ਭਾਰਤ- ਪਾਕਿਸਤਾਨ ਸਰਹੱਦ ‘ਤੇ ਦਿਖਾਈ ਦਿੱਤਾ ਡਰੋਨ, BSF ਵੱਲੋਂ ਫਾਈਰਿੰਗ ਤੋਂ ਬਾਅਦ ਪਰਤਿਆ ਵਾਪਸ

0
62

BSF ਦੇ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਕੁੱਝ ਹਲਚਲ ਮਹਿਸੂਸ ਹੋਈ। ਇਹ ਹਲਚਲ ਡਰੋਨ ਦੀ ਸੀ। ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤੈਨਾਤ ਬੀ.ਐੱਸ.ਐਫ. 32 ਬਟਾਲੀਅਨ ਦੇ ਜਵਾਨਾਂ ਵੱਲੋਂ ਥਾਣਾ ਅਜਨਾਲਾ ਅਧੀਨ ਆਉਂਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਨੇੜੇ ਰਾਤ ਕਰੀਬ 11 ਵਜੇ ਪਾਕਿਸਤਾਨ ਵਾਲੇ ਪਾਸਿਉਂ ਇੱਕ ਡਰੋਨ ਦੀ ਹਲਚਲ ਦਿਖਾਈ ਦਿੱਤੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਹਰਕਤ ਵਿੱਚ ਆਉਂਦਿਆਂ ਹੀ ਤੁਰੰਤ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚਲਾ ਗਿਆ  । ਫਿਲਹਾਲ ਬੀ.ਐੱਸ.ਐਫ. ਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਵੀ ਇੱਕ ਡਰੋਨ ਪਾਕਿਸਤਾਨ ਦੇ ਪਾਸਿਓਂ ਆਉਂਦਾ ਦੇਖਿਆ ਗਿਆ ਸੀ । ਇਸ ਦੀ ਭਿਣਕ ਲੱਗਦੇ ਹੀ ਸਰਹੱਦੀ ਖੇਤਰ ਦੇ ਪਿੰਡ ਪਹਾੜੀਪੁਰ ਸਥਿਤ ਬੀਐਸਐਫ ਦੀ ਚੌਂਕੀ ਅਲਰਟ ਹੋ ਗਈ ਸੀ ।

ਜਵਾਨਾਂ ਵੱਲੋਂ ਡਰੋਨ ਨੂੰ ਦੇਖਣ ਤੋਂ ਬਾਅਦ ਚਾਰ ਰਾਊਂਡ ਫਾਇਰ ਕੀਤੇ ਗਏ ਸਨ । ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ ਸੀ ।

LEAVE A REPLY

Please enter your comment!
Please enter your name here