ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸ ਮਹਾਂਮਾਰੀ ਨੇ ਅਨੇਕਾਂ ਹੀ ਲੋਕਾਂ ਦੀ ਜਾਨ ਲੈ ਲਈ ਹੈ। ਇਸੇ ਵਿਚਾਲੇ ਛੱਤੀਸਗੜ੍ਹ ਦੀ ਸਰਕਾਰ ਵੱਲੋਂ ਕੋਵਿਡ-19 ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਮੀਡੀਆ ਕਰਮਚਾਰੀਆਂ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ।
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਸਵੇਰੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ । ਇਸ ਦੇ ਨਾਲ ਹੀ ਕੋਰੋਨਾ ਹੋਣ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਕਰਵਾਉਣ ਦਾ ਖਰਚਾ ਵੀ ਰਾਜ ਸਰਕਾਰ ਅਦਾ ਕਰੇਗੀ।
ਦਰਅਸਲ, ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, “ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਮੀਡੀਆ ਕਰਮਚਾਰੀਆਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਛੱਤੀਸਗੜ੍ਹ ਦੀ ਸਰਕਾਰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।” ਇਸ ਤੋਂ ਅੱਗੇ ਉਨ੍ਹਾਂ ਲਿਖਿਆ” ਨਾਲ ਹੀ ਜਿਨ੍ਹਾਂ ਮੀਡੀਆ ਕਰਮਚਾਰੀਆਂ ਨੇ ਕੋਰੋਨਾ ਨਾਲ ਪੀੜਤ ਹੋਣ ‘ਤੇ ਹਸਪਤਾਲ ਵਿੱਚ ਭਰਤੀ ਹੋ ਕੇ ਇਲਾਜ ਕਰਵਾਇਆ ਹੈ।ਉਨ੍ਹਾਂ ਦੇ ਇਲਾਜ ਵਿੱਚ ਆਏ ਖਰਚੇ ਦੀ ਭਰਪਾਈ ਵੀ ਰਾਜ ਸਰਕਾਰ ਕਰੇਗੀ।”