ਬੱਸੀ ਪਠਾਣਾਂ ਦੇ ਸਿਹਤ ਕੇਂਦਰ ‘ਚ ਸਹੂਲਤਾਂ ਦੀ ਵੱਡੀ ਘਾਟ

0
37

ਬੱਸੀ ਪਠਾਣਾਂ:  ਸੀ.ਐੱਚ.ਸੀ. ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਅਤੇ ਸਿਹਤ ਕੇਂਦਰ ਸਹੂਲਤਾਂ ਨਾਲ ਲੈਸ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਬਲਜੀਤ ਸਿੰਘ ਭੁੱਟਾ ਨੇ ਅੱਜ ਦੱਸਿਆ ਕਿ ਬੱਸੀ ਪਠਾਣਾਂ ਸਿਹਤ ਕੇਂਦਰ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ।ਜਿੱਥੇ ਡਾਕਟਰ, ਸਟਾਫ ਨਰਸਾਂ ਆਦਿ ਦੀ ਘਾਟ ਬਣੀ ਰਹਿੰਦੀ ਹੈ।

ਆਮ ਦਿਨਾਂ ਵਿੱਚ ਇੱਥੇ ਜਿਆਦਾਤਾਰ ਉਹੀ ਲੋਕ ਆਉਂਦੇ ਹਨ। ਜਿਨ੍ਹਾਂ ਦਾ ਕੋਈ ਲੜਾਈ ਝਗੜਾ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਕਾਨੂੰਨੀ ਮੈਡੀਕਲ ਰਿਪੋਰਟ ਦੀ ਲੋੜ ਹੁੰਦੀ ਹੈ। ਓਪਰੇਟਰ ਨਾ ਹੋਣ ਕਰਕੇ ਐਕਸਰੇ ਲਈ ਫ਼ਤਹਿਗੜ੍ਹ ਸਾਹਿਬ ਜਾਣਾ ਪੈਂਦਾ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਤੈਅ ਹਦਾਇਤਾਂ ਪੂਰੀਆਂ ਨਾ ਕਰਨ ਕਰਕੇ ਹਸਪਤਾਲ ਦਾ ਜਨਰੇਟਰ ਬੰਦ ਪਿਆ ਹੈ। ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਨਾ ਹੋਣ ਲੋਕਾਂ ਨੂੰ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲਾਂ ਤੇ ਨਿਰਭਰ ਕਰਨਾ ਪੈਂਦਾ ਹੈ।

ਭੁੱਟਾ ਮੁਤਾਬਕ ਸਰਕਾਰ ਦੇ ਉਦਾਸੀਨ ਰਵੱਈਏ ਕਰਕੇ ਹਸਪਤਾਲ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਇਸ ਹਸਪਤਾਲ ‘ਚ ਨਵੇਂ ਐਸ.ਐਮ.ਓ. ਡਾ. ਸੁਖਵਿੰਦਰ ਸਿੰਘ ਦਿਓਲ ਜੋ ਕਿ ਅੱਖਾਂ ਦੀਆਂ ਬਿਮਾਰੀਆਂ ਦੇ ਸੀਨੀਅਰ ਸਰਜਨ ਹਨ। ਇਸ ਲਈ ਜੇਕਰ ਸਰਕਾਰ ਇੱਥੇ ਮੋਤੀਆ ਬਿੰਦ ਦੀ ਬਿਮਾਰੀ ਆਦਿ ਦੇ ਅਪ੍ਰੇਸ਼ਨ ਕਰਨ ਦੀਆਂ ਆਧੁਨਿਕ ਮਸ਼ੀਨਾ ਲਗਵਾ ਦਿੱਤੀਆਂ ਜਾਣ ਤਾਂ ਵੀ ਇਸ ਹਸਪਤਾਲ ਦੀ ਨੁਹਾਰ ਬਦਲ ਸਕਦੀ ਹੈ।ਉਨ੍ਹਾਂ ਕਿਹਾ ਕਿ ਹਸਪਤਾਲ ਨਾਲ ਇਲਾਕੇ ਦੇ ਕਈ ਪਿੰਡ ਜੁੜੇ ਹੋਏ ਹਨ ਪਰ ਇਹ ਸਿਹਤ ਕੇਂਦਰ ਹੁਣ ਸਿਰਫ ਰੈਫਰਲ ਕੇਂਦਰ ਬਣ ਕੇ ਰਹਿ ਗਿਆ ਹੈ

LEAVE A REPLY

Please enter your comment!
Please enter your name here