਜ ‘ਤੇ ਟ੍ਰੈਫਿਕ ਰੋਕ ਦਿੱਤਾ ਗਿਆ। ਜਿਸ ਕਾਰਨ ਉਹ ਸਮੇਂ ‘ਤੇ ਹਸਪਤਾਲ ਨਾ ਪਹੁੰਚ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ।

 

Author