ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਜੋ ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿਚ ਪੈਂਤੀ-ਤੀਹ ਦਾ ਅੰਕੜਾ ਰੱਖਦੇ ਹਨ, ਹੁਣ ਉਨ੍ਹਾਂ ਦਾ ਰਿਸ਼ਤਾ ਸੁਲਝਦਾ ਹੋਇਆ ਦਿਖਾਈ ਦੇ ਰਿਹਾ। ਦਰਅਸਲ, ਖ਼ਬਰਾਂ ਅਨੁਸਾਰ ਕੱਲ ਦੋਵਾਂ ਆਗੂਆਂ ਦੇ ਵਿੱਚ ਇੱਕ ਗੁਪਤ ਬੈਠਕ ਹੋਈ। ਇਸ ਦੌਰਾਨ ਦੋਵਾਂ ਦੇ ਵਿੱਚ ਅੱਜ ਕਲ ਦੇ ਹਾਲਾਤਾਂ ਅਤੇ ਭਵਿੱਖ ਨੂੰ ਲੈ ਕੇ ਗੱਲਬਾਤ ਹੋਈ। ਖਬਰਾਂ ਅਨੁਸਾਰ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪਾਰਟੀ ਵਿੱਚ ਰਣਨੀਤੀ ਬਣਾਈ ਜਾ ਰਹੀ ਹੈ। ਇਸ ਮੀਟਿੰਗ ‘ਚ ਸ਼ਰਤਾਂ ਦੇ ਨਾਲ ਸਮੱਝੌਤਾ ਹੋਇਆ ਅਤੇ ਆਉਣ ਵਾਲੇ ਦਿਨਾਂ ‘ਚ ਬਾਜਵਾ ਅਤੇ ਕੈਪਟਨ ਨਾਲ ਦਿੱਖ ਸਕਦੇ ਹਨ।

ਦੱਸ ਦਈਏ ਕਿ, ਬੈਠਕ ਵਿੱਚ ਕਾਂਗਰਸ ਸੰਸਦ ਰਵਨੀਤ ਬਿੱਟੂ, ਮੈਡੀਕਲ ਮੈਡੀਕਲ ਮੰਤਰੀ ਓਪੀ ਸੋਨੀ, ਕਾਂਗਰਸ ਸੰਸਦ ਮੈਂਬਰ ਜਸਵੀਰ ਡਿੰਪਾ ਅਤੇ ਪ੍ਰਨੀਤ ਕੌਰ ਵੀ ਸ਼ਾਮਿਲ ਹੋਏ।

ਖ਼ਬਰਾਂ ਅਨੁਸਾਰ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਦੂਜੀ ਪਾਰਟੀ ’ਚ ਰਹਿ ਚੁੱਕੇ ਨਵਜੋਤ ਸਿੱਧੂ ਨੂੰ ਇੰਨੀ ਤਰਜੀਹ ਦੇਣੀ ਠੀਕ ਨਹੀਂ। ਸਿੱਧੂ ਨੂੰ ਲੈ ਕੇ ਹਾਈਕਮਾਂਡ ਦੇ ਮਨ ਵਿੱਚ ਕੁਝ ‘ਨਰਮ ਕੋਨਾ’ ਦੇਖਦਿਆਂ ਵੱਖੋ-ਵੱਖਰੇ ਧੜੇ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਆ ਕੇ ਖੜੇ ਹੋ ਗਏ ਹਨ। ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਮਿਲਾ ਲਿਆ ਹੈ, ਅਜਿਹਾ ਕੁਝ ਖ਼ਬਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ।