ਗਾਜ਼ੀਆਬਾਦ : ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਦੇਸ਼ ਵਿੱਚ ਕਾਲੀ ਅਤੇ ਚਿੱਟੀ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਸਤਕ ਦੇ ਦਿੱਤੀ ਹੈ। ਪੀਲੀ ਫੰਗਸ ਦਾ ਪਹਿਲਾ ਮਾਮਲਾ ਗਾਜ਼ੀਆਬਾਦ ਵਿੱਚ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਮਰੀਜ਼ਾਂ ਵਿਚ ਪਾਈ ਗਈ ਕਾਲੀ ਅਤੇ ਚਿੱਟੀ ਫੰਗਸ ਨਾਲੋਂ ਪੀਲੀ ਫੰਗਸ ਵੱਧ ਖਤਰਨਾਕ ਮੰਨੀ ਜਾ ਰਹੀ ਹੈ।

ਦੱਸ ਦਈਏ ਕਿ ਗਾਜ਼ੀਆਬਾਦ ਦਾ ਮਰੀਜ਼, ਜਿਸ ਵਿਚ ਪੀਲੀ ਫੰਗਸ ਪਾਈ ਗਈ ਹੈ। ਉਸ ਦੀ ਉਮਰ 34 ਸਾਲ ਹੈ ਅਤੇ ਉਹ ਕੋਰੋਨਾ ਨਾਲ ਸੰਕਰਮਿਤ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਉਹ ਸ਼ੂਗਰ ਤੋਂ ਵੀ ਪੀੜਤ ਹੈ। ਪੀਲੀ ਫੰਗਸ, ਕਾਲੀ ਅਤੇ ਚਿੱਟੀ ਫੰਗਸ ਨਾਲੋਂ ਵੱਧ ਖ਼ਤਰਨਾਕ ਹੈ ਅਤੇ ਘਾਤਕ ਬਿਮਾਰੀਆਂ ਵਿੱਚੋਂ ਇੱਕ ਹੈ। ਪੀਲੀ ਫੰਗਸ ਪਹਿਲਾਂ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਪੀਲੀ ਫੰਗਸ ਨਾਲ ਪੀੜਤ ਮਰੀਜ਼ ਸੁਸਤੀ, ਘੱਟ ਭੁੱਖ ਲੱਗਣਾ ਜਾਂ ਫਿਰ ਪੂਰੀ ਤਰ੍ਹਾਂ ਭੁੱਖ ਖਤਮ ਹੋਣ ਦੀ ਸ਼ਿਕਾਇਤ ਕਰਦਾ ਹੈ।

ਜੇ ਕੋਈ ਮਰੀਜ਼ ਲੰਬੇ ਸਮੇਂ ਤੋਂ ਸੁਸਤੀ ਮਹਿਸੂਸ ਕਰ ਰਿਹਾ ਹੈ, ਘੱਟ ਭੁੱਖ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਦਾ ਇਕੋ ਇਲਾਜ਼ ਹੈ Amphotericin B ਟੀਕਾ, ਜੋ ਕਿ ਇਕ ਬ੍ਰਾਡ ਸਪੈਕਟ੍ਰਮ ਐਂਟੀਫੰਗਲ ਹੈ।