ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਹਮੇਸ਼ਾ ਹੀ ਗਰੀਬਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੀ ਹੈ।ਪੰਜਾਬ ਦੀ ਜੰਮਪਾਲ ਹੋਣ ਕਰਕੇ ਉਹ ਇੱਥੋਂ ਦੇ ਲੋਕਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ।ਇੱਕ ਵਾਰ ਫੇਰ ਉਹ ਚਰਚਾ ਦਾ ਵਿਸ਼ਾ ਬਣ ਗਈ ਹੈ।ਹਾਲ ਹੀ ਵਿੱਚ ਉਸ ਵੱਲੋਂ ਖੰਨਾ ਦੇ ਪਿੰਡ ਮਹਿੰਦੀਪੁਰ ਦੇ ਇੱਕ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਹੈ।

ਪਰਿਵਾਰ ਦੇ ਮੈਂਬਰਾਂ ਵਲੋਂ ਦਸਿਆ ਗਿਆ ਕਿ ਪੰਜ ਵਰ੍ਹਿਆਂ ਤੋਂ ਉਹਨਾਂ ਦੀ ਬਿਜਲੀ ਕੱਟੀ ਪਈ ਸੀ। ਪਰਿਵਾਰ ਬਹੁਤ ਤਕਲੀਫ਼ਾਂ ਵਿੱਚੋ ਲੰਘ ਰਿਹਾ ਸੀ। ਸੋਸ਼ਲ ਮੀਡਿਆ ਰਾਹੀਂ ਉਹ ਚਰਚਾ ਵਿਚ ਆਏ ਅਤੇ ਅਨਮੋਲ ਗਗਨ ਮਾਨ ਨੇ ਆਪ ਆ ਕੇ ਉਹਨਾਂ ਦੀ ਬਾਂਹ ਫੜੀ। ਤੁਹਾਡੀ ਜਾਣਕਾਰੀ ਲਈ ਦੱਸ ਦਇਏ ਕੇ ਅਨਮੋਲ ਗਗਨ ਮਾਨ ਉਹਨਾਂ ਦੇ ਘਰ ਪੁੱਜੀ ਤੇ ਸੋਲਰ ਸਿਸਟਮ ਲਗਵਾਇਆ ਅਤੇ ਘਰ ਨੂੰ ਰੋਸ਼ਨਾਇਆ। ਅਨਮੋਲ ਦਾ ਕਹਿਣਾ ਹੈ ਕਿ ਇਹ ਬਹੁਤ ਮੰਦਭਾਗੀ ਵਾਲੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਗਰੀਬ ਵਰਗ ਲਈ ਕੁਝ ਨਹੀਂ ਕਰ ਰਹੀਆਂ।

ਉਨ੍ਹਾਂ ਨੇ ਕਿਹਾ ਕਿ ਉਹ ਇੱਥੇ ਕੋਈ ਸਿਆਸਤ ਕਰਨ ਨਹੀਂ ਆਈ ਹੈ।ਬਲਕਿ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਆਈ ਹੈ।ਪਰ ਜਿਸ ਦਿਨ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਬਣ ਗਈ।ਉਸ ਸਮੇਂ ਕਿਸੇ ਵੀ ਪਰਿਵਾਰ ਨੂੰ ਇਸ ਪ੍ਰਕਾਰ ਦੀਆ ਮੁਸ਼ਕਿਲਾਂ ਵਿੱਚੋਂ ਨਹੀਂ ਲੰਘਣਾ ਪਵੇਗਾ।ਇਸਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਇਹ ਕਿਹਾ ਕਿ ਸਾਨੂੰ ਦਸਵੰਧ ਕੱਢ ਕੇ ਗਰੀਬ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here